ਜਾਨੋਂ
ਮਹਿੰਗੇ ਯਾਰ
ਜਿੰਦਗੀ
ਤੋਂ ਕੀਮਤੀ ਕੁੱਝ ਨਹੀਂ ਹੈ
Satwinder Kaur satti calgary Canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਲੋਕੀ ਸੋਚਦੇ ਹਨ। ਖੰਡ ਖਾਂਣ ਨਾਲ ਬਲੱਡ ਸੂਗਰ ਬਹੁਤ
ਵੱਧਦੀ ਘੱਟਦੀ ਹੈ। ਐਸਾ ਨਹੀਂ ਹੈ। ਜੋ ਸਿਸਟਮ ਸਰੀਰ ਅੰਦਰ ਇਸ ਬਲੱਡ ਸੂਗਰ ਨੂੰ ਕੰਟਰੌਲ ਕਰਦਾ
ਹੈ। ਉਹ ਇੰਨਸਲੀਨ ਹੈ। ਇਹ ਸਰੀਰ ਵਿੱਚ ਬੱਣਦੀ ਹੈ। ਜੇ ਨਾਂ ਬੱਣੇ ਤਾਂ ਬਲੱਡ ਸੂਗਰ ਕੰਰਰੌਲ ਨਹੀਂ
ਹੁੰਦੀ। ਬਨਾਵਟੀ ਗੋਲੀਆਂ ਜਾਂ ਟੀਕਿਆਂ ਦੁਆਰਾ ਲੈਣੀ ਪੈਂਦੀ ਹੈ। ਇਹ ਲੈਣ ਵਿੱਚ ਕੋਈ ਨੁਕਸਾਨ
ਨਹੀਂ ਹੈ। ਜੇ ਇਸ ਦੁਆਰਾ ਬਲੱਡ ਸੂਗਰ ਕੰਰਰੌਲ ਹੁੰਦੀ ਹੈ। ਸ਼ੂਗਰ ਵੱਧਦੀ ਘੱਟਦੀ ਹੈ। ਤਾਂ ਹਰ ਰੋਜ਼ ਕ ਦੁਵਾਈ ਖਾਂ ਕੇ, ਇਸ ਨੂੰ
ਨਾਂਪ ਕੇ ਸਹੀ ਕਰਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਘੱਟਦੀ ਦਾ ਇਲਾਜ਼ ਸੌਖਾ ਹੈ। ਮਿੱਠਾ ਤੇ ਅੰਨ ਰੱਜ
ਕੇ ਖਾਵੋ।
ਜੇ ਬਲੱਡ ਸੂਗਰ ਵੱਧਦੀ ਹੈ, ਇਸ ਦੀ ਗੋਲੀ ਰੋਟੀ ਖਾਂਣ ਤੋਂ ਪਹਿਲਾਂ ਖਾਂਣੀ ਜਰੂਰੀ ਹੈ।
ਜ਼ਿਆਦਾ ਤਰ ਥੋੜੀ ਬਲੱਡ
ਸੂਗਰ ਤਾਂ ਸ਼ਾਂਮ ਸਵੇਰੇ ਇੱਕ-ਇੱਕ Ratio-Metformin 500 mg ਠੀਕ ਹੋ ਜਾਂਦੀ ਹੈ। ਪਰ ਜੇ ਸ਼ੂਗਰ
ਫਿਰ ਵੀ ਕੰਟਰੌਲ ਨਹੀਂ ਹੁੰਦੀ, ਤਾਂ DiAMICRON MR 60 mg ਦੀ ਇੱਕ ਗੋਲ਼ੀ ਦੁਪਹਿਰੇ ਖਾਂਣ
