ਭਾਗ 15 ਜੇ ਕੋਈ ਰੁੱਸ ਕੇ, ਬਾਰ-ਬਾਰ ਘਰ ਛੱਡ ਕੇ ਜਾਂਦਾ ਹੈ, ਉਹ ਘਰ ਨਹੀਂ ਵੱਸ ਸਕਦਾ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੁੱਤਿਆਂ ਉੱਤੇ ਬੰਦਿਆ ਨਾਲੋਂ ਵੱਧ ਭਰੋਸਾ
ਕੀਤਾ ਜਾਂਦਾ ਹੈ। ਪੁਲਿਸ ਵਾਲੇ ਖ਼ਤਰਨਾਕ ਗੁਨਾਹ ਗ਼ਾਰ ਫੜਨ ਲਈ ਕੁੱਤਿਆਂ ਨੂੰ ਆਪਦੇ ਨਾਲ ਰੱਖਦੇ
ਹਨ। ਇਹ ਪੈੜ ਕੱਢ ਲੈਂਦੇ ਹਨ। ਇਹ ਇੱਕ ਬਾਰ ਰਸਤਾ ਦੇਖ ਕੇ ਨਹੀਂ ਭੁੱਲਦੇ। ਸਰਵਸ ਕੁੱਤੇ ਅੱਖਾਂ
ਤੋਂ ਅੰਨ੍ਹੇ ਬੰਦਿਆਂ ਨੂੰ ਰਸਤਾ ਦਿਖਾਉਂਦੇ ਹਨ। ਉਸ ਨੂੰ ਪਤਾ ਹੁੰਦਾ ਹੈ। ਮੇਰੇ ਮਾਲਕ ਦਾ ਘਰ
ਕਿਥੇ ਹੈ? ਇਸ ਨੇ ਕਿਹੜੇ ਸਟੋਰ, ਬੈਂਕ ਤੇ ਕਿਥੇ-ਕਿਥੇ ਜਾਣਾ ਹੈ? ਇੰਨਾ ਦੀ ਸੁੰਘਣ
ਸ਼ਕਤੀ ਬਹੁਤ ਤੇਜ਼ ਹੈ। ਇੰਨਾ ਨੂੰ ਬਾਰ-ਬਾਰ ਨਸ਼ੇ ਨੂੰ ਸੁੰਘਾਇਆ ਜਾਂਦਾ ਹੈ। ਫਿਰ ਉਸੇ ਨਸ਼ੇ ਨੂੰ ਲੁਕੋ ਕੇ, ਲੱਭਣ ਲਈ ਟਰੇਡ ਕੀਤਾ ਜਾਂਦਾ ਹੈ। ਕੁੱਤਿਆਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੈ। ਦੁਸ਼ਮਣ
ਤੇ ਦੋਸਤ ਨੂੰ ਨਹੀਂ ਭੁੱਲਦੇ। ਜੈਸੇ ਨੂੰ ਤੈਸਾ ਹੀ ਜੁਆਬ ਦਿੰਦੇ ਹਨ। ਮਾਲਕ ਤੇ ਚੋਰ ਵਿੱਚ ਫ਼ਰਕ
ਸਮਝਦੇ ਹਨ। ਚੰਗੀ ਬਾਡੀ ਦੇ ਕੁੱਤੇ, ਬੰਦੇ ਤੋਂ ਕਿਤੇ ਵੱਧ ਜਬਰ ਦਸਤ ਸ਼ਕਤੀ ਨਾਲ
ਅਟੈਕ ਕਰਦੇ ਹਨ। ਕੁੱਤਾ ਬਹੁਤ ਵਫ਼ਾਦਾਰ ਹੁੰਦਾ ਹੈ। ਕੁੱਤਾ ਆਪਦੀ ਗਲੀ ਵਿੱਚ ਸ਼ੇਰ ਹੁੰਦਾ ਹੈ।
