ਭਾਗ 7 ਜਿੰਦਗੀ ਜੀਨੇ ਦਾ ਨਾਂਮ

ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ ਸ਼ਗਨ ਨਹੀਂ ਹੁੰਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ 

ਕੈਲੋ ਨੂੰ ਵਿਆਹ ਦਾ ਬਹੁਤ ਚਾਅ ਸੀ। ਹਰ ਕੋਈ ਉਸੇ ਲਈ ਤਿਆਰੀਆਂ ਕਰ ਰਿਹਾ ਸੀ। ਬਿਊਟੀ ਪਾਰਲਰ ਮੂੰਹ ਮੱਥਾ ਚੰਮਕਾਉਣ ਤੇ ਲੱਗੀ ਹੋਈ ਸੀ। ਹੱਥਾਂ-ਪੈਰਾਂ ਨੂੰ ਮਹਿੰਦੀ ਨਾਲ ਰੰਗਿਆ ਗਿਆ ਸੀ। ਕੈਲੋ ਦਾ ਪਤੀ ਪ੍ਰੇਮ ਪੰਜਾਬ ਵਿੱਚ ਵਿਆਹ, ਇਸੇ ਲਈ ਕਰਾਂਉਣ ਆਇਆ ਸੀ। ਉਸ ਨੂੰ ਭੋਲੀ-ਭਾਲੀ ਕੁੜੀ ਚਾਹੀਦੀ ਸੀ। ਜਿਸ ਦੇ ਮੂੰਹ ਵਿੱਚ ਜੁਬਾਨ ਨਾਂ ਹੋਵੇ। ਕੰਮ ਕਰਨ ਵਿੱਚ ਪਿਛੇ ਨਾਂ ਹਟੇ। ਇਸ ਨੇ ਸੁਣਿਆ ਹੋਇਆ ਸੀ, “ ਪੇਡੂ ਕੁੜੀਆਂ ਨੂੰ ਸਿਰਫ਼ ਪਿੰਡ ਦਾ ਹੀ ਰਸਤਾ ਪਤਾ ਹੁੰਦਾ ਹੈ। ਇਹ ਪਾਲਤੂ ਜਾਨਵਰਾਂ ਵਾਂਗ, ਰੱਸਾ ਤੁੜਾ ਕੇ ਦੂਰ ਨਹੀਂ ਭੱਜਦੀਆਂ। ਵੱਧ ਤੋਂ ਵੱਧ ਪੇਕੇ ਘਰ ਤੱਕ ਦੌੜ ਸਕਦੀਆਂ ਹਨਭੱਜ ਕੇ ਵੀ ਵਾਪਸ ਆ ਜਾਂਦੀਆਂ ਹਨ। ਪਰ ਅੱਜ ਕੱਲ ਭਜਾਉਣ ਵਾਲੇ ਬਹੁਤ ਟੱਕਰ ਜਾਂਦੇ ਹਨ। ਰਾਹ ਤੋਂ ਭੱਟਕਾ ਕੇ, ਕੁਰਾਹੇ ਪਾ ਕੇ, ਆਪ ਡੰਡੀ ਫੜਦੇ ਹਨ।

ਪ੍ਰੇਮ ਆਂਮ ਹੀ ਰੱਜ ਕੇ ਸ਼ਰਾਬ ਪੀਂਦਾ ਸੀ। ਇਹ ਸ਼ਰਾਬ ਨਾਲ ਨਹਾਉਂਦਾ ਸੀ। ਇਸ ਦਾ ਡੈਡੀ ਆਪ ਸ਼ਰਾਬ ਪੀਂਦਾ ਸੀ। ਜੁਵਾਨ ਮੁੰਡੇ ਨੂੰ ਰੋਕ ਵੀ ਨਹੀਂ ਸਕਦਾ ਸੀ। ਹੋਲੀਡੇ ਮਨਾਂਉਣ ਪੰਜਾਬ ਗਏ ਸਨ। ਘਰ ਵਿਆਹ ਰੱਖਿਆ ਸੀ। ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ ਸ਼ਗਨ ਨਹੀਂ ਹੁੰਦੇ। ਮਹਿਮਾਨਾਂ ਦੀ ਸੇਵਾ ਨਹੀਂ ਹੁੰਦੀ। ਕਈ ਐਸੇ ਵੀ ਹੁੰਦੇ ਹਨਜੇ ਪੀਣ ਨੂੰ ਨਾਂ ਸ਼ਰਾਬ ਨਾਂ ਮਿਲੇ। ਜੁਆਕਾਂ ਵਾਂਗ ਰੁਸ ਜਾਂਦੇ ਹਨ। ਪ੍ਰੋਗ੍ਰਾਮ ਵਿਆਹ ਵਿੱਚੇ ਛੱਡ ਕੇ ਚਲੇ ਜਾਂਦੇ ਹਨ। ਪ੍ਰੇਮ ਤੇ ਉਸ ਦੇ ਡੈਡੀ ਕੋਲ ਹਰ ਸ਼ਾਂਮ ਨੂੰ ਪਿੰਡ ਦੇ ਜਾਂਣ-ਪਛਾਂਣ ਵਾਲੇ, ਸਰਪੰਚ ਤੇ ਗੁਆਂਢੀਂ ਆ ਜਾਂਦੇ ਹਨ। ਜਿੰਨਾਂ ਚਿਰ ਧਰਤੀ ਤੇ ਡਿਗਦੇ ਨਹੀਂ ਸਨ। ਉਨਾਂ ਚਿਰ ਪੀਣੋਂ ਨਹੀਂ ਹੱਟਦੇ ਸਨ। ਕਈ ਤਾਂ ਸਰਪੰਚ ਵਰਗੇ ਵੀ ਬੋਤਲ ਨੇਫ਼ੇ ਵਿੱਚ ਟੰਗ ਕੇ ਲੈ ਜਾਂਦੇ। ਪ੍ਰੇਮ ਵੀ ਮੂੰਧੇ ਮੂੰਹ ਡਿੱਗ ਕੇ ਬਸ ਕਰਦਾ ਸੀ। ਪ੍ਰੇਮ ਦੇ ਘਰ ਕੋਈ ਬਹੁਤੀ ਰੌਣਕ ਨਹੀਂ ਸੀ। ਅਸਲ ਮੇਲਾ ਤਾਂ ਕੁੜੀਆਂ ਵਾਲਿਆਂ ਦੇ ਘਰ ਲੱਗਦਾ ਹੈ। ਮੁੰਡੇ ਨੂੰ ਨਹਾਂ ਕੇ ਲੈ ਜਾਂਦੇ ਹਨ। ਮਰਦ ਔਰਤਾਂ ਵਾਂਗ ਆਪਣੇ–ਆਪ ਨੂੰ ਨਹੀਂ ਸਿੰਗਾਦੇ। ਕਹਿੰਦੇ ਨੇ, “ ਸ਼ੇਰਾਂ ਦੇ ਮੂੰਹ ਕੋਈ ਨਹੀਂ ਧੋਂਦਾ। “ ਜੇ ਔਰਤ ਮਾਂ ਦੇ ਰੂਪ ਵਿੱਚ ਨਿੱਕੇ ਹੁੰਦਿਆਂ ਨੂੰ ਨਾਂ ਨਹਾਵੇ। ਔਰਤਾਂ ਹੀ ਵਿਆਹ ਵਾਲੇ ਦਿਨ ਨਾਈ-ਧੋਈ ਕਰਾਂਉਂਦੀਆਂ ਹਨ। ਜੇ ਵਿਆਹ ਵਾਲੇ ਦਿਨ ਔਰਤਾਂ ਨਾਂ ਨਹਾਉਣ, ਮਰਦਾਂ ਬਿਚਾਰਿਆ ਦਾ ਕੀ ਹੋਵੇ? ਬਗੈਰ ਨਹਾਤੇ ਹੀ ਸੁੱਤੇ ਉਠਦੇ ਅੰਨਦਾ ਤੇ ਜਾ ਕੇ ਬੈਠ ਜਾਂਣ। ਫਿਰ ਸਾਰੀ ਉਮਰ ਪਤਨੀ ਨਹਾਉਣ ਦੀ ਯਾਦ ਦੁਵਾਉਂਦੀ ਰਹਿੰਦੀ ਹੈ।

ਗੁਆਂਢਣਾਂ ਪ੍ਰੇਮ ਦੇ ਦੁਆਲੇ ਇੱਕਠੀਆਂ ਹੋ ਗਈਆਂ ਸਨ। ਉਸ ਨੂੰ ਹਲਦੀ, ਵੇਸਣ, ਤੇਲ ਦੀ ਬੱਣੀ ਲੇਟੀ, ਵੱਟਣਾਂ ਮੱਲਣ ਲਈ ਇਕੱਠੀਆਂ ਹੋਈਆਂ ਸਨ। ਬਾਰੀ-ਬਾਰੀ ਇਹ ਉਸ ਨੂੰ ਵੱਟਣਾਂ ਮੱਲ ਕੇ, ਹੋਰ ਨਿਖਾਰ ਰਹੀਆਂ ਸਨ। ਉਸ ਦੇ ਪਿੰਡੇ ਨੂੰ ਟੋਹ-ਟੋਹ ਕੇ ਦੇਖ਼ ਰਹੀਆਂ ਸਨ। ਪ੍ਰੇਮ ਦੇ ਗੁਦ-ਗਦੀਆਂ ਹੋ ਰਹੀਆਂ ਸਨ। ਬੇਗਾਨੇ ਮਰਦ ਨੂੰ ਛੇੜਨ ਦਾ। ਔਰਤਾਂ ਤੋਂ ਮਾਲਸ਼ ਕਰਾ ਕੇ ਨਹਾਂਉਣ ਦਾ, ਅੱਜ ਹੀ ਆਖ਼ਰੀ ਮੌਕਾ ਸੀ। ਅੱਗੇ ਭਾਵੇਂ ਪ੍ਰੇਮ ਕੋਲੋ ਇਹੀ ਗੁਆਂਢਣਾਂ ਅੱਖ ਬੱਚਾ ਕੇ, ਲੰਘ ਜਾਂਦੀਆਂ ਸਨ ਮਰਦ ਦਾ ਕੁੱਝ ਪਤਾ ਨਹੀਂ ਹੈ। ਕਦੋਂ ਨੀਅਤ ਬਿਚਲ ਜਾਵੇ। ਐਸਾ ਮੌਕਾ ਕਦੇ ਹੀ ਥਿਉਂਦਾ ਹੈ। ਪਬਲਿਕ ਦੇ ਵਿੱਚ ਕਿਸੇ ਮਰਦ ਨੂੰ ਨੰਗਾ ਕਰਕੇ, ਸਬ ਦੇ ਸਹੱਮਣੇ ਨੰਗਾ ਕਰਕੇ, ਮਲ-ਮਲ ਕੇ, ਹੱਲਦੀ ਵੇਸਣ ਮੱਲ-ਮੱਲ ਕੇ ਨਹਾਇਆ ਜਾਵੇ। ਮਰਦ ਦਿਲ ਵਿੱਚ ਤਾਂ ਸੋਚਦੇ ਹੋਣੇ ਹਨ। ਹਰ ਰੋਜ਼ ਭਰਜਾਈਆਂ ਐਸੇ ਹੀ ਨਹਾਂਉਂਦੀਆਂ ਰਹਿੱਣ। ਪਿੰਡੇ ਦੀ ਮਾਲਸ਼, ਸੇਵਾ ਕਰਦੀਆਂ ਰਹਿੱਣ। ਬਾਰ-ਬਾਰ ਬਰਾਤ ਚੜ੍ਹਦੇ ਰਹੀਏ। ਪਿਛੋਂ ਭਾਵੇਂ ਵਿਆਹੀਆਂ ਜ਼ਨਾਨੀਆਂ ਸੰਭਾਲੀਆਂ ਨਾਂ ਜਾਂਣ। ਕੋਈ ਹੋਰ ਲੈ ਜਾਵੇ। ਪ੍ਰੇਮ ਦਾ ਦਾਦਾ ਚੌਧਰੀ ਕਹਾਂਉਂਦਾ ਸੀ। ਕਈ ਮਾਂਪੇ ਹੀ ਆਪਦੀਆਂ ਧੀਆਂ ਨੂੰ, ਉਸ ਦੇ ਗਲ਼ ਪਾ ਜਾਂਦੇ ਹਨ। ਕਈ ਔਰਤਾਂ, ਦਾਦੇ ਦੀ ਟੌਹਰ ਤੇ ਚੜ੍ਹਤ ਦੇਖ਼ ਕੇ, ਜਾਂਣ ਬੁੱਝ ਕੇ, ਉਸ ਦੇ ਮਗਰ ਲੱਗ ਜਾਂਦੀਆਂ ਸਨ। ਆਖ਼ਰ ਉਹ ਵੀ ਬੰਦਾ ਸੀ। ਕੋਈ ਸਾਨ੍ਹ ਥੋੜੀ ਸੀ। ਉਹੀ ਔਰਤਾਂ ਭਈਏ ਤੇ ਸੀਰੀਆਂ ਦੇ ਕੰਮ ਆ ਜਾਂਦੀਆਂ ਸਨ। ਅਮੀਰੇ ਦੇ ਤਾਂ ਕੁੱਤੇ ਵੀ ਬੋਟੀਆਂ ਖਾਂਦੇ ਹਨ। ਨੌਕਰਾਂ ਨੇ ਵੀ ਹਰ ਤਰਾਂ ਦੀ ਝੂਠ ਵਿੱਚ ਮੂੰਹ ਮਾਰਨਾਂ ਹੁੰਦਾ ਹੈ।

Comments

Popular Posts