ਭਾਗ 3 ਦਿਲਾਂ ਦੇ ਜਾਨੀ
ਇਸ ਦੁਨੀਆਂ ਵਿੱਚ ਦੋਸਤ ਦੁਸ਼ਮੱਣ ਦੀ ਪਛਾਂਣ ਨਹੀਂ ਹੁੰਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਅੱਖਾਂ ਤੇ ਦਿਲ ਦੋਂਨੇ ਧੋਖਾ ਖਾਂਦੇ ਰਹਿੰਦੇ ਹਨ। ਅੱਖੀ ਦੇਖਿਆ ਸੱਚ
ਨਹੀਂ ਹੁੰਦਾ। ਅੱਖਾਂ ਨੂੰ ਵੀ ਸਾਫ਼ ਨਹੀਂ ਦਿਸਦਾ। ਜੋ ਦਿਲ ਕਹਿੰਦਾ ਹੈ। ਦਿਮਾਗ ਸੋਚਦਾ ਹੈ। ਬਹੁਤੀ
ਬਾਰ ਝੂਠ ਸਾਬਤ ਹੋ ਜਾਂਦਾ ਹੈ। ਸਾਹਾਂ ਵਿੱਚ ਸਾਹ ਲੈਣ ਵਾਲਾ, ਦਿਲਾਂ ਦਾ ਜਾਨੀ, ਦੋਸਤ ਹਰ ਸਮੇਂ
ਨਾਲ ਚੱਲਣ ਵਾਲਾ, ਪੈਰ ਉਤੇ ਧੋਖਾ ਦੇ ਜਾਂਦਾ ਹੈ। ਦਿਲਾਂ ਦਾ ਜਾਨੀ, ਦੁਸ਼ਮੱਣ ਬੱਣ ਜਾਂਦਾ ਹੈ। ਕਈ
ਬਾਰ ਜਾਨ ਦਾ ਦੁਸ਼ਮੱਣ, ਜਾਨ ਉਤੇ ਖੇਲ ਕੇ, ਜਾਨ ਬਚਾ ਦਿੰਦਾ ਹੈ। ਇਸ ਦੁਨੀਆਂ ਵਿੱਚ ਦੋਸਤ
ਦੁਸ਼ਮੱਣ ਦੀ ਪਛਾਂਣ ਨਹੀਂ ਹੁੰਦੀ। ਦੁਨੀਆਂ ਦੇ ਰੂਪ-ਰੰਗ ਸਮਝ ਨਹੀਂ ਆਉਂਦੇ। ਸਾਰੇ ਲੋਕ ਇੱਕ
ਬਰਾਬਰ ਨਹੀਂ ਹਨ। ਮਦੱਦਗਾਰ, ਧੋਖੇਵਾਜ, ਚੋਰ, ਕਾਤਲ, ਸਰੀਫ਼, ਇਮਾਨਦਾਰ ਇਸੇ ਦੁਨੀਆਂ ਉਤੇ ਲੱਭਦੇ
ਹਨ।
ਗੁੱਡੋ ਨੇ 911 ਤੇ
ਐਬੂਲੈਂਸ ਨੂੰ ਫੋਨ ਕਰ ਦਿੱਤਾ। ਉਸ ਦੇ ਵਗਦੇ ਖੂਨ ਨੂੰ ਰੋਕਣ ਲਈ ਆਪਦੀ ਚੂੰਨੀ ਬੰਨਣ ਲੱਗ ਗਈ ਸੀ। ਖੂਨ ਇੰਨੀ ਜ਼ੋਰ ਨਾਲ ਨਿੱਕਲ ਰਿਹਾ ਸੀ। ਚੂੰਨੀ ਵਿਚੋਂ ਦੀ ਬਾਹਰ ਆ ਰਿਹਾ ਸੀ। ਜੀਤ ਨੇ
ਬਾਹਰੋਂ ਇੰਨਾਂ ਦੇ ਬੋਲਣ ਦੀ ਅਵਾਜ਼ ਸੁਣੀ। ਉਹ ਵੀ ਘਰ ਤੋਂ ਬਾਹਰ ਆ ਗਿਆ।
ਉਸ ਨੇ ਗੁੱਡੋ ਨੂੰ ਕਿਹਾ, “ ਚੂੰਨੀ ਖੋਲ ਦੇ, ਖੂਨ ਸਿਰ ਦੇ ਦਿਮਾਗ ਅੰਦਰ ਨਾਂ ਪੈਣ ਲੱਗ ਜਾਵੇ।
ਹੋਰ ਖ਼ਤਰਾ ਖੜ੍ਹਾ ਹੋ ਜਾਵੇਗਾ। “ ਐਬੂਲੈਂਸ ਆ ਗਈ ਸੀ। ਸੁੱਖੀ ਬੇਹੋਸ਼ ਹੋ ਗਈ ਸੀ। ਐਬੂਲੈਂਸ ਦੇ
ਦੋਂਨੇਂ ਕਰਮਚਾਰੀ ਸੁੱਖੀ ਦੀ ਸੰਭਾਲ ਵਿੱਚ ਲੱਗ ਗਏ ਸਨ। ਇੱਕ ਨੇ ਗੁੱਡੋ ਨੂੰ ਪੁੱਛਿਆ, “ ਇਸ ਦੇ
ਸੱਟ ਕਿਵੇਂ ਲੱਗੀ? “ “ ਮੈਨੂੰ ਨਹੀਂ ਪਤਾ, ਇਹ ਅੰਦਰੋਂ ਇਸ ਹਾਲਤ ਵਿੱਚ ਆਈ ਹੈ। “ ਉਹੀ ਕਰਮਚਾਰੀ
ਪੁੱਛ-ਗਿੱਛ ਕਰਨ ਨੂੰ ਘਰ ਦੇ ਅੰਦਰ ਗਿਆ। ਘਰ ਵਿੱਚ ਕੋਈ ਨਹੀਂ ਸੀ। ਖ਼ਤਰਾ ਦੇਖ਼ ਕੇ, ਆਪਦੇ ਹੀ
ਸਬ ਤੋਂ ਪਹਿਲਾਂ ਸਾਥ ਛੱਡਕੇ ਭੱਜਦੇ ਹਨ। ਬੁੜੀ ਤੇ ਮੁੰਡਾ ਪਿੱਛਲੇ ਦਰਾਂ ਵਿੱਚੋ ਦੀ ਘਰੋ ਖਿਸਕ
ਗਏ ਸਨ। ਐਬੂਲੈਂਸ ਵਿੱਚ ਸੁੱਖੀ ਨੂੰ ਹਸਪਤਾਲ ਲੈ ਗਏ ਸਨ। ਉਹ ਦੂਰੋਂ ਖੜ੍ਹਾ ਦੇਖ਼ ਰਿਹਾ ਸੀ।
ਨਿੰਦਰ ਨੂੰ ਸਾਰੀ ਖ਼ਬਰ ਸੀ। ਉਸ ਪਿੱਛੇ ਹੀ ਹਸਪਤਾਲ ਪਹੁੰਚ ਗਿਆ ਸੀ। ਚਾਰ ਦਿਨ ਸਿਰਹਾਣੇ ਬੈਠਾ
ਰਿਹਾ। ਜਦੋਂ ਸੁੱਖੀ ਨੂੰ ਸੁਰਤ ਆਈ, ਉਹ ਕੋਲ ਬੈਠਾ ਸੀ। ਉਸ ਨੇ ਸੁੱਖੀ ਨੂੰ ਪਿਆਰ ਤੇ ਆਪਦੀ ਬੇਟੀ
ਦਾ ਵਾਸਤਾ ਦੇ ਕੇ, ਮੁੱਕਰਨ ਨੂੰ ਕਿਹਾ, “ ਸੁੱਖੀ ਮੇਰੇ ਕੋਲੋ ਗੱਲਤੀ ਹੋ ਗਈ। ਜੇ ਕਨੂੰਨ ਨੂੰ
ਖਬਰ ਹੋ ਗਈ। ਪਤਾ ਨਹੀਂ ਕਿੰਨੀ ਮੈਨੂੰ ਜੇਲ ਹੋ ਜਾਵੇਗੀ? ਮੈਂ ਤੈਨੂੰ ਪਿਆਰ ਕਰਦਾਂ ਹਾਂ। ਤੂੰ
ਇਹੀ ਬਿਆਨ ਦੇਵੀ, ਤੂੰ ਡਿੱਗ ਪਈ ਸੀ। “ ਡਾਕਟਰ ਨੂੰ ਨਰਸ ਨੇ ਦੱਸਿਆਂ , “ 10 ਨੰਬਰ ਬਿਡ ਦੇ
ਮਰੀਜ਼ ਨੂੰ ਹੋਸ਼ ਆ ਗਈ ਹੈ। “ ਡਾਕਟਰ ਨੇ ਆ ਕੇ ਪੁੱਛਿਆ, “ ਸੁੱਖੀ ਤੇਰੇ ਸੱਟ ਕਿਵੇਂ ਲੱਗੀ? “ “
ਮੈਂ ਬਾਥ ਟੱਬ ਸਾਫ਼ ਕਰ ਰਹੀ ਸੀ। ਹੱਥ ਤਿੱਲਕ ਗਿਆ। ਮੇਰਾ ਸਿਰ ਨਹਾਉਣ ਵਾਲੀ ਪਾਣੀ ਦੀ ਟੂਟੀ ਉਤੇ
ਜਾ ਵੱਜਾ। ਘਰ ਕੋਈ ਨਹੀਂ ਸੀ। ਮੈਂ ਬਾਹਰ ਨੂੰ ਭੱਜੀ। ਉਸ ਪਿਛੋਂ ਮੈਨੂੰ ਕੁੱਝ ਯਾਦ ਨਹੀਂ ਹੈ। “ ਡਾਕਟਰ ਹੱਸਿਆ। ਉਹ ਸੋਚਣ ਲੱਗਾ, ਅਚਾਨਿਕ ਡਿੱਗ ਕੇ,
ਐਸੀਆਂ ਸੱਟਾਂ ਖਾਂਣ ਵਾਲੀਆਂ ਔਰਤਾਂ ਹੀ ਹਰ ਰੋਜ਼ ਆਉਂਦੀਆਂ ਹਨ। ਕਦੇ ਡਿੱਗ ਕੇ ਮਰਦ ਦੇ ਸੱਟ ਨਹੀਂ
ਵੱਜਦੀ।
Comments
Post a Comment