ਭਾਗ 18 ਹਰ ਕੰਮ ਆਪਦੀ ਮਰਜ਼ੀ ਨਾਲ ਕਰਦੀ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਕੰਪਿਊਟਰ ਤੇ ਹੋਰ ਮਸ਼ੀਨਾਂ ਬੰਦਿਆਂ ਤੋ ਵੱਧ ਯਾਦ ਸ਼ਕਤੀ ਰੱਖਦੀਆਂ ਹਨ। ਮਸ਼ੀਨਾਂ ਬਹੁਤ ਤੇਜ਼ ਚਲਦੀਆਂ ਹਨ। ਕੰਪਿਊਟਰ ਤੇ ਹੋਰ ਮਸ਼ੀਨਾਂ ਬੰਦਿਆਂ ਦੀ ਜਿੰਦਗੀ ਨੂੰ ਸੌਖਾ ਕਰ ਦਿੱਤਾ ਹੈ। ਕੰਪਿਊਟਰ ਉੱਤੇ ਦੁਆਰਾ ਉਹੀ ਚੀਜ਼ ਸੇਵ ਕਰੀਏ। ਜੋ ਪਹਿਲਾ ਸੇਵ ਕੀਤੀ ਗਈ ਹੈ। ਕੰਪਿਊਟਰ ਝੱਟ ਦੱਸ ਦਿੰਦਾ ਹੈ। ਇਹ ਪਹਿਲਾਂ ਵੀ ਸੇਵ ਕੀਤੀ ਹੈ। ਜੇ ਗ਼ਲਤੀ ਨਾਲ ਡਿਲੀਟ ਕਰੀਏ। ਕੰਪਿਊਟਰ ਦੁਆਰਾ ਫਿਰ ਪੁੱਛਦਾ ਹੈ। ਕੀ ਤੁਸੀਂ ਡਿਲੀਟ ਕਰਨਾ ਹੀ ਹੈ? ਕਈ ਬਾਰ ਪੂਰੀ ਲਿਖਤ ਕੱਟੀ ਜਾਂਦੀ ਹੈ। ਕੰਟਰੋਲ ਤੇ ਜੈਡ ਨੂੰ ਇੱਕ ਸਾਥ ਦੱਬੀਏ। ਦੁਆਰਾ ਪੇਸਟ ਹੋ ਜਾਂਦਾ ਹੈ। ਲਿਖਦੇ ਸਮੇਂ ਬਾਰ-ਬਾਰ ਸੇਵ ਕਰਦੇ ਰਹੋ। ਜੇ ਸੇਵ ਹੀ ਨਾਂ ਕੀਤਾ। ਅਚਾਨਕ ਕੰਪਿਊਟਰ ਬੰਦ ਹੋਣ ਨਾਲ ਸਬ ਬਰਬਾਦ ਹੋ ਜਾਵੇਗਾ। ਹਿਸਟਰੀ ਜਾਣਨ, ਸੰਭਾਲਣ, ਖ਼ਬਰਾਂ ਜਾਣਨ ਤੇ ਨਵੀਆਂ ਖੋਜਾਂ ਕਰਨ ਲਈ, ਰੇਡੀਉ, ਟੀਵੀ ਕੰਪਿਊਟਰ, ਸੈਲਰ ਫੋਨ ਬਹੁਤ ਵਧੀਆਂ ਹੈ। ਇੰਡੀਆਂ ਤੋਂ ਨਿੰਦਰ ਮੂਵੀਆਂ ਬਣਾਂ ਕੇ, ਸੁੱਖੀ ਨੂੰ ਫੇਸਬੁੱਕ ਰਾਹੀਂ ਭੇਜੀ ਜਾਂਦਾ ਸੀ। ਉਸ ਨੇ ਸੱਸ ਦੇ ਕਿਰਿਆ ਕਰਮ ਦੀ ਫ਼ਿਲਮ ਕੰਪਿਊਟਰ ਉੱਤੇ ਦੇਖ ਲਈ ਸੀ। ਉਸ ਨੂੰ ਮਹਿਸੂਸ ਹੋਣ ਲੱਗਾ। ਜਦੋਂ ਉਹ ਦੋਵੇਂ ਸਾਥ ਰਹਿੰਦੀਆਂ ਸੀ। ਉਸ ਦਾ ਕੰਮ ਸੱਸ ਨੇ ਕਦੇ ਪਸੰਦ ਨਹੀਂ ਕੀਤਾ ਸੀ। ਉਸ ਨੂੰ ਵੀ ਸੱਸ ਦੀ ਹਰ ਗੱਲ ਸੂਲ਼ ਵਾਂਗ ਚੱਬਦੀ ਸੀ। ਇੱਕ ਦਿਨ ਸੁੱਖੀ ਨੇ ਪੰਜੀਰੀ ਬਣਾਈ। ਉਸ ਨੇ ਆਪਦੀ ਸੱਸ ਨੂੰ ਕੌਲੀ ਵਿੱਚ ਪਾ ਕੇ ਫੜਾ ਦਿੱਤੀ। ਉਸ ਨੇ ਕਿਹਾ, “ ਮੰਮੀ ਪੰਜੀਰੀ ਖਾ ਕੇ ਦੱਸੋ। ਕੈਸੀ ਬਣੀ ਹੈ? “ “ ਮੈਂ ਅੱਖਾਂ ਨਾਲ ਦੇਖ ਕੇ ਹੀ ਦੱਸ ਦਿੰਦੀ ਹਾਂ। ਇਸ ਨਾਲੋਂ ਤਾਂ ਬਲਦਾਂ ਦਾ ਕੜਾਹ ਚੰਗਾ ਹੁੰਦਾ ਹੈ। ਆਟਾ ਫੂਕਿਆ ਪਿਆ ਹੈ। 2 ਕਿੱਲੋ ਘਿਉ ਤੇ ਅੰਨ, ਖੰਡ ਦਾ ਵੀ ਫਾਹਾ ਵੱਢ ਕੇ ਰੱਖ ਦਿੱਤਾ। ਬਣਾਉਣ ਤੋਂ ਪਹਿਲਾਂ, ਰਕਾਨੇ ਤੂੰ ਮੈਨੂੰ ਤਾਂ ਪੁੱਛ ਲੈਂਦੀ। ਹਰ ਕੰਮ ਆਪਦੀ ਮਰਜ਼ੀ ਨਾਲ ਕਰਦੀ ਰਹਿੰਦੀ ਹੈ। ਕਿਸੇ ਦੀ ਇਜਾਜ਼ਤ ਨਹੀਂ ਲੈਂਦੀ।    ਕੀ ਮੈਂ ਇਸ ਘਰ ਦੀ ਨੌਕਰਾਣੀ ਹਾਂ? ਜੋ ਮੈਨੂੰ ਖਾਣ-ਪੀਣ ਲਈ ਇਜਾਜ਼ਤ ਦੀ ਲੋੜ ਹੈ। ਮੈਂ ਕਿਹੜਾ ਨਮੈਸ਼ ਵਿੱਚ ਰੱਖਣੀ ਹੈ? ਕੰਮ ਤੇ ਜਾਣ ਤੋਂ ਪਹਿਲਾਂ ਭੋਰਾ ਖਾਣੀ ਹੈ। ਮੰਮੀ ਤੁਸੀਂ ਗੁੱਡੀ ਕੇ, ਘਰ ਗਏ ਹੋਏ ਸੀ। ਜੇ ਮੈਂ ਮਗਰ ਆਉਂਦੀ। ਤੁਸੀਂ ਕਹਿਣਾ ਸੀ, ਗੱਲਾਂ ਸੁਣਨ ਪਿੱਛੇ ਆਈ ਹੈ। ਮੇਰਾ ਜੀਅ ਕੀਤਾ। ਮੈਂ ਬਣਾਂ ਲਈ।   ਕੀ ਤੂੰ ਮੁੰਡਾ ਜੰਮਿਆਂ ਹੈ? ਜੋ ਦਾਬੜਾ ਰਲਾ ਲਿਆ ਹੈ। ਕੀ ਮੈਂ ਘਰ ਨਹੀਂ ਮੁੜਨਾ ਸੀ? ਇੰਨੀ ਕਿਹੜੀ ਅੱਗ ਲੱਗੀ ਸੀ? ਤੈਨੂੰ ਕੀ ਲੱਗਦਾ ਹੈ? ਗੁੱਡੀ ਕੇ ਘਰ, ਮੈਂ ਤੇਰੀਆਂ ਗੱਲਾਂ ਕਰਨ ਜਾਂਦੀ ਹਾਂ।   