ਭਾਗ 1 ਜਿੰਦਗੀ ਜੀਨੇ ਦਾ ਨਾਂਮ
ਆਪਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਕਈ ਫੇਸਬੁੱਕ ਸਾਈਡ ਤੇ ਪੋਸਟ ਲਗਾਉਂਦੇ ਹਨ। ਅੰਗਰੇਜ਼ੀ ਜਿੰਨੀ ਵੀ ਆਉਂਦੀ ਹੋਵੇ। ਗਾਲ਼ ਕੱਢਣ ਦਾ ਸੁਆਦ ਪੰਜਾਬੀ ਵਿੱਚ ਆਉਂਦਾ ਹੈ। ਕਈ ਪੰਜਾਬੀ ਗਾਲ਼ਾਂ ਕੱਢਣ ਨੂੰ ਸਿੱਖਦੇ ਹਨ। ਹੋਰ ਕਲਚਰ ਵਾਲਿਆਂ ਨੂੰ ਪੰਜਾਬੀ ਗਾਲ਼ਾਂ ਕੱਢਣੀਆਂ ਸਿੱਖਾਂਉਂਦੇ ਹਨ। ਔਰਤਾਂ ਦੇ ਅੰਗ ਗਿੱਣਦੇ ਹਨ। ਪੰਜਾਬੀ ਗਾਲ਼ਾਂ ਕੱਢਣ ਬੰਦੇ ਬਣ ਕੇ ਸਮਝ ਜਾਵੋ। ਔਡੀ ਹੀ ਜੁਬਾਨ ਔਰਤਾਂ ਦੇ ਲੱਗੀ ਹੈ। ਜਿਸ ਦਿਨ ਔਰਤਾਂ ਲੰਬੀਆਂ ਚੌੜੀਆਂ ਗਾਲ਼ਾਂ ਕੱਢਣ ਲੱਗ ਗਈਆਂ। ਮਰਦਾਂ ਦੀ ਮਾਂ-ਭੈਣ ਇੱਕ ਕਰਨ ਲੱਗ ਗਈਆਂ। ਡਰਦੇ ਲੁੱਕਦੇ ਫਿਰੋਗੇ। ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੱਣਾਂ। ਸਬ ਖਾਦੀ-ਪੀਤੀ ਲਹਿ ਜਾਵੇਗੀ। ਆਪਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਸੰਭਲ ਜਾਵੋ। ਕੈਲੋ ਦਾ ਮੁੰਡਾ ਰਿੱਕੀ, ਅੱਜ ਫਿਰ ਨਹੀਂ ਸੁੱਤਾ ਸੀ। ਉਸ ਦੀ ਇੱਕ ਬੋਤਲ ਸੋਫ਼ੇ ਦੇ ਉਹਲੇ ਪਈ ਸੀ। ਦੂਜੀ ਉਸ ਦੇ ਪਿੰਟ ਦੀ ਜਿਪ ਦੇ ਨੇਫ਼ੇ ਕੋਲ, ਡੱਬ ਵਿੱਚ ਦਿੱਤੀ ਹੋਈ ਸੀ। ਉਸ ਦਾ ਦਾਦਾ ਮੇਹਰੂ ਕੋਲ ਬੈਠਾ ਸੀ। ਕੋਲੋ ਨੌਕਰੀ ਤੋਂ ਆਈ ਸੀ। ਅਜੇ ਦਰਾਂ ਵਿੱਚ ਜੁੱਤੀ ਲਾਹ ਰਹੀ ਸੀ। ਉਸ ਦੇ ਕੰਨਾਂ ਵਿੱਚ ਅਵਾਜ਼ ਪਈ। ਮੇਹਰੂ ਕਹਿ ਰਿਹਾ ਸੀ, “ ਤੇਰੀ ਮਾਂ ਆਉਣ ਵਾਲੀ ਹੈ। ਦੇਖ਼ਦੇ ਹਾਂ ਅੱਜ ਰੋਟੀ ਕਾਹਦੇ ਨਾਲ ਦੇਵੇਗੀ। “ “ ਉਹਨੇ ਸਾਲੀ ਨੇ ਕੀ ਬਣਾਉਣਾਂ ਹੈ? ਮੂੰਗੀ ਮਸਰੀ ਉਬਾਲ ਕੇ ਮੂਹਰੇ ਰੱਖ ਦੇਵੇਗੀ। “ “ ਜੇ ਮੈਂ ਕਨੇਡਾ ਵਿੱਚੋਂ ਪੈਨਸ਼ਨ ਨਾਂ ਲੈਂਦਾ ਹੁੰਦਾ। ਕਦੇ ਕਨੇਡਾ ਮੁੜ ਕੇ ਨਾਂ ਆਉਂਦਾ। ਪੈਨਸ਼ਨ ਦਾ ਸਿਆਪਾ ਕਰਨ ਆਉਣਾਂ ਪੈਂਦਾ ਹੈ। ਇਸ ਤੀਵੀ ਦੇ ਹੱਥਾਂ ਵੱਲ ਦੇਖਣਾਂ ਪੈਂਦਾ ਹੈ। “ “ ਇਹ ਮੇਰੀ ਮਾਂ ਹੈ। ਇਸ ਲਈ ਇਸ ਦੇ ਮੱਥੇ ਲੱਗਣਾਂ ਪੈਂਦਾ ਹੈ। ਮੇਰਾ ਬੱਸ ਚੱਲੇ, ਐਸੀ ਜ਼ਨਾਨੀ ਨੂੰ ਗੁੱਤੋਂ ਫੜ ਕੇ ਦਰੋ ਬਾਹਰ ਕਰ ਦੇਵਾਂ। “ “ ਚੁੱਪ ਕਰ ਜਾ, ਉਹ ਆਉਣ ਵਾਲੀ ਹੈ। ਲਿਆ ਮੈਨੂੰ ਵੀ ਮੋਟਾ ਜਿਹਾ ਪਿਗ ਪਾ ਦੇ। “ “ ਦਾਦਾ ਤੇਰੇ ਕੋਲ ਤਾਂ ਦੇਸੀ ਹੈ। ਸਗੋ ਮੈਨੂੰ ਵੀ ਦੇਸੀ ਵਿੱਚੋਂ ਇੱਕ ਸ਼ਾਟ ਲੁਆਦੇ। ਇੰਨਾਂ ਦੋ ਬੋਤਲਾਂ ਨਾਲ ਮੇਰੀ ਹੀ ਰਾਤ ਮਸਾਂ ਨਿੱਕਲਣੀ ਹੈ। “ “ ਤੂੰ ਵੀ ਬੜਾ ਵੱਡਾ ਪੰਤਦਰ ਹੈ। ਹੁਣ ਰੋਟੀ ਖਾ ਕੇ ਪੈ ਜਾਵੀ। ਤੇਰੀ ਮਾਂ ਨੂੰ ਪੀਤੀ ਦਾ ਪਤਾ ਲੱਗ ਗਿਆ, ਖੋਰੂ ਪਾ ਦੇਵੇਗੀ। “ 90 ਸਾਲਾਂ ਦਾ ਬੁੱਢਾ ਸ਼ਰਾਬ ਦੇ ਚਾਰ ਪਿਗ ਰੋਜ਼ ਪੀਦਾ ਹੈਅਜੇ ਵੀ ਲਾਲ ਸੂਹਾ ਰੰਗ ਦਗਦਾ ਸੀ। 26 ਸਾਲਾਂ ਦਾ ਰਿੱਕੀ ਦਾ ਸਰੀਰ ਪਹਾੜੀ ਕਾਂ ਵਰਗਾ ਹੋ ਗਿਆ ਸੀ। ਜਾਬਾਂ ਵਿੱਚ ਵੜੀਆਂ ਪਈਆਂ ਸਨ। ਹੱਡ ਨਿੱਕਲੇ ਹੋਏ ਸਨ।
ਕੈਲੋ ਦੀ ਨਿਗਾ, ਘੜੀ ਦੀਆਂ ਸੂਆਂ ਉਤੇ ਗਈ। ਹਰ ਰੋਜ਼ ਦੀ ਤਰਾਂ ਇਸ ਨੂੰ ਘਰ ਆਉਂਦੀ ਨੂੰ ਰਾਤ ਦੇ 9 ਵੱਜ ਜਾਂਦੇ ਸਨ। ਉਹ ਪਾਣੀ ਦਾ ਗਿਲਾਸ ਲੈ ਕੇ, ਦਾਦੇ-ਪੋਤੇ ਕੋਲ ਬੈਠ ਗਈ। ਰਿੱਕੀ ਨੇ ਮਾਂ ਨੂੰ ਕਿਹਾ, “ ਤੈਨੂੰ ਸ਼ਰਮ ਨਹੀਂ ਆਉਂਦੀ, ਮੇਰਾ ਸਵਾਟਰ ਪਾਈ ਫਿਰਦੀ ਹੈ। “ “ ਪੁੱਤ ਤੂੰ ਤਾਂ ਇਹ ਨਵਾਂ ਸਵੈਟਰ ਕੂੜੇ ਵਿੱਚ ਸਿੱਟ ਦਿੱਤਾ ਸੀ। ਮੈਂ ਸਿੱਟਿਆ ਹੋਇਆ ਚੱਕਿਆ ਹੈ। ਕੰਮ ਤੇ ਬਹੁਤ ਠੰਡ ਹੁੰਦੀ ਹੈ। ਵੱਡਾ ਦਰ ਖੁੱਲਦਾ ਰਹਿੰਦਾ ਹੈ। ਥੱਲੇ ਦੀ ਪਾਇਆ ਕੀ ਕਹਿੰਦਾ ਹੈ? “ ਕੈਲੋ ਲੜਨ ਦੇ ਮੂਡ ਵਿੱਚ ਨਹੀਂ ਸੀ। ਉਸ ਨੂੰ ਦਿਸ ਰਿਹਾ ਸੀ। ਇਹ ਸ਼ਰਾਬੀ ਹਨ। ਜੇ ਮੈਂ ਕੁੱਝ ਕਹਿ ਦਿੱਤਾ। ਸਾਰੀ ਰਾਤ ਖ਼ਰਾਬ ਕਰਨਗੇ। ਰਿੱਕੀ ਬਾਸ਼ਰੂਮ ਚੱਲਾ ਗਿਆ। ਉਹ ਡਿੱਗਦਾ ਹੋਇਆ. ਡਿੱਕ-ਡੋਲੇ ਖਾਂਦਾ ਤੁਰ ਰਿਹਾ ਸੀ। ਉਸ ਨੂੰ ਆਪਦੇ ਪੈਰ ਦਿਖ਼ਾਈ ਨਹੀਂ ਦੇ ਰਹੇ ਸਨ। ਕੈਲੋ ਨੇ ਆਪਦੇ ਸੌਹੁਰੇ ਮੇਹਰੂ ਨੂੰ ਬਗੈਰ ਬੋਲਣ ਤੋਂ ਹੀ ਅੰਗੂਠਾ ਖੜ੍ਹਾ ਕਰਕੇ, ਅੰਗੂਠਾ  ਮੂੰਹ ਨੂੰ ਲਾ ਕੇ, ਇਸ਼ਾਰਾ ਕੀਤਾ। ਮੇਹਰੂ ਸਮਝ ਗਿਆ। ਮੇਹਰੂ ਨੇ ਪੁੱਛਿਆ, “ ਕੀ ਤੈਨੂੰ ਵਾਸ਼ਨਾਂ ਆ ਗਈ ਹੈ? ਮੈਂ ਸਵੇਰ ਦਾ ਇਸ ਦੀ ਰਾਖੀ ਬੈਠਾਂ ਹਾਂ। ਮੇਰੇ ਸਾਹੱਮਣੇ ਇਸ ਨੇ ਘੁੱਟ ਨਹੀਂ ਪੀਤੀ। “ ਰਿੱਕੀ ਨੇ ਆ  ਕੇ ਪੁੱਛਿਆ, “ ਕੀ ਪਾਪਾ ਇਹ ਕੁੱਝ ਤੁਹਾਨੂੰ ਕਹਿੰਦੀ ਸੀ? ਦੱਸ ਮੈਨੂੰ ਕੀ ਕਹਿੰਦੀ ਸੀ? ਮੈਂ ਇਸ ਦੇ ਦੰਦ ਹੁਣੇ ਭੰਨ ਦਿੰਦਾ ਹਾਂ। “ ਤੇਰੀ ਮਾਂ  ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। “ “ ਪਾਪਾ ਤੂੰ ਪ੍ਰਵਾਹ ਨਾਂ ਕਰ, ਇਹ ਇਸੇ ਤਰਾਂ ਭੌਕਦੀ ਰਹਿੰਦੀ ਹੈ। “ ਕੈਲੋ ਰਸੋਈ ਵਿੱਚ ਚਲੀ ਗਈ। ਉਸ ਨੇ ਸਬਜ਼ੀ ਬੱਣਾਈ। ਪਹਿਲੀ ਰੋਟੀ ਰਾੜਕੇ, ਦੋਂਨਾਂ ਨੂੰ ਹਾਕ ਮਾਰ ਦਿੱਤੀ, “ਰਿੱਕੀ, ਪਾਪਾ ਜੀ ਰੋਟੀ ਬੱਣ ਗਈ ਹੈ। ਆ ਕੇ ਖਾ ਲਵੋ। “ ਮੇਹਰੂ ਪਹਿਲਾਂ ਆ ਗਿਆ। ਉਸ ਨੇ ਕਿਹਾ, “ ਪਲੇਟਾਂ, ਕੌਲੀਆਂ ਕਿਥੇ ਹਨ? “ ਕੈਲੋ ਨੇ ਕਿਹਾ, “ ਰਿੱਕੀ ਆ ਕੇ ਪਲੇਟਾਂ ਕੌਲੀਆਂ ਟੇਬਲ ਤੇ ਰੱਖ ਲੈ। ਸਬਜ਼ੀ-ਰੋਟੀ ਠੰਡੀ ਹੋ ਰਹੀ ਹੈ। “