ਕਿਸੇ ਹੋਰ ਨੂੰ ਵੜਨ ਨਹੀਂ ਦਿੰਦਾ। ਜਦੋਂ ਹਲ਼ਕ ਜਾਵੇ, ਸਬ ਤੋਂ ਪਹਿਲਾਂ ਮਾਲਕ ਨੂੰ ਵੱਢਦਾ ਹੈ। ਬੰਦਾ ਕਿਸੇ ਦੋਸਤ, ਰਿਸ਼ਤੇਦਾਰ, ਆਪਣੇ ਸਕੇ ਖ਼ੂਨ ਦਾ ਵੀ ਮਿੱਤ ਨਹੀਂ ਹੈ। ਕਈ
ਬੰਦੇ ਦੁਨੀਆ ਦਾਰੀ ਦੇ ਲਾਲਚ ਸ਼ੋਰਤ, ਧੰਨ, ਜਾਇਦਾਦ, ਕਾਮ ਵਿੱਚ ਫਸ ਕੇ, ਹਲ਼ਕੇ ਕੁੱਤੇ ਵਾਂਗ ਕਰਦੇ ਹਨ। ਆਪਦਾ ਮਕਸਦ ਪੂਰਾ ਕਰਨ ਲਈ ਦੂਜੇ ਨੂੰ ਕੋਈ ਵੀ
ਨੁਕਸਾਨ ਪਹੁੰਚਾ ਸਕਦੇ ਹਨ। ਕਿਸੇ ਉੱਤੇ ਭੋਰਾ ਭਰੋਸਾ ਕਰਨ ਦੀ ਲੋੜ ਨਹੀਂ ਹੈ। ਜੇ ਆਪਦਾ ਕੰਮ ਆਪ
ਸਾਰ ਸਕਦੇ ਹੋ। ਦੂਜੇ, ਤੀਜੇ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਹੈ।
ਰੋਸਾ ਇੱਕ ਦੋ ਦਿਨ ਹੁੰਦਾ ਹੈ। ਜੇ ਕੋਈ ਰੁੱਸ
ਕੇ, ਬਾਰ-ਬਾਰ ਘਰ ਛੱਡ ਕੇ ਜਾਂਦਾ ਹੈ। ਉਹ ਘਰ ਨਹੀਂ ਵੱਸ
ਸਕਦਾ। ਐਸੇ ਬੰਦੇ ਨੂੰ ਆਵਾਰਾ ਗਰਦੀ ਦੀ ਆਦਤ ਪੈ ਜਾਂਦੀ ਹੈ। ਦੁਹਾਗਣ ਰੰਨ ਵਾਂਗ ਘਰ-ਘਰ ਤੁਰਿਆ
ਫਿਰਦਾ ਹੈ। ਕੈਨੇਡਾ ਵਿੱਚ ਵੀ ਪਿੰਡਾਂ ਵਾਂਗ ਘਰੋਂ ਰੁੱਸ ਕੇ, ਭੱਜਣ ਦਾ ਬਹੁਤ ਰਿਵਾਜ ਹੈ। ਕਿਸੇ ਦੇ ਸੱਸ-ਸਹੁਰਾ, ਮਾਪੇ, ਪਤੀ-ਪਤਨੀ, ਬੱਚੇ ਰੁੱਸ ਕੇ ਭੱਜ ਗਏ ਹਨ। ਇਹ ਰੁੱਸਣ, ਮਨਾਉਣ, ਭੱਜਣ ਦੀ ਹਰ ਘਰ ਵਿੱਚ ਆਵਾਜਾਈ ਲੱਗੀ ਰਹਿੰਦੀ
ਹੈ। ਰੁੱਸੇ ਨੂੰ ਸਮਝਾਉਣ, ਮਨਾਉਣ ਲਈ ਪੰਚਾਇਤ, ਸਹੁਰਿਆਂ, ਪੇਕਿਆਂ, ਰਿਸ਼ਤੇਦਾਰਾਂ, ਦੋਸਤਾਂ ਦੇ ਇਕੱਠ ਕੀਤੇ ਜਾਂਦੇ ਹਨ। ਜੇ