ਨਾਲ ਵੱਧ ਬਲੱਡ ਸੂਗਰ ਬਹੁਤ ਘੱਟ ਕੇ ਬਰਾਬਰ ਹੋ ਜਾਂਦੀ ਹੈ। DiAMICRON MR 60
mg ਹਰ
ਰੋਜ਼ 1 ਖਾਣੀ ਹੈ। ਇਹ 5,10
ਰੂਪਏ ਦੀ ਹੈ। ਜਿੰਦਗੀ ਤੋਂ ਕੀਮਤੀ ਕੁੱਝ ਨਹੀਂ ਹੈ। ਬਹੁਤੇ ਲੋਕਾਂ ਨੂੰ ਬਹੁਤ ਜ਼ਿਆਦਾ ਸੂਗਰ ਹੈ। ਜਿਸ ਨਾ ਸਰੀਰ ਗਲ ਸਕਦਾ ਹੈ। ਬਹੁਤ ਜ਼ਿਆਦਾ ਸੂਗਰ ਨਾਲ
ਜਖ਼ਮ ਰਸਣ ਲੱਗ ਜਾਂਦਾ ਲੋਕਾਂ ਦੇ ਅੰਗ ਕੱਟਣੇ ਪੈ ਰਹੇ ਹਨ। ਬਲੱਡ ਸੂਗਰ ਦੇ ਬਹੁਤ ਵੱਧਣ ਘੱਟਣ ਨਾਲ ਬੰਦਾ ਪਾਗਲ
ਹੋ ਜਾਂਦਾ ਹੈ। ਬੰਦਾ ਅੰਨ੍ਹਾਂ ਹੋ ਸਕਦਾ ਹੈ। ਗੁਰਦੇ ਕੰਮ ਕਰਨੋ ਹੱਟ ਜਾਂਦੇ ਹਨ। ਜਿਸ ਕਰਕੇ
ਪਿਸ਼਼ਬ ਬੰਦ ਹੋ ਜਾਂਦਾ ਹੈ। ਸਰੀਰ ਵਿਚੋਂ ਬਿਮਾਰੀਆਂ ਨਾਲ ਲੜਨ ਵਾਲੇ ਖੂਨ ਦੇ ਕੱਣ ਖਤਮ ਹੋ ਜਾਂਦੇ
ਹਨ। ਜਖ਼ਮ ਠੀਕ ਨਹੀ ਹੁੰਦਾ। ਨਾੜੀਆਂ ਵਿੱਚ ਖੂਨ ਦਾ ਦਬਾਅ, ਚੱਕਰ, ਸਰਕਲ, ਘੱਟ
ਜਾਂਦਾ ਹੈ। ਜਿਹੜੇ ਅੰਗਾਂ ਵਿੱਚ ਖੂਨ ਨਹੀਂ ਜਾਂਦਾ। ਉਹ ਅੰਗ ਕੱਟ ਦਿੱਤੇ ਜਾਂਦੇ ਹਨ। ਸਰੀਰ ਨੂੰ
ਚਲਦਾ ਰੱਖਣ ਲਈ ਇਸ ਤੋਂ ਪੂਰੇ ਜੋਰ ਦਾ ਕੰਮ ਲਿਆ ਜਾਵੇ। ਹਰ ਇੱਕ ਮਿੰਟ ਵਿੱਚ 15 ਦੰਡ ਬੈਠਕਾਂ
ਨਿੱਕਲਦੀਆਂ ਹਨ। 30 ਪੌੜੀਆਂ ਉਤਰ ਚੜ੍ਹ ਹੋ ਸਕਦਾ ਹੈ। 30 ਬਾਰ ਰੱਸੀ ਟੱਪਣ ਵਾਂਗ, ਕੀਤਾ
ਜਾ ਸਕਦਾ ਹੈ। ਜੇ ਐਸਾ ਦਿਨ ਵਿੱਚ 3, 4 ਬਾਰ ਵੀ ਕੀਤਾ ਜਾਵੇ। 15
ਮਿੰਟ ਦੀ ਵਰਜਸ਼ ਨਾਲ ਕੋਈ ਜੋੜ ਨਹੀਂ ਦੁੱਖੇਗਾ। ਨਾੜਾ ਨਹੀਂ ਚੜ੍ਹਨ ਗੀਆਂ। ਨਾੜਾ ਵਿਚ ਚੀਸਾਂ
