ਭਾਗ 5 ਜਿੰਦਗੀ ਜੀਨੇ ਦਾ ਨਾਂਮ

ਜਿਥੇ ਕਾਂਮ, ਸੰਭੋਗ ਦੀ ਕਸਰ ਪੂਰੀ ਹੁੰਦੀ ਹੈ, ਮਰਦ-ਔਰਤ ਉਸ ਦੇ ਗੁਲਾਮ ਹੋ ਜਾਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ 

ਮੇਹਰੂ ਨੂੰ ਜ਼ਕੀਨ ਨਹੀਂ ਸੀ। ਉਸ ਨਾਲ ਐਸਾ ਹੋ ਸਕਦਾ ਹੈ। ਉਸ ਨੇ ਸੋਚਿਆ ਸੀ। ਰਿੱਕੀ ਨਾਲ ਹੀ ਮੱਥਾ ਮਾਰ ਕੇ, ਕੈਲੋ ਠੰਡੀ ਹੋ ਕੇ ਬੈਠ ਜਾਵੇਗੀ। ਉਸ ਦੇ ਕੰਮ ਤੇ ਜਾਂਣ ਤੋਂ ਪਿਛੋਂ, ਬਾਰ ਖੋਲ ਕੇ, ਹਮੇਸ਼ਾਂ ਦੀ ਤਰਾਂ ਰਿੱਕੀ ਨੂੰ ਅੰਦਰ ਵਾੜ ਲਵੇਗਾ। ਫਿਰ ਕੈਲੋ ਸ਼ਰਾਬੀ ਨੂੰ ਬਾਹਰ ਕੱਢ ਨਹੀਂ ਸਕਦੀ। ਜੇ ਕੋਈ ਪੰਗਾ ਲਵੇਗੀ। ਆਪੇ ਗੁੱਤ ਪਟਾਏਗੀ। ਮੇਰਹੂ ਨੂੰ ਹੋਰ ਕੋਈ ਰਸਤਾ ਨਾਂ ਦਿੱਸਿਆ। ਉਸ ਨੇ ਐਸੀਆਂ ਗੰਦੀਆਂ ਗਾਲ਼ਾਂ, ਆਪਦੀ ਨੂੰਹੁ ਨੂੰ ਕੱਢੀਆਂ। ਧੀ, ਮਾਂ, ਭੈਣ ਦੇ ਪਰਾਈਵੇਟ ਥੋਕਾਂ ਦੇ ਸਬ ਨਾਂਮ ਗਿੱਣ ਦਿੱਤੇਪੰਜਾਬੀ ਹੋਣ ਦਾ ਪੱਕਾ ਸਬੂਤ ਦੇ ਦਿੱਤਾ। ਕਈ ਮਰਦ ਜੇ ਗੱਲ ਕਰਨ ਲੱਗੇ, ਧੀ, ਮਾਂ, ਭੈਣ ਦੇ ਪਰਾਈਵੇਟ ਥੋਕ ਦੇ ਨਾਂਮ ਨਾਂ ਗਿਣਨ, ਉਹ ਅਸਲੀ ਮਾਂ-ਬਾਪ ਦੇ ਆਪਣੇ ਆਪ ਨੂੰ ਨਹੀਂ ਮੰਨਦੇ। ਕਈਆ ਮਰਦਾਂ ਦਾ ਕਹਿੱਣਾਂ ਹੈ, “ ਧੀ, ਮਾਂ, ਭੈਣ ਨੂੰ ਜੋ ਗਾਲ਼ ਨਹੀਂ ਕੱਢਦਾ। ਉਸ ਦੀ ਨਸਲ ਅਸਲੀ ਨਹੀਂ ਹੈ। “ ਪੰਜਾਬੀ ਨਹੀਂ ਮੰਨਦੇ। ਆਪ ਨੂੰ ਹਰਾਮੀ ਸਮਝਦੇ ਹਨ। ਜੋ ਰਿੱਕੀ ਨੇ ਸਾਰੀ ਰਾਤ ਵਿੱਚ ਕਸਰ ਛੱਡੀ ਸੀ। ਉਹ ਚਿੱਟੀ ਦਾੜ੍ਹੀ ਵਾਲੇ 90 ਸਾਲਾ ਬੁੱਢੇ ਨੇ ਪੂਰੀ ਕਰ ਦਿੱਤੀ ਸੀ। ਗਰਮੀ ਬਹੁਤ ਹੋਣ ਕਰਕੇ, ਘਰ ਦੀਆਂ ਬਾਰੀਆਂ ਖੁੱਲੀਆਂ ਸਨ। ਅਵਾਜ਼ਾਂ ਬਾਹਰ ਜਾਂਦੀਆਂ ਸਨ। ਕੈਲੋ ਇੰਨਾਂ ਅੱਕ ਗਈ ਸੀ। ਜੇ ਉਸ ਨੂੰ ਕੋਈ ਹੱਥਿਆਰ ਦਿਸ ਪੈਂਦਾ, ਬੁੱਢੇ ਦਾ ਭੋਗ ਪੈ ਜਾਂਣਾਂ ਸੀ। ਉਸ ਨੂੰ ਸੋਫ਼ੇ ਦੀ ਗੱਦੀ ਦਿਸ ਪਈ। ਉਸ ਨੇ ਦੋਂਨੇਂ ਹੱਥਾਂ ਨਾਲ ਮੂੰਹ ਉਤੇ ਰੱਖ ਕੇ ਦੱਬ ਦਿੱਤਾ। ਬੁੱਢਾ ਫਿਰ ਵੀ ਉੜਲ-ਉੜਲ ਕਰਨੋਂ ਨਹੀਂ ਹੱਟਿਆ। ਗੋਪੀ ਨੇ ਆ ਕੇ, ਕੈਲੋ ਦੇ ਹੱਥੋਂ ਗੱਦੀ ਖੋਹੀ। ਉਸ ਨੇ ਕਿਹਾ, “ ਮੰਮ ਕੀ ਕਰਦੀ ਹੈ? ਕੰਟਰੌਲ ਕਰ। ਇਸ ਨੂੰ ਮੈਂ ਬਾਹਰ ਜਾਂਣ ਲਈ ਕਹਿ ਦਿੰਦੀ ਹਾਂ। “ “ ਗੋਪੀ ਮੈਨੂੰ ਇਹ ਪ੍ਰੇਤ ਵਰਗਾ ਲੱਗਦਾ ਹੈ। ਇਹ ਆਪ ਤਾਂ ਵਿਗੜਿਆ ਹੋਇਆ ਖੂਸਟ ਸੀ। ਇਸ ਨੇ ਘਰ ਦੇ ਦੋ ਮਰਦ ਹੋਰ ਨਿਕਾਰਾ ਕਰ ਦਿੱਤੇ ਹਨ। ਮੈਂ 50 ਸਾਲ ਬਰਦਾਸਤ ਕਰ ਲਏ ਹਨ। ਹੁਣ ਪਾਣੀ ਸਿਰ ਦੇ ਉਤੋਂ ਦੀ ਲੰਘ ਗਿਆ ਹੈ। ਇਸ ਕੋਲੋ ਘਰ ਦੀ ਚਾਬੀ ਵੀ ਮੰਗ ਲੈ। “ ਮੇਹਰੂ ਫੁੱਲ ਵਰਗਾ ਹੌਲਾ ਹੋ ਗਿਆ ਸੀ। ਸੌਹੁਰੇ ਦਾ ਛੱਤਰ ਸਿਰ ਤੋਂ ਉਤਰ ਗਿਆ ਸੀ। ਸੱਸ-ਸੌਹੁਰਾ ਚਾਹੇ ਨੂੰਹੁ ਦੀ ਐਸੀ ਕੀ ਤੈਸੀ ਕਰ ਦੇਣ। ਅੱਗਾ-ਪਿਛਾਂ ਛਾਣ ਦੇਣ। ਜੇ ਨੂੰਹੁ ਕੁੱਝ ਕਹਿ ਦੇਵੇ। ਲੋਕਾਂ ਦੇ ਵੀ ਹਜ਼ਮ ਨਹੀਂ ਹੁੰਦਾ। ਇਂਨਾਂ ਲੋਕਾਂ ਨੇ ਵੀ ਆਖ਼ਰ ਸੱਸ-ਸੌਹੁਰੇ ਬੱਣਨਾਂ ਹੈ। ਇੰਨਾਂ ਦੀ ਵੀ ਬਾਰੀ ਆ ਸਕਦੀ ਹੈ। 

ਨਖੱਟੂ ਪੁੱਤ ਜੰਮ ਕੇ, ਕਮਾਊ ਨੂੰਹੁ ਘਰ ਲੈ ਆਂਦੀ ਸੀ। ਕੈਲੋ ਲੋਕਾਂ ਦੇ ਡਰੋਂ, ਸ਼ਰਮ ਦੀ ਮਾਰੀ ਘੇਸਲ ਵੱਟੀ ਸ਼ਰਾਬੀਆਂ ਨਾਲ ਦਿਨ ਕੱਟ ਰਹੀ ਸੀ। ਮਾਂਪੇ ਧੀ ਦਾ ਵਿਆਹ ਕਿਸੇ ਵੀ ਮਰਦ ਨਾਲ ਕਰਕੇ, ਧੱਕਾ ਦੇਣ ਦੀ ਕਰਦੇ ਹਨ। ਉਨਾਂ ਦਾ ਮਕਸਦ ਇਹੀ ਹੁੰਦਾ ਹੈ। ਧੀ ਕਿਤੇ ਆਪੇ ਖ਼ਸਮ ਨਾਂ ਲੱਭ ਲਵੇ। ਫਿਰ ਇੰਨਾਂ ਦੀ ਇੱਜ਼ਤ ਨਹੀਂ ਰਹਿੱਣੀ। ਜਿਵੇਂ ਮਾਪਿਆਂ ਨੇ, ਉਸ ਨਾਲ ਆਪ ਵੱਸ਼ਣਾਂ ਹੁੰਦਾ ਹੈ। ਆਪਦੀ ਮਰਜ਼ੀ ਦਾ ਸਾਥੀ ਲੱਭਦੇ ਹਨ। ਮਾਪਿਆਂ ਤੇ ਲੋਕਾਂ ਨੂੰ ਜੁਵਾਨ ਮੁੰਡਾ-ਕੁੜੀ ਕਾਂਮ ਦਾ ਭੂਤ ਲੱਗਦੇ ਹਨ। ਇਸੇ ਲਈ ਕੋਈ ਵੀ ਮੁੰਡਾ-ਕੁੜੀ ਸੁਹੇੜਨ ਦੀ ਕਰਦੇ ਹਨ। ਕਾਂਮ ਦੀ ਅੱਗ ਬੁੱਝਾਉਣ ਵਾਲਾ ਹੱਥਿਆਰ ਚਾਹੀਦਾ ਹੈ। ਬੱਚੇ ਜੰਮ ਕੇ ਬੱਲਦ ਵਾਂਗ ਸਾਰੀ ਉਮਰ ਹੱਲ ਜੋਤੀ ਜਾਂਣ। ਮਰਦ ਦਾ ਮੂੰਹ, ਮੱਥਾ, ਅੱਕਲ, ਸ਼ੱਕਲ ਕੈਸੀ ਵੀ ਹੋਵੇ। ਜਿਥੇ ਕਾਂਮ, ਸੰਭੋਗ ਦੀ ਕਸਰ ਪੂਰੀ ਹੁੰਦੀ ਹੈ। ਮਰਦ-ਔਰਤ ਉਸ ਦੇ ਗੁਲਾਮ ਹੋ ਜਾਂਦੇ ਹਨ। ਭਾਵੇਂ ਉਹ ਨਿਸ਼ੇਈ, ਸ਼ਰਾਬੀ, ਜਾਂ ਬਜ਼ਾਰ ਵਿੱਚ ਬੈਠੀ ਰੰਡੀ ਹੀ ਹੋਵੇ। ਅਸਲ ਮਕਸਦ ਕਾਂਮ ਨੂੰ ਠੰਡਾ ਕਰਨਾਂ ਹੈ। ਕਈ ਔਰਤਾਂ ਝੂੱਡੂ ਜਿਹੇ ਦੇ ਘਰ ਵੱਸੀ ਜਾਂਦੀਆਂ ਹਨ। ਦਿਲ ਹੋਲਾ ਕਿਸੇ ਗੁਆਂਢੀ ਅਮਲੀ ਜਾਂ ਛੱੜੇ ਦਾ ਕਰਦੀਆਂ ਹਨ। ਉਹੀ ਹਾਲ ਮਰਦਾਂ ਦਾ ਹੈ। ਵਿਆਹ ਕੇ ਐਸੀ ਕੈਸੀ ਲੈ ਆਉਂਦੇ ਹਨ। ਆਮ ਹੀ ਲੋਕ ਕਹਿੰਦੇ ਸੁਣੇ ਗਏ ਹਨ, “ ਮੈਨੂੰ ਅੱਕਲ ਤਾਂ ਹੁਣ ਆਈ ਹੈ। ਵਿਆਹ ਤਾਂ ਮਾਪਿਆਂ ਤੇ ਲੋਕਾਂ ਨੇ ਕਰ ਦਿੱਤਾ। “ ਐਸੇ ਲੋਕਾਂ ਨੂੰ ਕੋਈ ਪੁੱਛੇ, “ ਸੁਹਗਰਾਤ ਵੀ ਕੀ ਮਾਪਿਆਂ ਤੇ ਲੋਕਾਂ ਨੇ ਮਨਾਈ ਸੀ? ਉਦੋਂ ਤਾਂ ਅੰਦਰ ਦੀ ਕੁੱਢੀ ਤੂੰਹੀਂ ਲਾਈ ਸੀ। ਇਕੱਲੇ ਨੇ ਹੀ ਰੰਗ ਰਲੀਆਂ ਮਾਂਣੀਆਂ ਸੀ। ਉਦੋਂ ਤਾਂ ਦਿਨ-ਰਾਤ ਦਾ ਵੀ ਪਤਾ ਨਹੀਂ ਲੱਗਦਾ ਸੀ। “ ਵਿਆਹ ਦਾ ਚਾਅ ਠੰਡਾ ਹੁੰਦੇ, ਕਈ ਆਲੇ-ਦੁਆਲੇ ਵਿਧਵਾਂ ਜਾਂ ਹੋਰ ਲੋੜ ਬੰਦ ਦੀ ਵੀ ਗਰਜ਼ ਸਾਰ ਕੇ ਪੁੰਨ ਖੱਟੀ ਜਾਂਦੇ ਹਨ। ਜੇ ਉਤੋਂ ਫੜੇ ਜਾਂਣ ਜੁੱਤੀਆਂ ਮਾਰਨ ਵਾਲੇ ਵੀ ਇੰਨਾਂ ਸ਼ਰੀਫ਼ ਜਾਂਦਿਆਂ ਵਿੱਚੋਂ ਹੁੰਦੇ ਹਨ। ਜੁਵਾਨੀ ਤੋਂ ਲੈ ਕੇ ਬੁੱਢਾਪੇ ਤੱਕ, ਮਰਨ ਵੇਲੇ ਤੱਕ, ਹਰ ਕੋਈ ਸਰੀਰਕ ਅੰਨਦ ਲੈਣ ਦੇ ਸੁਪਨੇ ਦੇਖ਼ਦਾ ਹੈ।

ਕੈਲੋ ਗੋਰੀ ਚਿੱਟੀ ਬਹੁਤ ਸੀ। ਹਰ ਆਏ ਦਿਨ ਹੋਰ ਲੰਬੀ ਹੋਈ ਜਾਂਦੀ ਸੀ। ਜੋ ਵੀ ਕੱਪੜੇ ਪਾਉਂਦੀ ਸੀ। ਸਬ ਕੁੱਝ ਸਮੇਂ ਵਿੱਚ ਹੀ ਛੋਟੇ ਹੋਈ ਜਾਂਦੇ ਸਨ। ਹੁਣ ਤਾਂ ਮਾਂ-ਧੀ ਦੇ ਸੂਟਾਂ ਤੇ ਜੁੱਤੀਆਂ ਦਾ ਮੇਚਾ ਇਕੋ ਹੋ ਗਿਆ ਸੀ। ਉਸ ਉਤੇ ਰੂਪ ਇੰਨਾਂ ਚੜ੍ਹਿਆ ਹੋਇਆ ਸੀ। ਲੋਕ ਉਸ ਦੇ ਸੋਹੱਪਣ ਦੀਆਂ ਉਦਾਹਰਣਾਂ ਦਿੰਦੇ ਸਨ। ਉਸ ਨੂੰ ਦੇਖ਼ਣ ਵਾਲਾ ਆਪਣੇ ਘਰ ਦੀ ਮਾਲਕਣ ਬੱਣਾਉਣਾਂ ਚਹੁੰਦਾ ਸੀ। ਔਰਤ ਕਾਂਮ ਬੱਝਾਉਣ ਵਾਲੀ, ਬੱਚੇ ਜੰਮਣ ਪਾਲਣ ਵਾਲੀ, ਕੰਮ ਕਰਨ ਵਾਲੀ ਨੌਕਰਾਣੀ ਹੀ ਬੱਣ ਕੇ ਰਹਿ ਜਾਂਦੀ ਹੈ। ਕੈਲੋ 15 ਕੁ ਸਾਲਾਂ ਦੀ ਸੀ। ਜਦੋਂ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਜਦੋਂ ਉਸ ਦੇ ਮਾਪੇ, ਕਿਸੇ ਮੁੰਡੇ ਦੀ ਗੱਲ ਕਰਦੇ ਸਨ। ਕੈਲੋ ਸ਼ਰਮ ਨਾਲ ਲਾਲ ਹੋ ਜਾਂਦੀ ਸੀ। ਉਹ ਉਠ ਕੇ ਦੂਜੇ ਕੰਮਰੇ ਵਿੱਚ ਚਲੀ ਜਾਂਦੀ ਸੀ। ਉਹ ਕੰਨ ਲਾ ਕੇ, ਫਿਰ ਵੀ ਸਾਰੀ ਗੱਲ ਸੁਣਦੀ ਸੀ। ਕਿਸੇ ਮੁੰਡੇ ਦਾ ਆਪਦੇ ਨਾਲ ਨਾਂਮ ਜੁੜਦਾ ਸੁਣ ਕੇ, ਉਸ ਦਾ ਅੰਗ-ਅੰਗ ਨਸ਼ਿ-ਆਇਆ ਜਾਂਦਾ ਸੀ। ਸਰੀਰ ਅੰਗੜਾਈਆਂ ਲੈਣ ਲੱਗਦਾ ਸੀ।

Comments

Popular Posts