ਰੁੱਸਣ ਵਾਲੇ ਲੜਨ ਬਗੈਰ ਨਹੀਂ ਰਹਿ ਸਕਦੇ। ਆਪੇ ਉਹ ਦੋਨੇਂ ਬੰਦੇ ਬੈਠ ਕੇ, ਗੱਲ ਨਹੀਂ ਕਰ ਸਕਦੇ। ਇਹ ਕਾਂਵਾਂ ਰੌਲ਼ੀ ਕੌਣ ਸੁਣਦਾ ਹੈ? ਇਹ ਲੰਬੜਦਾਰ, ਸਰਪੰਚ ਕੀ ਕਰਨਗੇ? ਇੰਨਾ ਤੋਂ ਤਾਂ ਆਪਣੇ ਘਰ ਨਹੀਂ ਸੰਭਾਲੇ ਜਾਂਦੇ। ਘਰ-ਘਰ ਇਹੀ ਘੋੜੇ ਵਾਲਾ ਫਿਰਿਆ
ਹੈ। ਜੀਤ ਕੇ ਪਿੰਡ ਦੀ ਕੁੜੀ ਸੱਸ ਨਾਲ ਲੜ ਪਈ। ਰੋਟੀ ਪਕਾਉਣ ਪਿੱਛੇ ਮਾੜੇ ਘਰਾਂ ਦੀਆਂ ਔਰਤਾਂ
ਅਕਸਰ ਲੜਦੀਆਂ ਹਨ। ਸਿਆਣੀ ਔਰਤ ਸੋਚਦੀ ਹੈ, ਜੇ ਚੰਗਾ
ਬਣਾਵਾਂਗੀ, ਪੂਰੇ ਟੱਬਰ ਦੇ ਬਹਾਨੇ ਨਾਲ ਮੈ ਵੀ ਖਾਵਾਂਗੀ।
ਔਰਤਾਂ ਦਾ ਕਿਹੜਾ ਕਿਸੇ ਨਾਲ ਵੱਟ ਬੰਨੇ ਦਾ ਰੌਲਾ ਹੁੰਦਾ ਹੈ? ਔਰਤ ਨੂੰ ਪਿਉ ਪਤੀ, ਪੁੱਤਰ ਨੇ ਜ਼ਮੀਨ ਨਹੀਂ
ਦੇਣੀ।
ਨੂੰਹਾਂ ਸੱਸਾਂ. ਨਣਦਾਂ ਆਪਸ ਵਿੱਚ ਹੀ
ਲੜਦੀਆਂ ਰਹਿੰਦੀਆਂ ਹਨ। ਜਿੰਨਾ ਘਰਾਂ ਦੀਆਂ ਔਰਤਾਂ ਨੌਕਰੀ ਕਰਦੀਆਂ ਹਨ। ਉੱਥੇ ਇਹ ਤਮਾਸ਼ਾ ਬਹੁਤ
ਘੱਟ ਹੁੰਦਾ ਹੈ। ਅਗਲੀ ਭਾਂਡੇ ਚੱਕ ਕੇ ਅਲੱਗ ਹੋ ਜਾਂਦੀ ਹੈ। ਉਸ ਕੁੜੀ ਨੇ ਪਿੰਡ ਦਿਆਂ ਦੀ ਆਸ
ਤੱਕ ਕੇ, ਜੀਤ ਦੇ ਡੈਡੀ ਨੂੰ ਫ਼ੋਨ ਕਰ ਦਿੱਤਾ ਸੀ। ਉਸ
ਨੇ ਬੈਠਾ ਕੇ ਗੱਲ ਕਰਨ ਦੀ ਥਾਂ ਕੁੜੀ ਆਪਦੇ ਘਰ ਲੈ ਆਦੀ। ਉਸ ਦੇ ਕੁੱਛੜ ਕੁੜੀ ਸੀ। ਕਿਸੇ ਗੱਲ
ਨੂੰ ਕਹਿਣਾ ਸਹੁਰੇ ਬੁੱਢੇ ਬੰਦੇ ਨੂੰ ਬਹੁਤ ਮੁਸ਼ਕਲ ਹੁੰਦਾ ਹੈ। ਗੁੱਡੀ ਬਾਰ-ਬਾਰ ਆਪਦੀ ਸੱਸ
ਨੂੰ ਪੁੱਛਦੀ ਸੀ, “ ਇਹ ਕੁੜੀ ਰੁੱਸ ਕੇ, ਕਿੰਨੇ ਹੋਰ ਦਿਨ ਬੈਠੀ ਰਹੇਗੀ? ਘਰ ਵਿੱਚ ਤੀਜੇ ਬੰਦੇ ਦੇ ਆ ਕੇ ਰਹਿਣ ਨਾਲ ਸੌਣਾ, ਪੈਣਾ, ਖਾਣਾ ਸਬ ਦੂਬਰ ਹੋ ਗਿਆ ਸੀ। ਘਰ ਦੇ ਸਾਰੇ