ਰਿੱਕੀ ਹੋਰ ਦਾਰੂ ਦਾ ਪਿਗ ਪੀਣ ਲੱਗ ਗਿਆ ਸੀ। ਮੇਹਰੂ ਨੇ ਟੇਬਲ ਤੇ ਪਈਆਂ ਪਲੇਟਾਂ ਦੇ ਢੇਰ ਵਿੱਚੋਂ ਪਲੇਟ ਕੋਲੇ ਨੂੰ ਕਰ ਲਈ।  ਕੌਲੀ ਅਲਮਾਰੀ ਵਿਚੋਂ ਲੈ ਲਈ। ਰਿੱਕੀ ਲਈ ਵੀ ਭਾਡੇ ਰੱਖ ਦਿੱਤੇ। ਕੈਲੋ ਨੇ ਵਿੱਚਕਾਰ ਸਬਜ਼ੀ ਵਾਲਾ ਪੀਤੀਲਾ ਰੱਖ ਦਿੱਤਾ ਸੀ। ਦੋਂਨਾਂ ਦੀਆਂ ਪਲੇਟਾਂ ਵਿੱਚ ਇੱਕ-ਇੱਕ ਰੋਟੀ ਰੱਖ ਦਿੱਤੀ ਸੀ। ਕੈਲੋ ਆਪ ਅੱਣ ਚੋਪੜੀ ਰੋਟੀ ਖਾਂਦੀ ਸੀ। ਮੇਹਰੂ ਵੀ ਅੱਣ ਚੋਪੜੀ ਰੋਟੀ ਖਾਂਦਾ ਸੀ। ਪਰ ਦਾਲ-ਸਬਜ਼ੀ ਵਿੱਚ ਦੇਸੀ ਘਿਉ ਦਾ ਚੱਮਚਾ ਪਾਉਂਦਾ ਸੀ। ਘਿਉ ਦਾ 2 ਕਿਲੋ ਦਾ ਡੱਬਾ ਤੇ ਅਚਾਰ ਡੈਨਿੰਗ ਟੇਬਲ ਦੇ ਉਤੇ ਹੀ ਪਏ ਰਹਿੰਦੇ ਸਨ। ਕੈਲੋ ਨੇ ਕਿਹਾ, “ ਟੇਬਲ ਉਤੇ ਘਿਉ ਪਿਆ ਹੈ। ਤੂੰ ਰੋਟੀ ਚੋਪੜ ਲੈ। ਮੇਰੀ ਰੋਟੀ ਮੱਚ ਜਾਵੇਗੀ। “ ਬੁੱਢੇ ਨੇ ਗੱਲ ਫਿਰ ਦੁਹਰਾਈ। ਤੇਰੀ ਮਾਂ  ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। “ “ ਅੱਗੇ ਮੈਂ ਆਪ ਰੋਟੀ ਚੋਪੜਦਾਂ ਹਾਂ। ਤੇਰੀ ਮਾਂ ਦੀ.... ਉਸ ਨੇ ਟੇਬਲ ਮੂੰਧਾ ਮਾਰ ਦਿੱਤਾ ਸੀ। ਰੋਟੀਆਂ ਸਬਜ਼ੀ, ਪਲੇਟਾਂ, ਕੌਲੀਆਂ ਭੂੰਜੇ ਢਿੱਗ ਗਏ ਸਨ। ਕਈ ਭਾਡੇ ਟੁੱਟ ਗਏ ਸਨ। ਬੁੱਢਾ ਤੇ ਮੁੰਡਾ ਉਠ ਕੇ ਚਲੇ ਗਏ ਸਨ।
