ਭਾਗ
26 ਕਈ ਬੰਦੇ ਖਾਣ, ਪਹਿਨਣ ਨੂੰ ਮੰਗ ਕੇ ਡੰਗ
ਸਾਰੀ ਜਾਂਦੇ ਹਨ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਖਾਣਾ, ਪਹਿਨਣਾ, ਬਿਸਤਰਾ, ਮਕਾਨ, ਪਰਿਵਾਰ
ਹਰ ਬੰਦੇ ਦੀਆਂ ਲੋੜਾਂ ਹਨ। ਜੇ ਇਹ ਕਿਸੇ ਬੰਦੇ ਕੋਲ ਨਹੀਂ ਹਨ। ਜ਼ਿੰਦਗੀ ਨਰਕ ਹੈ। ਸਬ ਨੂੰ ਪੇਟ
ਭਰਨ ਨੂੰ ਭੋਜਨ, ਨੰਗ ਢੱਕਣ ਨੂੰ ਕੱਪੜਾ, ਸੌਣ
ਨੂੰ ਬਿਸਤਰ ਚਾਹੀਦਾ ਹੈ। ਜੋ ਬੰਦਾ ਆਪਦੇ ਲਈ ਕਮਾਂ ਕੇ ਇੰਨਾ
ਦਾ ਪ੍ਰਬੰਧ ਨਹੀਂ ਕਰ ਸਕਦਾ। ਉਸ ਵਰਗਾ ਕੋਈ ਨਿਕੰਮਾ ਨਹੀਂ ਹੈ। ਉਸ ਦਾ ਇਸ ਦੁਨੀਆ ਵਿੱਚ ਆਉਣ
ਵੱਲੋਂ ਕੀ ਰੁਕਿਆ ਖੜ੍ਹਾ ਹੈ? ਕਈ ਬੰਦੇ ਤੇਰੇ, ਮੇਰੇ ਕੋਲੋਂ ਸੌਣ ਖਾਣ, ਪਹਿਨਣ
ਨੂੰ ਮੰਗ ਕੇ ਡੰਗ ਸਾਰੀ ਜਾਂਦੇ ਹਨ। ਗੁੱਡੀ ਨੇ ਜੋ ਬੰਦੇ ਬੇਸਮਿੰਟ
ਵਿੱਚ ਰੱਖੇ ਸਨ। ਉਹ ਪੰਜਾਬੀ ਸਨ। ਕੋਲ ਕੁੱਝ ਵੀ ਨਹੀਂ ਸੀ। ਉਨ੍ਹਾਂ ਨੂੰ ਉਸ ਨੇ ਤਰਸ
ਕਰਕੇ ਰੱਖ ਲਿਆ ਸੀ। ਉਸ ਮਰਦ ਨੇ ਜ਼ਨਾਨੀਆਂ ਵਾਂਗ ਰੋਣਾ ਸ਼ੁਰੂ ਕਰਕੇ ਕਿਹਾ, “ ਮੈਂ
ਹੁਣੇ ਹੀ ਸਿੱਧਾ ਟਰਾਂਟੋ ਤੋਂ ਆਇਆਂ ਹਾਂ। ਸਾਰਾ ਸਮਾਨ ਸੋਫ਼ੇ, ਭਾਂਡੇ ਉੱਥੇ ਰਹਿ ਗਏ ਹਨ। ਦੋ ਅਟੈਚੀ ਹੀ
ਪਲੇਨ ਵਿੱਚ ਲਿਆ ਸਕੇ ਹਾਂ। “ ਗੁੱਡੀ ਦਾ ਘਰ ਸਮਾਨ ਨਾਲ ਭਰਿਆ ਪਿਆ ਸੀ। 6 ਜਾਣੇ ਘਰ
ਵਿੱਚ ਰਹਿੰਦੇ ਸਨ। ਆਮ ਨਾਲੋਂ ਤਿਗੁਣਾ ਸਮਾਨ ਸੀ। ਉਸ ਨੇ ਸੋਫ਼ੇ ਦੇ ਦਿੱਤੇ। ਗੁੱਡੀ ਨੇ ਕਿਹਾ, “ ਸੋਫ਼ੇ
