ਭਾਗ 1 ਦਿਲਾਂ ਦੇ ਜਾਨੀ
ਕਈ ਡਰਾਂਮੇ ਤੇ ਫਿਲਮਾਂ ਗੱਲ਼ਤ ਰਸਤਾਂ ਉਤੇ ਚੱਲਣਾਂ
ਸਿੱਖਾਉਂਦੇ ਹਨ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਬੰਦਾ ਦੁਨੀਆਂ ਦੀ ਸਟੇਜ਼ ਉਤੇ ਰੋਲ ਮੌਡਲ ਕਰਦਾ ਹੈ। ਇਸ
ਨੂੰ ਚਲਾਉਣ ਵਾਲਾ ਕੋਈ ਹੋਰ ਹੈ। ਇਸੇ ਲਈ ਜੋ ਕਦੇ ਸੋਚਿਆ ਨਹੀਂ ਹੁੰਦਾ, ਉਹ ਹੋ ਜਾਂਦਾ ਹੈ। ਕਈ
ਬਾਰ ਚੰਗਾ ਹੁੰਦਾ ਹੈ। ਕਦੇ ਵਾਧੂ ਦਾ ਝਮੇਲਾ ਗਲ਼ ਪੈ ਜਾਂਦਾ ਹੈ। ਲੋਕ ਉਸ ਸ਼ਕਤੀ ਨੂੰ ਰੱਬ, ਗੌਡ
ਦੇ ਅੱਲਗ-ਅੱਲਗ ਨਾਂਮਾਂ ਨਾਲ ਜਾਂਣਦੇ ਹਨ। ਉਵੇਂ ਫਿਲਮਾਂ ਦੀ ਐਕਟਿੰਗ ਸੋਚ ਸਮਝ ਕੇ ਕੀਤੀ ਜਾਂਦੀ
ਹੈ। ਜਿਵੇਂ ਡਰੈਕਟਰ ਦੀ ਮਰਜ਼ੀ ਹੁੰਦੀ ਹੈ। ਉਵੇਂ ਐਕਟਿੰਗ ਕੀਤੀ ਜਾਂਦੀ ਹੈ। ਰੋਲ ਕਰਨ ਵਾਲੇ ਦੀ
ਮਰਜ਼ੀ ਨਹੀਂ ਚੱਲਦੀ। ਲੋਕ ਚੱਮਕ-ਦੱਮਕ ਵਾਲੀ ਡਰਾਂਮਿਆ ਦੀ ਤੇ ਫਿਲਮੀ ਜਿੰਦਗੀ ਜਿਉਣਾਂ ਚਹੁੰਦੇ ਹਨ। ਲੋਕ 24 ਘੰਟੇ ਟੀਵੀ ਉਤੇ, ਇਹੀ ਕੁੱਝ ਦੇਖੀ ਜਾਂਦੇ ਹਨ। ਟਾਇਮ
ਪਾਸ ਕਰਨ ਲਈ ਠੀਕ ਹੈ। ਪਰ ਕੰਮ ਛੱਡ ਕੇ, ਫਿਲਮਾਂ ਜੋਗੇ ਹੀ ਲੋਕ ਹੋ ਕੇ ਰਹਿ ਗਏ ਹਨ। ਕਈ ਡਰਾਂਮੇ
ਤੇ ਫਿਲਮਾਂ ਗੱਲ਼ਤ ਰਸਤਾਂ ਉਤੇ ਚੱਲਣਾਂ ਸਿੱਖਾਉਂਦੇ ਹਨ। ਫੈਸ਼ਨ, ਲੜਾਈਆਂ, ਬੰਬਬਾਰੀ, ਚੋਰੀਆਂ,
ਕੱਤਲ ਕਰਨ ਦੇ ਢੰਗ ਸਿੱਖਾਉਂਦੇ ਹਨ। 60 ਸਾਲ ਦਾ ਫਿਲਮੀ ਬੁੱਢਾ ਹੀਰੋ, ਨਵੀਂ ਐਕਟਰਸ ਨੂੰ ਪੈਸੇ
ਵਿੱਚ ਫਸਾ ਕੇ, ਵਿਆਹ ਦਾ ਡਰਾਮਾਂ ਕਰਕੇ, ਘਰ ਰੱਖ ਲੈਂਦਾ ਹੈ। ਇਹ ਡਰਾਂਮਿਆ ਤੇ ਫਿਲਮਾਂ ਵਾਲਿਆਂ
ਨਾਂ ਕੋਈ ਜਿੰਦਗੀ ਹੁੰਦੀ ਹੈ। ਨਾਂ ਹੀ ਕੋਈ ਸਹੀਂ ਸੇਧ ਹੁੰਦੀ ਹੈ। ਇੰਨਾਂ ਬੇਲਗਾਮਾਂ ਵਾਲਿਆ
ਵਾਂਗ ਹੀ ਡਰਾਂਮਿਆ ਤੇ ਫਿਲਮਾਂ ਦੀ ਅਵਾਜ਼ ਕਦੇ ਬਹੁਤ ਊਚੀ ਹੋ ਜਾਂਦੀ ਹੈ। ਕਦੇ ਬਿਲਕੁਲ ਦੱਬ
ਜਾਂਦੀਆਂ ਹਨ। ਬੰਦਾ ਇੰਨਾਂ ਦੀ ਅਵਾਜ਼ ਨੂੰ ਊਚਾ ਨੀਵਾਂ ਕਰਦਾ, ਆਪ
