ਖਾਲਸੇ ਦੀ ਸਿਜਨਾ

October 5, 2010 at 8:06am
- ਸਤਵਿੰਦਰ ਕੌਰ ਸੱਤੀ (ਕੈਲਗਰੀ)
satwnnder_7@hotmail.com
ਸੰਨ 1699 ਵਿਸਾਖ ਯਾਦਗਾਰ ਬੱਣ ਗਏ।
ਕੇਸਗੜ੍ਹ ਸਾਹਿਬ ਦਿਵਾਨ ਲੱਗ ਗਏ।
ਅੰਨਦਪੁਰ ਧਰਤੀ ਨੂੰ ਭਾਗ ਲੱਗ ਗਏ।
ਗੁਰੂ ਪਿਆਰੇ ਦਰਸ਼ਨਾਂ ਨੂੰ ਆ ਗਏ।
ਗੋਬਿੰਦ ਰਾਏ ਦਿਵਾਨ ਵਿੱਚ ਆ ਗਏ।
ਲਿਸ਼ਕਦੀ ਤਲਵਾਰ ਲੈ ਕੇ ਆ ਗਏ।
ਨਵਾ ਖਾਲਸਾ ਪੰਥ ਸਿਜਨਾ ਦੱਸ ਗਏ।
ਗੁਰੂ ਜੀ ਇੱਕ ਸਿਰ ਦੀ ਮੰਗ ਕਰ ਗਏ।
ਦਿਇਆ ਰਾਮ ਜੀ ਉਠ ਕੇ ਖੜ੍ਹ ਗਏ।
ਗੁਰੂ ਜੀ ਦੇ ਨਾਲ ਤੱਬੂ ਵਿੱਚ ਚੱਲੇ ਗਏ।
ਗੁਰੂ ਜੀ ਖੂਨੀ ਤਲਵਾਰ ਲੈ ਕੇ ਆ ਗਏ।
ਦੂਜੇ ਹੋਰ ਇੱਕ ਸਿਰ ਦੀ ਮੰਗ ਕਰ ਗਏ।
ਧਰਮ ਚੰਦ ਜੀ ਨੇ ਸੀਸ ਭੇਟ ਕਰ ਗਏ।
ਤੀਜੇ ਸਿਰ ਦੀ ਵੀ ਮੰਗ ਹੋਰ ਕਰ ਗਏ।
ਹਿੰਮਤ ਰਾਏ ਜੀ ਝੱਟ ਉਠ ਕੇ ਖੜ੍ਹ ਗਏ।
ਚੋਥੇ ਸਿਰ ਦੀ ਵੀ ਜਰੂਤ ਫਿਰ ਆਖ ਗਏ।
ਮੋਹਕਮ ਚੰਦ ਜੀ ਸਿਰ ਦੇਣ ਨੇੜੇ ਆ ਗਏ।
ਪੰਜਵੇਂ ਸਿਰ ਦੀ ਗੁਰੂ ਜੀ ਭੇਟ ਮੰਗ ਨੇ ਗਏ।
ਸਾਹਿਬ ਚੰਦ ਜੀ ਗੁਰੂ ਜੀ ਦੀ ਭੇਟ ਚੜ੍ਹ ਗਏ।
ਪੰਜੇ ਸਾਰੇ ਤੱਬੂ ਵਿਚੋਂ ਸਾਬਤ ਬਾਹਰ ਆ ਗਏ।
ਮਾਤਾ ਸਾਹਿਬ ਜੀ ਪਾਣੀ ਵਿੱਚ ਪਾਤਸੇ ਪਾ ਗਏ।
ਪੰਜੇ ਰਲ ਕੇ ਪੰਜ ਬਾਣੀਆਂ ਦੇ ਪਾਠ ਪੜ੍ਹ ਗਏ।
ਤਾਂ ਨਿਰਮਲ ਜਲ ਵੀ ਮਿੱਠੇ ਅੰਮ੍ਰਿਤ ਬੱਣ ਗਏ।
ਉਦੋ ਤੋਂ ਪੰਜੇ ਸਿੰਘ ਗੁਰੂ ਜੀਨੂੰ ਪਿਆਰੇ ਬੱਣ ਗਏ।
ਗੁਰੂ ਜੀ ਪੰਜਾਂ ਪਿਆਰਿਆਂ ਨੂੰ ਗੁਰੂ ਕਹਿ ਗਏ।
ਵਿਸਾਖੀ ਨੂੰ ਸੀ ਆਪੇ ਹੀ ਗੁਰੂ ਚੇਲਾ ਬੱਣ ਗਏ।
1699 ਦੀ ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕਰ ਗਏ।
ਅੰਮ੍ਰਿਤ ਦੀ ਦਾਤ ਗੁਰੂ ਪਿਆਰਿਆਂ ਨੂੰ ਨੇ ਦੇ ਗਏ।
ਸਿੱਖ ਕੌਮ ਦੀ ਡੋਰ ਪੰਜਾ ਪਿਆਰਿਆਂ ਨੂੰ ਦੇ ਗਏ।
ਸੱਤੀ ਗੁਰੂ ਜੀ ਸਿੱਖ ਮਰਦਾਂ ਨੂੰ ਸਿੰਘ ਨੇ ਕਹਿ ਗਏ।
ਗੁਰੂ ਜੀ ਔਰਤ ਨੂੰ ਸਤਵਿੰਦਰ ਕੌਰ ਦਾ ਨਾਂਮ ਦੇ ਗਏ।
ਵਾਹਿਗਰੂ ਜੀ ਕਾ ਖਾਲਸਾ।ਵਾਹਿਗਰੂ ਜੀ ਕੀ ਫਤਿਹ ਬੁਲਾ ਗਏ।

Comments

Popular Posts