ਨਵੇਂ ਹੀ ਹਨ। ਸੰਭਾਲ ਕੇ ਰੱਖਣੇ। “ ਮਰਦ ਨੇ ਕਿਹਾ, “ “ ਅਸੀਂ ਕਿਹੜਾ ਬੱਚੇ ਹਾਂ? ਜੋ
ਲਿਬੇੜ ਦੇਵਾਂਗੇ। ਸਾਨੂੰ ਬੈੱਡ ਤੇ ਚਾਦਰ, ਕੰਬਲ, ਸਿਰਹਾਣੇ ਵੀ ਦੇ ਦੇਵੋ। ਠੰਢ ਵਿੱਚ ਭੁੰਜੇ ਨਹੀਂ ਸੌਂ
ਹੋਣਾ। “
“ ਤੁਸੀਂ ਏਅਰ ਬੈੱਡ ਲੈ ਆਵੋ, ਬਾਕੀ
ਸਾਰਾ ਸਮਾਨ ਵੀ ਉੱਥੋਂ ਸਟੋਰ ਵਿੱਚੋਂ ਮਿਲ ਜਾਣਾ ਹੈ। “ ਔਰਤ
ਨੇ ਕਿਹਾ, “ ਮੈਂ ਤਾਂ ਕਦੇ ਏਅਰ ਬੈੱਡ ਉੱਤੇ ਨਹੀਂ ਪਈ। ਸਾਰੀ ਰਾਤ
ਹਿੱਲੀ ਜਾਵੇਗਾ। “ “ ਮੈਂ
ਵਾਟਰ ਬੈੱਡ ਦੀ ਗੱਲ ਨਹੀਂ ਕਰਦੀ। ਏਅਰ ਬੈੱਡ ਹਿੱਲਦਾ ਨਹੀਂ ਹੈ। ਹਵਾ ਨਿਕਲ ਜਾਵੇ ਤਾਂ
ਬਿਜਲੀ ਦੀ ਤਾਰ ਲਾ ਕੇ ਹੋਰ ਹਵਾ ਭਰੀਦੀ ਹੈ। “ ਮਰਦ ਨੇ ਕਿਹਾ, “ ਛੱਡੋ ਜੀ 100 ਡਾਲਰ ਐਵੇਂ ਹੀ ਲੱਗ ਜਾਣਾ ਹੈ।
ਤੁਸੀਂ ਬੜੇ ਵੱਡੇ ਬੰਦੇ ਹੋ। ਤੁਹਾਡੇ ਘਰ ਕੋਈ ਜੁੱਲੀ ਤੱਪੜ ਪਿਆ ਹੋਣਾ ਹੈ। ਉਹੀ ਦੇ ਦੇਵੋ। ਬੈੱਡ, ਰਜਾਈ, ਸਿਰਹਾਣੇ
ਤੁਹਾਡੇ ਸਾਹਮਣੇ ਵਾਲੇ ਰੂਮ ਵਿਚੋਂ ਲੈ ਜਾਂਦੇ ਹਾਂ। ਕੰਮ ਹੀ ਸਾਰਨਾ ਹੈ। “ ਗੁੱਡੀ ਨੇ ਕਿਹਾ, “ ਸਟੋਰ ਨਾਲ ਹੀ ਹੈ। ਸਾਰੀ
4 ਮਿੰਟ ਦੀ ਡਰਾਈਵ ਹੈ। ਇਹ ਸਾਰਾ ਸਮਾਨ ਮੇਰੇ ਨੌਜਵਾਨ ਬੇਟੇ ਦਾ ਹੈ। ਬੱਚੇ ਚਾਰ ਦਿਨਾਂ ਲਈ ਭੂਆ
ਵੱਲ ਗਏ ਹਨ। ਉਨ੍ਹਾਂ ਦਾ ਕੀ ਪਤਾ ਹੁਣ ਆ ਜਾਣ। “ “ ਜਦ
ਨੂੰ ਅਸੀਂ ਹੋਰ ਪ੍ਰਬੰਧ ਕਰ ਲਵਾਂਗੇ। “ “ ਉਹ ਤਾਂ ਮੈਨੂੰ ਆਪਦੇ ਰੂਮ ਵਿੱਚ ਨਹੀਂ ਵੜਨ
ਦਿੰਦਾ। ਕਿਸੇ ਹੋਰ ਨੂੰ ਕਿਵੇਂ ਬਿਸਤਰਾ ਦੇਣ ਦੇਵੇਗਾ?
ਫਿਰ ਆਪ ਉਸੇ ਵਿੱਚ ਕਿਵੇਂ ਸੌਵੇਗਾ? ”
ਔਰਤ
ਨੇ ਕਿਹਾ, “ ਭੈਣ ਜੀ ਤੁਸੀਂ ਤਾਂ ਇੰਜ ਗੱਲਾਂ ਕਰਦੇ ਹੋ। ਜਿਵੇਂ
ਸਾਡੇ ਖਾਜ ਪਈ ਹੁੰਦੀ ਹੈ। ਜਿਵੇਂ ਅਸੀਂ ਲਾਗੀ ਹੁੰਦੇ ਹਾਂ। “ “ ਗੱਲ ਸੋਲ਼ਾਂ ਆਨੇ ਸਹੀ ਕੀਤੀ ਹੈ। ਲਾਗੀ ਹੀ ਤਾਂ ਪਾਏ
ਕੱਪੜੇ ਲਹਾਉਣ ਤੱਕ ਜਾਂਦੇ ਹਨ। ਮੈਂ ਕੋਈ ਹੋਰ ਦੇਖ ਕੇ ਪ੍ਰਬੰਧ ਕਰ ਦਿੰਦੀ ਹਾਂ। ਪਰ ਤੁਸੀਂ ਦੂਜੇ
ਕਿਸੇ ਦੇ ਮੰਜੇ, ਬਿਸਤਰੇ ਵਿੱਚ ਕਿਉਂ ਸੌਂਵੋਗੇ? ਨੌਕਰੀ
ਕਾਹਦੇ ਲਈ ਕਰਦੇ ਹੋ? “ ਔਰਤ ਨੇ ਕਿਹਾ, “ ਛੱਡੋ ਭੈਣ ਜੀ ਨਖ਼ਰੇ ਕਾਹਦੇ ਲਈ ਕਰਨੇ ਹਨ। ਬੰਦੇ ਸਾਰੇ
ਇੱਕੋ ਜਿਹੇ ਹੁੰਦੇ ਹਨ। ਜੇ ਮੈਂ ਇਸ ਨਾਲ ਬਿਸਤਰਾ ਸਾਂਝਾਂ ਕਰ ਸਕਦੀ ਹਾਂ। ਕੋਈ ਵੀ ਹੋਇਆ, ਕੀ
ਫ਼ਰਕ ਪੈਂਦਾ ਹੈ? ਦਾਲ ਰੋਟੀ ਵਿੱਚ ਕੀ ਬਣਿਆ ਹੈ? ਬਹੁਤ
ਭੁੱਖ ਲੱਗੀ ਹੈ। ਪਲੇਨ ਵਾਲੇ ਤਾਂ ਕੁੱਝ ਵੀ ਨਹੀਂ ਦਿੰਦੇ। “ ਉਹ ਆਪ ਹੀ ਪਤੀਲਿਆਂ ਦੇ ਢੱਕਣ ਚੱਕ ਕੇ ਦੇਖਣ
ਲੱਗ ਗਈ। ਪਤੀਲੇ ਵਿੱਚ ਖੀਰ ਪਈ ਸੀ। ਉਸ ਨੇ ਇੱਕ ਕੌਲੀ ਖੀਰ ਦੀ ਭਰਕੇ, ਆਪਦੇ
ਪਤੀ ਨੂੰ ਫੜਾਂ ਦਿੱਤੀ। ਸੋਫ਼ੇ ਉੱਤੇ ਬੈਠ ਕੇ, ਦੂਜੀ ਕੌਲੀ ਵਿੱਚ ਆਪ ਖਾਣ ਲੱਗ ਗਈ। “ “ ਸਾਡੇ ਖੀਰ ਖਾਂਦੇ ਚਾਰ-ਚਾਰ ਰੋਟੀਆਂ ਲਾਹ ਦੇਵੇ। ਸਾਨੂੰ
