ਭਾਗ 18 ਜਿੰਦਗੀ ਜੀਨੇ ਦਾ ਨਾਂਮ ਹੈ

ਮੈਨੂੰ ਸੰਗ ਲੱਗਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ


ਪ੍ਰੇਮ ਨੇ ਕਾਰ ਸ਼ੜਕ ਤੇ ਪਾ ਲਈ ਸੀ। ਉਸ ਨੇ ਕਿਹਾ, “ ਤੈਨੂੰ ਅੱਜ ਹੋਟਲ ਵਿੱਚ ਲੈ ਕੇ ਜਾਂਣਾਂ ਹੈ। ਕੰਮਰਾ ਬੁੱਕ ਹੈ। 20 ਮਿੰਟ ਦਾ ਸਫ਼ਰ ਹੈ। “ ਕੈਲੋ ਨੇ ਕਿਹਾ, “ ਉਥੇ ਕੀ ਹੈ? ਜੋ ਘਰ ਨਹੀਂ ਹੈ। “ “ ਕੀ ਤੂੰ ਰਾਤ ਦੇਖ਼ਿਆ ਨਹੀਂ ਹੈ। ਘਰ ਵਿੱਚ ਬੰਦਿਆਂ ਦਾ ਹੜ ਆਇਆ ਹੈ। “  “ ਮੈਂ ਤਾਂ ਘਰ ਹੀ ਜਾਂਣਾਂ ਹੈ। ਮੇਰਾ ਰਾਤ ਬਹੁਤ ਜੀਅ ਲੱਗਿਆ ਸੀ। ਮੈਨੂੰ ਲੱਗਿਆ ਹੀ ਨਹੀਂ,  ਕਿਤੇ ਓਪਰੇ ਥਾਂ ਹਾਂ। “ “ ਤੂੰ ਮੈਨੂੰ ਵਿਆਹੀ ਹੈ। ਤੈਨੂੰ ਮੇਰੀ ਗੱਲ ਮੰਨਣੀ ਪੈਣੀ ਹੈ। “ “ ਮੈਂ ਹੋਟਲ ਵਿੱਚ ਜਾਂਣਾਂ। ਮੈਨੂੰ ਘਰ ਬਹੁਤ ਵਧੀਆਂ ਨੀਂਦ ਆਉਂਦੀ ਹੈ। “ “ ਹੋਟਲ ਵਿੱਚ ਸੌਣ ਨੂੰ ਥੋੜੀ ਜਾਂਣਾਂ ਹੈ। ਹਨੀਮੂਨ ਮਨਾਉਣ ਨੂੰ ਜਾਂਣਾਂ ਹੈ। “ “ ਮੈਂ ਹੋਟਲ ਵਿੱਚ ਹਨੀਮੂਨ ਹੁੰਦੇ ਬਥੇਰੇ ਦੇਖ਼ੇ ਹਨ। “ “ ਕੀ ਤੂੰ ਸੱਚੀਂ ਹੋਟਲ ਵਿੱਚ ਹਨੀਮੂਨ ਦੇਖ਼ਿਆ ਹੈ? ਉਹ ਕੌਣ ਸੀ? “ ਕਿਸੇ ਨੂੰ ਜਾਂਣਨ ਦੀ ਕੀ ਲੋੜ ਹੈ? ਹੋਟਲ ਵਿੱਚ ਹਨੀਮੂਨ ਫਿਲਮਾਂ ਵਾਲੇ ਦਿਖਾਈ ਤਾਂ ਜਾਂਦੇ ਹਨ। ਜਦੋਂ ਪੁਲੀਸ ਵਾਲੇ ਫੜ ਕੇ, ਹੋਟਲ ਦੇ ਮਹਿਮਾਂਨਾਂ ਨੂੰ  ਜੇਲ ਵਿੱਚ ਬੰਦ ਕਰ ਦਿੰਦੇ ਹਨ। “ ਪ੍ਰੇਮ ਨੇ ਇਕੋ ਝੱਟਕੇ ਨਾਲ ਗੱਡੀ ਰੋਕ ਲਈ। ਉਸ ਨੇ ਕਿਹਾ, “ ਇਹ ਤਾਂ ਮੂਵੀਆਂ ਵਿੱਚ, ਐਸੇ ਬਿਜ਼ਨਸ ਧੰਦਾ ਕਰਨ ਵਾਲੇ ਲੋਕਾਂ ਵਿੱਚ ਹੁੰਦਾ ਹੈ। ਆਪਾਂ ਤਾ ਵਿਆਹੇ ਹੋਏ ਹਾ। “ “ ਵਿਆਹ ਦਾ ਸਰਟੀਫਕੇਟ ਕਿਥੇ ਹੈ? “ “ ਉਹ ਤਾਂ ਅਜੇ ਬੱਣਾਇਆ ਨਹੀਂ ਹੈ। ਨਵੀਆਂ ਵਿਆਹੀਆਂ ਇੰਨਾਂ ਨਹੀਂ ਬੋਲਦੀਆਂ।  ਤੂੰ ਤਾਂ ਮੈਨੂੰ  ਹੁਣੇ ਪਸੀਨਾਂ ਲਿਆ ਦਿੱਤਾ ਹੈ“ “ ਵਿਆਹ ਕਰਾ ਕੇ, ਬੋਲਣਾਂ ਘੱਟ ਚਾਹੀਦਾ ਹੈ। ਮੈਨੂੰ ਕਿਸੇ ਨੇ ਦੱਸਿਆ ਨਹੀਂਸਹੀ ਗੱਲ ਬੋਲਣ ਵਿੱਚ ਕੀ ਹਰਜ਼ ਹੈ? “ “ ਤੂੰ ਬਹੁਤ ਸਿਆਣੀ ਹੈ ਜਾਂ ਮੈਨੂੰ ਬੇਵਕੂਫ਼ ਸਮਝਦੀ ਹੈ? “ ਕੈਲੋ ਨੇ ਪਰੇ ਨੂੰ ਮੂੰਹ ਕਰ ਲਿਆ। ਉਸ ਦਾ ਹਾਸਾ ਨਿੱਕਲ ਗਿਆ। ਉਹ ਕਹਿੱਣਾਂ ਚਹੁੰਦੀ ਸੀ, “ ਦੋਂਨੇਂ ਗੱਲਾਂ ਹੀ ਠੀਕ ਹਨ। “

ਪ੍ਰੇਮ ਨੇ ਕਿਹਾ, “ ਘਰ ਦਿਆਂ ਤੋਂ ਮੈਨੂੰ ਸੰਗ ਲੱਗਦੀ ਹੈ। ਮੈਂ ਉਨਾਂ ਮੂਹਰੇ ਤੇਰੇ ਕੰਮਰੇ ਵਿੱਚ ਇਕੱਲੀ ਕੋਲ ਕਿਵੇਂ ਪਵਾਂਗਾ? ਮੈਨੂੰ ਬਹੁਤ ਜੱਕ ਲੱਗਦੀ ਹੈ। ਤਾਂਹੀਂ ਮੈਂ ਹੋਟਲ ਵਿੱਚ ਜਾਂਣਾਂ ਚਹੁੰਦਾਂ ਹਾਂ। “ ਕੈਲੋ ਹਾਜ਼ਰ ਜੁਆਬ ਸੀ। ਉਹ ਬਗੈਰ ਸੋਚੇ ਸਮਝੇ ਜੁਆਬ ਦੇ ਰਹੀ ਸੀ। ਉਸ ਨੇ ਕਿਹਾ, “ ਕਿੰਨੇ ਕੁ ਦਿਨ ਹੋਟਲ ਵਿੱਚ ਘਰ ਦਿਆਂ ਤੋਂ ਸੰਗ ਕੇ ਗੁਜ਼ਾਰੇਗਾ? ਜੇ ਘਰ ਦਿਆਂ ਤੋਂ ਸੰਗ ਲੱਗਦੀ ਹੈ। ਵਿਆਹ ਕਿਉਂ ਕਰਾਇਆ ਸੀ? ਜੇ ਮੇਰੇ ਇਕੱਲੀ ਤੋਂ ਜੱਕ ਲੱਗਦੀ ਹੈ। ਕੋਈ ਗੱਲ ਨਹੀਂ। ਰਾਤ ਵਾਂਗ ਆਪਾਂ ਤੇਰੀ ਭੈਣ ਤੇ ਪੂਰੇ ਟੱਬਰ ਨੂੰ ਕੋਲ ਪਾ ਲਵਾਂਗੇ। ਮੈਨੂੰ ਕੋਈ ਇਤਰਾਜ ਨਹੀਂ ਹੈ। ਵੈਸੇ ਵੀ ਮੇਰਾ ਪੂਰੇ ਟੱਬਰ ਵਿੱਚ ਬਹੁਤਾ ਜੀਅ ਲੱਗਦਾ ਹੈ। “ ਪ੍ਰੇਮ ਨੇ ਕਾਰ ਲਿਆ ਕੇ, ਵਿਹੜੇ ਵਿੱਚ ਖੜ੍ਹਾ ਦਿੱਤੀ ਸੀ। ਸਾਰੇ ਟੱਬਰ ਦੇ ਜੀਅ, ਦੋਂਨਾਂ ਵੱਲ ਕਸੂਤੇ ਜਿਹੇ, ਇਸ ਤਰਾਂ ਦੇਖ਼ ਰਹੇ ਸਨ। ਜਿਵੇਂ ਬਗੈਰ ਜਾਂਣ-ਪਛਾਣ ਤੋਂ ਕੋਈ ਅੱਣ ਸੱਦਿਆ ਆ ਗਿਆ ਹੋਵੇ। ਪ੍ਰੇਮ ਦੀ ਭੈਣ ਨੇ ਪੁੱਛਿਆ, “ ਤੁਸੀਂ ਘਰ ਕਿਉਂ ਆ ਗਏ? “ ਪ੍ਰੇਮ ਨੇ ਖਿਝਕੇ ਕੇ ਕਿਹਾ, “ ਮੇਰਾ ਆਪਦਾ ਘਰ ਹੈ। ਕੀ ਮੈ ਆਪਦੇ ਘਰ ਨਹੀਂ ਆ ਸਕਦਾ? ਕੀ ਆਪਦੇ ਘਰ ਆਉਣ ਲਈ ਅਜਾਜਤ ਲੈਣੀ ਪੈਂਦੀ ਹੈ? “ ਉਸ ਦੇ ਜੀਜੇ ਨੇ ਕਿਹਾ, “ ਪ੍ਰੋਗ੍ਰਾਮ ਤਾਂ ਹੋਟਲ ਵਿੱਚ ਜਾਂਣ ਦਾ ਬੱਣਾਇਆ ਸੀ। “ ਪ੍ਰੇਮ ਦੇ ਖਾਂਣ-ਪੀਣ ਵਾਲੇ ਦੋਸਤ ਉਸ ਦੀ ਕਾਰ ਦੇਖ਼ ਕੇ, ਮਗਰ ਹੀ ਘਰ ਆ ਗਏ ਸਨਇੱਕ ਨੇ ਕਿਹਾ, “ ਪ੍ਰੋਗ੍ਰਾਮ ਤਾਂ ਰੋਜ਼ ਹੀ ਹੁੰਦੇ ਰਹਿੱਣੇ ਹਨ। ਪ੍ਰੇਮ ਲਿਆ, ਦੋ-ਦੋ ਪਿਗ ਪਿਲਾ। ਨਾਲੇ ਪੀ ਕੇ ਤੂੰ ਵੀ ਕਇਮ ਹੋ ਜਾਵੇਗਾ। “ ਇੱਕ ਹੋਰ ਬੋਲ ਪਿਆ, “ ਅਜੇ ਤਾਂ ਯਾਰ ਦੁਪਿਹਰਾ ਪਿਆ ਹੈ। ਪ੍ਰੋਗ੍ਰਾਮ ਰਾਤ ਨੂੰ ਚੰਗੇ ਲੱਗਦੇ ਹਨ। ਲਾਈਟਾਂ ਵਿੱਚ ਮਜ਼ੇਦਾਰ ਹੁੰਦੇ ਹਨ। ਇਹ ਕਾਹਦਾ ਪ੍ਰੋਗ੍ਰਾਮ ਕਰਨਾਂ ਹੈ? “  ਤੀਜਾ ਜ਼ਿਆਦੇ ਉਮਰ ਦਾ ਸੀ। ਉਸ ਨੇ ਕਿਹਾ, “ ਯਾਰ ਤੂੰ ਵੀ ਨਿਆਣਿਆਂ ਵਾਲੀਆਂ ਗੱਲਾਂ ਕਰਦਾਂ ਹੈ। ਆਪਣੇ ਯਾਰ ਨੇ, ਹਨੀਮੂਨ ਮਨਾਉਣਾਂ ਹੈ। ਹਨੀਮੂਨ ਮਨਾਉਣ ਲਈ ਦਿਨ-ਰਾਤ ਨਹੀਂ ਦਿਸਦਾ ਹੁੰਦਾ ਹੈ। ਤੇਰੇ ਵਰਗੇ ਯਾਰਾ ਦੀ ਵੀ ਪ੍ਰਵਾਹ ਨਹੀਂ ਹੁੰਦੀ। “ ਪਹਿਲੇ ਨੇ ਕਿਹਾ, “ ਬਾਈ ਮੈਨੂੰ ਇਹੋ ਜਿਹੇ ਪ੍ਰੋਗ੍ਰਾਮਾਂ ਦਾ ਕੀ ਚੱਜ ਹੈ? ਮੈਂ ਤਾਂ ਸੁਹਾਗਰਾਤ ਬਾਰੇ ਹੀ ਸੁਣਿੱਆ ਸੀ। ਪ੍ਰੇਮ ਬਾਈ ਸੁਹਾਗਰਾਤ ਤਾਂ ਤੇਰੀ ਕੱਲ ਹੀ ਹੋ ਗਈ। ਸਾਨੂੰ ਵੀ ਕੁੱਝ ਦੱਸਦੇ। ਸੁਹਾਗਰਾਤ ਤੇ ਹਨੀਮੂਨ ਵਿੱਚ ਕੀ ਫ਼਼ਰਕ ਹੁੰਦਾ ਹੈ। ਵਿਆਹ ਵਿੱਚ ਪ੍ਰੋਗ੍ਰਾਮ ਹੀ ਬਹੁਤ ਹੁੰਦੇ ਹਨ। ਮੇਰੀ ਸਮਝ ਵਿੱਚ ਕੁੱਝ ਨਹੀਂ ਆਉਂਦਾ। “ ਦੂਜੇ ਨੇ ਕਿਹਾ, “ ਗੱਲ ਸਹੀ ਹੈ। ਇਸ ਦਾ ਤਾਜਾ ਵਿਆਹ ਹੋਇਆ ਹੈ। ਇਸ ਨੂੰ ਸਾਰਾ ਕੁੱਝ ਯਾਦ ਹੋਣਾਂ ਹੈ। ਆਪਾਂ ਅੱਜ ਸਾਰੀ ਟ੍ਰੇਨਿੰਗ ਪ੍ਰੇਮ ਤੋਂ ਲੈ ਕੇ ਜਾਂਣੀ ਹੈ। ਆਪਾਂ ਵੀ ਵਿਆਹ ਕਰਾਂਉਣੇ ਹਨ। “ ਵੱਡੀ ਉਮਰ ਵਾਲੇ ਨੇ ਕਿਹਾ, “ ਗੱਲਾਂ ਤੁਸੀਂ ਬਹੁਤ ਸਿਆਣੀਆਂ ਕਰਦੇ ਹੋ। ਪ੍ਰੇਮ ਕੋਲ ਸਾਰੇ ਸੁਆਲਾਂ ਦੇ ਜੁਆਬ ਹਨ। ਮੇਰੀ ਕਬੀਲਦਾਰੀ, ਬੱਚਿਆਂ ਤੇ ਘਰਵਾਲੀ ਨੇ, ਮੱਤ ਮਾਰ ਦਿੱਤੀ। ਉਦੋਂ ਹਨੀਮੂਨ ਦਾ ਚੱਜ ਨਹੀਂ ਸੀ। ਸੁਹਾਗਰਾਤ ਬਾਰੇ ਸਬ ਕੁੱਝ ਭੁੱਲ ਗਿਆ। “ “ ਬਾਈ ਦਾਰੂ ਦੀ ਬੋਤਲ ਪੀ ਕੇ, ਸੁਹਾਗਰਾਤ ਮਨਾਈ ਹੋਣੀ ਹੈ। ਬੋਤਲ ਹੀ ਦਿਸਦੀ ਹੋਣੀ ਹੈ। ਭਾਬੀ ਤਾਂ ਰਾਤ ਦੇ ਹਨੇਰੇ ਵਿੱਚ ਦਿੱਸੀ ਨਹੀਂ ਹੋਣੀ। ਯਾਦ ਕੀ ਰਹਿੱਣਾਂ ਹੈ? ਆਪਣਾਂ ਪ੍ਰੇਮ ਬਾਈ ਸੁਹਾਗਰਾਤ ਦੀ ਕਥਾ ਸੁਣਾਉਣ ਲੱਗਾ ਹੈ। ਹੁਣ ਇਸ ਨੂੰ ਸੁਰਤ ਨਾਲ ਸੁਣ ਲਈ। ਪੀਣ ਵੱਲ ਘੱਟ ਧਿਆਨ ਦੇ। ਕਨੇਡਾ ਵਾਲੇ ਬਾਈ ਨੇ, ਆਪਾਂ ਨੂੰ ਘਰ ਲਿਜਾਂਣ ਨੂੰ ਬੋਤਲਾਂ ਦੇ ਦੇਣੀਆਂ ਹਨ। ਕੱਲ ਨੂੰ ਕਹੇਗਾਂ, ਮੈਨੂੰ ਪ੍ਰੇਮ ਦੀ ਸੁਣਾਈ ਸੁਹਾਗਰਾਤ ਵੀ ਨਹੀਂ ਯਾਦ ਹੈ। “

ਪ੍ਰੇਮ ਮੇਲੇ ਵਿੱਚ ਗੁਆਚੇ ਜੁਆਕ ਵਾਂਗ, ਉਨਾਂ ਵੱਲ ਦੇਖ਼ ਰਿਹਾ ਸੀ। ਪ੍ਰੇਮ ਨੂੰ ਕੁੱਝ ਔੜ ਨਹੀਂ ਰਿਹਾ ਸੀ। ਉਸ ਨੂੰ ਤਾਂ ਗੋਰੀਆਂ ਨਾਲ ਮਨਾਂਏ ਦਿਨ-ਰਾਤਾਂ ਵੀ ਇਕੋ ਰਾਤ ਵਿੱਚ ਭੁੱਲ ਗਏ ਸਨ। ਜੇ ਵਿਆਹ ਨਾਂ ਹੋਇਆ ਹੁੰਦਾ। ਉਸ ਨੇ ਮਸਾਲੇ ਲਾਕੇ, ਗੋਰੀਆਂ, ਕਾਲੀਆਂ ਦੀਆ ਗੱਲਾਂ ਦੱਸਣੀਆਂ ਸਨ। ਅਮਲੀਆਂ ਦੀ ਢਾਣੀ ਪ੍ਰੇਮ ਦੁਆਲੇ ਹੋਈ ਦੇਖ਼ ਕੇ, ਉਸ ਦੀ ਮੰਮੀ ਉਥੇ ਆ ਗਈ। ਉਸ ਨੇ ਕਿਹਾ, “ ਪ੍ਰੇਮ ਹੁਣ ਵਿਆਹਇਆ ਗਿਆ ਹੈ। ਇਹ ਕਬੀਲਦਾਰ ਹੋ ਗਿਆ ਹੈ। ਵੀਰ ਇਸ ਨੂੰ ਕਬੀਲਦਾਰੀ ਚੱਲਾ ਲੈਣ ਦੇਵੋ। ਤੁਸੀਂ ਵੀ ਸਿਆਣੇ ਬਣੋ। ਵਿਆਹ ਕਰਾ ਕੇ, ਘਰ ਵੱਸਾ ਲਵੋ। “ ਦੂਜੇ ਮੁੰਡੇ ਨੇ ਕਿਹਾ, “ ਚਾਚੀ ਉਹੀ ਤਾਂ ਅਸੀਂ ਪੁੱਛਦੇ ਸੀ। ਵਿਆਹ ਕਰਾਕੇ ਕਿਵੇਂ ਲੱਗਦਾ ਹੈ? ਕਿਤੇ ਔਖੇ ਤਾਂ ਨਹੀਂ ਹੋਣਾਂ ਪੈਦਾ? ਊਂ ਤਾਂ ਰੋਟੀਆਂ ਤੱਤੀਆਂ ਮਿਲਦੀਆਂ ਹਨ। “ “ ਇਹ ਪ੍ਰੇਮ ਤੋਂ ਕਿਉਂ ਪੁੱਛਣ ਆਏ ਹੋ? ਤੁਹਾਡੀਆਂ ਮਾਂਵਾਂ ਵੀ ਤੱਤੀਆਂ ਰੋਟੀਆਂ, ਤੁਹਾਡੇ ਪਿਉਆਂ ਨੂੰ ਖੁਵਾਉਂਦੀਆਂ ਹਨ। ਉਨਾਂ ਨੂੰ ਪੁੱਛ ਲੈਣਾਂ ਸੀ। “ “ ਚਾਚੀ ਅਸੀਂ ਤਾਂ ਬਾਈ ਨਾਲ ਮਜ਼ਾਕ ਕਰਦੇ ਹਾਂ। ਤੂੰ ਸਾਨੂੰ ਗਾਲ਼ਾਂ ਨਾਂ ਕੱਢ, ਅਸੀਂ ਆਪੇ ਚੱਲੇ ਜਾਂਦੇ ਹਾਂ। “

Comments

Popular Posts