ਨਿਜ਼ਮ ਖਿੱਲਰ ਗਏ ਸਨ। ਸੱਸ ਨੇ ਕਈ ਬਹਾਨੇ ਜਿਹੇ ਬਣਾਂ ਕੇ ਕਿਹਾ, “ ਗ਼ੁੱਸਾ ਠੰਢਾ ਹੋਣ ਨਾਲ ਇਹ ਆਪੇ ਚਲੀ ਜਾਵੇਗੀ। ਆਪੇ ਆ ਕੇ ਲੈ ਜਾਣਗੇ। “ “ ਬੀਜੀ ਇਸ ਨੂੰ ਆਈ ਨੂੰ ਮਹੀਨਾ ਹੋ ਗਿਆ ਹੈ।
ਰੁੱਸ ਕੇ ਘਰੋਂ ਬਾਹਰ ਜਾਣਾ, ਕਿਸੇ ਰੁੱਸੇ ਹੋਏ ਨੂੰ ਘਰ ਰੱਖਣਾ, ਮੇਰੇ ਅਸੂਲਾਂ ਦੇ ਖ਼ਿਲਾਫ਼ ਹੈ। ਅਗਲਿਆਂ ਦੀ ਕੁੜੀ ਪਲੀ ਜਾਂਦੀ ਹੈ। ਇਹ ਬੱਲਾ ਗਲੌ
ਟੱਲੀ ਹੋਈ ਹੈ। ਇਹ ਨੂੰ ਕਿਨ੍ਹੇ ਲੈਣ ਆਉਣਾ ਹੈ? “ “ ਇਸ ਨੇ ਮਹੀਨੇ ਦਾ ਰੋਟੀ ਦਾ ਖ਼ਰਚਾ 200 ਡਾਲਰ ਦੇ ਦਿੱਤਾ ਹੈ। ਇਹ ਹੁਣ ਇੱਥੇ ਹੀ ਰਹੇਗੀ। “
ਉਹ ਕੁੜੀ ਤਾਂ 10 ਡਾਲਰ ਘੰਟੇ ਦੇ ਲੈਂਦੀ ਸੀ। 12 ਘੰਟੇ ਦੀ ਸ਼ਿਫ਼ਟ 6 ਦਿਨ ਨੌਕਰੀ ਕਰਨ ਜਾਂਦੀ ਸੀ। ਉਸ ਦੀ ਕੁੜੀ ਨੂੰ ਗੁੱਡੀ ਦੀ ਸੱਸ ਸੰਭਾਲਦੀ ਸੀ। 200 ਡਾਲਰ ਰੋਟੀ ਦਾ ਖ਼ਰਚਾ, ਕਮਰੇ ਦਾ ਕਿਰਾਇਆ ਜਾਂ ਬੇਬੀ ਨੂੰ ਸੰਭਾਲਣ ਦਾ
ਸੀ। ਗੁੱਡੀ ਸੱਸ ਦੇ ਮੂੰਹ ਨਹੀਂ ਲੱਗਣਾ ਚਾਹੁੰਦੀ ਸੀ। ਉਸ ਨੇ ਜੀਤ ਨੂੰ ਕਿਹਾ, “ ਜੀਤ ਇਹ ਕੁੜੀ ਆਪਣੇ ਘਰ ਕਿੰਨਾ ਚਿਰ ਬੈਠੀ ਰਹੇਗੀ? ਉਹ ਰਾਤ ਦੇ ਇੱਕ ਵਜੇ ਕੰਮ ਤੋਂ ਆਉਂਦੀ ਹੈ। 12 ਵਲੇ ਦੁਪਹਿਰੇ ਉੱਠਦੀ ਹੈ। ਬਣਿਆਂ ਹੋਇਆ ਭੋਜਨ ਖਾ ਕੇ, ਜੂਠੇ ਭਾਂਡੇ ਸਿੰਖ ਵਿੱਚ ਰੱਖ ਕੇ, ਘਰੋਂ ਨਿਕਲ ਜਾਂਦੀ ਹੈ। ਇਹ ਮਹਿਮਾਨ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਇਸ ਨੂੰ
