ਭਾਗ 6 ਜਿੰਦਗੀ ਜੀਨੇ ਦਾ ਨਾਂਮ

ਮੁਫ਼ਤ ਦੀ ਗਾਂ ਦੇ ਦੰਦ ਨਹੀਂ ਗਿੱਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ 

ਲੋਕ ਕਹਿੰਦੇ ਹਨ, “ ਰੱਬ ਜੋੜੀਆਂ ਉਤੋਂ ਬੱਣਾਂ ਕੇ ਭੇਜਦਾ ਹੈ। “ ਕਈਆਂ ਦਾ ਇਹ ਵੀ ਕਹਿਣਾਂ ਹੈ, “ ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ। “ ਕਈ ਐਸੀਆਂ ਜੋੜੀਆਂ ਹਨ। ਜਿੰਨਾਂ ਦਾ ਕੋਈ ਜੋੜ ਨਹੀਂ ਹੈ। ਸਾਢੇ ਛੇ ਫੁੱਟ ਦੇ ਬੰਦੇ ਦੇ ਗਲ਼ ਚਾਰ ਫੁੱਟ ਦੀ ਜ਼ਨਾਨੀ ਪਈ ਹੁੰਦੀ ਹੈ। 50 ਕਿਲੋ ਦੇ ਬੰਦੇ ਦੇ ਸਕੂਟਰ ਤੇ ਤਿੰਨ ਕੁਵਿੰਟਲ ਦੀ ਔਰਤ ਬੈਠੀ ਹੁੰਦੀ ਹੈ। ਬੰਦਾ ਕਬਜ਼ ਹੋਈ ਵਾਂਗ ਦੋਂਨੇਂ ਹੈਡਲਾਂ ਨੂੰ ਫੜੀ, ਆਕੜਿਆ ਬੈਠਾ ਹੁੰਦਾ ਹੈ। ਐਡਾ ਜੋਗਾੜ ਪਤਾ ਨਹੀਂ ਕਿਵੇਂ ਸੰਭਾਲਦਾ ਹੋਵੇਗਾ? ਕਈ ਜੋ ਹਰ ਰੋਜ਼ ਨਵੇਂ ਥਾਂ ਤੋਪਾ ਗੰਢ ਲੈਂਦੇ ਹਨ। ਪਤੀ-ਪਤਨੀ ਤੋਂ ਵੀ ਵੱਧ ਕੇ, ਕੜ੍ਹੀ ਘੋਲਦੇ ਹਨ। ਲੁੱਕ-ਛੁੱਪ ਕੇ, ਸਰੀਰਕ ਰਿਸ਼ਤੇ ਬੱਣਾਂਉਂਦੇ ਹਨ। ਬਲਾਤਕਾਰ ਜਾ ਰਜਾ ਮੰਦੀ ਨਾਲ ਜੋ ਕਰਦੇ ਹਨਕੀ ਉਹ ਜੋੜੀਆਂ ਤੋਂ ਵੱਖਰਾ ਕਰਦੇ ਹਨ? ਮੱਕਸਦ ਤਾਂ ਸਬ ਦਾ ਇਕੋ ਹੈ। ਸਰੀਰਕ ਸੰਤੁਸ਼ਟੀ ਕਰਨਾਂ। ਉਹ ਚਾਹੇ ਬੰਦੇ ਨਾਲ ਜਾਂ ਜਾਨਵਰ ਨਾਲ ਕਰ ਲੈਣ। ਕੋਈ ਫ਼ਰਕ ਨਹੀਂ ਹੈ।

