ਭਾਗ 2 ਜਿੰਦਗੀ ਜੀਨੇ ਦਾ ਨਾਂਮ

ਘਰਦਿਆਂ ਨੂੰ ਤਾਂ ਖੂੰਝੇ ਲਾ ਕੇ ਰੱਖਣਾਂ ਚਾਹੀਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਰਿੱਕੀ ਨੇ ਆਪਦੇ ਦੋਸਤ ਜਸ ਨੂੰ ਫੋਨ ਕੀਤਾ। ਉਸ ਨੇ ਕਿਹਾ, “ ਅੱਜ ਮੇਰੇ ਘਰ ਵੀ ਉਹੀ ਕੰਮ ਹੋ ਗਿਆ। ਜੋ ਪਿਛਲੇ ਹਫ਼ਤੇ ਤੇਰੇ ਘਰ ਹੋਇਆ ਸੀ। ਮੈਂ ਵੀ ਫੱਟੇ ਚੱਕ ਦਿੱਤੇ ਹਨ। ਲੱਗਦਾ ਹੈ, ਹੁਣ ਚਾਰ ਦਿਨ ਸੌਖੇ ਲੰਘ ਜਾਂਣਗੇ। ਕੋਈ ਰੋਕ-ਟੋਕ ਨਹੀਂ ਕਰੇਗਾ। ਘਰਦਿਆਂ ਨੂੰ ਤਾਂ ਖੂੰਝੇ ਲਾ ਕੇ ਰੱਖਣਾਂ ਚਾਹੀਦਾ ਹੈ। ਮੇਰੀ ਮਾਂ ਬੁੜੀ ਨਾਲੇ ਕਮਾਈ ਕਰਕੇ, ਲਿਆ ਕੇ ਦਿੰਦੀ ਹੈ। ਅਸੀਂ ਦਾਦਾ, ਪੋਤਾ, ਪਿਉ ਉਸ ਦੀ ਬੋਲਤੀ ਬੰਦ ਕਰਕੇ ਰੱਖਦੇ ਹਾਂ। ਜੁੱਤੀ ਥੱਲੇ ਲਾਹ ਕੇ ਰੱਖਦੇ ਹਾਂ। ਔਰਤਾਂ ਨੂੰ ਦੱਬਾ ਕੇ ਹੀ ਰੱਖਣਾਂ ਚਾਹੀਦਾ ਹੈ। ਮੇਰੀ ਮਾਂ ਬਹੁਤ ਡਰ ਗਈ ਹੈ। ਮੇਰੇ ਮੂਹਰੇ ਕੁਸਕੀ ਨਹੀਂ ਹੈ। “ “ ਮੈਂ ਤਾਂ ਯਾਰ ਆਪਦੇ ਡੈਡੀ ਨਾਲ ਲੜਿਆ ਸੀ। ਉਹ ਮੈਨੂੰ ਆਪਦੀ ਦਾਰੂ ਵਾਲੀ ਬੋਤਲ ਨਹੀਂ ਦਿੰਦਾ ਸੀ। ਸਿਗਰਟਾਂ ਵੀ ਮੇਰੇ ਕੋਲੋ ਲੁਕੋ ਕੇ ਰੱਖਣ ਲੱਗ ਗਿਆ। ਇਸੇ ਲਈ ਮੈਂ ਲੜ ਕੇ, ਤੇਰੇ ਘਰ ਆ ਗਿਆ ਸੀ। ਉਸ ਦਿਨ ਪੀਤੀ ਵਿੱਚ ਮੈਂ ਦੋਂਨੇ ਕਾਰਾਂ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਸਨ। ਦੋ ਦਿਨ ਪਹਿਲਾਂ ਸ਼ੀਸ਼ੇ ਪੁਵਾਏ ਹਨ। ਮਸਾਂ ਘਰਦਿਆਂ ਨਾਲ ਸਮਝੋਤਾ ਹੋਇਆ ਹੈ। “ “ ਕੀ ਤੂੰ ਕਾਰ ਲੈ ਕੇ, ਮੈਨੂੰ ਚੱਕਣ ਨਹੀਂ ਆ ਸਕਦਾ? ਠੀਕ ਹੈ, ਸਮਝ ਲੈ ਆਪਣੀ ਯਾਰੀ ਟੁੱਟ ਗਈ। “ “ ਮੇਰੀ ਵੀ ਪੀਤੀ ਹੋਈ ਹੈ। ਥੋੜੇ ਸਮੇਂ ਲਈ ਤੈਨੂੰ ਡਰਾਈਵ ਅਰਾਂਊਡ ਕਰਾ ਦਿੰਦਾ ਹਾਂ। ਜੇ ਤੂੰ ਕਿਤੇ ਜਾਂਣਾਂ ਹੈ? ਕਿਸੇ ਦੇ ਘਰ ਛੱਡ ਦਿੰਦਾਂ ਹਾਂ। ਮੈਨੂੰ ਆਪਦੇ ਘਰ 11 ਵਜੇ ਤੋਂ ਪਹਿਲਾਂ ਮੁੜਨਾਂ ਪੈਣਾਂ ਹੈ। ਜੇ ਲੇਟ ਹੋ ਗਿਆ। ਕਿਸੇ ਨੇ ਬਾਰ ਨਹੀਂ ਖੋਲਣਾਂ। “ “ ਠੀਕ ਹੈ, ਮੈਨੂੰ ਮੇਰੇ ਡੈਡੀ ਦੇ ਦੋਸਤ ਲੰਬੜਦਾ ਦੇ ਘਰ ਛੱਡ ਦੇ। ਉਸ ਘਰ ਵਿੱਚ ਕੋਈ ਜ਼ਨਾਨੀ ਵੀ ਨਹੀਂ ਹੈ। ਉਥੇ ਹੋਰ ਯਾਰ ਦੋਸਤ ਵੀ ਹੁੰਦੇ ਹਨ। ਉਮਰਾਂ ਵਿੱਚ ਕੀ ਰੱਖਿਆ ਹੈ? ਜਿਹੜਾ ਆਪਣੇ ਨਾਲ ਪਿਗ ਟੱਕਰਾਵੇ, ਉਹੀ ਆਪਣਾਂ ਯਾਰ ਹੈ। “

ਜਸ ਨੇ ਰਿੱਕੀ ਨੂੰ ਆਪਦੀ ਕਾਰ ਵਿੱਚ ਬੈਠਾ ਲਿਆ ਸੀ। ਉਸ ਦੇ ਘਰੋ ਕਾਰ ਵਿੱਚ ਰਾਈਡ ਦੇ ਦਿੱਤੀ। ਦੋਂਨਾਂ ਨੇ ਕਾਰ ਰੋਕ ਕੇ ਬੋਤਲ ਠੇਕੇ ਤੋਂ ਚੱਕੀ। ਦੋਂਨਾਂ ਨੇ ਬੋਤਲ ਮੂੰਹ ਨੂੰ ਲਾ ਕੇ, ਮਿੰਟਾਂ ਵਿੱਚ ਖੱਤਮ ਕਰ ਦਿੱਤੀ। ਉਸ ਦੇ ਘਰੋ ਕਾਰ ਵਿੱਚ ਰਾਈਡ ਦੇ ਕੇ, ਲੰਬੜ ਦੇ ਘਰ ਮੂਹਰੇ ਸ਼ੜਕ ਤੇ ਉਤਾਰ ਦਿੱਤਾ। “ ਉਸ ਨੇ ਲੰਬੜ ਦੇ ਘਰ ਦੇ ਡੋਰ ਦੀ ਘੰਟੀ ਮਾਰੀ। ਲੰਬੜ ਦਾ ਬਾਪ ਘਰ ਸੀ। ਉਸ ਨੇ ਦਰਵਾਜ਼ਾ ਖੋਲ ਦਿੱਤਾ। ਰਿਕੀ ਨੂੰ ਲੜ-ਖੜਾਉਂਦੇ ਨੂੰ ਦੇਖ਼ ਕੇ, ਉਹ ਸਮਝ ਗਿਆ। ਅੱਜ ਰਾਤ ਇਥੇ ਹੀ ਕੱਟੇਗਾ। ਭਾਵੇਂ ਸਾਰੇ ਬੁੱਢੇ ਹੀ ਘੁੱਟ-ਘੁੱਟ ਪੀਂਦੇ ਹਨ। ਰੋਟੀ ਖਾਂਣ, ਸੌਣ ਵੇਲੇ ਤੱਕ ਮੂੰਹ ਵਿੱਚੋਂ ਲਾੜਾ ਸਿੱਟਣ ਲੱਗ ਜਾਂਦੇ ਹਨ। ਰੋਟੀ ਖਾਂਦੇ ਚਿੱਟੀ ਦਾੜੀ, ਮੂੱਛਾ ਦਾਲ ਸਬਜ਼ੀ ਨਾਲ ਲਬੇੜ ਲੈਂਦੇ ਹਨ। ਅਸਲ ਵਿੱਚ ਇਹ ਬੁੱਢਾ ਲੰਬੜਦਾਰ ਸੀ। ਲੰਬੜਦਾਰ ਦੇ ਪੁੱਤ ਨੂੰ ਲੋਕ ਲੰਬੜ ਹੀ ਕਹਿੰਦੇ ਹਨ। ਬਾਹਰ ਕਨੇਡਾ, ਅਮਰੀਕਾ ਅਦ ਕੇ ਵੀ, ਦਿਮਾਗ ਤਾਂ ਪੰਜਾਬੀਆਂ ਦੇ ਪੰਜਾਬ ਵਾਲੇ ਹੀ ਹਨ। ਪੰਜਾਬ ਵਾਂਗ ਉਨਾਂ ਨਾਂਮਾਂ ਨਾਲ ਹੀ ਬੁਲਾਉਂਦੇ ਹਨ। ਇਸ ਘਰ ਵਿੱਚ ਛੱੜਿਆਂ ਦਾ ਮੇਲਾ ਲੱਗਾ ਰਹਿੰਦਾ ਹੈ। ਲੰਬੜਦਾਰ ਦੇ ਘਰੋਂ ਮਰ ਗਈ ਹੈ। 50 ਸਾਲਾਂ ਦੀ ਨੂੰਹੁ ਨੂੰ 2 ਸਾਲ ਪਹਿਲਾਂ ਪੁੱਤ ਨੇ ਤਲਾਕ ਦੇ ਦਿੱਤਾ ਸੀ। 16 ਸਾਲਾਂ ਦੀ ਪੋਤੀ, 9 ਸਾਲਾਂ ਦਾ ਪੋਤਾ ਮਾਂ ਕੋਲ ਛੱਡ ਦਿੱਤੇ। ਅਜੇ ਉਹ ਆਪਣਾਂ-ਆਪ ਚੱਕਣ ਜੋਗੇ ਨਹੀਂ ਸਨ। ਇਸ ਲਈ ਮਾਂ ਤੇ ਹੋਰ ਭਾਰ ਸਿੱਟ ਕੇ ਰੱਖਣਾਂ ਸੀ। ਵੱਡਾ 19 ਸਾਲਾਂ ਦਾ ਪੋਤਾ ਆਪਦੇ ਨਾਲ ਰੱਖ ਲਿਆ। ਉਹ ਕੰਮ ਕਦੇ-ਕਦੇ ਕਰਦਾ ਸੀ। ਉਸ ਨੂੰ ਡਰੱਗ ਵੇਚਦੇ ਨੂੰ ਪੁਲੀਸ ਨੇ ਫੜ ਲਿਆ ਸੀ। 3 ਸਾਲਾਂ ਲਈ ਜੇਲ ਹੋ ਗਈ ਸੀ। ਉਹ ਰਿੱਕੀ ਦਾ ਕਲਾਸ ਫੈਲੋ ਵੀ ਸੀ।

