ਭਾਗ
23 ਲੋਕਾਂ ਉੱਤੇ ਵੀ ਬਾਹਰਲਾ ਪਾਣੀ ਲੱਗ ਗਿਆ ਹੈ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਨੇਡਾ, ਅਮਰੀਕਾ
ਬਾਹਰਲੇ ਦੇਸ਼ਾਂ ਵਿੱਚ ਜੱਫੀਆਂ, ਪੱਪੀਆਂ ਆਮ ਜਿਹੀ ਗੱਲ ਹੈ। ਜਿਸ ਨੂੰ ਦੇਖੋ ਲੱਕ ਦੁਆਲੇ
ਬਾਂਹ ਵਗਲੀ ਖੜ੍ਹਾ ਹੈ। ਜਿਸਮਾਂ ਦੀ ਭੁੱਖ, ਪੇਟ ਦੀ ਅੱਗ ਬੁਝਾਉਣ ਵਰਗੀ ਲੱਗਦੀ ਹੈ। ਜਿਵੇਂ ਕਿਸੇ
ਤਰਾਂ ਅੰਨ, ਫਲ, ਸਬਜ਼ੀਆਂ ਦਾਲਾਂ ਨਾਲ ਪੇਟ ਪੂਜਾ ਕੀਤੀ ਜਾਂਦੀ ਹੈ। ਉਵੇਂ
ਹੀ ਕਿਸੇ ਵੀ ਰੰਗ, ਜਾਤ, ਉਮਰ ਦੇ ਨਾਲ ਸਰੀਰ ਦੀ ਭੁੱਖ ਮਿਟਾਈ ਜਾਂਦੀ ਹੈ। ਕਈਆਂ
ਨੂੰ ਇੰਨੀ ਵੀ ਖ਼ਬਰ ਨਹੀਂ ਹੁੰਦੀ। ਲੋਕ ਉਨ੍ਹਾਂ ਨੂੰ ਦੇਖ ਰਹੇ ਹਨ। ਇਹ ਪਬਲਿਕ ਵਿੱਚ ਜੱਫੀਆਂ, ਪੱਪੀਆਂ
ਕਰਦੇ ਹੋਏ, ਇੰਨੇ ਮਸਤ ਹੋ ਜਾਂਦੇ ਹਨ। ਚੋਰੀ-ਚੋਰੀ ਦੇਖਣ ਵਾਲਾ ਪਾਣੀ-ਧਾਣੀ
ਹੋ ਜਾਂਦਾ ਹੈ। ਮਾੜੇ ਬੰਦੇ ਦਾ ਤਾਂ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਮਨ ਮਚਲਣ ਲੱਗਦਾ ਹੈ। ਕਈ ਤਾਂ
ਐਸੇ ਲੋਕਾਂ ਨੂੰ ਹਲਾਸ਼ੇਰੀ ਇੰਨੀ ਦਿੰਦੇ ਹਨ। ਇਹ ਲੋਕ ਜੋਸ਼ ਵਿੱਚ ਹੋਸ਼ ਗੁਆ ਕੇ ਪਬਲਿਕ ਵਿੱਚ ਸੈਕਸ ਕਰਨ ਲੱਗੇ ਵੀ ਨਹੀਂ
ਝਿਜਕਦੇ। ਉਨ੍ਹਾਂ ਲਈ ਬੰਦ ਕਮਰਾ ਤੇ ਖੁੱਲ੍ਹਾ ਅਸਮਾਨ ਬਰਾਬਰ ਹਨ। ਪਬਲਿਕ ਥਾਵਾਂ ਰੇਲਾਂ, ਬੱਸਾਂ, ਲਾਇਬ੍ਰੇਰੀਆਂ, ਸਕੂਲਾਂ
ਵਿੱਚ ਕੋਈ ਐਸਾ ਰੂਲ ਨਹੀਂ ਹੈ। ਐਸੇ ਨਸੰਗ ਲੋਕਾਂ ਨੂੰ ਰੋਕਿਆ ਜਾ ਸਕੇ। ਇਹ ਕੋਈ ਕੱਚੀ ਉਮਰ ਦੇ
ਨੌਜਵਾਨ ਹੀ ਨਹੀਂ ਹੁੰਦੇ। ਕਈ ਬੁੱਢੇ-ਬੁੱਢੀਆਂ ਵੀ ਐਸਾ ਕਰਦੇ ਹਨ। ਇੱਕ ਸਾਡਾ ਭਾਰਤ ਮਹਾਨ ਦੇਸ਼
