ਭਾਗ
16 ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅੱਜ
ਕਲ ਕੋਈ ਕਿਸੇ ਨੂੰ ਨਹੀਂ ਪੁੱਛਦਾ। ਸਭ ਨੂੰ ਆਪੋ ਧਾਪੀ ਪਈ ਹੈ। ਘਰ ਵਿੱਚ ਹੀ ਇੱਕ ਦੂਜੇ ਨੂੰ
ਦੂਜੇ ਦੀ ਪ੍ਰਵਾਹ ਨਹੀਂ ਹੈ। ਗੁਆਂਢੀਂ ਨੇ ਗੁਆਂਢੀਂ ਤੋਂ ਕੀ ਲੈਣਾ ਹੈ? ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਇਕੱਲੇ ਖਾ ਕੇ ਬਹੁਤਾ
ਖਾਣ ਨਾਲ ਬਦਹਜ਼ਮੀ ਹੋ ਜਾਂਦੀ ਹੈ। ਐਵੇਂ ਹੀ ਨਹੀਂ ਸ਼ੂਗਰ ਤੇ ਹਾਈ, ਲੋਹ ਬਲੱਡ ਪ੍ਰੈਸ਼ਰ ਵਰਗੇ ਰੋਗ ਲੱਗੀ ਜਾਂਦੇ
ਹਨ। ਸਬ ਨੂੰ ਆਪਣੇ ਸੁੱਖਾਂ ਦੀ ਤੇ ਢਿੱਡ ਦੀ ਪਈ ਹੈ। ਨਿੰਦਰ ਦੇ ਡੈਡੀ ਨੂੰ ਬਿਮਾਰ ਦੇਖ ਕੇ, ਉਸ ਦੀ ਮੰਮੀ ਬਿਮਾਰ ਹੋ ਗਈ ਸੀ। ਉਹ ਉਸ ਦਾ
ਖ਼ਿਆਲ ਰੱਖਦੀ ਹੋਈ, ਆਪਣਾ ਖਾਣਾ ਪੀਣਾ ਭੁੱਲ ਗਈ ਸੀ। ਜੈਸਾ ਵੀ
ਮਿਲਦਾ ਸੀ। ਵੈਸਾ ਹੀ ਖਾ ਲੈਂਦੀ ਸੀ। ਅੱਜ ਕਲ ਪਿੰਡਾਂ ਦਾ ਖਾਣਾ ਵੀ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਕਿਸੇ ਤੋਂ
ਮਾੜਾ ਥੋੜ੍ਹੀ ਕਹਾਉਣਾ ਹੈ। ਚਾਹੇ ਹੋਵੇ ਨਾਂ ਕੱਖ ਪੱਲੇ, ਪਰ ਬਾਜ਼ਾਰ ਖੜ੍ਹੀ ਮੱਲੇ। ਹਰ ਰੋਜ਼ ਪਨੀਰ ਦੇ ਪਕੌੜੇ, ਪਤਾ ਨਹੀਂ ਕੀ ਕਾਸੇ ਦਾ ਮੀਟ ਪੈਲੇਸ ਵਿੱਚ
ਪੱਕਿਆ ਖਾਂਦੇ ਹਨ? ਲੱਡੂ ਜਲੇਬੀਆਂ ਨੂੰ ਮੂਲ਼ੀਆਂ ਸ਼ਲਗਮਾਂ ਵਾਂਗ
ਖਾਂਦੇ ਹਨ। ਸੁਆਹ, ਖੇਹ ਖਾ ਕੇ, ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ। ਜ਼ੁਬਾਨ
ਸਣੇ, ਖੱਬਾ ਪਾਸਾ ਪੂਰਾ ਹੀ ਕੰਮ ਕਰਨੋਂ ਹੱਟ ਗਿਆ
ਸੀ। ਉਹ ਹਫ਼ਤੇ ਪਿੱਛੋਂ ਮਰ ਗਈ। ਸੁੱਖੀ ਨੂੰ ਕਿਸੇ ਨੇ ਖ਼ਬਰ ਵੀ ਨਹੀਂ ਕੀਤੀ। ਵੈਸੇ ਕੁੜੀਆਂ ਨੂੰ