ਲੰਬੜਦਾਰ ਬੁੱਢੇ ਨੇ ਰਿੱਕੀ ਦੇ ਦਾਦੇ ਨੂੰ ਫੋਨ ਕੀਤਾ। ਅਸਲ ਵਿੱਚ ਇਹ ਬੁੱਢੇ ਵੀ ਆੜੀ ਹਨ। ਕੋਈ 100 ਕੁ ਬੁੱਢੇ ਇਕੱਠੇ ਹੋ ਸੋਸੈਇਟੀ ਬੱਣਾਂਈ ਫਿਰਦੇ ਹਨ। ਜਿਥੇ ਇਹ ਰਲ-ਮਿਲ ਕੇ, ਲੋਕਾਂ ਤੇ ਆਪਦੀਆਂ ਨੂੰਹਾਂ-ਧੀਆਂ ਦੀਆਂ ਐਸੀਆਂ ਗੱਲਾਂ ਕਰਦੇ ਹਨ। ਕੰਨਾਂ ਦਾ ਸੇਕ ਨਿੱਕਲ ਜਾਂਦਾ ਹੈ। ਹਰ ਬੁੱਢਾ, ਹਰ ਦਿਨ ਨਵੀਂ ਗੱਲ ਲੱਭ ਕੇ, ਲੈ ਕੇ ਜਾਂਦਾ ਹੈ। ਬੁੱਢੇ ਨੇ ਰਿੱਕੀ ਦੇ ਦਾਦੇ ਨੂੰ ਫੋਨ ਕਰਕੇ ਕਿਹਾ, “ ਰਿੱਕੀ ਸਾਡੇ ਘਰ ਆ ਗਿਆ ਹੈ। ਇਸ ਨੂੰ ਇਥੇ ਹੀ ਸੌਲਾ ਦਿੰਦੇ ਹਾਂ। ਜਾਂ ਇਸ ਨੂੰ ਆ ਕੇ ਲੈ ਜਾ। “ ਮੇਹਰੂ ਨੇ ਜੁਆਬ ਦਿੱਤਾ, “ ਇਸ ਨੂੰ ਘਰ ਨਾਂ ਰੱਖੀ। ਬਾਹਰ ਕਰਦੇ। ਮੇਰੇ ਕੋਲੋ ਹੁਣ ਕਾਰ ਨਹੀਂ ਚੱਲਣੀ। ਮੇਰੀ ਸ਼ਰਾਬ ਪੀਤੀ ਹੋਈ ਹੈ। ਜਿਵੇਂ ਗਿਆ ਹੈ। ਉਵੇਂ ਆ ਜਾਵੇਗਾ। “  ਮੇਹਰੂ ਨੂੰ ਲੱਗਾ ਮਾਮਲਾ ਠੰਡਾ ਪੈਂਦਾ ਜਾ ਰਿਹਾ ਹੈ। ਘਰ ਵਾਪਸ ਆ ਜਾਵੇ। ਹੋਰ ਜੁੱਤੀ-ਪਤਾਣ ਕਰੇ। ਐਤਕੀਂ ਆਪਦੀ ਨੂੰਹੁ ਤੱਕਲੇ ਵਰਗੀ ਸਿੱਧੀ ਕਰ ਦੇਣੀ ਹੈ। ਮੇਹਰੂ ਨੇ ਫੋਨ ਰੱਖ ਦਿੱਤਾ। ਨਾਲੇ ਤਾੜੀ ਮਾਰ ਕੇ ਹੱਸਿਆ। ਸੁਆਦ ਹੁਣ ਆਵੇਗਾ। ਜਦੋਂ ਮੁੜ ਕੇ, ਆ ਕੇ ਦਰ ਭੰਨੇਗਾ। ਆਪ ਕੰਬਲ ਲੈ ਕੇ ਪੈ ਗਿਆ। ਮੇਹਰੂ ਦੇ ਸੈਲਰ ਉਤੇ ਰਿੱਕੀ ਨੇ ਫੋਨ ਕੀਤਾ। ਉਸ ਨੇ ਕਿਹਾ, “ ਪਾਪਾ ਮੈਨੂੰ ਆ ਕੇ ਲੈ ਜਾ। “ “ ਤੂੰ ਆਪਦੀ ਮਾਂ ਨੂੰ ਫੋਨ ਕਰਕੇ ਸੱਦ ਲੈ। ਮੇਰੇ ਬੁੱਢੇ ਹੱਡਾਂ ਤੋਂ ਉਠਿਆ ਨਹੀਂ ਜਾਂਦਾ। ਮੇਰੀ ਪੀਤੀ ਵੀ ਹੋਈ ਹੈ। “ “ ਦਾਦਾ ਜੀ ਮੈਂ ਮਾਂ ਨਾਲ ਕਾਰ ਵਿੱਚ ਨਹੀਂ ਬੈਠਣਾਂ। “ ਦਾਦੇ ਨੇ ਫੋਨ ਕੱਟ ਦਿੱਤਾ। ਪੋਤੇ ਨੇ 20 ਬਾਰ ਫੋਨ ਦੀਆ ਘੰਟੀਆਂ ਮਾਰੀਆਂ। ਬਾਹਰ -20 ਡਿਗਰ ਸੀ। 