ਹੈ। ਜਿੱਥੇ ਲੋਕ ਇੰਨੇ ਸ਼ਰਮਾਕਲ ਹੁੰਦੇ ਹਨ। ਕੰਨੋਂ-ਕੰਨੀ ਕਿਸੇ
ਨੂੰ ਖ਼ਬਰ ਵੀ ਨਹੀਂ ਹੁੰਦੀ। ਨਿਆਣਾ ਜੰਮ ਪੈਦਾ ਹੈ। ਅੱਗੇ ਤਾਂ ਵਾਜੇ ਢੋਲਾਂ
ਨਾਲ ਵਿਆਹ ਹੋਏ ਦਾ ਪਤਾ ਲੱਗਦਾ ਸੀ। ਅੱਜ ਕਲ ਤਾਂ ਪੜ੍ਹਦੇ ਹੀ ਸਕੂਲਾਂ, ਕਾਲਜਾਂ
ਵਿੱਚ ਗਿਟਮਿਟ ਕਰ ਲੈਂਦੇ ਹਨ। ਕਈ ਮੁੰਡੇ ਕੁੜੀਆਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ
ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਦੇ ਬਹਾਨੇ ਮਾਪਿਆ ਕੋਲੋਂ ਖਿਸਕ ਜਾਂਦੇ ਹਨ। ਸਾਲ ਕੁ ਪਿੱਛੋਂ ਫ਼ੋਨ
ਆ ਜਾਂਦਾ ਹੈ। ਸਾਡਾ ਵਿਆਹ ਹੋ ਗਿਆ ਹੈ। ਅਸੀਂ ਇਕੱਠਿਆਂ ਨੇ ਆਈ ਲਿਟ ਕੀਤੀ ਸੀ। ਆਪਣੇ ਲੋਕਾਂ
ਉੱਤੇ ਵੀ ਬਾਹਰਲਾ ਪਾਣੀ ਲੱਗ ਗਿਆ ਹੈ। ਗਰਲ, ਬੁਆਏ ਫਰਿੰਡ ਬਣ ਕੇ ਇਕੱਠੇ ਰਹੀ ਜਾਂਦੇ ਹਨ।
ਨਿੰਦਰ
ਸਹੁਰੀ ਮਿਲਣ ਗਿਆ ਸੀ। ਸਾਰੇ ਸਹੁਰੇ ਜਮਾਈਆਂ ਦੀ ਬਹੁਤ ਸੇਵਾ ਕਰਦੇ ਹਨ। ਨਿੰਦਰ ਦੀ ਸੇਵਾ ਬਹੁਤ
ਹੋ ਰਹੀ ਸੀ। ਨਿੰਦਰ ਨੇ ਰੋਟੀ ਖਾ ਕੇ, ਨਾਈਟ ਸੂਟ ਪਾ ਲਿਆ ਸੀ। ਉਸ ਉੱਤੇ ਹਵਾਈ ਜਹਾਜ਼ ਉੱਡਣ ਦਾ
ਪ੍ਰਿੰਟ ਬਣਿਆ ਹੋਇਆ ਸੀ। ਮੱਖਣ ਦੀ ਵਹੁਟੀ ਠਾਣੇਦਾਰਨੀ ਨੇ ਕਿਹਾ, “ ਜਮਾਈ
ਰਾਜਾ ਤੇਰੇ ਤੋਂ ਨਾਈਟ ਸੂਟ ਪੇ ਹਵਾਈ ਜਹਾਜ਼ ਬਣੇ ਹੈ। ਕਿਆ ਰਾਤ ਕੋ ਉਡਾਨ ਭਰਨੀ ਹੈ? “ “ ਇਹ
ਤੁਹਾਡੇ ਲਈ ਉੱਡਣ ਨੂੰ ਤਿਆਰ ਖੜ੍ਹੇ ਹਨ। ਕੀ ਫਲਾਏ ਕਰਕੇ ਕੈਨੇਡਾ ਕੋ ਚੱਲੇਗੀ? “ “ ਮੈਂ ਕੈਨੇਡਾ ਜਾਣ ਦੇ ਚੱਕਰ ਵਿੱਚ ਨਹੀਂ ਪੜਤੀ। ਹਮਾਰੀ ਤੋਂ ਇਧਰ ਹੀ ਕੈਨੇਡਾ ਹੈ। ਕਈ ਹਵਾਈ ਜਹਾਜ਼
ਵਿੱਚੋਂ ਉਤਰੇ ਲੋਗੋ ਕੋ, ਹਲਕੇ ਕਰ ਦੇਤੀ ਹੂੰ। “ “ ਸਿਸਟਰ-ਇਨ-ਲਾ ਸਾਡੇ
