ਤੈਨੂੰ ਮੂਹਰੇ ਰੱਖਣ ਨੂੰ ਮੇਰਾ ਦਿਲ ਕਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਜਦੋਂ ਹੱਸ ਕੇ ਮੇਰੇ ਮੂਹਰੇ ਸ਼ਰਮੋਉਂਦਾ। ਮੇਰੀ ਹਰ ਗੱਲ ਵਿੱਚ ਤੂੰ
ਤਾਂ ਹਾਮੀ ਭਰਦਾ।
ਦਿਲ ਰੁਗ ਭਰਕੇ ਹੈ ਤੂੰ ਮੇਰਾ ਕੱਢ ਲੈਂਦਾ। ਹਾਂਜੀ-ਹਾਂਜੀ
ਕਹਿਕੇ ਹੂੰਗਾਰਾ ਭਰਦਾ।
ਕਹਿੱਣ ਤੋਂ ਪਹਿਲਾਂ ਦਿਲ ਦੀ ਤੂੰ ਬੁੱਝਦਾ। ਜਾਨੋਂ
ਪਿਆਰੀਏ ਤੈਨੂੰ ਪਿਆਰ ਕਰਦਾ।
ਮੇਰੇ ਦਿਲ ਦੀ ਤੂੰ ਤਾਂ ਧੱੜਕਣ ਬੱਣਦਾ। ਸੱਤੀ ਹਾਰਟ-ਬੀਟ
ਨੂੰ ਤੇਜ਼ ਹੋਰ ਕਰਦਾ।
ਦਿਲ ਕੱਢਦਾ ਅੱਖਾ ਤੋਂ ਪਰੇ ਹੱਟਦਾ। ਤੈਨੂੰ ਮੂਹਰੇ ਰੱਖਣ
ਨੂੰ ਮੇਰਾ ਦਿਲ ਕਰਦਾ।
ਦਿਲ ਤੱਕ-ਤੱਕ ਕੇ ਤੈਨੂੰ ਨਹੀਂ ਰੱਜਦਾ। ਸਾਰੀ ਦੁਨੀਆਂ
ਤੋਂ ਤੂੰ ਪਿਆਰਾ ਲੱਗਦਾ।
ਉਦੋਂ ਪੂਰਾ ਪੂੰਨਿਆਂ ਦਾ ਚੰਦ ਚੜ੍ਹਦਾ। ਜਦੋਂ ਤੂੰ ਤਾਂ
ਆ ਕੇ ਸਾਡੇ ਮੂਹਰੇ ਖੜ੍ਹਦਾ।
ਪੂਰੀ ਦੁਨੀਆਂ ਵਿੱਚੋਂ ਤੂੰਹੀ ਦਿਸਦਾ। ਜਿਹਦਾ ਨਾਂਮ ਦਿਲ
ਕਿਸੇ ਨੂੰ ਨੀ ਦੱਸਦਾ।
Comments
Post a Comment