10 ਮਿੰਟਾਂ ਵਿੱਚ ਠੰਡ ਨਾਲ ਬੰਦੇ ਦੀ ਬੱਸ ਹੋ ਜਾਂਦੀ ਹੈ। ਹਾਰ ਕੇ ਉਹ 15 ਕੁ ਮਿੰਟ ਵਿੱਚ ਤੁਰ ਕੇ ਘਰ ਆ ਗਿਆ। ਆ ਕੇ ਘਰ ਦਾ ਦਰਵਾਜ਼ਾ ਖੱੜਕਾਉਣ ਲੱਗ ਗਿਆ।

ਕੈਲੋ ਨੇ ਸੋਚਿਆ ਰਿੱਕੀ 2 ਘੰਟੇ ਪਿਛੋਂ ਮੁੜ ਕੇ ਆਇਆ ਹੈ। ਹਵਾ ਲੱਗ ਕੇ, ਥੱਕ ਕੇ ਢੈਲਾ ਹੋ ਗਿਆ ਹੋਣਾਂ ਹੈ। ਰਾਤ ਦਾ ਇਕ ਵੱਜਦਾ ਹੈ। ਹੁਣ ਗੁੱਸਾ ਠੰਡਾ ਹੋ ਗਿਆ ਹੋਣਾਂ ਹੈ। ਸੌ ਜਾਵੇਗਾ। ਕੈਲੋ ਨੇ ਡੋਰ ਖੋਲ ਦਿੱਤਾ। ਰਿੱਕੀ ਥੋੜੇ ਸਮੇਂ ਲਈ ਸੋਫ਼ੇ ਤੇ ਬੈਠਾ। ਉਸ ਨੇ ਕਿਹਾ, “ ਤੇਰੀ ਖ਼ੱਬਰ ਫਿਰ ਲੈਂਦਾਂ ਹਾਂ। ਪਹਿਲਾਂ ਇਸ ਬੁੱਢੇ ਨਾਲ ਨਿਪਟ ਲਵਾਂ। “ ਉਹ ਮੇਹਰੂ ਦੇ ਸਿਰਹਾਣੇ ਜਾ ਖੜ੍ਹਾ। ਉਸ ਨੇ ਕਿਹਾ, “ ਮੈਂ ਬਰਫ਼ ਵਿੱਚ ਤੁਰ ਕੇ ਘਰ ਆਂਇਆਂ ਹਾਂ। ਤੂੰ ਮੈਨੂੰ ਰਾਈਡ ਨਹੀਂ ਦਿੱਤੀ। ਤੂੰ ਆਪ ਹੀਟ ਵਿੱਚ ਸੁੱਤਾਂ ਪਿਆਂ ਹੈ। ਲਿਆ ਟਰੱਕ ਦੀਆਂ ਚਾਬੀਆਂ। ਇਹ ਟਰੱਕ ਮੇਰੇ ਡੈਡੀ ਦਾ ਹੈ। “  “ ਤੂੰ ਚਾਬੀਆਂ ਕੀ ਕਰਨੀਆਂ ਹਨ? ਤੈਨੂੰ ਪੁਲੀਸ ਵਾਲੇ ਫੜ ਲੈਣਗੇ। ਇਸੇ ਕਰਕੇ ਤੂੰ ਲਾਈਸੈਂਸ ਸਸਪਿੰਡ ਕਰਾ ਲਿਆ ਹੈ। ਰਾਤ ਬਹੁਤ ਵੱਡੀ ਹੋ ਗਈ ਹੈ। ਤੂੰ ਅਰਾਮ ਨਾਲ ਸੌ ਜਾ। “ “ ਸਾਲਾ ਵੱਡਾ ਗਾਡੂ ਤੂੰਹੀਂ ਹੈ। ਤੂੰ ਗਿਰਗਟ ਵਾਂਗ ਰੰਗ ਬਲਦਾਂ ਹੈ। ਜਦੋਂ ਮੇਰੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ। ਉਦੋਂ ਤੇਰੀਆਂ ਹੋਰ ਗੱਲਾਂ ਹੁੰਦੀਆਂ ਹਨ। ਚਾਬੀ ਮੈਨੂੰ ਦੇਦੇ। ਮੈਂ ਟਰੱਕ ਦੇ ਸ਼ੀਸ਼ੇ ਭੰਨ ਦੇਣੇ ਹਨ। ਟਾਇਰ ਪਾੜ ਦੇਣੇ ਹਨ। “ ਉਸ ਨੇ ਦਾਦੇ ਉਤੇ ਉਲਰ ਕੇ ਜੇਬ ਨੂੰ ਹੱਥ ਪਾ ਲਿਆ। ਚਾਬੀਆਂ ਉਸ ਦੇ ਹੱਥ ਲੱਗ ਗਈਆਂ। ਉਹ ਚਾਬੀਆਂ ਲੈ ਕੇ ਬਾਹਰ ਨਿੱਕਲਣ ਹੀ ਲੱਗਾ ਸੀ। ਉਸ ਦੀ ਭੈਣ ਨੇ ਉਸ ਦੇ ਹੱਥ ਵਿੱਚੋਂ ਚਾਬੀਆਂ ਖੋਹ ਲਈਆਂ। ਉਸ ਨੇ ਕਿਹਾ, “ ਤੂੰ ਗੱਡੀ ਨਹੀਂ ਚਲਾ ਸਕਦਾ। ਤੇਰੀ ਸ਼ਰਾਬ ਪੀਤੀ ਹੈ। ਤੇਰੇ ਕੋਲ ਲਾਈਸੈਂਸ ਨਹੀਂ ਹੈ। ਤੇਰੇ ਉਤੇ ਅੱਗੇ ਵੀ ਬਹੁਤ ਪੀਤੀ ਵਿੱਚ ਚਾਰਜ਼ ਲੱਗੇ ਹਨ। “ “ ਤੂੰ ਮੇਰੇ ਤੋਂ ਛੋਟੀ ਹੋ ਕੇ ਮੈਨੂੰ ਮੱਤਾਂ ਦਿੰਦੀ ਹੈ। ਤੇਰੀ ਇੰਨੀ ਹਿੰਮਤ, ਮੇਰੇ ਕੋਲੋ ਚਾਬੀਆਂ ਖੋ ਲਈਆਂਉਸ ਨੇ ਆਪਣੀ ਭੈਣ ਗੋਪੀ ਦੀਆਂ ਦੋਂਨੇਂ ਬਾਂਹਾਂ ਫੜ ਲਈਆਂ। ਗੋਪੀ ਨੇ ਚਾਬੀਆਂ ਦਾ ਗੁੱਛਾ ਮਾਂ ਵੱਲ ਸਿੱਟ ਦਿੱਤਾ। ਗੋਪੀ ਦੀਆਂ ਬਾਂਹਾਂ ਤੇ ਨੂੰਹ ਲੱਗਣ ਨਾਲ ਖੂਨ ਨਿੱਕਲਣ ਲੱਗਾ ਸੀ। ਕੈਲੋ ਨੇ ਗੋਪੀ ਦੀਆਂ ਮਸਾਂ ਬਾਂਵਾਂ ਛੁੱਡਾਈਆਂ। ਰਿੱਕੀ ਨੇ ਕੈਲੋ ਨੂੰ ਗੁੱਤੋਂ ਫੜ ਲਿਆ ਸੀ। ਦੋਂਨੇ ਹੱਥਾਂ ਨਾਲ ਗੁੱਤ ਨੂੰ ਮਰੋੜਾ ਦੇ ਦਿੱਤਾ ਸੀ। ਉਸ ਦੀਆਂ ਚੀਕਾਂ ਨਿੱਕਲ ਗਈਆ।

Comments

Popular Posts