ਬੇਕਾਬੂ ਹੋ ਜਾਂਦਾ ਹੈ।
ਲੋਕ ਕਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਭਾਂਵੇਂ ਨੌਕਰੀ
ਕਰਨ ਨੂੰ ਜਾਂਦੇ ਹਨ। ਰੁਜ਼ਗਾਰ ਦੀ ਭਾਲ ਵਿੱਚ ਦੇਸ਼ ਛੱਡ ਕੇ, ਪ੍ਰਦੇਸਾ ਵਿੱਚ ਜਾਂਦੇ ਹਨ।
ਪ੍ਰਦੇਸ਼ਾਂ ਵਿੱਚ ਵੀ ਐਸੇ ਲੋਕ ਵਿਹਲੇ ਰਹਿੰਦੇ ਹਨ। ਮੇਹਨਤ ਅੱਗੇ ਹੀ ਲੱਛਮੀ ਆਵੇਗੀ। ਕਈ ਦੇਸੀ,
ਗੋਰੇ, ਕਾਲੇ ਐਸੇ ਵੀ ਹਨ। ਜੋ ਰੋਜ਼ ਬਿਸਤਰਾ ਚੱਕੀ ਥਾਂ-ਥਾਂ ਧੱਕੇ ਖਾਂਦੇ ਫਿਰਦੇ ਹਨ। ਜਦੋਂ
ਕਮਾਂਈ ਨਹੀਂ ਕਰਨੀ। ਮਹਿਲ ਕਿਥੋਂ ਖ੍ਰੀਦਣੇ ਹਨ? ਨਾਂ ਹੀ ਛੱਤੀ ਪਦਾਰਥ ਮਿਲਣੇ ਹਨ। ਐਸੇ ਲੋਕਾਂ
ਨੂੰ ਕੋਈ ਭੀਖ ਵੀ ਨਹੀਂ ਦਿੰਦਾ। ਜੀਤ ਵੀ ਨੌਕਰੀ ਉਤੇ ਕਦੇ ਹੀ ਜਾਂਦਾ ਹੈ। ਪਿਉ ਦੀ ਪੈਨਸ਼ਨ ਤੇ
ਔਰਤ ਦੀ ਕਮਾਈ ਉਤੇ ਪਲ਼ਦਾ ਹੈ। ਉਸ ਦੀ ਪਤਨੀ ਗੁੱਡੋ ਕੰਮ ਤੋਂ ਥੱਕੀ ਆਉਂਦੀ ਹੈ। ਘਰ ਤੇ ਪਰਿਵਾਰ
ਦੇ ਕੰਮ ਕਰਦੀ ਹੈ। ਜੀਤ ਦਿਨ ਰਾਤ ਸ਼ਰਾਬ ਪੀਦਾ ਹੈ। ਰਾਤ ਨੂੰ ਘਰ ਦੇ ਜੀਅ ਸੌਂ ਜਾਂਦੇ ਹਨ। ਜੀਤ
ਦਾ ਜ਼ਿਆਦਾ ਸਮਾਂ ਫਿਲਮਾਂ ਦੇਖਦੇ ਦਾ ਨਿੱਕਲਦਾ ਸੀ। ਫਿਲਮ ਦੀਆਂ ਅਵਾਜਾਂ ਸਾਰੇ ਸੁੱਤੇ ਪਏ ਪਰਿਵਾਰ
ਦੇ ਕੰਨਾਂ ਨੂੰ ਖਾਂਦੀਆਂ ਹਨ। ਊਚੀਆਂ ਅਵਾਜ਼ਾਂ ਸੌਣ ਨਹੀਂ ਦਿੰਦੀਆਂ। ਇਹ ਹਰ ਰੋਜ਼ ਦਾ ਝੰਜਟ ਹੈ। ਗੁੱਡੋ ਸੁੱਤੀ ਪਈ ਉਠ ਕੇ ਆਉਂਦੀ ਹੈ। ਉਹ ਕਹਿੰਦੀ ਹੈ, “
ਜੀਤ ਟੀਵੀ ਦੀ ਅਵਾਜ਼ ਥੋੜੀ ਘੱਟ ਕਰ ਲੈ। ਨੀਂਦ ਨਹੀਂ ਆਉਂਦੀ। “ ਮੂਵੀ ਦੀ ਸਟੋਰੀ ਚੱਲਦੀ ਹੈ। ਜੀਤ
ਦਾ ਉਹੀ ਜੁਆਬ ਹੁੰਦਾ ਹੈ, “ ਤੇਰੇ ਕੰਨ ਵੱਜਦੇ ਹੋਣੇ ਹਨ। ਮੈਨੂੰ ਤਾਂ ਇਥੇ ਬੈਠੇ ਨੂੰ ਨਹੀਂ
ਸੁਣਦਾ। “ ਜੇ ਉਹ ਅਵਾਜ਼ ਥੋੜੀ ਕਰ ਵੀ ਲੈਂਦਾ ਹੈ। ਅਵਾਜ਼ ਠੀਕ-ਠਾਕ ਹੁੰਦੀ ਹੈ। ਗਾਂਣਿਆਂ ਤੇ
ਐਕਸ਼ਨ ਫਿਲਮਾਂ ਵਿੱਚ ਅਵਾਜ਼ ਬਹੁਤ ਊਚੀ ਹੋ ਜਾਂਦੀ ਸੀ।
Comments
Post a Comment