ਸੱਸ ਮਰਨ ਦਾ ਬਹੁਤ ਚਾਹ ਹੁੰਦਾ ਹੈ। ਤਾਂਹੀਂ ਤਾਂ ਕਹਿੰਦੇ ਹਨ, “ ਸੁਥਣੇ ਸੂਪ ਦੀਏ, ਤੈਨੂੰ ਸੱਸ ਦੇ ਮਰੀ ਤੋਂ ਪਾਵਾਂ। “ ਕੋਰੀ ਚਿੱਟੀ ਚੁੰਨੀ ਲੈ ਕੇ, ਰੌਣ ਦਾ ਲੋਕ ਦਿਖਾਵਾ ਕੀਤਾ ਜਾਂਦਾ ਹੈ। ਸੱਸ
ਮਰੀ ਤੋਂ ਵਿਹੜਾ ਨਵੇਲਾ ਹੋ ਜਾਂਦਾ ਹੈ। ਵੈਸੇ ਬਹੁਤੀਆਂ ਨੂੰਹਾਂ ਚੜੇਲਾ ਤੇ ਕਈ
ਸੱਸਾਂ ਜਿਉਂਦੀਆਂ ਹੀ ਡੈਣਾਂ ਬਣੀਆਂ ਰਹਿੰਦੀਆਂ ਹਨ।
ਗੱਡੀਆਂ ਦੇ ਟਾਇਰਾਂ ਵਾਂਗ ਬੰਦੇ ਵਿੱਚ ਵੀ ਹੰਕਾਰ ਦੀ ਹਵਾ ਦੀ ਫ਼ੂਕ ਭਰੀ ਹੁੰਦੀ ਹੈ।
ਜਮਦੂਤ ਜਦੋਂ ਘੰਡੀ ਦੱਬਦਾ ਹੈ। ਹਵਾ ਵਾਲੀ ਟੂਟੀ ਵਿੱਚੋਂ ਫ਼ੂਕ ਨਿਕਲ ਜਾਂਦੀ ਹੈ। ਲੋਕੀ ਹੈਰਾਨ ਵੀ
ਸਨ। ਬਿਮਾਰ ਪਤੀ ਸੀ, ਮਰ ਪਤਨੀ ਗਈ ਸੀ। ਹਸਪਤਾਲ ਤੋਂ ਲਾਸ਼ ਲਿਆ ਕੇ, ਵਿਹੜੇ ਵਿੱਚ ਰੱਖ ਲਈ ਸੀ। ਕਈ ਉਸ ਨੂੰ ਰੋਣ
ਵਾਲੇ ਵੀ ਸਨ। ਬਹੁਤੇ ਦੇਖਣ ਵਾਲੇ ਸਨ। ਕੈਨੇਡਾ ਵਾਲੀ ਦਾ ਜਨਾਜ਼ਾ ਕਿਵੇਂ ਕੱਢਦੇ ਹਨ?
ਸਾਂਝੀ
ਕੰਧ ਦੇ ਦੂਜੇ ਪਾਸੇ ਕੰਨ ਪਾੜਵੀ ਆਵਾਜ਼ ਵਿੱਚ ਗਾਣੇ ਵੱਜ ਰਹੇ ਸਨ। ‘ ਹੁਣ ਤਾਂ ਆਥਣ ਵੇਲੇ ਸਾਰਾ
ਪਿੰਡ ਸ਼ਰਾਬੀ ਹੁੰਦਾ ਹੈ। ਹੁਣ ਤਾਂ ਸ਼ਾਮ ਸਵੇਰੇ ਪਿੰਡ ਵਿੱਚ ਲਲਕਾਰੇ ਸੁਣਦੇ ਨੇ। ‘ ਲੋਕ ਅੱਡੀਆਂ ਚੱਕ-ਚੱਕ ਕੇ ਭੰਗੜਾ ਪਾ ਰਹੇ ਸਨ।
ਔਰਤਾਂ ਖ਼ੂਬ ਨੱਚਦੀਆਂ ਰਹੀਆਂ ਸਨ। ਗਾਣਿਆ ਵਿੱਚ ਪੱਗ ਤੁਰ੍ਹਲੇ ਦੇ ਬੋਲ ਗਾਉਂਦੇ ਹਨ। ਗਾਉਣ ਵਾਲੇ
ਦੇ ਸਿਰ ਉੱਤੇ ਰੁਮਾਲ ਨਹੀਂ ਬੰਨਿਆਂ ਹੁੰਦਾ। ਉਵੇਂ ਹੀ ਅੱਜ ਕਲ ਦੀ ਨਵੀਂ ਪਨੀਰੀ ਕਰ ਰਹੀ ਹੈ। ਇਹ
ਗਾਉਣ ਵਾਲੇ ਸੇਧ ਦੇਣ ਲਈ ਲੋਕਾਂ ਦੇ ਅੱਗੇ ਚੱਲ ਰਹੇ ਹਨ। ਲੋਕ ਭੇਡ-ਚਾਲ ਵਾਂਗ ਮਗਰ ਹੋ-ਹੋ ਕਰਕੇ
ਬਾਂਦਰਾਂ ਵਾਂਗ ਟਪੂਸੀਆਂ ਮਾਰਦੇ ਹਨ। ਗਾਣੇ ਦੇ ਬੋਲ ਚਾਹੇ ਕੋਈ ਵੀ ਹੋਣ। ‘ ਅੱਖ