ਕੋਲ ਐਸੇ ਪਜਾਮਿਆਂ, ਕੱਪੜਿਆਂ ਤੋਂ ਬਗੈਰ ਹੁੰਦਾ ਹੀ ਕੀ ਹੈ? ਇਹ ਵੀ ਸੁੱਖੀ ਨੇ ਖ਼ਰੀਦ ਕੇ, ਅਟੈਚੀ
ਵਿੱਚ ਪਾ ਦਿੱਤਾ। “ “ ਕੈਨੇਡਾ
ਕੇ ਲੋਗ ਕੱਪੜੇ ਐਸੇ ਪਹਿਨਤੇ ਹੈ। ਬਿਲਕੁਲ ਊਲ-ਜਲੂਲ ਜੈਸੇ ਬੱਚੇ। “ “ ਜੈਸੇ ਤੇਰੀ ਹਿੰਦੀ, ਪੰਜਾਬੀ ਵਿੱਚ ਘੁਸ ਜਾਂਦੀ ਹੈ। ਤੂੰ ਇਕੱਲੀ
ਨੇ, ਮੱਖਣ ਤੇ ਮੰਮੀ ਡੈਡੀ ਨੂੰ ਹਮਤੋ, ਤੁਮਤੋ
ਕਰਨੇ ਲਾ ਲਿਆ। ਇਹ ਪੂਰਾ ਟੱਬਰ ਤੈਨੂੰ ਪੰਜਾਬਣ ਨਹੀਂ ਬੱਣਾਂ ਸਕਿਆ। “ ਮੱਖਣ
ਹੱਸਣ ਲੱਗ ਗਿਆ। ਉਸ ਨੇ ਕਿਹਾ, “ ਇੱਥੋਂ ਹੀ ਪਰਿਵਾਰ ਤੋਂ ਬਾਹਰਲਿਆਂ ਬੰਦਿਆਂ ਦੀ ਪਛਾਣ
ਆਉਂਦੀ ਹੈ। ਸਾਡਾ ਬਾਹਰੋਂ ਜੀਜਾ ਆਇਆ ਹੋਇਆ ਹੈ। ਜੀਜਾ ਅੰਗਰੇਜੀ, ਪੰਜਾਬੀ ਬੋਲਦਾ ਹੈ। ਮੇਨਕਾ ਦੀ
ਪਛਾਣ ਹਿੰਦੀ ਤੋਂ ਆਉਂਦੀ ਹੈ। ਇਹ ਪੰਜਾਬ ਤੋਂ ਬਾਹਰੋਂ ਹੈ। ਦੋਨੇਂ ਹੀ ਸਾਡੇ ਟੱਬਰ ਵਿੱਚ ਨਹੀਂ
ਰਲਦੇ, ਅਲੱਗ ਹੀ ਪਛਾਣ ਹੈ। “ ਮੈਨੇ ਤੋਂ ਪੰਜਾਬੀ ਸੂਟ ਪਹਿਨਾਂ ਹੈ। ਆਜ ਤੋਂ ਪੂਰੀ
ਪੰਜਾਬਣ ਬੱਣੀ ਹੂੰ। “ “ ਭਗਵਾਨੇ ਇਹ ਬੋਲੀ ਵੀ ਬਦਲਣੀ ਪੈਣੀ ਹੈ। ਤੇਰੀ ਬਾਤ
ਸੁੰਨ ਕੇ, ਮੈਨੂੰ ਵੀ ਤੂੰ ਗੱਡੀਆਂ ਵਾਲੀ ਲੱਗਦੀ ਹੈ। ਕਿਥੇ ਸ਼ਰੀਫ਼
ਦੇਸੀਆਂ ਦੇ ਮਗਰ ਲੱਗ ਗਈ? “ “ ਉਏ ਮੇਰੇ ਕੋ ਕਿਆ ਕਹਾ ਤੂੰ ਨੇ? ਮੈਂ
ਹੂੰ ਠਾਣੇਦਾਰਨੀ। ਅਬੀ ਕੀ ਅਬੀ ਅੰਦਰ ਕਰਦੂਗੀ। ਕੋਈ ਮਾਂ ਕਾ ਲਾਲ ਜ਼ਮਾਨਤ ਨਹੀਂ ਦੇ ਪਾਏਗਾ। “ “ ਤੇਰੇ ਮੂਹਰੇ ਹੱਥ ਬੰਨੇ ਰੋਟੀ ਖਾਂਣ ਵੇਲੇ ਕੋਈ ਸਿਆਪਾ
ਨਾਂ ਪਾ ਦੇਵੀ। ਘਰ ਜਮਾਈ ਆਇਆ ਹੈ। ਸਾਉਣ ਦਾ ਪ੍ਰਬੰਧ ਕਰਦੇ। “
ਘਰ