ਵੈਸੇ ਵੀ ਮਰਦ ਪਤਨੀ-ਪ੍ਰੇਮਕਾ, ਰੰਡੀ ਤੇ ਹੋਰ ਔਰਤਾਂ ਨੂੰ, ਇੰਨਾਂ ਬੇਵਕੂਫ਼ ਸਮਝਦੇ ਹਨ। ਐਸੀ ਹਾਲਤ ਕਰਦੇ ਹਨ। ਔਰਤਾਂ ਨੂੰ ਕਿਸੇ ਜਾਨਵਰ ਤੋਂ ਘੱਟ ਨਹੀਂ ਸਮਝਦੇ। ਔਰਤਾਂ-ਮਰਦ ਇਹ ਸਬ ਚੰਗੀ ਤਰਾਂ ਜਾਂਣਦੇ ਹਨ। ਫਿਰ ਵੀ ਔਰਤਾਂ ਮਰਦਾਂ ਦੀਆਂ ਇੰਨੀਆਂ ਗੁਲਾਮ ਬੱਣ ਗਈਆਂ ਹਨ। ਉਨਾਂ ਨੂੰ ਆਪਦੀ ਹਾਲਤ ਆਪ ਨਹੀਂ ਦਿਸਦੀ। ਤਿਲ-ਤਿਲ ਕਰਕੇ ਜੂਨੀ ਭੋਗ ਰਹੀਆਂ ਹਨ। ਇਸ ਦਾ ਮੱਤਲੱਭ ਇਹ ਨਹੀਂ ਹੈ। ਆਪ ਮਾੜੀ ਜੂਨ ਭੋਗ ਲਈ ਹੈ। ਸਿਲਸਲਾ ਖ਼ਤਮ ਹੋ ਗਿਆ। ਐਸੀਆਂ ਔਰਤਾਂ ਆਪਦੀਆਂ ਧੀਆਂ, ਹੋਰ ਜੰਮਣ ਵਾਲੀਆਂ ਕੁੜੀਆਂ ਲਈ, ਕੰਡੇ ਤਿਖੇ ਕਰ ਰਹੀਆਂ ਹਨ। ਜੇ ਅੱਜ ਦੀ ਔਰਤ ਇੰਨਾਂ ਕੰਢਿਆਂ ਨੂੰ ਭੋਰ ਨਹੀਂ ਸਕਦੀ। ਮਰਦ ਦੀ ਤਾਨਾਂਸ਼ਾਂਹੀ ਦਾ ਮੂੰਹ ਤੋੜਵਾਂ ਜੁਆਬ ਨਹੀਂ ਦੇ ਸਕਦੀ। ਉਸ ਦੇ ਦੂਜਿਆਂ ਲਈ ਕਿਤੇ ਪਰ-ਉਕਾਰ ਦਾ ਕੀ ਫੈਇਦਾ ਹੈ? ਜੇ ਆਪ ਪਿੰਡੇ ਉਤੇ ਦੁੱਖ-ਦਰਦ ਹੁੰਢਾਉਂਦੀ ਹੈ। ਆਉਣ ਵਾਲੀਆਂ ਇਹੀ ਕੁੱਝ ਸਹਿੰਦੀਆਂ ਮਰ ਜਾਂਣਗੀਆਂ। ਔਰਤ-ਮਰਦ ਦੋਂਨਾਂ ਨੂੰ ਐਸਾ ਕੋਈ ਹੱਕ ਨਹੀਂ ਹੈ। ਸੁਖ ਦੇ ਪਲ਼ ਬਿਤਾਉਣ ਲਈ ਸੈਕਸ ਲਈ ਔਰਤਾਂ-ਮਰਦ ਨੂੰ ਵਰਤ ਲਿਆ ਜਾਵੇਬਾਅਦ ਵਿੱਚ ਅੱਗਲੇ ਨੂੰ ਟੌਰਚਰ, ਖੱਜ਼ਲ-ਖੁਆਰ ਕਰਦੇ ਰਹਿੱਣਅੱਗਲੇ ਦੀ ਜਾਨਵਰਾਂ ਵਾਲੀ ਹਾਲਤ ਕਰ ਦਿੰਦੇ ਕਈ ਮਰਦਾਂ ਨਾਲ ਵੀ ਔਰਤਾਂ ਵੱਲੋਂ ਬਹੁਤ ਬੁਰਾ ਸਲੂਕ ਹੁੰਦਾ ਹੈ। ਰਿਸ਼ਤਾ ਕਰਨ ਵੇਲੇ ਲੋਕ ਵੱਧ ਤੋਂ ਵੱਧ ਮਾਪਿਆ, ਭੈਣਾਂ-ਭਰਾਵਾਂ ਤੇ ਘਰ-ਜ਼ਮੀਨ ਬਾਰੇ ਹੀ ਜਾਂਣਕਾਰੀ ਹਾਸਲ ਕਰਦੇ ਹਨ। ਪਿੰਡ ਦਾ ਨਾਂਮ ਪੁੱਛ ਲੈਂਦੇ ਹਨ। ਜਦ ਕਿ ਚਾਹੀਦਾ ਤਾਂ ਇਹ ਹੈ। ਕੁੜੀ-ਮੁੰਡੇ ਦੀ ਸ਼ਕਲ ਦੇਖਣ ਦੀ ਥਾਂ, ਉਸ ਦੇ ਕੰਮ ਦੇਖੇ ਜਾਂਣ। ਕਈ ਪੜ੍ਹੇ-ਲਿਖੇ ਵੀ ਹੜੇ ਹੁੰਦੇ ਹਨ। ਗਿਲਾਸ ਵਿੱਚ ਪਾਣੀ ਪਾ ਕੇ ਨਹੀਂ ਪੀ ਸਕਦੇ। ਹੋਰ ਕੰਮ ਕਰਨੇ, ਬਹੁਤ ਔਖੀ ਖੇਡ ਹੈ।