ਬਹੁਤ ਨੀਂਦ ਆਉਂਦੀ ਹੈ। ਕੈਲਗਰੀ ਆਉਣ ਦੇ ਚਾਅ ਵਿੱਚ ਮੇਰੀ ਪਤਨੀ ਦੋ ਦਿਨਾਂ ਦੀ ਸੁੱਤੀ ਨਹੀਂ ਹੈ।
“ ਗੁੱਡੀ ਰੋਟੀਆਂ ਬਣਾਉਣ ਲੱਗ ਗਈ। ਦੋਨਾਂ ਨੇ ਕੌਲੀਆਂ ਗਲੀਚੇ ਉੱਤੇ ਰੱਖ ਦਿੱਤੀ।
ਔਰਤ ਨੇ ਕਿਹਾ, “ ਭੇਣ ਜੀ ਥੋੜ੍ਹੀ ਜਿਹੀ
ਖੇਚਲ ਹੋਰ ਕਰਦੇ। ਰੋਟੀਆਂ ਇੱਥੇ ਹੀ ਫੜਾ ਦੇ। “ “ ਸਾਡੇ
ਤਾਂ ਸਾਰਾ ਪਰਿਵਾਰ ਡੈਨਿੰਗ ਟੇਬਲ ਉੱਤੇ ਰਸੋਈ ਵਿੱਚ ਆ ਕੇ ਰੋਟੀ ਖਾਂਦੇ ਹਨ। “ “ ਅਸੀਂ ਨਖ਼ਰੇ ਕਰਨ ਵਾਲੇ ਬੰਦੇ ਨਹੀਂ ਹਾਂ। ਹੱਥ ਉੱਤੇ
ਧਰ ਕੇ ਦੋ ਰੋਟੀਆਂ ਖਾਣ ਵਾਲੇ ਹਾਂ। ਉਰੇ ਹੀ ਫੜਾ ਦੇਵੋ। “ ਗੁੱਡੀ ਨੇ ਸਬਜ਼ੀ ਨਾਲ ਰੋਟੀਆਂ ਕੌਫ਼ੀ ਟੇਬਲ
ਉੱਤੇ ਰੱਖ ਦਿੱਤੀਆਂ। ਦੋਨਾਂ ਨੇ ਪਲੇਟਾਂ ਸੋਫ਼ੇ ਉੱਤੇ ਰੱਖੀਆਂ। ਪੰਜਾਬ ਦੇ ਬਾਣ ਦੇ ਮੰਜਿਆਂ ਉੱਤੇ
ਬੈਠਣ ਵਾਂਗ ਸੋਫੇ ‘ਤੇ ਲੱਤਾਂ ਕਰਕੇ ਬੈਠ ਕੇ ਰੋਟੀ ਖਾਣ ਲੱਗੇ। ਉਹ ਔਰਤ ਮਰਦ ਇੱਕੋ ਸੋਫ਼ੇ ਉੱਤੇ
ਬੈਠੇ ਸਨ। ਔਰਤ ਨੇ ਕਿਹਾ, “ ਰੱਬ ਜਦੋਂ ਦਿੰਦਾ ਹੈ। ਇੱਦਾ ਛੱਪਰ ਪਾੜ ਕੇ ਦਿੰਦਾ ਹੈ।
ਮਜ਼ਾ ਆ ਗਿਆ। “ ਉਸ ਨੇ ਮਰਦ ਦੇ ਮੋਢੇ ਉੱਤੇ ਹੱਥ ਮਾਰ ਕੇ ਗੱਲ ਕੀਤੀ
ਸੀ। ਉਸ ਦਾ ਪੂਰਾ ਸਰੀਰ ਹਿੱਲ ਗਿਆ ਸੀ। ਕੌਲੀ ਪਲੇਟ ਮੂਧੇ ਵੱਜ ਗਏ ਸਨ। ਸੋਫ਼ੇ, ਗਲੀਚੇ, ਕੰਧਾਂ
