ਭਾਗ 60 ਕੁੱਤੇ ਤੋਂ ਕੁੰਡਾ-ਜਿੰਦਾ ਲਾ ਕੇ, ਰੱਖਣਾ ਚਾਹੀਦਾ ਹੈ

ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੰਗੀਰੋ ਤੇ ਉਸ ਦੇ ਮੁੰਡੇ ਵਿੱਚ ਹੱਥੋ ਪਾਈ ਦੇਖ ਕੇ, ਤਾਰੋ ਦੀ ਸੁਰਤ ਗੁੰਮ ਜਿਹੀ ਹੋ ਗਈ ਸੀ। ਜੰਗੀਰੋ ਵੀ ਸ਼ਰਮਿੰਦਾ ਹੋ ਗਈ ਸੀ। ਘਰ ਗਈ  ਤਾਂ ਗੁਆਂਢਣ ਦਰਾਂ ਮੂਹਰੇ ਖੜ੍ਹੀ ਗਾਲ਼ਾਂ ਕੱਢ ਰਹੀ ਸੀ, “ ਹਾਏ  ਨੀ ਜੰਗੀਰੋ ਤੇਰਾ ਕੱਖ ਨਾਂ ਰਹੇ। ਤੇਰਾ ਮੁੰਡਾ ਮਰ ਜਾਵੇ। ਮੇਰੇ ਘਰ ਸਿਖਰ ਦੁਪਹਿਰੇ ਆ ਵੜਿਆ। ਕੁੜੀ ਦੀ ਇੱਜ਼ਤ ਨੂੰ ਟੁੱਟ ਕੇ ਪੈ ਗਿਆ। ਕੁੜੀ ਦੇ ਕੱਪੜੇ ਪਾੜ ਦਿੱਤੇ। ਉਸ ਨੇ ਮਾਂ-ਧੀ ਦੀ ਇੱਕ ਨਹੀਂ ਸੁਣੀ। “ “ ਮੇਰਾ ਉਹ ਕੁੱਝ ਨਹੀਂ ਲੱਗਦਾ। ਤੁਸੀਂ ਉਸ ਨਾਲ ਜੋ ਮਰਜ਼ੀ ਕਰੋ। ਤੁਹਾਡੀ ਕੁੜੀ ਕੰਧ ਤੋਂ ਦੀ ਸਾਡੇ ਵਿਹੜੇ ਵਿੱਚ ਜਦੋਂ ਝਾਤੀਆਂ ਮਾਰਦੀ ਹੈ। ਉਦੋਂ ਤੈਨੂੰ ਨਹੀਂ ਦਿਸਦੀ। ਅੱਖਾਂ ਤੇਰੀਆਂ ਵੀ ਮੁੰਦੀਆਂ ਹੋਈਆਂ ਨਹੀਂ ਹਨ। “ “ ਤੂੰ ਆਪਦੇ ਮੁੰਡੇ ਦਾ ਪੱਖ ਕਰਦੀ ਹੈ। ਮੈਂ ਪੰਚਾਇਤ ਇਕੱਠੀ ਕਰਦੀ ਹਾਂ। ਤੇਰਾ ਜਲੂਸ ਕੱਢਦੀ ਹਾਂ। “ “ ਮੈਂ ਜੋ ਰੋਜ਼ ਦੇਖਦੀ ਹਾਂ। ਉਹੀ ਕਿਹਾ ਹੈ। ਮੈਂ ਇੰਨਾ ਨੂੰ ਕਈ ਬਾਰ ਫੜ ਚੁੱਕੀ ਹਾਂ। ਤੇਰੀ ਕੁੜੀ ਹੀ ਉਦੋਂ ਮੇਰੀਆਂ ਮਿੰਨਤਾਂ ਕਰਕੇ ਕਹਿੰਦੀ ਸੀ, “ ਮੇਰੀ ਮਾਂ ਨੂੰ ਨਾਂ ਦੱਸੀ “ ਤੂੰ ਅੱਖਾਂ ਖੋਲ ਕੇ ਰੱਖਿਆ ਕਰ। “ “ ਤੂੰ ਧੀ-ਧਿਆਣੀ ਉੱਤੇ ਤੁਹਮਤਾਂ ਲਗਾਉਂਦੀ ਹੈ।