ਨਹੀਂ ਪੈਣਗੀਆਂ। ਖੂਨ ਦੇ ਦਬਾ ਵੱਧਣ ਨਾਲ, ਸਾਹ ਤੇਜ ਹੋਣ ਨਾਲ, ਨਾੜਾਂ
ਦੀ ਸਫਾਈ ਵੀ ਹੁੰਦੀ ਹੈ। ਆਕਸੀਜਨ ਵੱਧ ਅੰਦਰ ਜਾਂਦੀ ਹੈ। ਸਾਹ ਤੇਜ਼ ਹੋਣ ਨਾਲ,ਫੁਰਤੀ
ਆਉਂਦੀ ਹੈ। ਵਿਹਲੜ, ਆਸਲੀ ਬੰਦੇ ਦੇ ਖੂਨ ਦੀਆਂ ਨਾਲੀਆ ਵਿੱਚ ਅੰਦਰ ਲੋਹੇ
ਨੂੰ ਜੰਗ ਲੱਗਣ ਵਾਂਗ ਚਰਬੀ, ਗਾੜਾ ਖੂਨ ਜੰਮਣ ਲੱਗ ਜਾਂਦਾ ਹੈ। ਜਿੰਨਾਂ ਵੱਧ ਜੋਰ
ਨਾਲ ਕੰਮ ਕੀਤਾ ਜਾਵੇਗਾ। ਬਿਮਾਰੀਆਂ ਤੋਂ ਬਚਾ ਹੋਇਆ ਰਹੇਗਾ। ਅੰਧਰੰਗ ਵੀ ਉਨਾਂ ਨੂੰ ਹੁੰਦਾ ਹੈ।
ਜੋ ਕੰਮਚੋਰ ਹੁੰਦੇ ਹਨ। ਫੁਰਤੀ ਵਾਲੇ ਬੰਦੇ ਨੂੰ ਹਰ ਭੋਜਨ ਦੁੱਧ, ਘਿਉ, ਫ਼ਲ
ਸਬਜੀਆਂ, ਰੱਜ ਕੇ ਭੋਜਨ ਖਾਦਾ
ਪਚ
ਜਾਂਦਾਂ ਹੈ। ਸਰੀਰ ਦਾ ਸਿਸਟਮ ਕੰਮ ਨਾ ਕਰਨ ਨਾਲ ਚੰਮੜੀ ਤੇ ਖਾਜ਼ ਪੈ ਜਾਂਦੀ ਹੈ। ਇਹ ਖਾਜ਼ ਕਿਸੇ
ਤੇਲ ਨਾਲ ਨਹੀਂ ਹੱਟਦੀ। ਸਗੋ ਡੂੰਘੇ ਜਖਮ ਹੋਣ ਨਾਲ ਬੰਦਾ ਬਹੁਤ ਤਕਲੀਫ਼ ਵਿੱਚ ਹੁੰਦਾ ਹੈ। ਜਦੋ
ਇਹ ਹਾਲਤ ਹੋ ਜਾਵੇ ਸਮਝੋ ਗਿੱਣਤੀ ਦੇ ਦਿਨ ਰਹਿ ਗਏ ਹਨ। ਚੰਗਾ ਹੋਵੇਗਾ ਸੁਰੂ ਤੋਂ ਹੀ ਸਰੀਰ ਵੱਲ
ਧਿਆਨ ਦਿੱਤਾ ਜਾਵੇ। ਜੇ ਐਸਾ ਕੁੱਝ ਹੋ ਗਿਆ। ਸਾਰੀ ਉਮਰ ਦੀ ਕਮਾਈ ਹੋਈ ਦੌਲਤ ਵੀ ਸਰੀਰ ਨੂੰ ਠੀਕ
ਨਹੀਂ ਕਰ ਸਕਦੀ। ਬੰਦਾ ਪਾਗਲ ਹੋ ਜਾਂਦਾ ਹੈ।
ਨਿਰਮਲ ਦੀ ਮਾਂ ਨੂੰ ਵੀ 45 ਸਾਲਾਂ
ਦੀ ਹੋਣ ਪਿਛੋਂ, ਬਲੱਡ ਸੂਗਰ ਬਹੁਤ ਵੱਧਣ ਲੱਗ ਗਈ ਸੀ। ਸਾਰਾ ਟੱਬਰ