ਤਾਂ ਮੁਫ਼ਤ ਵਿੱਚ ਕੱਪੜੇ ਧੋਤੇ ਹੋਏ, ਵਿਸ਼ਰਾਮ ਘਰ, ਖਾਣ ਨੂੰ ਹੋਟਲ, ਬੇਬੀ ਸਿਟਰ ਮਿਲੇ ਹੋਏ ਹਨ। ਅਜੇ ਇਹ 22 ਸਾਲਾਂ ਦੀ ਹੈ। ਜਵਾਨੀ ਹੰਢਾਉਣ ਨੂੰ ਮਾਪੇ ਪੁੱਤ ਧੀ ਦਾ ਵਿਆਹ ਕਰਦੇ ਹਨ। ਇਸ ਦਾ
ਮਰਦ ਬਗੈਰ ਕਿਵੇਂ ਸਰੇਗਾ? ਪਤੀ ਦੇ ਘਰ ਨਹੀਂ ਜਾਵੇਗੀ। ਤਾਂ ਹੋਰਾਂ
ਮਰਦਾਂ ਕੋਲ ਤੁਰੀ ਫਿਰੇਗੀ। “ ਜੀਤ ਨੇ ਬੁੱਲ੍ਹਾਂ ਉੱਤੇ ਜੀਭ ਫੇਰੀ, ਉਹ ਮੁਸਕਰਾ ਕੇ ਬੋਲਿਆ, “
ਜੇ ਇਹ ਮੇਰੇ ਘਰ ਹੈ। ਮੈਂ ਹੈਗਾ, ਮੈਂ ਸਰਵਿਸ ਦੇ ਦਿਆਂ ਕਰਾਂਗਾ। ਇਸ ਨੂੰ ਹੱਥ ਲਾ ਕੇ, ਕਿਸੇ ਹੋਰ ਨੇ, ਮਰਨਾ ਮੇਰੇ ਹੱਥੋਂ ਹੈ। “ “ ਜੀਤ ਤੇਰੇ ਤਾਂ ਇਹ ਪਿੰਡ ਦੀ ਕੁੜੀ ਹੈ।
ਤੈਨੂੰ ਵੀਰ ਕਹਿੰਦੀ ਹੈ। ਤੂੰ ਉਸ ਨੂੰ ਭੈਣ ਕਹਿੰਦਾ ਹੈ। ਐਸਾ ਸੋਚਦੇ ਨੂੰ ਤੈਨੂੰ ਸ਼ਰਮ ਨਹੀਂ
ਆਉਂਦੀ। ਤੈਨੂੰ ਵੀ ਦੂਜੇ ਮਰਦਾਂ ਵਾਂਗ ਔਰਤ ਸੈਕਸੀ ਮੂਰਤੀ ਲੱਗਦੀ ਹੈ। “ “ ਭੈਣ, ਭਰਾ ਬਣ ਕੇ ਹੀ ਨੇੜੇ ਲੱਗ ਹੁੰਦਾ ਹੈ। ਸਿੱਧਾ
ਅੱਗ ਵਿੱਚ ਹੱਥ ਪਾ ਕੇ, ਮੱਚਣਾ ਹੈ। ਕੀ ਤੈਨੂੰ ਨਹੀਂ ਪਤਾ? ਦੋ ਜਵਾਨ ਔਰਤ-ਮਰਦ ਸਰੀਰਕ ਸੁੱਖ ਲਈ, ਪਿੰਡ, ਰਿਸ਼ਤਿਆਂ, ਉਮਰਾਂ, ਰੰਗ
ਦੀ ਪ੍ਰਵਾਹ ਤੇ ਸ਼ਰਮ ਨਹੀਂ ਕਰਦੇ। ਉਸ ਨੂੰ ਕੋਈ ਹੋਰ ਵੀ ਹੱਥ ਪਾਊ, ਮੈਂ ਹੀ ਰੱਖ ਲਵਾਂਗਾ। ਤੇਰੇ ਤੋਂ 10 ਸਾਲ ਜਵਾਨ ਹੈ। ਛਾਤੀਆਂ ਦੇਖ ਸਾਲੀ ਦੀਆਂ ਕਲਮੀ ਅੰਬਾਂ ਵਾਂਗ ਖੜ੍ਹੀਆਂ ਹਨ। ਪੱਟ
ਪਹਿਲਵਾਨਾਂ ਵਰਗੇ ਹਨ। ਲੱਕ ਕਿਵੇਂ ਚੱਕ-ਚੱਕ ਦੋਨੇਂ ਪਾਸੀਂ ਮਾਰਦੀ ਹੈ? ਜੀਅ ਕਰਦਾ ਛਾਲ ਮਾਰ ਕੇ, ਉੱਤੇ ਚੜ੍ਹ ਜਾਵਾਂ। ਮੈਨੂੰ ਤਾਂ ਸੋਚ ਕੇ ਹੀ