ਮੁੰਡਾ ਸ਼ਾਇਦ ਹੋਰ ਪਿਗ ਪੀਣ ਚਲਾ ਗਿਆ ਸੀ। ਮੇਹਰੂ ਨੇ ਰੋਟੀ ਖਾ ਕੇ ਢਿੱਡ ਭਰ ਲਿਆ ਸੀ। ਸੋਫ਼ੇ ਤੇ ਲੰਬਾ ਪੈ ਗਿਆ ਸੀ। ਉਸ ਨੇ ਕਿਹਾ, “ ਕੁੜੇ ਕੈਲੋ ਮੈਨੂੰ ਦੁੱਧ ਦਾ ਕੱਪ ਤੱਤਾ ਕਰਦੇ। “ ਕੈਲੋ ਨੇ ਤੱਤੇ ਦੁੱਧ ਦਾ ਗਿਲਾਸ ਭਰ ਲਿਆਉਸ ਨੇ ਕੋਲ ਜਾ ਕੇ ਕਿਹਾ, “ ਪਾਪਾ ਜੀ ਦੁੱਧ ਦਾ ਗਿਲਾਸ ਤੁਹਾਡੇ ਸਿਰਹਾਣੇ ਟੇਬਲ ਉਤੇ ਰੱਖ ਦਿੱਤਾ ਹੈ। ਠੰਡਾ ਨਾਂ ਹੋ ਜਾਵੇ। ਗਰਮ-ਗਰਮ ਪੀ ਲਵੋ। ਚੁੱਟਕੀ ਖ਼ਸ-ਖ਼ਸ ਦੀ ਲੈ ਲਿਉ, ਜ਼ਕਾਮ  ਨੂੰ ਅਰਾਮ ਆ ਜਾਵੇਗਾ। “ “ ਕੁੜੇ ਟੁੱਟੇ ਭਾਡੇ ਚੱਕ ਦੇਵੀ ਸਵੇਰੇ ਪੈਰਾਂ ਵਿੱਚ ਵੱਜਣਗੇ। ਟੇਬਲ ਸਿੱਧਾ ਕਰ ਦੇਵੀ। ਹੋਰ ਨਾਂ ਸਾਰਾ ਕੁੱਝ ਪੂਰਾ ਦਿਨ ਪਿਆ ਰਹੇ। ਤੂੰ ਹੀ ਖਿਲਾਰਾ ਚੱਕਣਾਂ ਹੈ। “ ਹਾਂ ਜੀ, ਮੈਂ ਸਾਰਾ ਕੁੱਝ ਠੀਕ ਕਰ ਦਿੱਤਾ ਹੈ। ਮੈਂ ਵੀ ਰੋਟੀ ਖਾਂ ਲਵਾਂ। “ ਉਸ ਨੇ ਪਲੇਟ ਵਿੱਚ ਰੋਟੀ ਪਾ ਲਈ। ਬੈਠ ਕੇ ਖਾਂਣ ਲੱਗ ਗਈ। ਰਿੱਕੀ ਆ ਗਿਆ ਸੀ। ਉਸ ਨੇ ਕਿਹਾ, “ ਸਾਲੀ ਆਪ ਰੋਟੀ ਖਾ ਰਹੀ ਹੈ। ਮੈਂ ਤਾਂ ਤੇਰੀ ਰੋਟੀ ਬੱਣੀ ਉਤੇ ਥੁੱਕਦਾਂ ਹਾਂ। “ ਉਸ ਨੇ ਆਪਦੀ ਮਾਂ ਦੀ ਥਾਲੀ ਵਿੱਚ ਥੁੱਕ ਦਿੱਤਾ। ਕੈਲੋ ਨੂੰ ਪੂਰੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਕੰਮ ਉਤੇ ਸੇਬ, ਕੇਲਾ ਹੀ ਲੈ ਕੇ ਜਾਂਦੀ ਸੀ। 10 ਘੰਟੇ ਬਆਦ ਰੋਟੀ ਮਿਲੀ ਸੀ। ਉਸ ਨੇ ਸੋਚਿਆ, ਅੰਨ ਦਾ ਨਿਰਾਦਰ ਨਹੀਂ ਕਰਨਾਂ ਚਾਹੀਦਾ। ਮੇਰਾ ਆਪਦਾ ਜੰਮਿਆਂ ਪੁੱਤ ਹੈ। ਜੇ ਉਸ ਨੇ ਥੁੱਕ ਦਿੱਤਾ, ਫਿਰ ਕੀ ਹੈ? ਉਸ ਨੇ ਫਟਾ-ਫੱਟ ਰੋਟੀ ਖਾ ਲਈ। ਬਈ ਕਿਤੇ ਮੇਰੇ ਹੱਥ ਵਿੱਚੋਂ ਰੋਟੀ ਨਾਂ ਖੋ ਲਵੇ।

Comments

Popular Posts