ਰੱਬ ਰੱਬ ਕਹੇ ਪਿਆਰਾ, ਸਿਦਕੋ ਨਹੀਂ ਡੋਲਦਾ
ਤੇਰਾ ਕੀਆ ਮੀਠਾ ਲਾਗੈ ਗੁਰੂ ਮੂੰਖੋਂ ਬੋਲਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਿਰਿ ਸਿਮਿਰਿ ਤਿਸੁ ਸਦਾ ਸਮ੍ਹਹਾਲੇ ॥

ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।

ਹਾੜ ਦਾ ਮਹੀਨਾ ਤੱਪਦਾ , ਸੂਰਜ ਗਰਮ ਤੱਪਦਾ। ਦੇਖ ਦੇਖ ਗੁਰੂ ਠੰਡਾ, ਚੰਦੂ ਦਾ ਹਿਰਦਾ ਤੱਪਦਾ।

ਭਾਣਾ ਤੇਰਾ ਪਿਆਰਾ ਲੱਗਦਾ, ਰੱਬਾ ਮਿੱਠਾ ਲੱਗਦਾ। ਤੱਤੀ ਤਵੀਂ ਤੇ ਬੈਠਾਂ ਗੁਰੂ, ਜਰਾਂ ਨੀਂ ਤੱਪਦਾ।

ਰੱਬ ਰੱਬ ਕਹੇ ਪਿਆਰਾ, ਸਿਦਕੋ ਨਹੀਂ ਡੋਲਦਾ। ਤੇਰਾ ਕੀਆ ਮੀਠਾ ਲਾਗੈ ਗੁਰੂ ਮੂੰਖੋਂ ਬੋਲਦਾ।

ਪੂਰੇ ਜੱਗਤ ਦਾ ਗੁਰੂ, ਪੰਜਵਾਂ ਪਾਤਸ਼ਾਹ ਲੱਗਦਾ। ਧੁਰ ਕੀ ਬਾਣੀ ਦਾ ਸਿਰਜਣ ਹਾਰ ਲੱਗਦਾ।

ਚੰਦੂ ਪਾਪੀ ਨੇ ਜੁਲਮ, ਪਾਪ, ਨੂੰ ਕਮਾਂਲਿਆ। ਗੁਰੂ ਅਰਜਨ ਦੇਵ ਜੀ ਨੂੰ, ਤਵੀਂ ਤੇ ਬੈਠਾਲਿਆ।

ਤੱਤੀ ਤਵੀਂ ਦਾ ਰੰਗ, ਲਾਲਾ ਅੰਗਿਆਰ ਹੋਗਿਆ। ਪਿੰਡਾ ਮਾਹਾਰਾਜ ਦਾ, ਲਾਲੋ ਲਾਲ ਹੋ ਗਿਆ।

ਤੱਤੇ ਰੇਤ ਨੂੰ, ਗੁਰੂ ਜੀ ਦੇ ਸਿਰ ਵਿੱਚ ਪਾਇਆ। ਚੰਦੂ ਦਿਵਾਨ ਦਾ, ਗੁਰੂ ਨੂੰ ਦੇਖ ਹਿਰਦਾ ਨਾਂ ਕੰਭਿਆ।

ਪੰਜਵੇਂ ਪਾਤਸ਼ਾਹ ਨੂੰ, ਤਵੀਂ ਤੋਂ ਥੱਲੇ ਲਾਲਿਆ। ਪਾਪੀਆਂ ਨੇ ਸੀ ਤੱਤੇ, ਪਾਣੀ ਦਾ ਦੇਗਾ ਉਬਾਲਿਆ।

ਪਾਤਸ਼ਾਹ ਨੂੰ, ਪਾਣੀ ਉਬਲਦੇ ਵਿੱਚ ਬੈਠਾਲਿਆ। ਤੱਤੇ ਪਾਣੀ ਵਿਚੋ ਵੀ, ਕੱਢਣ ਦਾ ਹੁਕਮ ਕਰਿਆ।

ਸਾਰਾ ਮਾਸ, ਹੱਡੀਆਂ ਤੋਂ ਅੱਲਗ ਹੋਗਿਆ। ਗੁਰੂ ਜੀਂ ਦਾ ਤੱਪਦਾ ਸਰੀਰ, ਠੰਡੇ ਪਾਣੀ ਵਿੱਚ ਤਾਰਿਆ।

ਰਾਵੀ ਦਰਿਆ ਨੇ ਗੱਲਵੱਕੜੀ ਵਿੱਚ ਕੈ ਲਿਆ। ਸੱਤੀ, ਗੁਰੂ ਅਰਜਨ ਦੇਵ ਜੀ ਨੇ, ਸ਼ਹੀਦੀ ਨੂੰ ਸੀ ਪਾਲਿਆ।

ਗੁਰੂ ਜੀ ਨੇ ਸ਼ਹੀਦਾ ਦਾ, ਸਿਰਤਾਜ ਕਹਾਇਆ। ਅੰਬਰ ਤੇ ਹਰ ਗੁਰੂ ਪਿਆਰਾ ਅੱਜ ਰੂਹੋ ਰੋਂਇਆ।

ਸਤਵਿੰਦਰ ਕੌਰ ਨੇ ਸਿਰ, ਗੁਰੂ ਨੂੰ ਝੁਕਾਇਆ। ਗੁਰੂ ਅਰਜਨ ਦੇਵ ਜੀ ਦਾ ਅੱਖਾਂ ਮੂਹਰੇ ਦਰਸ਼ਨ ਕਰਿਆ।

ਸੰਗਤਾ ਨੇ ਠੰਡੀਆਂ ਛਬੀਲਾਂ ਦਾ ਜੱਗ ਲਾਇਆ। ਮਿਠੇ ਜਲ ਨੁੰ ਪੂਰੇ ਸ਼ਰਬਤ ਜੱਗ ਨੂੰ ਖੁੱਲਾ ਵਰਤਾਇਆ।

ਮਹੀਨਾ ਹਾੜ ਦਾ ਗਰਮੀ ਵਿੱਚ ਮਿਠਾ ਜਲ ਸਬ ਨੂੰ ਪਿਲਾਇਆ। ਤੱਪਦੇ ਹਿਰਦਿਆਂ ਨੂੰ ਠੰਡਾ ਠਾਰ ਕਰਿਆ।
ਧੰਨ-ਧੰਨ ਸੱਚੇ ਪਾਤਸ਼ਾਹ ਗੁਰੂ ਪੰਜਵਾਂ ਪਰਜਾ ਤੋਂ ਕਹਾਇਆ। ਗੁਰੂ ਜੀ ਨੇ ਸਾਨੂੰ ਕੁਰਬਾਨ ਹੋਣਾਂ ਸਿੱਖਾਇਆ।

Comments

Popular Posts