ਤਾਂ ਕਨੇਡਾ ਵਿੱਚ ਸੀ। ਉਸ ਦਾ ਇਲਾਜ਼ ਕਿਹਨੇ ਕਰਾਉਣਾਂ ਸੀ?ਉਹ ਆਪ ਤਾਂ ਆਪਦਾ ਭੋਰਾ ਧਿਆਨ
ਨਹੀਂ ਰੱਖਦੀ ਸੀ। ਉਹ ਪਾਗਲ ਹੋ ਗਈ ਸੀ। ਅਂਖਾਂ ਤੋਂ ਦਿਸਣੋਂ ਹੱਟ ਗਿਆ ਸੀ। ਹੱਥ ਤੇ ਪੈਰ ਦਾ
ਜਖ਼ਮ ਖ਼ਰਾਬ ਹੋ ਗਿਆ ਸੀ। ਬਲਡ ਸਰਕਲ ਬੰਦ ਹੋ ਗਿਆ ਸੀ। ਡਾਕਟਰਾਂ ਨੇ ਇੱਕ ਹੱਥ ਤੇ ਪੈਰ ਵੀ ਕੱਟ
ਦਿੱਤਾ ਸੀ। ਲੋਕ ਉਸ ਨੂੰ ਖਾਂਣ ਲਈ ਦਿੰਦੇ ਸਨ। ਕਦੇ ਵੱਧ ਖਾ ਜਾਦੀ ਸੀ। ਕਦੇ ਭੁੱਖੀ ਹੀ ਸੁੱਤੀ
ਰਹਿੰਦੀ ਸੀ। ਬਲੱਡ ਸੂਗਰ ਬਹੁਤ ਵੱਧਣ, ਘੱਟਣ ਨਾਲ ਸਾਰੇ ਸਰੀਰ ਦੀ
ਚੰਮੜੀ ਗਲ਼ ਗਈ ਸੀ। ਜਿਥੇ ਵੀ ਵਾਲ ਤੋੜ ਨਾਲ ਫਿਣਸੀ ਹੁੰਦੀ ਸੀ। ਖੱਡਾ ਬੱਣ ਜਾਂਦਾ ਸੀ। ਜਿਵੇਂ
ਕਿਸੇ ਨੇ ਬੁਰਕੀ ਵੱਡੀ ਹੁੰਦੀ ਹੈ। ਅੰਤ ਨੂੰ ਬਿਲਕਣ ਲੱਗ ਗਈ। ਲੱਤਾਂ ਬਾਂਹਾਂ ਦੀਆਂ ਹੱਡੀਆਂ
ਵਿੱਚ ਚੀਸਾਂ ਪੈਣ ਲੱਗ ਗਈਆਂ। ਲੋਕਾਂ ਨੇ, ਨਿਰਮਲ ਤੇ ਗੁਰਨਾਂਮ ਨੂੰ ਬਹੁਤ
ਸੁਨੇਹੇ ਦਿੱਤੇ। ਬਈ ਤੁਹਾਡੀ ਮਾਂ ਦੋਜ਼ਕ ਭਰ ਰਹੀ ਹੈ। ਉਹ ਮਰਨ ਵਾਲੀ ਹੈ। ਮਾਂ ਕੀਹਨੂੰ ਪਿਆਰੀ
ਹੈ? ਪੈਸਾ, ਕੰਮ ਤੇ ਸੁਖ ਹੀ ਤਾਂ ਔਲਾਦ
ਆਪਦੇ ਲਈ ਚਹੁੰਦੀ ਹੈ। ਮਾਂਪਿਆਂ ਨੂੰ ਕੋਈ ਪੁੱਤ ਦੀ ਹੀ ਸੰਭਾਲਦਾ ਹੈ। ਇੱਕ ਦਿਨ ਉਹ ਮਰ ਗਈ।
ਪਿੰਡ ਦੇ ਲੋਕਾਂ ਨੇ ਦਾਗ਼ ਲਗਾ ਦਿੱਤਾ ਸੀ। ਫਿਰ ਨਿਰਮਲ ਨੂੰ ਵੀ ਜ਼ਮੀਨ ਘਰ ਦੀ ਚਿੰਤਾ ਹੋਣ ਲੱਗ
ਗਈ ਸੀ। ਜੋ ਅਜੇ ਤੱਕ ਬਾਪੂ ਦੇ ਨਾਂਮ ਸੀ।
Comments
Post a Comment