http://www.sahitkar.com
ਕਿਸੇ ਕੰਮ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ
ਬੰਦੇ ਨੂੰ ਚੰਗੀ ਸੋਚ ਰੱਖਣੀ ਚਾਹਦੀ ਹੈ। ਖ਼ੱਤਰਿਆਂ ਦਾ ਵੀ ਧਿਆਨ ਰੱਖਣਾਂ ਚਾਹੀਦਾ ਹੈ। ਖ਼ੱਤਰਾ ਉਠਾਏ ਬਗੈਰ ਸਫਲਤਾ ਨਹੀਂ ਮਿਲਦੀ। ਸਾਵਧਾਂਨ ਚੁਕੰਨੇ ਹੋ ਕੇ ਚਲਣਾਂ ਚਾਹੀਦਾ ਹੈ। ਚਲਣਾਂ ਹੈ, ਮੁਸ਼ਕਲਾਂ ਆਉਣਗੀਆਂ। ਮੂਹਰੇ ਆਈਆਂ ਮੁਸ਼ਕਲਾਂ ਅੱਗੇ ਹੱਥਿਆਰ ਨਹੀਂ ਸਿੱਟਣੇ, ਮੁਸ਼ਕਲਾਂ ਨਾਲ ਲੜਨਾਂ ਹੈ। ਲੜਨ ਤੋਂ ਪਹਿਲਾਂ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਕੋਈ ਕੰਮ ਮਾੜਾ ਨਹੀਂ ਹੈ। ਹਿੰਮਤ ਆਪ ਨੂੰ ਕਰਨੀ ਪੈਣੀ ਹੈ। ਹਰ ਕੰਮ ਪਹਿਲੀ ਬਾਰ ਕਰਦੇ ਹਾਂ। ਕੰਮ ਸ਼ੁਰੂ ਕਰਨ ਦੀ ਲੋੜ ਹੈ। ਸ਼ੁਰੂ ਹੋਵੇਗਾ। ਤਾਂ ਸਿਰੇ ਵੀ ਲੱਗ ਜਾਵੇਗਾ। ਕਿਸੇ ਕੰਮ ਵਿੱਚ, ਕੋਈ ਵੀ ਕੰਮ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਜਿਉਂ ਹੀ ਫੁਰਨਾਂ ਆਇਆ ਝੱਟ ਦੇਣੇ ਦੋਂਨੇਂ ਹੱਥੀਂ ਕੰਮ ਸ਼ੁਰੂ ਕਰ ਦੇਣਾਂ ਚਾਹੀਦਾ ਹੈ। ਜਿਵੇਂ ਮੈਨੂੰ ਲਿਖਣ ਦਾ ਕੋਈ ਟੌਪਕ ਲੱਭਦਾ ਹੈ। ਉਦੋਂ ਹੀ ਝੱਟ ਪੱਟ ਲਿਖ ਦਿੰਦੀ ਹਾਂ। ਜਦੋਂ ਉਹੀਂ ਲਾਈਨਾਂ ਅਖ਼ਬਾਰ ਵਿੱਚ ਲੱਗੀਆਂ ਦੇਖਦੀ ਹਾਂ। ਖੁਸ਼ੀ ਹੁੰਦੀ ਹੈ। ਅਗਰ ਲਿਖਣ ਤੋਂ ਪਹਿਲਾਂ, ਕੋਈ ਹੋਰ ਕੰਮ ਆ ਜਾਵੇਂ। ਧਿਆਨ ਖਿੰਡ ਜਾਂਦਾ ਹੈ। ਕਈ ਬਾਰ ਤਾਂ ਦਿਮਾਗ ਉਤੇ ਜ਼ੋਰ ਦੇਣ ਉਤੇ ਵੀ ਯਾਦ ਨਹੀਂ ਆਉਂਦਾ। ਇਸੇ ਲਈ ਸਾਰਾ ਧਿਆਨ ਆਪਣੇ ਕੰਮ ਉਤੇ ਲਗਾ ਦੇਈਏ। ਕੋਈ ਵੀ ਕੰਮ ਕਰਦੇ ਡਰਨਾਂ ਨਹੀਂ ਚਾਹੀਦਾ। ਨਾਂ ਹੀ ਸੋਚਣਾਂ ਚਾਹੀਦਾ ਹੈ, ਸ਼ਇਦ ਘਾਟਾ ਪੈ ਜਾਵੇਗਾ। ਬੰਦੇ ਨੂੰ ਹਮੇਸ਼ਾਂ ਆਸਾ ਵਾਦੀ ਹੋਣਾਂ ਚਾਹੀਦਾ ਹੈ। ਆਪਦੇ ਮੁਕਦਰ ਉਤੇ ਭਰੋਸਾ ਹੋਣਾਂ ਚਾਹੀਦਾ ਹੈ। ਆਪਦੇ ਹੁਨਰ ਦਾ ਕੰਮ ਕਰਨਾਂ ਚਾਹੀਦਾ ਹੈ। ਜਿਸ ਦਾ ਕੰਮ ਦਾ ਬਲ ਆਉਂਦਾ ਹੋਵੇ। ਜਿਸ ਕੰਮ ਤੋਂ ਆਸ ਵੀ ਹੋਵੇ, ਕਦੇ ਪਿਛੇ ਨਾਂ ਹੱਟੋ। ਜੇ ਕੋਈ ਹੋਰ ਵੀ ਰਿਸ਼ਤੇਦਾਰ, ਦੋਸਤ, ਪਤੀ, ਪਤਨੀ, ਨੌਜਵਾਨ, ਕੋਈ ਕੰਮ ਸ਼ੁਰੂ ਕਰਦਾ ਹੈ। ਉਸ ਨੂੰ ਹੌਸਲਾ ਦੇਵੋ। ਸਭ ਨੂੰ ਭਰੋਸਾ ਸਨਮਾਨ ਦੇਵੋ। ਕਦੇ ਵੀ ਕਿਸੇ ਦਾ ਬੁਰਾ ਮੱਤ ਕਰੋ। ਜੇ ਗੁਆਂਢੀ ਮਸੀਬਤ ਵਿੱਚ ਹੋਵੇਗਾ। ਸਾਡੇ ਤੁਹਾਡੇ ਉਤੇ ਅਸਰ ਪਵੇਗਾ। ਇਸ ਲਈ ਆਪ ਨੂੰ ਮਜ਼ਬੂਤ ਬਣਾਈਏ। ਦੁਜਿਆਂ ਨੂੰ ਵੀ ਤੱਰਕੀ ਕਰਦੇ ਦੇਖ ਕੇ, ਖੁਸ਼ ਹੋਈਏ। ਜਿੰਦਗੀ ਚੱਲਣ ਦਾ ਨਾਂਮ ਹੈ। ਸਾਡੀਆਂ ਰਗਾਂ ਵਿੱਚ ਖੂਨ ਚੱਲਦਾ ਹੈ। ਤਾਂਹੀਂ ਅਸੀਂ ਚਲਦੇ ਹਾਂ। ਜਿਸ ਦਿਨ ਇਸ ਦਾ ਚੱਕਰ ਰੁਕ ਗਿਆ। ਖੂਨ ਖੜ੍ਹ ਗਿਆ। ਦੂਜਾ ਸਾਹ ਨਹੀਂ ਆਉਣਾ। ਕੋਈ ਵੀ ਚੰਗਾ ਕੰਮ ਕਰਨ ਲਈ, ਆਪਣੇ ਹੱਥ ਤੇ ਕਦਮ ਨਾਂ ਰੋਕੋ। ਨਾਂ ਹੀ ਕੰਮ ਕਰਨ ਤੋਂ ਟਲਣਾਂ ਚਾਹੀਦਾ ਹੈ। ਮੰਜ਼ਲ ਤਾਂ ਤੁਰਿਆਂ ਹੀ ਮਿਲਣੀ ਹੈ। ਬਹੁਤ ਕੰਮ ਮੇਰੇ ਐਸੇ ਹੱਥ ਲੱਗੇ ਹਨ। ਜਿੰਨਾਂ ਨੂੰ ਕਰਨ ਨੂੰ 1% ਵੀ ਮਨ ਨਹੀਂ ਕਰਦਾ ਸੀ। ਪਰ ਜੋ ਕੰਮ ਕਰਨਾਂ, ਮੇਰੇ ਦਿਮਾਗ ਵਿੱਚ ਆ ਜਾਵੇ, ਕਰਕੇ ਹੀ ਹੱਟਦੀ ਹਾਂ। ਐਸਾ ਵੀ ਕਦੇ ਨਹੀਂ ਹੋਇਆ ਬੈਠ-ਖੜ੍ਹ ਕੇ, ਕਿਸੇ ਨਾਲ ਗੱਪਾਂ ਮਾਰ ਕੇ, ਸਮਾਂ ਖਰਾਬ ਕੀਤਾ ਹੋਵੇ। ਪੱਸ਼ੀਆਂ ਵਾਂਗ ਖਾ ਕੇ ਲਿਟੇ ਰਹੇ, ਉਹ ਜਿੰਦਗੀ ਹੀ ਕੀ ਹੈ? ਪੱਸ਼ੂ ਦੁੱਧ, ਆਂਡੇ, ਮਾਸ, ਚੰਮ ਦਿੰਦੇ ਹਨ। ਉਹ ਹੋਰ ਵੀ ਕੰਮ ਕਰਦੇ ਹਨ। ਉਨੇ ਜੋਗਾ, ਕੁੱਝ ਤਾਂ ਸਾਨੂੰ ਵੀ ਕਰਨਾਂ ਚਾਹੀਦਾ ਹੈ।
100 ਕੰਮਰਿਆਂ ਦੇ ਹੋਟਲ ਦਾ ਮਾਲਕ ਦੱਸ ਰਿਹਾ ਸੀ, ” ਇੱਕ ਰਾਤ ਉਸ ਨੂੰ ਇਕ ਬੰਦਾ ਮਿਲ ਗਿਆ। ਜਿਸ ਕੋਲ ਰਹਿੱਣ ਲਈ ਘਰ ਨਹੀਂ ਸੀ। ਉਹ ਉਸ ਨੂੰ ਘਰ ਲੈ ਆਇਆ। ਜਦੋਂ ਉਹ ਦੂਜੇ ਦਿਨ ਜਾਣ ਲੱਗਾ। ਰਾਤ ਰਹਿੱਣ ਦੇ ਪੈਸੇ ਦੇਣ ਲੱਗਾ। ਮੈਂ ਉਸ ਤੋਂ ਪੈਸੇ ਨਹੀਂ ਲਏ। ਮੇਰੇ ਦਿਮਾਗ ਵਿੱਚ ਆਇਆ। ਇੱਕ ਕੰਮਰਾ ਵਿਹਲਾ ਪਿਆ ਹੈ। ਇਸ ਨੂੰ ਕਿਰਾਏ ਉਤੇ ਦੇ ਦੇਵਾ। 100 ਡਾਲਰ ਮਹੀਨੇ ਨੂੰ ਇੱਕ ਬੰਦਾ ਰੱਖ ਲਿਆ। ਇਸ 100 ਡਾਲਰ ਦੇ ਨਸ਼ੇ ਨੇ ਸਾਨੂੰ ਦੋਂਨਾਂ ਭਰਾਵਾਂ ਨੂੰ ਹੋਟਲ ਦਾ ਬਿਜ਼ਨਸ ਕਰਨ ਲੱਗਾ ਦਿੱਤਾ। 70 ਸਾਲਾਂ ਦੇ ਹੋ ਗਏ। ਸਾਡਾ ਦੋਂਨੇ ਭਰਾਵਾਂ ਦਾ ਅੱਜ ਤੱਕ ਬਹੁਤ ਪਿਆਰ ਹੈ। ”
ਅੱਜ ਕੱਲ ਤਾਂ ਸਰਕਾਰ ਕਰਜ਼ਾ ਦਿੰਦੀ ਹੈ। ਅਗਰ ਲਏ ਕਰਜ਼ੇ ਨੂੰ ਸਹੀਂ ਥਾਂ ਉਤੇ ਲਗਾਇਆ ਜਾਵੇ। ਮੇਹਨਤ ਕੀਤੀ ਜਾਵੇ। ਆਪੇ ਫ਼ਲ ਲੱਗੇਗਾ। ਹੱਥ ਹਿਲਾਈਏ, ਕੁੱਝ ਤਾ ਹੱਥ ਵਿੱਚ ਆਉਂਦਾ ਹੀ ਹੈ। ਪਹਿਲਾਂ ਸੁਪਨਾਂ ਦੇਖਣਾਂ ਪੈਂਦਾ ਹੈ। ਸੁਪਨੇ ਨੂੰ ਸੱਚ ਕਰਨ ਲਈ ਜ਼ਤਨ ਕਰਨਾਂ ਪੈਂਦਾ ਹੈ। ਘਰੋਂ ਜਦੋਂ ਲੋਕ ਕਮਾਈ ਕਰਨ ਬਾਹਰ ਅਮਰੀਕਾ, ਕਨੇਡਾਂ, ਬਾਹਰਲੇ ਦੇਸ਼ਾਂ ਨੂੰ ਲੋਕ ਜਦੋਂ ਆਉਂਦੇ ਹਨ। ਤਕਰੀਬਨ ਖਾਲੀ ਹੱਥ ਹੀ ਹੁੰਦੇ ਹਨ। ਖੱਟਣ ਤਾਂ ਬਾਹਰੋਂ ਜਾਂਦੇ ਹਨ। ਬਾਹਰ ਆ ਕੇ ਔਖੇ ਦਿਨ ਵੀ ਦੇਖਣੇ ਪੈਂਦੇ ਹਨ। ਰੁੱਖੀ-ਮਿਸੀ ਵੀ ਖਾਂਣੀ ਪੈਂਦੀ ਹੈ। ਮੇਹਨਤ ਕਰਨ ਵਾਲਾ ਬੰਦਾ 6 ਮਹੀਨੇ ਵਿੱਚ ਲੋੜੀਦਾ ਘਰ ਦਾ ਸਾਰਾ ਸਮਾਨ ਖ੍ਰੀਦ ਲੈਦਾਂ ਹੈ। ਦੋ ਵਕਤ ਦੀ ਵਧੀਆ ਰੋਟੀ ਖਾਦਾਂ ਹੈ। ਬਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੇ ਰਹਿੱਣ ਲਈ ਪੂਰੇ ਇਲਾਕੇ ਮਹੱਲੇ, ਮੱਲੇ ਹੋਏ ਹਨ। ਉਥੇ ਬਹੁਤੇ ਘਰ ਪੰਜਾਬੀਆਂ ਦੇ ਹਨ। ਕਾਰੋਬਾਰ ਪੰਜਾਬੀਆਂ ਦੇ ਹਨ। ਰੈਸਟੋਰੈਂਟ, ਗਰੋਸਰੀ, ਗਹਿੱਣਿਆਂ, ਕੱਪੜਿਆਂ ਦੀਆਂ ਦੁਕਾਨਾਂ ਪੰਜਾਬੀਆਂ ਦੀਆਂ ਦਿਸਦੀਆਂ ਹਨ। ਪ੍ਰੋਪਟੀ ਡੀਲਰ, ਬੱਸਾਂ, ਟੱਰਕਾਂ, ਟੈਕਸੀਆਂ ਵਾਲੇ ਡਰਾਇਵਰ, ਡਾਕਟਰ, ਵਕੀਲ, ਐਮ ਐਲ ਏ, ਪਾਰਲੀਮੈਂਟ, ਮੀਡੀਆਂ ਨੂੰ ਸਾਡੇ ਆਪਣੇ ਪੰਜਾਬੀ ਚਲਾ ਰਹੇ ਹਨ। ਜਿਧਰ ਨੂੰ ਵੀ ਦੇਖਦੇ ਹਾਂ। ਅਮਰੀਕਾ, ਕਨੇਡਾਂ, ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਹੀ ਦਿਸਦੇ ਹਨ। ਇਹ ਮੇਹਨਤ ਦਾ ਨਤੀਜ਼ਾ ਹੈ। ਅਸੀਂ ਇਥੇ ਆ ਕੇ ਵੀ ਕਾਮਜ਼ਾਬ ਹੋ ਗਏ ਹਾਂ। ਕਦੇ ਯਾਦ ਹੀ ਨਹੀਂ ਆਇਆ। ਅਸੀ ਬਦੇਸ਼ੀ ਹਾਂ। ਹਰ ਧਰਤੀ ਸਾਡੀ ਆਪਣੀ ਹੈ। ਜਿਥੇ ਵੀ ਪੈਰ ਰੱਖਦੇ ਹਾਂ। ਉਹ ਸਾਡੀ ਆਪਣੀ ਹੈ। ਸਾਨੂੰ ਹਰ ਧਰਤੀ ਉਤੇ ਫ਼ਖਰ ਹੋਣਾਂ ਚਾਹੀਦੀ ਹੈ। ਲੋੜ ਮੇਹਨਤ ਕਰਨ ਦੀ ਹੈ। ਹੌਸਲਾ ਬਲੰਦ ਕਰਨ ਦੀ ਲੋੜ ਹੈ। ਧਰਤੀ ਕੋਈ ਵੀ ਹੋਵੇ। ਗੱਲ ਮੇਹਨਤ ਕਰਨ ਦੀ ਹੈ। ਲਗਨ ਨਾਲ ਹੀ ਸਫ਼ਲਤਾ ਮਿਲਣੀ ਹੈ।

 

Comments

Popular Posts