ਉੱਤੇ ਸਾਰੇ ਪਾਸੇ ਚਟਣੀ, ਅਚਾਰ, ਦਹੀਂ, ਦਾਲ-ਸਬਜ਼ੀ ਦੇ ਛਿੱਟੇ ਖਿੱਲਰ ਗਏ ਸਨ। ਦੋਨਾਂ ਨੇ ਸਬ
ਕੁੱਝ ਉਵੇਂ ਹੀ ਛੱਡ ਦਿੱਤਾ। ਝੂਠੇ ਭਾਂਡੇ ਉੱਥੇ ਹੀ ਰੱਖ ਦਿੱਤੇ ਸਨ। ਉਨ੍ਹਾਂ ਨੇ ਮੁੰਡੇ ਦੇ
ਕਮਰੇ ਵਿੱਚ ਵੜ ਕੇ ਲੋਕ ਲਾ ਲਿਆ। ਮਰਦ ਨੇ ਸੌਣ ਜਾਣ ਲੱਗੇ ਨੇ ਕਿਹਾ, “ ਮੁਆਫ਼
ਕਰਨਾ, ਇਹ ਥੋੜ੍ਹੀ ਜਿਹੀ ਦਾਲ ਡੁੱਲ੍ਹ ਗਈ ਹੈ। ਸਵੇਰੇ ਉੱਠ ਕੇ
ਬੇਸਮਿੰਟ ਦੀ ਸੈਟਿੰਗ ਕਰਾਂਗੇ। ਹੁਣ ਤਾਂ ਬਹੁਤ ਰੱਜ ਗਏ ਹਾਂ। “ ਗੁੱਡੀ
ਨੇ ਪਿਛਿਉ ਆਵਾਜ਼ ਮਾਰੀ, “ ਇਸੇ ਕਮਰੇ ਵਿੱਚ ਕਿਉਂ ਵੜ ਗਏ? ਜੇ
ਹੁਣੇ ਮੁੰਡਾ ਆ ਗਿਆ। ਘਰ ਵਿੱਚ ਕਲੇਸ਼ ਪੈ ਜਾਵੇਗਾ। ਤੁਸੀਂ ਰਿੰਟ ਤਾਂ ਦਿੱਤਾ ਹੀ ਨਹੀਂ ਹੈ। “ ਮਰਦ
ਨੇ ਕਿਹਾ,
“ ਕਿਰਾਇਆ ਦੇ ਦੇਵਾਂਗੇ। ਅਸੀਂ ਕਿਹੜਾ ਭੱਜੇ
ਜਾਂਦੇ ਹਾਂ? ਸਵੇਰੇ ਉੱਠ ਕੇ ਗੱਲ ਕਰਦੇ ਹਾਂ। “
ਗੁੱਡੀ
ਨੂੰ ਰਸੋਈ ਤੇ ਲਿਵਿੰਗ ਰੂਮ ਦਾ ਖਿਲਾਰਾ ਸਮੇਟਦੀ ਨੂੰ ਦੋ ਘੰਟੇ ਲੱਗ ਗਏ। ਉਹ ਦੁਪਹਿਰੇ 12 ਵਜੇ
ਸੁੱਤੇ ਉੱਠੇ। ਔਰਤ ਨੇ ਕਿਹਾ, “ ਚਾਹ ਦੀ ਘੁੱਟ ਪਿਲਾ ਦਿਉ। ਕਲ ਦਾ ਸਿਰ ਦੁਖੀ ਜਾਂਦਾ
ਹੈ। ਇਹ ਕੈਨੇਡਾ ਦੇਟ ਫ਼ਸਟ ਕਮਰ ਦਾ ਪੇਪਰ ਹੈ। ਗੌਰਮਿੰਟ ਹਰ ਨਵੇਂ ਆਏ ਬੰਦੇ ਨੂੰ ਪਹਿਲੀ
ਬਾਰ ਹਰ ਚੀਜ਼ ਲੈਣ ਨੂੰ ਮਦਦ ਕਰਦੀ ਹੈ। ਇਹ ਪੇਪਰ ਭਰ ਦਿਉ। ਇਹ ਪੇਪਰ ਭਰਾ ਕੇ ਗੌਰਮਿੰਟ ਨੂੰ ਦੇਣਾ