ਉਸ ਦਾ ਘਰਵਾਲਾ ਪੰਚਾਇਤ ਲੈ ਆਇਆ ਸੀ। ਪਿੰਡ ਦਾ ਸਰਪੰਚ, ਤਿੰਨ ਮੈਂਬਰ, ਇੱਕ ਔਰਤ ਪੰਚਣੀ ਸੀ। ਔਰਤ ਨੇ, ਖ਼ਾਸੀ ਮੇਕਅਪ ਕੀਤੀ ਹੋਈ ਸੀ। ਪਿੰਡ ਵਿੱਚ ਹੀ ਤੀਜੇ ਬੰਦੇ ਦੇ ਘਰ ਬੈਠੀ ਸੀ। ਉਹ ਵੀ ਮਰ ਗਿਆ ਸੀ। ਇਹ ਹੁਣ ਪੰਚਾਂ ਵਿੱਚ, ਪਿੰਡ ਦੀ ਚੌਧਰਾਇਣ ਬਣ ਗਈ ਸੀ। ਉਸ ਨੇ ਕੁੜੀ ਨੂੰ ਇੰਨੀ ਕੁ ਹੋਲੀ ਆਵਾਜ਼ ਵਿੱਚ ਪੁੱਛਿਆ, ਜੋ ਸਬ ਨੂੰ ਸੁਣ ਗਿਆ, “ ਤੇਰੀ ਮੁੰਡੇ ਨਾਲ ਰਜ਼ਾਮੰਦੀ ਹੈ। ਜਾਂ ਉਸ ਇਕੱਲੇ ਦੀ ਮਰਜ਼ੀ ਸੀ। ਕੁੜੀ ਨੇ ਅੱਖਾਂ ਨੀਵੀਂਆਂ ਕਰ ਲਈਆਂ। ਸਰਪੰਚ ਆਮ ਹੀ ਕੁੜੀ ਕੇ ਘਰ ਆਉਂਦਾ ਜਾਂਦਾ ਸੀ। ਮਾਂ-ਧੀ, ਇਸੇ ਦੇ ਖੇਤ ਵਿੱਚੋਂ ਕੱਖ, ਬਾਲਣ ਲਿਆਉਂਦੀਆਂ ਸਨ। ਉਸ ਨੇ ਮੁਛਾ ਤੇ ਹੱਥ ਫੇਰਿਆ ਤੇ ਕਿਹਾ, “ ਰਜ਼ਾਮੰਦੀ ਹੁੰਦੀ ਕੁੜੀ ਨੇ ਰੌਲਾ ਨਹੀਂ ਪਾਉਣਾ ਸੀ। ਪੰਚਾਇਤ ਇਕੱਠੀ ਕਰਨ ਦੀ ਲੋੜ ਨਹੀਂ ਸੀ। ਪੰਚ ਨੇ ਬੁੱਲ੍ਹਾਂ ਉੱਤੇ ਜੀਭ ਫੇਰ ਕੇ ਕਿਹਾ, “ ਕੁੜੀ ਨੂੰ ਮੈਂ ਪੁੱਛਦਾ ਹਾਂ। ਆਪੇ ਬੋਲ ਕੇ ਦੱਸੇਗੀ। ਕੁੜੀਏ ਦੱਸ ਤੇਰੇ ਕੱਪੜੇ, ਉਸ ਨੇ ਪਾੜੇ ਹਨ। ਜਾਂ ਤੂੰ ਆਪ ਉਤਾਰੇ ਸਨ। ਕੁੜੀ ਰੋਣ ਲੱਗ ਗਈ ਸੀ। ਦੂਜੇ ਪੰਚ ਨੇ ਕਿਹਾ, “ ਕੁੜੀ ਨੂੰ ਕੀ ਪੁੱਛਦੇ ਹੋ। ਮੁੰਡਾ ਹਾਜ਼ਰ ਕਰੋ। ਉਸ ਤੋਂ ਸਾਰੀ ਕਹਾਣੀ ਪਤਾ ਲੱਗੇਗੀ। ਮੁੰਡਾ ਅੰਦਰ ਸੁੱਤਾ ਪਿਆ ਸੀ। ਇਕੱਠ ਬੀਹੀ ਵਿੱਚ ਹੋਇਆ ਸੀ। ਇੱਕ ਪੰਚ ਮੁੰਡੇ ਨੂੰ ਖਿੱਚਦਾ, ਧੂੰਹਦਾ, ਮਾਰਦਾ ਹੋਇਆ ਉੱਥੇ ਲੈ ਆਇਆ। ਉਸ ਨੇ ਕਿਹਾ, “ ਤੂੰ ਅਜੇ ਵੀ ਨੰਗਾ ਹੀ ਪਿਆ ਹੈਂ। ਤੇਰੇ ਕੱਪੜੇ ਕਿਥੇ ਹਨ? “ ਮੁੰਡੇ ਨੇ ਸਿਰ ਦਾ ਦੁਪੱਟਾ ਤੇੜ ਬੰਨਿਆਂ ਹੋਇਆ ਸੀ। ਉਸ ਨੇ ਕਿਹਾ, “ ਮੇਰੇ ਕੱਪੜੇ ਤਾਂ ਕੁੜੀ ਦੇ ਘਰ ਰਹਿ ਗਏ। ਕੁੜੀ ਨੇ ਫੜ ਕੇ, ਆਪਦੇ ਸਰਹਾਣੇ ਰੱਖੇ ਸਨ। ਉਸੇ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਸੀ, “ ਮੇਰੀ ਮਾਂ ਤੇ ਬਾਪੂ ਘਰ ਨਹੀਂ ਹਨ। ਮੈਂ ਕੰਧ ਨਹੀਂ ਟੱਪੀ, ਦੂਜੇ ਪਾਸੇ ਇੰਨਾ ਦੇ ਘਰ ਪੌੜੀ ਲੱਗੀ ਹੋਈ ਹੈ। ਚਾਹੇ ਦੇਖ ਵੀ ਲਵੋ। ਕੁੜੀ ਨੇ ਪੌੜੀ ਲਗਾਈ ਹੈ। ਉੱਤੋਂ ਦੀ ਮਾਂ ਆ ਗਈ। ਸਾਨੂੰ ਇਸ ਹਾਲਤ ਵਿੱਚ ਫੜ ਲਿਆ। ਉਸ ਦੇ ਮਾਂ-ਬਾਪ ਨੂੰ ਪੁੱਛ ਲਵੋ  ਕੀ ਗੁੱਤ ਦੀ ਪਰਾਂਦੀ, ਇੰਨਾ ਨੇ ਲੈ ਕੇ ਦਿੱਤੀ ਹੈ? ਇਹ ਮੈਂ ਸਾਹਮਣੀ ਹੱਟੀ ਤੋਂ ਖ਼ਰੀਦੀ ਹੈ। ਚਾਹੇ ਹੱਟੀ ਵਾਲੇ ਤੋਂ ਪਤਾ ਕਰ ਲਵੋ।

ਹੱਟੀ ਵਾਲਾ ਉੱਥੇ ਹੀ ਖੜ੍ਹਾਂ ਸੀ। ਉਸ ਨੇ ਕਿਹਾ, “ ਇਹ ਸੱਚ ਕਹਿੰਦਾ ਹੈ। ਇਹ ਪਰਾਂਦੀ ਇਸ ਮੁੰਡੇ ਨੇ ਖ਼ਰੀਦੀ ਸੀ। ਮੇਰੀ ਪਤਨੀ ਨੇ ਹੱਥਾਂ ਨਾਲ, ਕਈ ਰੰਗਾਂ ਦੀਆਂ ਡੋਰੀਆਂ ਨਾਲ ਬਣਾਈਂ ਸੀ। ਸਰਪੰਚ ਨੇ ਦੰਦੀਆਂ ਪੀਸੀਆਂ, ਕਸੂਤਾ ਜਿਹਾ ਬਾਣੀਏ ਵੱਲ ਦੇਖਿਆ। ਉਸ ਨੇ ਕਿਹਾ, “ ਤੇਰੇ ਕਰਮ ਚੰਗੇ ਸਨ। ਇਸ ਨੇ ਗਵਾਹੀ ਭਰ ਦਿੱਤੀ ਹੈ। ਨਹੀਂ ਤਾਂ ਤੇਰਾ ਜਲੂਸ ਨੰਗਾ ਕਰਕੇ, ਮੂੰਹ ਕਾਲਾ ਕਰਕੇ, ਗਧੇ ਤੇ ਬੈਠਾ ਕੇ ਕੱਢਣਾ ਸੀ। ਭੀੜ ਖਿਸਕਣ ਲੱਗ ਗਈ ਸੀ। ਜੰਗੀਰੋ ਨੇ ਮੁੰਡੇ ਨੂੰ ਰਾਤ ਨੂੰ ਵੀ ਘਰੇ ਨਹੀਂ ਵੜਨ ਦਿੱਤਾ ਸੀ। ਉਹ ਸਾਰੀ ਰਾਤ ਦਰ ਭੰਨਦਾ ਰਿਹਾ। ਭਾਵੇਂ ਆਲੇ-ਦੁਆਲੇ ਦੇ ਲੋਕਾਂ ਨੂੰ ਸੁਣ ਰਿਹਾ ਸੀ। ਕਿਸੇ ਨੇ ਵਿੱਚ ਦਖ਼ਲ ਨਹੀਂ ਦਿੱਤਾ। ਰਾਤ ਨੂੰ ਸੌ ਨਾਂ ਸਕਣ ਕਾਰਨ, ਜੰਗੀਰੋ ਨੂੰ ਅੱਜ ਫਿਰ ਤਾਰੋ ਦੇ ਘਰ ਜਾਣ ਨੂੰ ਆਥਣ ਹੋ ਗਿਆ ਸੀ। ਉਹ ਪੋਚਾ ਮਾਰ ਰਹੀ ਸੀ। ਉਸ ਦਾ ਮੁੰਡਾ ਆ ਕੇ ਸਿਰ ਤੇ ਖੜ੍ਹ ਗਿਆ। ਉਸ ਨੇ ਕਿਹਾ, “ ਮੈਨੂੰ 100 ਰੁਪਿਆ ਦੇਂਦੇ। ਜੰਗੀਰੋ ਉਸ ਤੋਂ ਡਰ ਗਈ ਸੀ। ਉਸ ਨੇ ਕਿਹਾ, “ ਪੁੱਤ ਮੇਰੇ ਕੋਲੇ ਕੋਈ ਪੈਸਾ ਨਹੀਂ ਹੈ। ਮੈਂ ਤੇਰੇ ਬਾਪੂ ਦੀ ਦਵਾਈ ਲਿਆ ਕੇ ਦਿੱਤੀ ਹੈ। ਮੁੰਡੇ ਨੇ ਉਸ ਨੂੰ ਗੁੱਤੋਂ ਫੜ ਲਿਆ। ਉਹ ਚੀਕਾਂ ਮਾਰਨ ਲੱਗ ਗਈ। ਗਾਮੇ ਤੇ ਤਾਰੋ ਨੇ ਜਦੋਂ ਕਮਰੇ ਵਿੱਚੋਂ, ਬਾਹਰ ਵਰਾਂਡੇ ਵਿੱਚ ਦੇਖਿਆ। ਉਹ ਜੰਗੀਰੋ ਨੂੰ ਗੁੱਤੋਂ ਫੜ ਕੇ, ਵਿਹੜੇ ਵਿੱਚ ਧੂਹੀ ਫਿਰਦਾ ਸੀ। ਗਾਮੇ ਨੇ ਭੱਜ ਕੇ ਆ ਕੇ, ਉਸ ਦੇ ਵਾਲ ਛੁਡਾਉਣ ਦੀ ਕੋਸ਼ਿਸ਼ ਕੀਤੀ। ਤਾਰੋ ਨੇ ਉਂਗਲ਼ਾਂ ਦਾ ਪੰਜਾ ਖੋਲਿਆਂ। ਵਾਲਾਂ ਦਾ ਗੁੱਛਾ. ਮੁੰਡੇ ਦੇ ਹੱਥ ਵਿੱਚ ਆ ਗਿਆ ਸੀ। ਉਹ ਭੱਜ ਗਿਆ। ਤਾਰੋ ਔਰਤਾਂ ਵਾਂਗ ਰੋਣ ਲੱਗ ਗਈ ਸੀ। ਗਾਮੇ ਨੇ ਕਿਹਾ, “ ਜੇ ਮੁੜ ਕੇ, ਤੂੰ ਮੇਰੇ ਘਰ ਆਇਆ। ਹੁਣ ਡਾਂਗਾਂ ਖਾ ਕੇ ਜਾਵੇਗਾ। ਤਾਰੋ ਨੇ ਕਿਹਾ, “ ਬਾਰ ਕਾਹਦੇ ਲਈ ਲੱਗੇ ਹਨ। ਐਸੇ ਕੁੱਤੇ ਤੋਂ ਕੁੰਡਾ-ਜਿੰਦਾ ਲਾ ਕੇ, ਰੱਖਣਾ ਚਾਹੀਦਾ ਹੈ।
 

Comments

Popular Posts