ਵਿੱਚ ਕਮਰੇ ਤਿੰਨ ਹੀ ਸਨ। ਮੱਖਣ ਵਾਲੇ ਕਮਰੇ ਵਿੱਚ ਨਿੰਦਰ ਨੂੰ ਮੱਖਣ ਦੇ ਨਾਲ ਵਾਲਾ ਬੈੱਡ ਦਿੱਤਾ
ਸੀ। ਸੁੱਖੀ ਦੀ ਮੰਮੀ ਬਹੂ ਕੋਲ ਪੈ ਗਈ। ਮੱਖਣ ਦਾ ਡੈਡੀ ਇਕੱਲਾ ਹੀ ਪੈ ਗਿਆ ਸੀ। ਨਿੰਦਰ ਨੇ
ਪੁੱਛਿਆ, “ ਮੱਖਣਾਂ ਤੂੰ ਮੇਰੇ ਕਮਰੇ ਵਿੱਚ ਕਿਉਂ ਸੌਣ ਲੱਗਾ ਹੈ? ਤੂੰ
ਆਪਦੀ ਵਹੁਟੀ ਨਾਲ ਸੌਂ ਜਾ ਕੇ। “ “ ਵਹੁਟੀ ਨਾਲ ਮੰਮੀ ਸੌ ਗਈ ਹੈ। ਅੱਜ ਤਾਂ ਮੈਂ ਤੇਰੇ
ਕਮਰੇ ਵਿੱਚ ਹੀ ਸੌਂਵਾਂਗਾ। “ “ ਕੀ
ਤੁਹਾਡੇ ਬੁੜਾ, ਬੁੜੀ ਅੱਡ-ਅੱਡ ਪੈਂਦੇ ਹਨ? ਕੀ
ਉਨ੍ਹਾਂ ਦੀ ਤੇ ਤੇਰੀ ਵਹੁਟੀ ਨਾਲ ਬਣਦੀ ਨਹੀਂ ਹੈ?
ਯਾਰ ਇਹ ਤਾਂ ਬਹੁਤ ਮਾੜਾ ਕੰਮ ਹੈ। ਮੈਂ
ਸੁੱਖੀ ਨਾਲ ਜਿੰਨਾ ਵੀ ਲੜੀ ਜਾਵਾਂ। ਪਰ ਮੈਂ ਕਦੇ ਆਪਣੀ ਪਤਨੀ ਤੋਂ ਬਿਸਤਰ ਅਲੱਗ ਨਹੀਂ ਕਰਦਾ। “ ਮੱਖਣ
ਨੂੰ ਉਸ ਦੀਆਂ ਗੱਲਾਂ ਉੱਤੇ ਗ਼ੁੱਸਾ ਆ ਰਿਹਾ ਸੀ। ਉਸ ਨੇ ਠਰਮੇ ਨਾਲ ਕਿਹਾ, “ ਇਹ
ਤਾਂ ਤੇਰੇ ਆਏ ਕਰਕੇ ਅਸੀਂ ਇਸ ਤਰਾਂ ਪਏ ਹਾਂ। ਮੰਮੀ-ਡੈਡੀ ਤੇ ਅਸੀਂ ਦੋਵੇਂ
ਪਤੀ-ਪਤਨੀ ਇੱਕ ਦੂਜੇ ਦਾ ਵਿਸਾਹ ਨਹੀਂ ਕਰਦੇ। ਸਾਡੇ ਵਿੱਚ ਬਹੁਤ ਪਿਆਰ ਹੈ। “ “ ਯਾਰ
ਪਰਦੇ ਪਾਉਣ ਨੂੰ ਰਹਿੱਣ ਦੇ। ਬਿਚਾਰੀ ਠਾਣੇਦਾਰਨੀ ਉਦਾ ਹੀ ਰੋਹਬ ਮਾਰੀ ਜਾਂਦੀ ਹੈ। ਐਸਾ ਬੰਦਾ
ਅੰਦਰੋਂ, ਫੋਕੇ ਫਾਇਰ ਵਰਗਾ ਹੁੰਦਾ ਹੈ। ਹੋਰ ਤਾਂ ਛੱਡੋ ਢੰਗ ਨਾਲ
ਸੌਣਾ ਹੀ ਸਿੱਖ ਲਵੋ। ਮੈਂ ਤਾਂ ਰਾਤ ਕੱਟ ਕੇ ਚਲਾ ਜਾਣਾ ਹੈ। ਘਰ ਕੋਈ ਵੀ ਆਵੇ। ਮਹਿਮਾਨ ਨੂੰ
ਅਲੱਗ ਹੀ ਸੌਣ ਨੂੰ ਕਮਰਾ ਦੇਣਾ ਚਾਹੀਦਾ ਹੈ। ਪਰਿਵਾਰ ਵਿੱਚ ਵੰਡੀਆ ਨਹੀਂ ਪਾਉਣੀਆਂ ਚਾਹੀਦੀਆਂ। “
Comments
Post a Comment