ਜੇ ਕਰਮਾਂ ਵਿੱਚ ਹੋਇਆ, ਮੁੰਡਾ ਵੀ ਰੱਬ ਦੇ ਦੇਵੇਗਾ। ਮੇਰੀ ਕੁੜੀ ਹੀ ਮੁੰਡਿਆਂ ਵਰਗੀ ਹੈ। ਮੁੰਡੇ ਕਿਹੜਾ ਮੜ੍ਹੀ ਉੱਤੇ ਧਾਰ ਮਾਰਦੇ ਹਨ? “ “ ਹਾਏ ਰੱਬਾ ਇਸ ਦਾ ਮਤਲਬ ਹੈ। ਮੇਰਾ ਮੁੰਡਾ ਇਸੇ ਜੋਗਾ ਹੈ। ਮੈਨੂੰ ਮੇਰੇ ਪੁੱਤ ਨੇ ਸੰਭਾਲਣਾ ਨਹੀਂ ਹੈ। ਇਸ ਦੀ ਜ਼ਬਾਨ ਕਾਲੀ ਹੈ। ਇਹ ਕਾਲੇ ਮੂੰਹ ਵਾਲੀ ਕੰਜਰੀ, ਮੇਰੇ ਘਰ ਹੀ ਆਉਣੀ ਸੀ। ਇਹਦੇ ਮਾਪਿਆ ਨੂੰ ਮੈਂ ਪਿੱਟਾਂ, ਜਿੰਨਾ ਨੇ ਮੂੰਹ ਫੱਟ ਜੰਮੀ ਹੈ। “ “ ਮਾਈ ਖ਼ਬਰਦਾਰ ਹੋ ਜਾ, ਜੇ ਮੇਰੇ ਮਾਪਿਆਂ ਨੂੰ ਇੱਕ ਵੀ ਬੁਰਾ ਲਫ਼ਜ਼ ਕਿਹਾ। ਮੈਂ ਤੇਰੀ ਗੁਤਨੀ ਘੁੰਮਾ ਦੇਵਾਂਗੀ। “ “ ਰਾਮ ਦੁਹਾਈ ਲੋਕੋ, ਇਹ ਕਲ ਆ ਕੇ ਮੇਰੀ ਗੁੱਤ ਪੱਟਦੀ ਹੈ। ਐਸੀ ਚੜੇਲ ਤੋਂ ਰੱਬ ਬਚਾਵੇ। ਨਿੰਦਰ ਬਾਹਰੋਂ ਆਇਆ ਸੀ। ਮਾਂ ਨੂੰ ਹਾਲ ਦੁਹਾਈ ਪਾਉਂਦੇ ਦੇਖ ਕੇ, ਪੁੱਛਣ ਲੱਗਾ, “ ਮੰਮੀ ਇਹ ਕੀ ਕਹਿੰਦੀ ਹੈ? ਤੇਰੀ ਗੁੱਤ ਨੂੰ ਹੱਥ ਲਗਾਉਣ ਦੀ ਕੀਹਦੀ ਹਿੰਮਤ ਹੈ? “ “ ਇਹ ਜੋ ਤੂੰ ਸਹੇੜ ਕੇ ਘਰ ਲਿਆਂਦੀ ਹੈ। ਰੋਜ਼ ਮੇਰੇ ਨਾਲ ਦੋ ਹੱਥ ਕਰਦੀ ਹੈ। ਪਤੀ-ਪਤਨੀ ਵਿੱਚ ਪੰਗਾ ਪਾ ਕੇ, ਆਪ ਰੂਮ ਵਿੱਚ ਜਾ ਕੇ ਟੀਵੀ ਦੇਖਣ ਲੱਗ ਗਈ। ਨਿੰਦਰ ਨੇ ਸੁੱਖੀ ਦੇ ਵਾਲ ਫੜ ਲਏ, ਵਾਲ ਖੁੱਲ੍ਹੇ ਸਨ। ਵਾਲ ਪੱਟਣ ਨਾਲ, ਰੁੱਗ ਵਾਲਾਂ ਦਾ ਹੱਥ ਵਿੱਚ ਆ ਗਿਆ। ਸੁੱਖੀ ਦੀਆਂ ਚੀਕਾਂ ਨਿਕਲ ਗਈਆਂ, “ ਮੇਰੇ ਵਾਲ ਛੱਡ, ਤੇਰੀ ਮਾਂ ਗੱਲਾਂ ਬਣਾਉਂਦੀ ਹੈ। ਮੈਂ ਉਸ ਦੀ ਗੁੱਤ ਕਿਵੇਂ ਪੱਟ ਸਕਦੀ ਹਾਂ? ਉਹ ਤਾਂ ਕੋਈ ਗੱਲ ਨਹੀਂ ਕਹਾਉਂਦੀ। ਹਾਏ ਦੁੱਖ ਲੱਗਦਾ ਹੈ।

ਉਸ ਦੀ ਸੋਚ ਟੁੱਟ ਗਈ ਸੀ। ਸੱਚੀ ਕਈ ਤਾਂ ਬੰਦੇ ਔਰਤਾਂ ਵੀ ਭੂਤਾਂ, ਜਮਦੂਤਾਂ ਵਰਗੇ ਹੁੰਦੇ ਹਨ। ਘਰ ਵਿੱਚ ਸ਼ਾਂਤੀ ਨਹੀਂ ਰਹਿਣ ਦਿੰਦੇ। ਛੱਡ ਮਰੀ ਹੋਈ ਦਾ ਕਿਉਂ ਸਿਵਾ ਫੋਲਦੀ ਹੈ? ਕਿਉਂ ਮਾੜੇ ਬੋਲ-ਕਬੋਲ ਚੇਤੇ ਕਰਦੀ ਹੈ? ਉਸ ਨੇ ਸ਼ੀਸ਼ੇ ਵਿੱਚ ਆਪਦੇ ਚਿੱਟੇ ਵਾਲ ਦੇਖੇ। ਉਸ ਨੇ ਸੋਚਿਆ, ਹੁਣ  ਤਾਂ ਸੱਸ ਵੀ ਨਹੀਂ ਹੈ। ਜੋ ਰੋਕੂਗੀ। ਉਸ ਨੇ ਵਾਲਾਂ ਨੂੰ ਮਹਿੰਦੀ ਲਾ ਲਈ। ਨੀਲੇ ਹੋਏ ਜੰਗਲ ਦੇ ਗਿੱਦੜ ਵਾਂਗ, ਸੁੱਖੀ ਦੇ ਮਹਿੰਦੀ ਨਾਲ ਵਾਲ ਲਾਲ ਹੋ ਗਏ ਸਨ। ਮਹਿੰਦੀ ਦਾ ਗ਼ਲਤ ਰੰਗ ਲੱਗ ਗਿਆ ਸੀ। ਉਸ ਨੇ ਰੰਗ ਲਾਹੁਣ ਦੀ ਬਹੁਤ ਕੋਸ਼ਿਸ਼ ਕੀਤੀ। ਇੰਨੀ ਛੇਤੀ ਮਹਿੰਦੀ ਦਾ ਰੰਗ ਨਹੀਂ ਉੱਤਰਦਾ। ਉਸ ਨੇ ਸੋਚਿਆ, ਸਾਰੇ ਵਾਲ ਕੱਟ ਦਿੰਦੀ ਹਾਂ। ਘਰ ਕੋਈ ਨਹੀਂ ਹੈ। ਉਸ ਨੇ ਸਿਰ ਸ਼ੇਵ ਕਰਕੇ, ਗੰਜ ਕੱਢ ਲਿਆ। ਸਿਰ ਉੱਤੇ ਟੋਪੀ ਲੈ ਕੇ ਹੀ ਕੰਮ ਉੱਤੇ ਜਾਂਦੀ ਸੀ। ਉਸ ਨੂੰ ਲੱਗਦਾ ਸੀ। ਵਾਲ ਕੱਟਿਆਂ ਤੋਂ ਛੇਤੀ ਹੀ ਫਿਰ ਮੋਢਿਆਂ ਤੱਕ ਵੱਧ ਜਾਣਗੇ। ਚਾਰ ਇੰਚ ਵਾਲ ਲੰਬੇ ਹੋਣ ਨੂੰ ਚਾਰ ਮਹੀਨੇ ਲੱਗ ਗਏ। ਅੱਜ ਉਸ ਨੂੰ ਸੱਸ ਦੀ ਕਮੀ ਮਹਿਸੂਸ ਹੋਈ। ਜੇ ਉਹ ਜਿਊਦੀ ਹੁੰਦੀ। ਇਹ ਕਰਤੂਤ ਨਹੀਂ ਕਰਨੀ ਸੀ।

 
 
 

Comments

Popular Posts