ਕੈਲੋ ਦਾ ਰਿਸ਼ਤਾ, ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਕਰਾਇਆ ਸੀ। ਇਹੀ ਗੱਲ ਪਿਛੇ ਰਿਸ਼ਤਾ ਹੋ ਗਿਆ ਸੀ। ਮੁੰਡਾ ਕਨੇਡਾ ਤੋਂ ਆਇਆ ਹੈ। ਅਜੇ ਮੁੰਡਾ ਦੇਖਿਆ ਹੀ ਨਹੀਂ ਸੀ। ਪਹਿਲਾਂ ਹੀ ਕੈਲੋ ਦੇ ਡੈਡੀ ਨੇ ਰਿਸ਼ਤੇਦਾਰ ਸਾਢੂ ਨੂੰ ਕਹਿ ਦਿੱਤਾ ਸੀ, “ ਜੇ ਤੁਸੀਂ ਸਾਕ ਕਰਾਉਂਦੇ ਹੋ। ਮੈਨੂੰ ਤੱਸਲੀ ਹੈ। ਤੁਸੀਂ ਕੋਈ ਮਾੜਾ ਥਾਂ ਕੈਲੋ ਲਈ ਥੋੜੀ ਲੱਭਣ ਲੱਗੇ ਹੋ। “ “ ਤਾਂਹੀਂ ਤਾਂ ਅਸੀਂ ਦੱਸ ਪਾਈ ਹੈ। ਕਨੇਡਾ ਤੋਂ ਸਾਡੇ ਪਿੰਡ ਦੇ ਬੰਦੇ ਆਏ ਹੋਏ ਹਨ। ਮੈਂ ਉਨਾਂ ਨੂੰ ਕਿਹਾ, “ ਕੁੜੀ ਤਾਂ ਸਾਡੇ ਘਰ ਹੀ ਹੈਗੀ ਹੈ। ਘਰਵਾਲੀ ਦੀ ਸਕੀ ਭਾਂਣਜੀ ਹੈ। ਦੇਖ਼ ਕੇ ਕੋਈ ਨਿੰਦ ਨਹੀਂ ਸਕਦਾ। “ ਇਸੇ ਲਈ ਉਨਾਂ ਨੂੰ ਨਾਲ ਹੀ ਲੈ ਆਇਆਂ ਹਾਂ। “ ਕੈਲੋ ਦੀ ਮਾਂ ਨੇ ਕਿਹਾ, “ ਉਨਾਂ ਨੂੰ ਘਰ ਦੇ ਅੰਦਰ ਲੈ ਆਵੋ। ਬਾਹਰ ਕਿਉਂ ਕਾਰ ਵਿੱਚ ਬੈਠਾ ਰੱਖਿਆਂ ਹੈ? ਇਹ ਵੱਸਦਾ ਘਰ ਹੈ। ਕੋਈ ਵੀ ਘਰ ਆ ਜਾਵੇ। ਉਸ ਨੂੰ ਹੱਥੀਂ ਛਾਵਾਂ ਕਰਦੇ ਹਾਂ। ਰੋਟੀ, ਚਾਹ, ਪਾਣੀ ਨਾਲ ਸੇਵਾ ਕਰਦੇ ਹਾਂ। ਇਹ ਤਾਂ ਆਪਣੀ ਕੈਲੋ ਨੂੰ ਦੇਖ਼ਣ ਆਏ ਹਨ। “ ਕੈਲੋ ਦੇ ਮਾਸੜ ਨੇ ਕਨੇਡਾ ਵਾਲੇ ਬੰਦੇ ਘਰ ਅੰਦਰ ਲੈ ਆਂਦੇ ਉਹ ਚਾਰ ਜਾਂਣੇ ਸਨ। ਮੁੰਡਾ, ਉਸ ਦਾ ਡੈਡੀ, ਭੈਣ ਤੇ ਜੀਜਾ। ਚਾਰੇ ਕਨੇਡਾ ਤੋਂ ਆਏ ਹੋਏ ਸਨ। ਚਾਹ ਪੀਣ ਪਿਛੋਂ ਕੈਲੋ ਦੀ ਮਾਸੀ ਉਸ ਨੂੰ ਲੈ ਕੇ ਆ ਗਈ। ਮੁੰਡਾ-ਕੁੜੀ ਦਾ ਕੱਦ-ਕਾਠ, ਰੂਪ, ਰੰਗ ਦੇਖ ਕੇ ਹੀ ਗੱਲ ਪੱਕੀ ਹੋ ਗਈ। ਸਾਰੇ ਇੱਕ ਦੂਜੇ ਨੂੰ ਕਹਿੱਣ ਲੱਗੇ, “ ਮੂੰਹ ਮਿੱਠਾ ਕਰੋ। ਸਬ ਕੁੱਝ ਠੀਕ ਹੈ। “ ਠੀਕ ਪਤਾ ਨਹੀਂ ਕੀ ਸੀ? ਕਿਸੇ ਨੂੰ ਪੜ੍ਹਾਈ ਨਹੀਂ ਪੁੱਛੀ ਸੀ ਨਾਂ ਹੀ ਕਨੇਡਾ ਵਾਲਿਆਂ ਤੋਂ ਨੌਕਰੀਆਂ ਬਾਰੇ ਪੁੱਛਿਆ ਸੀ। ਬਈ ਤੁਹਾਡਾ ਕਨੇਡਾ ਵਿੱਚ ਕਾਹਦਾ ਬਿਜ਼ਨਸ ਹੈ? ਮੁੰਡੇ ਦੀ ਭੈਣ ਨੇ ਕਿਹਾ, “ ਸਾਨੂੰ ਵਿਆਹ ਪੰਜਾਂ ਦਿਨਾਂ ਤੇ ਚਾਹੀਦਾ ਹੈ। ਸਾਡੀ ਛੁੱਟੀ ਥੋੜੀ ਹੈ। “ ਕੈਲੋ ਦੀ ਮਾਂ ਨੇ ਕਿਹਾ, “ ਅਸੀਂ ਤਾਂ ਉਸੇ ਦਿਨ ਲਾਮਾਂ ਦੇ ਦੇਣੀਆਂ ਹਨ। ਜਦੋਂ ਤੁਸੀਂ ਕਹੋਗੇ। “ “ ਕੇਲੋ ਨੇ ਚੋਰ ਅੱਖ ਨਾਲ ਮੁੰਡੇ ਵੱਲ ਦੇਖਿਆ। ਉਹ ਉਸ ਵੱਲ ਦੇਖ਼ ਕੇ ਹੱਸ ਰਿਹਾ ਸੀ। ਕੇਲੋ ਨੂੰ ਉਸ ਦੇ ਦੰਦ ਪੀਲੇ ਲੱਗੇ। ਕੈਲੋ ਨੂੰ ਧੁੜਧੜੀ ਜਿਹੀ ਆਈ। ਉਸ ਨੂੰ ਪਤਾ ਸੀ। ਪੀਲੇ ਦੰਦ ਤੰਬਾਕੂ ਖਾਂਣ ਵਾਲਿਆਂ ਦੇ ਹੁੰਦੇ ਹਨ। ਉਸ ਦਾ ਮਨ ਕੀਤਾ ਆਪਦੇ ਮੰਮੀ-ਡੈਡੀ ਨੂੰ ਕਹਿ ਦੇਵੇ, “ ਐਸੇ ਗੰਦੇ ਦੰਦਾਂ ਵਾਲੇ ਬੰਦੇ ਨਾਲ, ਮੈਂ ਵਿਆਹ ਨਹੀਂ ਕਰਾ ਸਕਦੀ। ਜਿਸ ਦੇ ਦੰਦ ਇੰਨੇ ਗੰਦੇ ਹਨ। ਮੂੰਹ ਵਿੱਚੋਂ ਮੁਸ਼ਕ ਵੀ ਮਾਰਦਾ ਹੋਣਾਂ ਹੈ। “ ਗੱਲ ਮੂੰਹ ਵਿੱਚ ਆਈ ਹੀ ਸੀ। ਮਾਸੀ ਨੇ ਕਹਿ ਦਿੱਤਾ, “ ਆਉਂਦੇ ਐਂਤਵਾਰ ਦਾ ਵਿੱਚ ਪੱਕਾ ਹੈ। “ ਸਾਰੇ ਇੱਕ ਦੂਜੇ ਨੂੰ ਵਧਾਂਈਆਂ ਦੇਣ ਲੱਗ ਗਏ। ਕੈਲੋ ਦੀ ਗੱਲ ਵਿੱਚੇ ਦੱਬ ਗਈ। ਜੇ ਕੈਲੋ ਇਹ ਕਹਿ ਵੀ ਦਿੰਦੀ। ਉਸ ਦੀ ਗੱਲ ਸੁਣਨੀ ਕਿਹਨੇ ਸੀ? ਸਾਰੇ ਉਸ ਤੋਂ ਸਿਆਣੇ ਬੈਠੇ ਸਨ। ਇਹੀ ਕਹਿੱਣਾਂ ਸੀ, “ ਮੁਫ਼ਤ ਦੀ ਗਾਂ ਦੇ ਦੰਦ ਨਹੀਂ ਗਿੱਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ ਹੈ। “ ਮਰਦਾਂ ਨਾਲ ਵੀ ਕੁੱਝ ਐਸਾ ਹੀ ਹੁੰਦਾ ਹੈ। ਰੱਬ ਜਾਂਣੇ ਮਰਦ ਤੇ ਔਰਤ ਵਿੱਚੋਂ ਕੌਣ ਕਿਹਨੂੰ ਚਾਰਦਾ ਹੈ?
 
 
 

Comments

Popular Posts