ਦਿਲ ਤੇਰੀ ਪੱਗ ਦੇ ਪੇਚ ਤੇ ਆਗਿਆ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com



ਗੱਲ ਸੁਣ ਗਬਰੂਆ ਵੇ ਪੱਬ ਵਾਲਿਆ। ਦਿਲ ਤੇਰੀ ਪੱਗ ਦੇ ਪੇਚ ਤੇ ਆਗਿਆ।

ਤੇਰੀ ਪੱਗ ਨੇ ਮੈਨੂੰ ਪੈਰਾਂ ਵਿਚੋਂ ਕੱਢਿਆ। ਮੈਨੂੰ ਤਾਂ ਮੁੰਡਾ ਤੂੰ ਸ਼ਕੀਨ ਲੱਗਿਆ।

ਕੁੜੀਆਂ ਵਾਂਗ ਸ਼ੀਸ਼ਾ ਲੈ ਕੇ ਬਹਿ ਗਿਆ। ਪੱਜ ਪੱਗ ਦਾ ਲੈ ਕੇ ਬਹਿ ਗਿਆ।

ਇੱਕ ਲੜ ਮੂੰਹ ਵਿੱਚ ਦੰਦਾਂ ਥੱਲੇ ਦੱਬਿਆ। ਦੂਜਾ ਹੱਥ ਉਪਰ ਲੈ ਕੇ ਚੱਲਿਆ।

ਅੱਖਾਂ ਕਿਤੇ ਨਿਸ਼ਨਾਂ ਕਿਤੇ ਹੋਰ ਗੱਡਿਆ। ਜਦੋਂ ਸ਼ੀਸ਼ੇ ਵਿਚੋਂ ਤੂੰ ਸਾਨੂੰ ਤੱਕਿਆ।

ਅਸੀਂ ਤੇਰੀ ਪੱਗ ਨੂੰ ਰੀਝ ਲਾ ਕੇ ਦੇਖਿਆ। ਜਦੋਂ ਤੇਰੀ ਪੱਗ ਦਾ ਪੇਚ ਦੇਖਿਆ।

ਉਦੋਂ ਹੀ ਸਾਡੇ ਦਿਲ ਦਾ ਸੀ ਭੇਤ ਖੁੱਲਿਆ। ਅਸਲੀ ਗੱਲ ਦਾ ਪਤਾ ਲੱਗਿਆ।

ਤੇਰੇ ਤੇ, ਤੇਰੇ ਦਿਲ ਤੇ ਨੀਂ ਪੱਗ ਤੇ ਡੁੱਲੇ ਆ। ਦਿਲ ਨਾਂ ਮੈਂ ਚੁੰਮ ਕੇ ਦੇਖ਼ਿਆ।

ਮੈਂ ਨਾਂ ਹੀ ਤੈਨੂੰ ਕਦੇ ਹੱਥ ਲਾ ਕੇ ਦੇਖ਼ਿਆ। ਪੱਗ ਤੇਰੀ ਨੁੰ ਰੀਝ ਨਾਲ ਦੇਖ਼ਿਆ।

ਚੰਗਾ ਲੱਗਦਾ ਸਿਰ ਪੱਗ ਨਾਲ ਢੱਕਿਆ। ਰੰਗ ਬੜੇ, ਬੰਨਣ ਦੇ ਬੜੇ ਢੰਗ ਆ।


ਡਰਾਇਵਰਾਂ ਨੇ ਸਦੀਕ ਵਾਂਗ ਲੜ ਛੱਡਿਆ। ਐਕਟਰਾਂ ਦੇ ਪੱਗ ਬੜੀ ਸੱਜੀ ਆ।
ਸਾਨੂੰ ਤੂੰ ਗੁਰੂ ਪੀਰਾਂ ਦਾ ਰੂਪ ਲੱਗਿਆ। ਮੈਂ ਕਹਾਂ ਤੇਰੇ ਤੇ ਨੀ ਪੱਗ ਤੇ ਡੁੱਲੇ ਆ।

ਬੰਨ ਪੱਗ ਸਤਵਿੰਦਰ ਨੂੰ ਲੁੱਟਿਆ। ਅੰਨਦਾਂ ਤੇ ਪੱਗ ਵਾਲੇ ਦੇ ਸੱਤੀ ਲੱੜ ਲੱਗੀ ਆ।

 

 

 

 


 

 


Comments

Popular Posts