ਭਾਗ 3 ਜਿੰਦਗੀ ਜੀਨੇ ਦਾ ਨਾਂਮ

ਮੈਨੂੰ ਪਤਾ ਹੈ, ਬੁੜੀਆਂ ਨੂੰ ਕਿਵੇਂ ਕਾਬੂ ਕਰਨਾਂ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਵਾਲਾਂ ਨੂੰ ਵਧਾਉਣ ਲਈ ਸਿੱਖ ਧਰਮ ਵਿੱਚ ਪ੍ਰਚਾਰ ਜ਼ੋਰਾਂ ਉਤੇ ਹੈ। ਸਿੱਖ ਦੇ ਘਰ ਜਾਂ ਪਿੰਡ ਵਿੱਚ ਕਿਸੇ ਔਰਤ ਦੀ ਗੁੱਤ ਮੂੰਨੀ ਹੋਵੇ। ਲੋਕ ਉਸ ਨੂੰ ਸਿੱਧੇ ਲਫ਼ਜ਼ਾਂ ਵਿੱਚ, ਸਿਰ ਮੂੰਨੀ ਕਹਿੰਦੇ ਹਨ। ਉਸ ਔਰਤ ਨੂੰ ਇੱਜ਼ਤ ਨਾਲ ਨਹੀਂ ਦੇਖ਼ਿਆਂ ਜਾਂਦਾ। ਕਈ ਔਰਤਾਂ ਵਾਲ ਕਟਾ ਕੇ ਆਪ ਨੂੰ ਸੋਹਣੀਆਂ ਦਿਖਾਉਣਾਂ ਚਹੁੰਦੀਆਂ ਹਨ। ਸੋਹਣਾਂ ਲੱਗਣ ਨੂੰ, ਸਿਰ ਮਨਾਏ ਜਾਂਦੇ ਹਨ। ਵਾਲਾਂ ਦਾ ਭਾਰ ਬਹੁਤ ਲੱਗਦਾ ਹੋਣਾਂ ਹੈ। ਕੱਟੇ ਹੋਏ ਵਾਲ ਕਈ ਤਾਂ ਇੰਨੇ ਛੋਟੇ ਕਰਾ ਲੈਂਦੇ ਹਨ। ਕੰਘੀ, ਤੇਲ, ਸਾਬਣ, ਸ਼ੈਪੂ ਦੀ ਜਰੂਰਤ ਨਹੀਂ ਰਹਿੰਦੀ। ਕੋਈ ਛੱਕ ਨਹੀਂ, ਸਿੱਖ ਮਰਦ ਔਰਤਾਂ ਲੰਬੇ ਵਾਲ ਰੱਖਦੇ ਹਨ। ਵਾਲ ਔਰਤਾਂ ਦੀ ਸੁੰਦਰਤਾਂ ਵਧਾਉਂਦੇ ਹਨ। ਮਰਦ 30% ਅੰਮ੍ਰਿੰਤਧਾਰੀ ਵੀ ਹਨ। ਜਿੰਨਾਂ ਦਾ ਕਹਿੱਣਾਂ ਹੈ, “ ਵਾਲਾਂ-ਕੇਸਾ ਦੀ ਬੇਅਦਵੀ ਨਾਂ ਕਰੋ। ਇਹ ਮਰਦ ਵੀ ਦੂਜਿਆਂ ਮਰਦਾਂ ਦੀ ਤਰਾਂ ਔਰਤ ਦੀ ਗੁੱਤ ਨੂੰ ਹੱਥ ਪਾ ਲੈਂਦੇ ਹਨ। ਗੁਰਦੁਆਰੇ ਦਾ 10 ਸਾਲਾਂ ਤੋਂ ਟੂੰਡਾ ਪ੍ਰਧਾਂਨ, ਖ਼ਜ਼ਾਨਚੀ ਸੀ। ਉਹ ਆਪ ਅੰਮ੍ਰਿੰਤਧਾਰੀ ਸੀ। ਉਹ ਗੁਰਦੁਆਰੇ ਵਿੱਚ ਇੱਕ ਅੰਮ੍ਰਿੰਤਧਾਰੀ ਔਰਤ ਨਾਲ ਸੌਕਣਾਂ ਵਾਂਗ ਬਹਿਸ ਰਿਹਾ ਸੀ। ਮੇਹਣੋ-ਮੇਹਣੀ ਹੋਣ ਵਿੱਚ ਔਰਤ ਨੂੰ ਕੋਈ ਜਿੱਤ ਨਹੀਂ ਸਕਦਾ। ਔਰਤਾਂ ਦਾ ਦਿਮਾਗ ਬਹੁਤ ਤੇਜ਼ ਹੈ। ਔਰਤਾਂ ਚਾਰੇ ਪਾਸੇ ਦੀ ਜਾਂਣਕਾਰ ਰੱਖਦੀਆਂ ਹਨ। ਉਸ ਨੇ ਔਰਤ ਨੂੰ ਕਿਹਾ, “ ਤੈਨੂੰ ਗੁੱਤੋਂ ਫੜ ਕੇ, ਗੁਰਦੁਆਰੇ ਵਿੱਚੋਂ ਬਾਹਰ ਕਰਦਾਂ ਹਾਂ। “ ਕਿਸੇ ਦੂਜੇ ਕੋਲੋ ਗੁੱਤਾ ਨਾਂ ਪੱਟਵਾਈਆਂ ਜਾਂਣ, ਇਸੇ ਲਈ ਹਰ ਪਾਸੇ ਔਰਤਾਂ ਆਪੇ ਵਾਲ ਕੱਟਾਈ ਫਿਰਦੀਆਂ ਹਨ। ਅੱਛਾ ਹੈ, ਵਾਲ ਕੱਟੇ ਹੋਣ, ਤਾਂ ਜਣਾਂ-ਖਾਂਣਾਂ ਗੁੱਤ ਨੂੰ ਹੱਥ ਨਹੀਂ ਪਾਉਂਦਾ। ਜੇ ਕੇਸ ਲੰਬੇ ਹੋਣ, ਪਿਉ, ਭਾਈ, ਪਤੀ, ਪੁੱਤਰ ਤੇ ਹੋਰ ਕੌਣ-ਕੌਣ ਔਰਤਾਂ ਵਿੱਚੋਂ ਵੀ ਦਾੜ੍ਹੀਆਂ ਜਾ ਗੁੱਤਾਂ ਪੱਟਦੇ ਹਨ? ਉਹ ਆਪ ਹੀ ਜਾਂਣਦੇ ਹਨ। ਗੁਰਦੁਆਰੇ ਵਿੱਚ ਇੱਕ ਦੂਜੇ ਦੀਆਂ ਦਾੜ੍ਹੀਆਂ, ਗੁੱਤਾਂ ਆਮ ਹੀ ਧਰਮੀਆਂ ਦੇ ਹੱਥਾਂ ਵਿੱਚ ਹੁੰਦੀਆਂ ਹਨ।

ਕੈਲੋ ਦੇ ਵਾਲਾਂ ਨੂੰ ਉਸ ਦੇ ਮੁੰਡੇ ਨੇ ਦੋਂਨਾਂ ਹੱਥਾਂ ਨਾਲ ਲਪੇਟਾ ਪਾਇਆ ਹੋਇਆ ਸੀ। ਰਿੱਕੀ ਨੂੰ ਦਾਰੂ ਪੀਤੀ ਕਰਕੇ ਐਡੀ ਵੀ ਬੇਹੋਸੀ ਨਹੀਂ ਸੀ। ਕਿ ਉਸ ਨੇ ਮਾਂ ਦੇ ਵਾਲ ਫੜੇ ਹੋਏ ਹਨ। ਉਹ ਲੰਬੜ ਦੇ ਘਰੋਂ, ਡੇਢ ਕਿਲੋਮੀਟਰ ਤੁਰ ਕੇ ਆਇਆ ਸੀ। ਉਸ ਨੂੰ ਪਤਾ ਸੀ। ਮੇਰਾ ਡੈਡੀ 40 ਸਾਲਾਂ ਤੋਂ ਮੇਰੀ ਮਾਂ ਦੀ ਗੁੱਤ ਪੱਟਦਾ ਆਇਆ ਹੈ। ਇਹ ਅੱਜ ਤੱਕ ਉਸ ਨੂੰ ਕੁੱਝ ਨਹੀਂ ਕਰ ਸਕੀ ਹਰ ਦੂਜੇ ਤੀਜੇ ਦਿਨ ਖੂਬ ਇਸੇ ਤਰਾਂ ਧੂਤਕੜਾ ਪੈਂਦਾ ਹੈ। ਗੋਪੀ ਨੇ ਮਸਾਂ ਉਸ ਦੇ ਹੱਥਾਂ ਵਿਚੋਂ ਵਾਲ ਛੁੱਡਵਾਏ। ਦਾਦਾ ਸੋਫ਼ੇ ਉਤੇ ਲੱਤਾਂ ਚੌੜੀਆਂ ਕਰੀ ਬੈਠਾਂ ਸੀ। ਤਮਾਸ਼ਾ ਦੇਖ਼ ਰਿਹਾ ਸੀ। ਐਸੇ ਬੁੱਢਿਆਂ ਨੂੰ ਘਰ ਰੱਖ ਕੇ, ਕੀ ਦੁੱਧ ਘਿਉ ਚਾਰ ਕੇ, ਸੇਵਾ ਕਰਨੀ ਚਾਹੀਦੀ ਹੈ? ਜੋ ਆਪਦੇ ਪੋਤਿਆਂ ਨੂੰ ਸ਼ਰਾਬ ਪਲਾ ਕੇ, ਨੂੰਹੁ ਦੇ ਜੂਡੇ ਪੱਟਵਾਵੇ। ਗੋਪੀ ਤੇ ਕੌਲੋ ਆਪਦੇ ਕੰਮਰਿਆ ਵਿੱਚ ਵੜ ਗਈਆਂ ਸੀ। ਰਿੱਕੀ ਸਾਰੀ ਰਾਤ ਮਾਂ-ਭੈਣ ਨੂੰ ਗਾਲ਼ਾ ਕੱਢਦਾ ਰਿਹਾ। ਨਸ਼ੇ ਖਾਂਣ ਵਾਲੇ ਲੋਕ ਸੌਂਦੇ ਵੀ ਬਹੁਤ ਘੱਟ ਹਨ। ਜਦੋਂ ਵੀ ਹੋਰ ਨਸ਼ੇ ਖਾਂਣ ਦੀ ਤੋੜ ਲੱਗਦੀ ਹੈ। ਇੰਨਾਂ ਦੀ ਅੱਖ ਬਿੰਦੇ-ਬਿੰਦੇ ਖੁੱਲਦੀ ਹੈ। ਰਿੱਕੀ ਕੁੱਝ ਸਮੇਂ ਲਈ ਸੋਫ਼ੇ ਉਤੇ ਸੌ ਗਿਆ। ਉਸ ਵਿੱਚ ਇੰਨੀ ਹਿੰਮਤ ਨਹੀਂ ਸੀ। ਉਹ ਬਾਸ਼ਰੂਮ ਵਿੱਚ ਜਾਵੇ। ਉਸ ਨੇ ਪਿੰਟ ਵਿੱਚ ਹੀ ਸੋਫ਼ੇ ਉਤੇ ਪਿਸ਼ਾਬ ਕਰ ਦਿੱਤਾ। ਪਿੰਟ ਗਿੱਲ਼ੀ ਹੋਣ ਨਾਲ ਉਸ ਦੀ ਅੱਖ ਖੁੱਲ ਗਈ। ਉਸ ਨੇ ਪਿੰਟ ਲਾਹ ਕੇ ਪਰੇ ਮਾਰੀ। ਨੰਗਾ ਹੀ ਪਿਆ ਰਿਹਾ। ਜਦੋਂ ਨਸ਼ਾ ਟੁੱਟਣ ਲੱਗਾ। ਫਿਰ ਜਾਗ ਗਿਆ। ਉਸ ਨੇ ਕਿਹਾ, “ ਕਿਹੜੇ ਭੈਣ..... ਮੇਰੀ ਬੋਤਲ ਚੱਕ ਲਈ ਹੈ। ਮੇਰੀ ਬੋਲਤ ਦੇ ਦੇਵੋ। ਤੁਹਾਡੇ ਘਰ ਦਾ ਸਾਰਾ ਕੁੱਝ ਤੋੜ ਦੇਵਾਂਗਾ। “ ਦਾਦੇ ਨੇ ਜੇਬ ਵਿੱਚੋਂ ਕੱਢ ਕੇ, ਬੋਤਲ ਫੜਾ ਦਿੱਤੀ। ਉਸ ਨੇ ਕਿਹਾ, “ ਤੇਰੀ ਮਾਂ ਨੂੰ ਪਤਾ ਨਾਂ ਲੱਗ ਜਾਵੇ। ਹੌਲੀ ਜਿਹੇ ਚੁੱਪ ਕਰਕੇ ਪੀ ਕੇ ਸੌਂ ਜਾ। “ ਤੜਕੇ ਚਾਰ ਵਜੇ ਜਦੋਂ ਜੁਵਾਨ ਗੱਬਰੂ ਦੁੱਧ, ਲੱਸੀ, ਦਹੀਂ ਪੀਂਦੇ ਹਨ। ਇਹ ਦਾਦਾ ਪੋਤੇ ਨੂੰ ਸ਼ਰਾਬ ਦਿੰਦਾ ਸੀ। ਰਿੱਕੀ ਨੂੰ ਮਾਂ ਦਾ ਨਾਂਮ ਲੈ ਕੇ ਫਿਰ ਚਿੜਾ ਦਿੱਤਾ। 

ਉਹ ਕੈਲੋ ਦੇ ਰੂਮ ਮੂਹਰੇ ਜਾ ਖੜ੍ਹਾ। ਉਸ ਨੇ ਡੋਰ ਨੂੰ ਭੰਨਣਾਂ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, “ ਤੂੰ ਮੇਰਾ ਸਮਾਂਨ ਲੁੱਕੋ ਲਿਆ ਹੈ। ਮੇਰੀ ਜੀਨ, ਬਟੂਆਂ, ਸੈਲਰ ਫੋਨ, ਨਹੀਂ ਲੱਭ ਰਹੇਤੇਰੇ ਕੋਲ ਹਨ“ ਕੈਲੋ 2 ਘੰਟੇ ਅੱਖਾਂ ਮੀਚ ਕੇ ਪੈਣਾਂ ਚਹੁੰਦੀ ਸੀ। ਸਾਰੀ ਰਾਤ ਬਿਪਤਾ ਵਿੱਚ ਲੰਘ ਗਈ ਸੀ। ਉਸ ਨੇ ਸੋਚਿਆ, ਜੇ ਮੈਂ ਕੁੱਝ ਬੋਲੀ। ਇਹ ਮੇਰੀ ਮਾਂ-ਭੈਣ ਇੱਕ ਕਰੇਗਾ। “ ਡੋਰ ਖੇਲੇਗੀ ਕੀ ਮੈ ਤੋੜ ਕੇ ਅੰਦਰ ਆ ਜਾਵਾਂ? “ “ ਪੁੱਤ ਮੈਂ ਤੇਰਾ ਬਟੂਆਂ, ਸੈਲਰ ਫੋਨ, ਤੇਰੀ ਜੀਨ ਦੀ ਪਿੰਟ ਕੀ ਕਰਨੇ ਹਨ? ਮੇਰੇ ਕੋਲ ਨਹੀਂ। “ “ ਤੂੰ ਤਾਂ ਮੇਰੇ ਡੈਡੀ ਦਾ ਵੀ ਬਟੂਆਂ, ਚੱਕ ਲੈਂਦੀ ਸੀ। “  “ ਉਸ ਨੇ ਸਾਰੀ ਉਮਰ ਕੰਮ ਨਹੀਂ ਕੀਤਾ। ਉਸ ਦੇ ਬਟੂਏ ਵਿੱਚ ਕੀ ਹੁੰਦਾ ਸੀ? ਕਿਤੇ ਨਾਂ ਕਿਤੇ ਪੀਤੀ ਵਿੱਚ ਸਿੱਟ ਆਉਂਦਾ ਸੀ। “ “ ਮੈਂ ਕਿਹਾ, ਮੇਰਾ ਬਟੂਆਂ ਤੇ ਸੈਲਰ ਦੇਦੇ। ਤੇਰੇ ਕੋਲ ਹੀ ਹੈ। “ ਕੈਲੋ ਨੇ ਬਾਰ ਖੋਲ ਦਿੱਤਾ। ਉਹ ਉਸ ਨੂੰ ਘੁੰਸਨ ਮਾਰਨ ਆਇਆ। ਕੈਲੋ ਪਾਸੇ ਤੋ ਦੀ ਲੰਘ ਕੇ, ਸੋਫ਼ੇ ਕੋਲ ਚਲੀ ਗਈ। ਜੀਨ ਦੀ ਪਿੰਟ ਪਿਸ਼ਾਬ ਨਾਲ ਗਿੱਲ਼ੀ ਹੋਈ ਪਈ ਸੀ। ਬਟੂਆਂ, ਸੈਲਰ ਫੋਨ, ਜੀਨ ਦੀ ਪਿੰਟ ਵਿੱਚ ਸਨ। ਕੈਲੋ ਨੇ ਚੱਕ ਕੇ ਫੜਾ ਦਿਤੇ। ਉਹ ਜਾ ਕੇ ਫਿਰ ਬੈਡ ਉਤੇ ਲੰਬੀ ਪੈ ਗਈ। ਕਲੇਸ ਵਿੱਚ ਨੀਂਦ ਉਡ ਜਾਂਦੀ ਹੈ। ਰਿੱਕੀ ਫਿਰ ਦਰ ਖੱੜਕਾ ਰਿਹਾ ਸੀ। ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ, “ ਕੁੱਤੀ ਤੀਵੀਂ ਆਪ ਸੌਂ ਗਈ ਹੈ। ਮੇਰੀਆਂ ਐਨਕਾਂ ਕਿਥੇ ਹਨ? “ ਉਹ ਲਗਾਤਾਰ ਬੂਹੇ ਉਤੇ ਠੱਕ-ਠੱਕ ਕਰੀ ਜਾਂਦਾ ਸੀ। ਗੋਪੀ ਦੂਜੇ ਕੰਮਰੇ ਵਿੱਚੋਂ ਬਾਹਰ ਆ ਗਈ। ਉਸ ਨੇ ਕਿਹਾ, “ ਤੇਰੀ ਪ੍ਰੋਬਲਮ ਕੀ ਹੈ? ਆਪੇ ਲੱਭ ਲੈ। “ “ ਮੈਂ ਤੇਰੇ ਘੁੰਸਨ ਮਾਰ ਕੇ ਦੰਦ ਬਾਹਰ ਕਰ ਦਿਆਂਗਾ। ਮੈਨੂੰ ਪਤਾ ਹੈ, ਬੁੜੀਆਂ ਨੂੰ ਕਿਵੇਂ ਕਾਬੂ ਕਰਨਾਂ ਹੈ? ਤੂੰ ਵੀ ਮੰਮੀ ਨਾਲ ਦੀ ਹੈ। ਦੇਂਨੇਂ ਕੰਮ ਤੇ ਚਲੀਆਂ ਜਾਂਦੀਆਂ ਹਨ। ਫਿਰ ਘਰ ਆ ਕੇ ਸੁੱਤੀਆਂ ਰਹਿੰਦੀਆਂ ਹਨ। “

Comments

Popular Posts