ਚਾਰ ਜੂਨ, 1984 ਦਾ ਸੀ, ਤੱਪਦਾ ਦਿਨ ਚੜਿਆ।
ਸਤਵਿੰਦਰ ਕੌਰ ਸੱਤੀ ( ਕੈਲਗਰੀ) ਕਨੇਡਾ
satwinder_7@hotmail.com
ਪੰਜਵੇਂ ਪਾਤਸ਼ਾਹ ਦਾ ਸੀ, ਸ਼ਹੀਦੀ ਦਿਵਸ ਆਇਆ।
ਸਤਸੰਗਤ ਦਾ ਸੀ, ਇੱਕਠ ਅੰਮ੍ਰਿਤਸਰ ਜੁੜਿਆ।
ਹਿੰਦੁਸਤਾਨ ਫੋਜ ਨੇ ਸੀ, ਅਕਾਲ ਤੱਖਤ ਨੂੰ ਘੇਰਿਆ।
ਹਿੰਦੁਸਤਾਨ ਫੋਜ ਨੇ ਸੀ, ਪੰਜਾਬੀਆਂ ਨੂੰ ਆਪ ਘੇਰਿਆਂ।
ਪੰਜਾਬੀਆ ਦੇ ਉਤੇ ਸੀ ਅੱਤਿਆਚਾਰ ਹੋਣ ਲੱਗਿਆ।
ਦੇਸ਼ ਦੀ ਫੋਜ ਨੇ, ਸਿੱਖਾਂ ਦੇ ਦਿਲਾਂ ਉਤੇ ਹੱਮਲਾ ਕਰਿਆ।
ਸ੍ਰੀ ਹਰਿਮੰਦਰ  ਪ੍ਰਕਰਮਾਂ ਵਿੱਚ ਸੀ, ਪਹਿਲਾਂ ਬੰਬ ਡਿਗਿਆ।
 ਬਲੂ ਸਟਾਰ ਥੱਲੇ ਸੀ ਅਟੈਕ ਸਿੱਖਾਂ ਉਤੇ ਹੋਣ ਲੱਗਿਆ।
ਗੋਲਡਨ ਟਿਮਪਲ ਸੀ ਤੋਪਾਂ ਦਾ ਨਿਸ਼ਾਨਾ ਬੱਣਨ ਲੱਗਿਆ।
ਟੈਪਾਂ ਤੋਪਾਂ ਨਾਲ ਅਕਾਲ ਤੱਖਤ ਢਹਿ ਢੇਰੀ ਕਰਇਆ।
ਰੱਬੀ ਬਾਣੀ ਦੇ ਕੀਰਤਨ ਦੇ ਵਿੱਚ ਸੀ, ਬਿਘਨ ਪੈ ਗਿਆ।
ਆਈਆਂ ਗੁਰੂ ਸੰਗਤਾਂ ਨੂੰ ਗੋਲੀਆਂ ਦੇ ਨਾਲ ਦਾਗ਼ਇਆ।
ਬੱਚੇ, ਬੁੱਢੇ, ਜੁਵਾਨਾਂ ਨੂੰ ਖੂਨੋ ਖੂਨ ਕਰਕੇ ਫੌਜ਼ ਤੋਂ ਮਾਰਇਆ।
ਪਾਣੀ ਪੀਣ ਵੱਲੋ ਕਈਆਂ ਨੂੰ ਮਰਨ ਤੱਕ ਸੀ ਤੱੜਫਾਇਆ।
ਸਹਿਕਦੇ ਜਖ਼ਮੀਆਂ ਨੂੰ ਅੱਗ ਵਿੱਚ ਜਿਉਂਦੇ ਸੀ ਸਾੜਇਆ। 
ਧਰਮਿਕ ਸਥਾਂਨ ਚਾਰੇ ਵਰਨਾਂ ਦਾ ਗੋਲੀਆਂ ਨਾਲ ਵਿੰਨਿਆ।
ਹਰ ਸੀਨਾ ਦੁੱਖੀ ਕਰ, ਬਰੂਦ ਨਾਲ ਸਾੜਿਆ ਤੇ ਭੁੰਨਿਆ।
ਬਹੁਤਿਆਂ ਨੇ ਰਲ-ਮਿਲ ਕੇ ਬਲਦੀ ਤੇ ਤੇਲ ਹੀ ਪਾਇਆ।
ਸਤਵਿੰਦਰ ਦਿਲ ਖੂਨੀ ਹੋਲੀ ਦੇਖ ਖੂਨ ਦੇ ਹੁੰਝੂ ਹੈ ਰੋਇਆ।
ਸੱਤੀ ਬੰਬਵਾਰੀ, ਤੋਪਾਂ ਨਾਲ, ਨਹੀਂ ਕੋਈ ਕਦੇ ਹੱਲ ਲੱਭਿਆ।
ਪਿਆਰ ਤੇ ਮਿੱਠੇ ਬੋਲਾਂ ਨਾਲ ਹਰ ਮਾਮਲਾ ਜਾਦਾ ਸੁਜਾਇਆ।

Comments

Popular Posts