ਮਾਰ ਕੇ ਕੁੜੀ ਪੱਟਣੀ। ‘ ‘ ਨਾਰਾਂ
ਬਦਕਾਰਾਂ। ‘ ਢੋਲ, ਚਿਮਟਾ ਵੱਜਣਾ ਚਾਹੀਦਾ ਹੈ। ਕੁੜੀਆਂ, ਬੂੜੀਆਂ, ਬਾਬੇ, ਪੋਤੇ ਸਬ ਪਹਿਲਾਂ ਪਾਉਣ ਲੱਗ ਜਾਂਦੇ ਹਨ। ਚਾਹੇ ਗਾਉਣ ਵਾਲਾ ਬਹੂ, ਬੇਟੀਆਂ ਨੂੰ ਗਾਲ਼ਾਂ ਹੀ ਕੱਢੀ ਜਾਂਦਾ ਹੋਵੇ।
ਛੋਟੀ ਬਹੂ ਦੇ ਮੁੰਡਾ ਜੰਮੇ ਦੀ ਪਾਰਟੀ ਹੋ ਰਹੀ ਸੀ। ਨੌਂ ਮਹੀਨੇ ਦੇ ਮੁੰਡੇ ਦੀ ਲੋਹੜੀ ਵੰਡ ਹੋ
ਰਹੀ ਸੀ। ਰਾਤ ਦੇ 2 ਵੱਜ ਗਏ ਸਨ। ਪਿੰਡ ਸਿਰ ਉੱਤੇ ਚੁੱਕਣਾ ਲਿਆ
ਸੀ। ਦੋ ਦਿਨ ਪਹਿਲਾਂ ਪਿੰਡ ਸੜਕ ਵਾਲੇ ਪੈਲੇਸ ਵਿੱਚ ਧੂਤਕੜਾ ਪਾ ਕੇ ਆਏ ਸਨ। ਅਜੇ ਕਸਰ ਬਾਕੀ ਰਹਿ
ਗਈ ਸੀ। ਵੱਡੀ ਵਹੁਟੀ ਦੇ ਕੋਲ ਮਹੀਨੇ ਦੀ ਕੁੜੀ ਸੀ ਉਸ ਦੀ ਕੋਈ ਬਾਤ ਨਹੀਂ ਪੁੱਛ ਰਿਹਾ ਸੀ।
ਨਿੱਕੀ ਬੱਚੀ ਦਾ ਕਿਸੇ ਨੂੰ ਫ਼ਿਕਰ ਨਹੀਂ ਸੀ। ਸਿਲੇ ਵਿੱਚ ਉਸ ਦੇ ਨਾਜ਼ਕ ਕੰਨਾਂ ਵਿੱਚ ਊਚੀ ਮਿਊਜ਼ਿਕ
ਵੱਜ ਰਿਹਾ ਹੈ।
ਪੰਚਾਂ, ਸਰਪੰਚਾਂ ਨੇ ਵੀ ਕੀ ਲੈਣਾ ਹੈ? ਉਨ੍ਹਾਂ ਨੂੰ ਤਾਂ ਆਉਂਦੇ ਸਮੇਂ ਵਿੱਚ ਵੀ
ਵੋਟਾਂ ਚਾਹੀਦੀਆਂ ਹਨ। ਉਨ੍ਹਾਂ ਵੱਲੋਂ ਲੋਕ ਘਰ ਲਿਆ ਕੇ ਕੰਜਰੀਆਂ ਨਚਾਈ ਜਾਣ। ਕਾਨੂੰਨ ਦੇ ਵੀ
ਅੱਖਾਂ ਕੰਨਾਂ ਉੱਤੇ ਪੱਟੀ ਬੰਨੀ ਹੈ। ਹੁਣ ਤਾਂ ਪਿੰਡ ਸ਼ਹਿਰ ਦੇ ਵਿਆਹ ਪਾਰਟੀਆਂ, ਹੰਗਾਮੇ ਗਾਉਣ, ਨੱਚਣ ਵਾਲਿਆਂ ਦੇ ਖਾੜੇ ਬਣ ਕੇ ਰਹਿ ਗਏ ਹਨ।
ਇੰਨਾ ਚੀਕ ਚਿਹਾੜਾ ਪੈਂਦਾ ਹੈ। ਛੇਤੀ ਕੀਤੇ ਸਮਝ ਨਹੀਂ ਲੱਗਦੀ। ਵਿਆਹ ਹੋ ਰਿਹਾ ਹੈ ਜਾਂ ਬੁੜੇ ਦਾ
ਸਿਆਪਾ ਹੋ ਰਿਹਾ ਹੈ। ਬਾਹਰਲੇ ਦੇਸ਼ਾਂ ਵਿੱਚ ਐਸਾ ਧੂਤਕੜਾ ਵਿਆਹ ਪਾਰਟੀਆਂ ਵਿੱਚ ਵੀ ਨਹੀਂ ਪੈਂਦਾ।
Comments
Post a Comment