ਸੁਆਦ ਆ ਗਿਆ। “
ਗੁੱਡੀ ਨੂੰ ਸਮਝ ਲੱਗ ਗਈ। ਪਿਉ, ਮਾਂ, ਪੁੱਤ ਦਾ ਆਵਾ ਉਤਿਆ ਹੈ। ਉਸ ਨੇ ਇਸ ਦੀ ਸੱਸ
ਨੂੰ ਫ਼ੋਨ ਕਰਕੇ ਕਿਹਾ, “ ਤੇਰੀ ਪੋਤੀ ਤੁਹਾਨੂੰ ਬਹੁਤ ਯਾਦ ਕਰਦੀ ਹੈ।
ਉਸ ਦਾ ਦਾਦਾ-ਦਾਦੀ ਕਹਿੰਦੀ ਦਾ ਮੂੰਹ ਸੁੱਕਦਾ ਹੈ। ਤੇਰੀ ਨੂੰਹ ਵੀ ਤੁਹਾਡੀਆਂ ਹੀ ਗੱਲਾਂ ਕਰਦੀ
ਰਹਿੰਦੀ ਹੈ। ਨਿੱਤ ਤੁਹਾਨੂੰ ਉਡੀਕਦੀ ਹੈ। ਉਸ ਨੇ ਰੁੱਸ ਕੇ ਘਰੋਂ ਪੈਰ ਤਾਂ ਪੱਟ ਲਿਆ ਹੈ। ਹੁਣ
ਵਾਪਸ ਆਉਣ ਦਾ ਰਸਤਾ ਨਹੀਂ ਲੱਭਦਾ। “ ਉਸ ਦੀ ਸੱਸ ਥੋੜ੍ਹੀ ਜਿਹੀ ਵਡਿਆਈ ਸੁਣ ਕੇ
ਫੁੱਲ ਗਈ। ਉਸ ਨੇ ਕਿਹਾ, “ ਮੈਂ ਹੁਣੇ ਪੈਰੀਂ ਜੁੱਤੀ ਪਾਉਂਦੀ ਹਾਂ। ਇਸ
ਦੇ ਦਾਦੇ ਨੂੰ ਨਾਲ ਲੈ ਕੇ ਆ ਜਾਂਦੀ ਹਾਂ। ਡੁੱਬ ਜਾਣੀ ਦਾ ਸਾਨੂੰ ਵੀ ਬਹੁਤ ਪਿਆਰ ਆਉਂਦਾ ਹੈ। “
ਹੋਰ ਕੋਈ ਘਰ ਨਹੀਂ ਸੀ। ਗੁੱਡੀ ਦੇ ਦਰਾਂ ਦੀ ਬਿੱਲ
ਵੱਜੀ। ਗੁੱਡੀ ਗਾਰਡਨ ਵਿੱਚ ਚਲੀ ਗਈ। ਆਪਦੇ ਘਰ ਦਾ ਮਾਮਲਾ ਆਪੇ ਨਜਿੱਠ ਲੈਣਗੇ। ਉਹ ਕੁੜੀ ਨੇ ਹੀ
ਦਰਵਾਜ਼ਾ ਖੋਲਿਆਂ। ਸੱਸ ਸਹੁਰੇ ਨੂੰ ਦੇਖ ਕੇ, ਉਹ ਹੈਰਾਨ ਹੋ ਗਈ।
ਉਸ ਦੇ ਸਹੁਰੇ ਨੇ ਕਿਹਾ, “ ਅਸੀਂ ਤੈਨੂੰ ਲੈਣ ਆਏ ਹਾਂ। ਸਾਡੇ ਨਾਲ ਚੱਲ। “
ਸੱਸ ਨੇ ਪੋਤੀ ਨੂੰ ਗੋਦੀ ਚੱਕ ਲਿਆ। ਹਰ ਕੋਈ ਦੂਜੇ ਨੂੰ
ਝੁਕਿਆ ਦੇਖਕੇ, ਖ਼ੁਸ਼ ਹੁੰਦਾ ਹੈ। ਉਹ ਉਦੋਂ ਹੀ ਕੱਪੜਿਆਂ ਵਾਲਾ
ਬੈਗ ਚੱਕ ਕੇ ਨਾਲ ਤੁਰ ਗਈ।
Comments
Post a Comment