ਭਾਗ 13 ਸਾਰੇ ਰਸਤੇ ਬੰਦ ਹੋ ਜਾਣ, ਤਾਂ ਦਿਮਾਗ਼ ਦਾ ਰਸਤਾ ਖੁੱਲ੍ਹਦਾ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਥੱਕ ਗਏ ਹਾਂ, ਤਾਂ ਆਰਾਮ ਕਰਨਾ ਬਹੁਤ ਜ਼ਰੂਰੀ ਹੈ। ਸਰੀਰ ਵਿੱਚ ਤਾਜ਼ਗੀ ਤੇ ਨਵੀਂ ਲਿਆਉਣੀ ਬਹੁਤ ਜ਼ਰੂਰੀ ਹੈ। ਮੁਸ਼ਕਲਾਂ ਨੂੰ ਸਿਆਣਪ, ਸਹਿਣਸ਼ੀਲਤਾ ਤੇ ਦਲੇਰੀ ਨਾਲ ਪਰੇ ਹਟਾਈਏ। ਕਦੇ ਹਾਰ ਨਾਂ ਮੰਨੀਏ। ਕਾਲੀ ਰਾਤ ਪਿੱਛੋਂ ਚਿੱਟਾ ਦਿਨ ਚੜ੍ਹਦਾ ਹੈ। ਦਿਨ ਰਾਤ ਦੀ ਲੁਕਾ ਛਿਪੀ ਯੁੱਗਾਂ ਤੋਂ ਚੱਲੀ ਜਾਂਦੀ ਹੈ। ਮਾੜੇ ਦਿਨਾਂ ਪਿੱਛੋਂ ਚੰਗੇ ਦਿਨ ਆਉਂਦੇ ਹਨ। ਸੁਖ ਦੇ ਦਿਨ ਛੇਤੀ ਲੰਘ ਜਾਂਦੇ ਹਨ। ਦੁੱਖ ਦੀ ਰਾਤ ਕੱਟਣੀ ਔਖੀ ਹੁੰਦੀ ਹੈ। ਹਰ ਰੋਜ਼ ਦੇ ਚੜ੍ਹਦੇ ਸੂਰਜ ਵਾਂਗ ਚਮਕੀਏ। ਸੂਰਜ ਪੂਰੀ ਦੁਨੀਆ ਉੱਤੇ ਅਲੱਗ ਹੀ ਦਿਸਦਾ ਹੈ। ਧਰਤੀ ਨੂੰ ਕਿਸੇ ਦਾ ਸਹਾਰਾ ਨਹੀਂ ਹੈ। ਫਿਰ ਵੀ ਐਸੀ ਧਰਤੀ ਪੈਂਰਾਂ ਥੱਲੇ ਹੁੰਦੇ ਹੋਏ ਵੀ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਦਾ ਸਹਾਰਾ ਭਾਲਦਾ ਹੈ। ਇਕੱਲੇ ਬੰਦੇ ਦਾ ਜਿਊਣਾ ਮੁਸ਼ਕਲ ਜ਼ਰੂਰ ਹੈ। ਨਾਂ ਮੁਨਕਮ ਨਹੀਂ ਹੈ। ਇਕੱਲੇ ਬੰਦੇ ਦਾ ਦਿਮਾਗ਼ ਵੱਧ ਸੋਚਦਾ ਹੈ। ਕੰਮ ਬਹੁਤ ਕਰਦਾ ਹੈ। ਦੁਨੀਆ ਵੱਲੋਂ ਖ਼ਰਚਣਾ ਬੰਦ ਹੋ ਕੇ, ਡੂੰਘੀਆਂ ਗੱਲਾਂ ਵੱਧ ਸੋਚਦਾ ਹੈ। ਮਨ ਨਵੀਆਂ ਖੋਜਾਂ ਕਰਦਾ ਹੈ। ਜੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਦਿਮਾਗ਼ ਦਾ ਰਸਤਾ ਖੁੱਲ੍ਹਦਾ ਹੈ। ਦਿਮਾਗ਼ ਨਵਾ ਰਸਤਾ ਕੱਢ ਲੈਂਦਾ ਹੈ। ਲੋਕ ਸਾਥ ਛੱਡ ਜਾਣ। ਬੰਦਾ ਆਪਦੇ ਪੈਰਾਂ ਉੱਤੇ ਖੜ੍ਹਾ ਹੋ ਜਾਂਦਾ ਹੈ। ਔਰਤ ਮਰਦ ਦਾ ਜੀਵਨ ਸਾਥੀ ਮਰ ਜਾਵੇ। ਘਰ ਨੂੰ ਛੱਡ ਕੇ ਚੱਲੇ ਜਾਣ। ਬੱਚੇ ਦੇ ਮਾਂ-ਬਾਪ ਮਰ ਜਾਣ। ਇਕੱਲੇ ਨੂੰ ਰਹਿਣਾ, ਕਮਾਈ ਕਰਨੀ ਵੀ ਆ ਜਾਂਦੀ ਹੈ। ਜਿਊਣਾ ਵੀ ਆ ਜਾਂਦਾ ਹੈ। ਔਰਤ-ਮਰਦ ਅੱਗ ਤੇ ਬਾਲਣ ਵਾਂਗ ਹਨ। ਇੱਕ ਦੂਜੇ ਦੇ ਲਾਗੇ ਹੁੰਦੇ ਹੀ ਭਾਂਬੜ ਦੀਆਂ ਲਪਟਾਂ ਬਣ ਜਾਂਦੇ ਹਨ। ਕਾਮ ਵਿੱਚ ਡੁੱਬ ਜਾਂਦੇ ਹਨ। ਸੁਹਾਗ ਦਾ ਮਤਲਬ ਪਤੀ ਦਾ ਘਰ, ਮਕਾਨ, ਬੱਚੇ ਨਹੀਂ ਹੁੰਦਾ। ਪਤੀ-ਪਤਨੀ ਦੇ ਸਰੀਰਕ ਸਬੰਧ ਦਾ ਨਾਮ ਹੈ। ਇਹ ਘਰ, ਮਕਾਨ, ਬੱਚੇ, ਔਰਤ ਤੋਂ ਮਰਦ ਜਦੋਂ ਜੀਅ ਚਾਹੇ ਖੋਹ ਲੈਂਦਾ ਹੈ। ਮਰਦ ਔਰਤ ਦੇ ਰਿਸ਼ਤੇ ਨੂੰ ਮਰਦ ਧੂਲ ਤੋਂ ਵੱਧ ਕੁੱਝ ਨਹੀਂ ਸਮਝਦੇ। ਮਰਦ ਪੇਟ ਭਰ ਕੇ, ਸਰੀਰਕ ਮਤਲਬ ਕੱਢ ਕੇ, ਔਰਤ ਨੂੰ ਮਿੱਟੀ ਵਾਂਗ ਝਾੜ ਦਿੰਦੇ ਹਨ।

ਹੋਰ ਕਲਚਰ ਦੀਆਂ ਔਰਤਾਂ ਪਤੀ ਤੋਂ ਬਗੈਰ ਕੱਟ ਜਾਂਦੀਆਂ ਹਨ। ਉਹ ਦੂਜਾ ਤੀਜਾ ਮਰਦ ਕਰਨ ਵਿੱਚ ਸ਼ਰਮ ਨਹੀਂ ਮੰਨਦੀਆਂ। ਹਰ ਰਾਤ ਸਰੀਰ ਠੰਢਾ ਕਰਨ ਨੂੰ ਨਵੇਂ ਮਰਦ ਹੰਢਾਉਂਦੀਆਂ ਹਨ। ਜ਼ਿਆਦਾਤਰ ਪੰਜਾਬੀ ਹਿੰਦੁਸਤਾਨੀ ਪਤਨੀਆਂ, ਇੱਕੋ ਕਿੱਲੇ ਨਾਲ ਨਹੀਂ ਬੱਝਦੀਆਂ। ਸਮਾਜਿਕ ਦਿਖਾਵੇ ਨਾਲ ਜੀਵਨ ਨਹੀਂ ਚੱਲਦਾ। ਪਰਦੇ ਪਿੱਛੇ ਜੋ ਚੱਲਦਾ ਹੈ। ਦੁਨੀਆ ਆਪ ਹੀ ਜਾਣਦੀ। ਮੁੱਢ ਤੋਂ ਹੀ ਮਰਦ-ਔਰਤ ਦੀ ਛੁੱਪਾ-ਛੂਪੀ ਦੀ ਖੇਡ ਚੱਲੀ ਆ ਰਹੀ ਹੈ। ਜਦੋਂ ਇੱਕ ਮਰਦ ਤੋਂ ਪਤਨੀ ਤਾਂ ਸੰਭਾਲ ਨਹੀਂ ਜਾਂਦੀ। ਹੋਰ ਔਰਤਾਂ ਨੂੰ ਹਾਸਲ ਕਰਨ ਲਈ ਭੱਜੇ ਫਿਰਦੇ ਹਨ। ਜੇ ਪਤਨੀ ਬਦ-ਚਲਨ, ਪਾਗਲ ਕਰਾਰ ਦੇ ਦਿੱਤੀ ਜਾਵੇ। ਤਲਾਕ ਝੱਟ ਮਿਲ ਜਾਂਦਾ ਹੈ। ਮਰਦ ਕੋਲ ਔਰਤ ਤੋਂ ਜਾਨ ਛੁਡਾਉਣ ਦਾ ਇਹੀ ਤਰੀਕਾ ਹੈ। ਸਬ ਤੋਂ ਵੱਡੀ ਅਦਾਲਤ ਦਿਲ ਦੀ ਹੈ। ਜੇ ਦਿਲ ਵਿੱਚੋਂ ਜ਼ਿੰਦਗੀ ਦੇ ਦਿਨਾਂ ਦੇ ਪੰਨੇ ਪਾਟ ਗਏ ਹਨ। ਕੋਈ ਦੁਆਰਾ ਜੋੜ ਨਹੀਂ ਸਕਦਾ। ਜੋੜ ਲੱਗਾ ਅਲੱਗ ਦਿਸਦਾ ਹੈ। ਛੱਡੀ ਹੋਈ ਔਰਤ ਦਾ ਹਰ ਥਾਂ ਅਪਮਾਨ ਹੁੰਦਾ ਹੈ। ਐਸੀ ਲਾਵਾਰਸ ਔਰਤ ਨੂੰ ਮਰਦ ਪਬਲਿਕ ਪਾਰਪਟੀ ਸਮਝਦੇ ਹਨ। ਇਸੇ ਲਈ ਨਿੰਦਰ ਦੀ ਕਿਰਾਏਦਾਰਨੀ ਨਾਲ ਦਾਲ ਗਲ਼ ਗਈ ਸੀ। ਸੁੱਖੀ ਨੇ ਭਾਵੇਂ ਨਿੰਦਰ ਨੂੰ ਉਸ ਔਰਤ ਦੇ ਕਮਰੇ ਵਿਚੋਂ ਨਿਕਲਦੇ ਦੇਖ ਲਿਆ ਸੀ। ਅੱਖੀਂ ਦੇਖ ਕੇ ਬਰਦਾਸ਼ਤ ਕਰ ਲਿਆ ਸੀ। ਨਿੰਦਰ ਦੇ ਮੰਮੀ ਡੈਡੀ ਇੰਡੀਆ ਗਏ ਹੋਏ ਸਨ। ਉਸ ਦਾ ਡੈਡੀ ਬਹੁਤ ਬਿਮਾਰ ਹੋ ਗਿਆ ਸੀ। ਨਿੰਦਰ ਨੂੰ ਪਿੱਛੇ ਜਾਣਾ ਪੈ ਗਿਆ। ਸੁੱਖੀ ਨੇ ਉਸ ਔਰਤ ਨੂੰ ਕਹਿ ਦਿੱਤਾ ਸੀ, “ ਸਾਡਾ ਘਰ ਵਿਕ ਗਿਆ ਹੈ। ਅਗਲੇ ਮਹੀਨੇ ਤੋਂ ਤੂੰ ਹੋਰ ਥਾਂ ਦੇਖ ਲੈ।  ਉਹ ਸੋਚ ਰਹੀ ਸੀ। ਨੌਕਰੀ ਔਖੇ ਸੌਖੇ, ਭਾਵੇਂ ਹੋਰ ਕਰ ਲਵੋ। ਪਰ ਆਪਦਾ ਸ਼ਰੀਕ ਬਣਾਂ ਕੇ, ਕਿਸੇ ਨੂੰ ਹਿੱਕ ਉੱਤੇ ਨਾਂ ਬੈਠਾਵੋ। ਕਿਸੇ ਬੇਗਾਨੇ ਅਣਜਾਣ ਨੂੰ ਘਰ ਦੇਹਲੀ ਨਾਂ ਲੰਘਣ ਦੇਵੋ। ਅੱਗ ਲੈਣ ਆਈ ਘਰਵਾਲੀ ਬਣ ਬੈਠੀ ਵਾਲੀ ਹੋ ਸਕਦੀ ਹੈ। ਜਿਆਦਤਰ ਲੋਕ ਦੂਜੇ ਦੇ ਮਾਲ ‘ਤੇ ਅੱਖ ਰਖਦੇ ਹਨ। ਜਿੰਨਾਂ ਦੇ ਮਨ ਵਿੱਚ ਛੱਕ ਹੈ। ਕੋਈ ਦੋਸਤ ਜਾਂ ਰਿਸ਼ਤੇਦਾਰ ਮੇਰੀ ਮਦਦ ਕਰੇਗਾ। ਇਹ ਗ਼ਲਤ ਰਾਏ ਹੈ। ਸਗੋਂ ਦੋਸਤ ਜਾਂ ਰਿਸ਼ਤੇਦਾਰ ਤੁਹਾਡੇ ਕੋਲੋਂ ਮਦਦ ਭਾਲਦੇ ਹਨ। ਜਦੋਂ ਮਤਲਬ ਨਿਕਲ ਗਿਆ। ਦੋਸਤੀ, ਰਿਸ਼ਤੇਦਾਰੀ ਖ਼ਤਮ ਹੋ ਜਾਵੇਗੀ। ਹਰ ਕੋਈ ਦੂਜੇ ਨੁੰ ਲੁੱਟਣ ਦੇ ਦਾਅ ਵਿੱਚ ਲੱਗਾ ਹੋਇਆ ਹੈ। ਆਪਣੇ ਹੱਕਾਂ ਦੀ ਰਾਖੀ ਆਪ ਕਰੋ। ਦੂਜੇ ਬੰਦੇ ਨੇ ਪਾੜ ਹੀ ਲਗਾਉਣਾਂ ਹੈ। ਦੂਜਿਆਂ ਤੋਂ ਮਾਲ ਕਿਵੇਂ ਬਚਾਉਣਾਂ ਹੈ? ਤੁਹਾਡੀ ਆਪਦੀ ਜੁੰਮੇਬਾਰੀ ਹੈ। ਵਾੜ ਵੀ ਖੇਤ ਨੂੰ ਖਾ ਜਾਂਦੀ ਹੈ। ਪਹਿਰੇਦਾਰ ‘ਤੇ ਵੀ ਜਕੀਨ ਨਹੀਂ ਕਰਨਾ ਚਾਹੀਦਾ। ਪਹਿਰੇਦਾਰ ਤੇ ਵੀ ਪਹਿਰਾ ਤੁਸੀ ਆਪ ਦੇਣਾ ਹੈ।

 

 

 
 
 

Comments

Popular Posts