ਹੈ। ਪੈਸੇ ਗੌਰਮਿੰਟ ਤੋਂ ਮਿਲਣਗੇ। ਤਾਹੀਂ ਤੁਹਾਨੂੰ ਰਿੰਟ ਦੇਵਾਂਗੇ। “ ਇਹ
ਤਾਂ ਬਿੱਲ ਫੇਅਰ ਸਰਕਾਰੀ ਭੱਤੇ ਦੇ ਪੇਪਰ ਹਨ। ਇੱਕ ਬਾਰੀ ਸਾਈਨ ਕਰ ਦਿੱਤੇ। ਤੈਨੂੰ ਸਦਾ ਲਈ ਡਾਲਰ
ਮਿਲੀ ਜਾਣੇ ਹਨ। “ “ ਤੇਰਾ
ਕੀ ਜਾਂਦਾ ਹੈ? 1000 ਦੀ ਘੁੱਗੀ ਮਾਰ ਦੇ। 200 ਸਾਡਾ 800 ਤੇਰਾ
ਹੋਵੇਗਾ। ਹੁਣੇ ਜਾ ਕੇ ਗੌਰਮਿੰਟ ਦੇ ਦਫ਼ਤਰੋਂ ਡਾਲਰ ਚੱਕ ਲਿਆਉਣੇ ਹਨ। “ ਮਰਦ ਨੇ ਕਿਹਾ, “ ਚਾਰ
ਚਮਚੇ, ਦੋ-ਚਾਰ ਕੌਲੀਆਂ, ਚਾਹ ਸਬਜ਼ੀ ਬਣਾਉਣ ਨੂੰ ਦੋ ਪਤੀਲੇ ਕੱੜਸ਼ੀਆਂ
ਵੀ ਦੇ ਦੇਵੋ। ਨਹੀਂ ਤਾਂ ਮੈਨੂੰ ਇਹ ਹੁਣੇ ਸਟੋਰ ਲੈ ਜਾਵੇਗੀ। ਲੂਣ, ਤੇਲ
ਵੀ ਲਿਆਉਣਾ ਪੈਣਾ ਹੈ। ਤੁਹਾਡੀ ਰਾਤ ਰੋਟੀ ਬੜੀ ਸੁਆਦ ਸੀ। ਤੁਹਾਡੇ ਹੱਥਾਂ ਵਿੱਚ ਜਾਦੂ ਹੈ। ਜੇ
ਤੁਸੀਂ ਕਹੋ ਤਾਂ ਰੋਟੀ ਇੱਧਰ ਹੀ ਖਾ ਲਿਆ ਕਰੀਏ। “ ਖਾਂਦਾ ਤਾਂ ਕੋਹੜੀ, ਛੱਡਦਾ
ਤਾਂ ਕਲੰਕੀ। ਗੁੱਡੀ
ਨੂੰ ਸਮਝ ਨਹੀਂ ਲੱਗ ਰਹੀ ਸੀ। ਗੌਰਮਿੰਟ ਤੋਂ ਰਿੰਟ ਵਸੂਲੀ ਦੇ ਪੇਪਰ ਭਰੇ ਜਾਂ ਇੰਨਾ ਨੂੰ ਬਾਹਰ
ਦਾ ਰਸਤਾ ਦਿਖਾ ਦੇਵੇ। ਪੰਜਾਬੀ ਗ਼ਲਤ ਕੰਮਾਂ ਵਿੱਚ ਵੀ ਆਪਣਿਆਂ
ਦੀ ਮਦਦ ਕਰ ਹੀ ਜਾਂਦੇ ਹਨ। ਹਰ ਬੰਦੇ ਦਾ ਆਪਣਾ-ਆਪਣਾ ਮਕਸਦ ਹੈ।
Comments
Post a Comment