ਭਾਗ 27 ਜਿੰਦਗੀ ਜੀਨੇ ਦਾ ਨਾਂਮ ਹੈ

ਇਹ ਫ਼ਲ ਜ਼ਿਆਦਾ ਮਿੱਠਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਇੱਕ ਸਮਾਂ ਸੀ। ਜਿਉਂ ਹੀ ਧੀ-ਪੁੱਤ ਜੁਵਾਨ ਹੁੰਦੇ ਸੀ। ਕੱਦ ਕੱਢਦੇ ਦਿੱਸਦੇ ਸੀ। ਜਦੋਂ ਕੁੜੀ ਦੇ ਸਰੀਰ ਦੀ ਬੱਣਤਰ ਪੂਰੀ ਹੁੰਦੀ ਦਿੱਸਦੀ ਹੈ। ਉਦੋਂ ਹੀ ਕੁੜੀ ਨੂੰ ਘਰ ਦੇ ਅੰਦਰ ਡਿੱਕ ਦਿੱਤਾ ਜਾਂਦਾ ਸੀ। ਮਾਪਿਆਂ ਤੇ ਲੋਕਾਂ ਨੂੰ ਖ਼ਤਰਾ ਖੜ੍ਹਾ ਹੋ ਗਿਆ ਦਿਸਦਾ ਹੁੰਦਾ ਹੈ। ਇਹ ਆਪ ਜਿਉਂ ਉਦਾਰਣ ਹੁੰਦੇ ਹਨ। ਇਹ ਸੱਚ ਇੰਨਾਂ ਨੇ ਆਪਦੇ ਪਿੰਡੇ ਉਤੇ ਹੁੰਢਾਇਆਂ ਹੁੰਦਾ ਹੈ। ਇਹ ਆਪ ਸੈਕਲ ਬਗੈਰ ਚਾਰ ਦਿਨ ਨਹੀਂ ਕੱਢਦੇ। ਆਪ ਹਰ ਜਾਤ, ਰੰਗ ਹਜ਼ਮ ਕਰ ਜਾਂਦੇ ਹਨ। ਜੁਵਾਨੀ ਦਾ ਮਤਲੱਬ ਹੈ। ਸੈਕਸੀ ਬੰਬ ਤਿਆਰ ਹੋ ਗਏ ਹਨ। ਮਰਦ-ਔਰਤ ਕਾਂਮ ਤੋਂ ਬਗੈਰ ਰਹਿ ਨਹੀਂ ਸਕਦੇ। ਜੁਵਾਨ ਕੁੜੀਆਂ ਤੋਂ ਡਰ ਲਗਦਾ ਹੈ। ਕਿਤੇ ਕੁਆਰੀਆਂ ਮਾਂ ਨਾਂ ਬੱਣ ਜਾਂਣ। ਇਸ ਉਮਰ ਵਿੱਚ ਆਪਣੇ-ਆਪ ਦੀ ਸੋਜੀ ਨਹੀਂ ਹੁੰਦੀ। ਆਪਣਾਂ-ਆਪ ਸੰਭਾਂਲਿਆ ਨਹੀਂ ਜਾਂਦਾ। ਧਰਮੀ ਲੋਕਾਂ ਵਲੋ ਕਿਹਾ ਜਾਦਾ ਹੈ, " ਕੁਆਰੀਆਂ ਕੁੜੀਆਂ ਨੇ, ਕਈ ਧਰਮਾਂ ਦੀ ਨੀਂਹ ਰੱਖੀ ਹੋਈ ਹੈ। " ਭੌਲੇ ਲੋਕਾਂ ਮੁਤਾਬਿਕ ਉਹ ਕੁਆਰੀਆਂ ਹੀ ਰਹੀਆਂ। ਉਨਾਂ ਨੂੰ ਅੱਜ ਤੱਕ ਕੁਆਰੀਆਂ ਹੀ ਕਿਹਾ ਜਾਂਦਾ ਹੈ। ਆਪ ਸਾਲ ਸੋਲਵੇ ਚੜ੍ਹਦੇ ਹੀ ਸਾਥੀ ਲੱਭ ਲੈਂਦੇ ਹਨ। ਲੋਕ ਆਪ ਜੁਵਾਨ ਕੁੜੀ ਨੂੰ ਚਾਰ ਦਿਨ ਨਹੀਂ ਰੱਖ ਸਕਦੇ। ਵਿਆਹੁਣ ਦੀ ਕਰਦੇ ਹਨ। ਜਦੋਂ ਮੁੰਡੇ ਦੀ ਮੁੱਛ ਫੁੱਟਣ ਲੱਗਦੀ ਹੈ। ਮੁੰਡਿਆਂ ਨੂੰ ਵੀ ਛੇਤੀ ਤੋਂ ਛੇਤੀ ਲਗਾਮ ਪਾ ਦੇਣੀ ਚਹੁੰਦੇ ਹਨ। ਬਈ ਕਿਤੇ ਅਥਰੇ ਘੌੜੇ ਵਾਂਗ ਖੁੱਲੇ ਬੇਲਗਾਮੇ ਹੀ ਨਾਂ ਫਿਰਦੇ ਰਹਿੱਣ। ਸਬ ਰਿਸ਼ਤੇਦਾਰਾਂ ਤੇ ਹੋਰ ਜਾਂਣਨ ਵਾਲੇ ਲੋਕਾਂ ਨੂੰ ਸਾਥੀ ਲੱਭਣ ਲਈ ਕਿਹਾ ਜਾਂਦਾ ਸੀ। ਆਲੇ-ਦੁਆਲਿਉ ਕੋਈ ਮੁੰਡੇ-ਕੁੜੀਆਂ ਦਾ ਰਿਸ਼ਤਾ ਆਂਉਂਦਾ ਹੈ। ਜੈਸਾ ਵੀ ਕੋਈ ਨੇੜੇ ਤੇੜੇ ਸਾਥ ਲੱਭਦਾ ਹੈ। ਫੱਟਾ-ਫੱਟ ਵਿਆਹ ਕਰਕੇ, ਆਪਦੀ ਜੁੰਮੁਬਾਰੀ ਖ਼ਤਮ ਕਰਦੇ ਹਨ। ਹਰ ਕੋਈ ਦੂਜੇ ਤੇ ਜੁੰਮੁਬਾਰੀ ਸਿੱਟ ਕੇ ਨਵੇਕਲਾ ਹੋਣਾਂ ਚਹੁੰਦਾ ਹੈ। ਵਿਆਹ ਪਿਛੋਂ ਪਤਾ ਲੱਗਦਾ ਹੈ। ਇਸ ਨਾਲ ਗੁਜ਼ਾਰਾ ਨਹੀਂ ਚੱਲਣਾਂ। ਇਸੇ ਲਈ ਹੁਣ ਵਿਆਹੇ ਹੋਏ ਵੀ, ਹੋਰ ਨੂੰ ਲੱਭ ਕੇ ਨਿੱਕਲ ਜਾਂਦੇ ਹਨ। ਸ਼ਾਦੀ ਹੋਏ ਵਾਲਿਆਂ ਦਾ ਵੀ ਸੰਗ ਲੱਥਣ ਨਾਲ ਬੰਨ-ਸੁਬ ਟੁੱਟਾ ਹੋਇਆ ਹੈ।

ਅੱਜ ਕੱਲ ਪ੍ਰੇਮ ਵਰਗੇ ਵੀ ਹਨ। ਜਿੰਨਾਂ ਦੀ ਹਰ ਦਿਨ ਨਵੇਂ ਸਾਥੀ ਨਾਲ ਸੁਹਾਗ ਰਾਤ ਹੁੰਦੀ ਹੈ। ਰੰਡੀਆਂ ਪੈਸੇ ਲੈ ਕੇ, ਲੋਕਾਂ ਦੀ ਸੈਕਸ ਦੀ ਕੰਜ ਉਤਾਰਦੀਆਂ ਹਨ। ਉਨਾਂ ਦਾ ਵੀ ਕੋਈ ਦੀਨ ਅਮਾਨ ਹੁੰਦਾ ਹੈ। ਉਹ ਇੱਕ ਥਾਂ ਉਤੇ ਬੈਠ ਕੇ, ਬਿਜ਼ਨਸ ਕਰਦੀਆਂ ਹਨ। ਪਰ ਅੱਜ ਕੱਲ ਮੁੰਡੇ-ਕੁੜੀਆਂ ਪੈਸਾ ਕਮਾਂਉਣ ਇਹ ਵਿੱਚ ਨੀਤਰ ਪਏ ਹਨ। ਵੈਸੇ ਵਿਆਹ ਕਰਾਕੇ, ਔਰਤਾਂ ਘਰ ਵਿੱਚ ਕਮਾਂਈ ਕਰਦੀਆਂ ਹਨ। ਕਈ ਔਰਤਾਂ ਬਾਹਰੋ ਵੀ ਪਤੀ ਦੇ ਬਰਾਬਰ ਕਮਾਕੇ ਲਿਉਂਦੀਆਂ ਹਨ। ਬਗੈਰ ਵਿਆਹ ਤੋਂ ਵੀ ਸਬੰਧ ਕਰਕੇ ਪੈਸੇ ਲੈਣ ਦੀ ਕਰਦੇ ਹਨ। ਕਈਆਂ ਲਈ ਸ਼ਰਮ ਵਾਲੀ ਗੱਲ ਉਕਾ ਨਹੀਂ ਹੈ। ਦੁਨੀਆਂ ਇਸੇ ਤਰਾਂ ਚਲਦੀ ਹੈ। ਖ੍ਰੀਦਦਾਰ ਜਿਸਮ ਖ੍ਰੀਦਦੇ ਹਨ। ਵਿਕਾਊ ਆਪਦੀਆਂ ਬੋਟੀਆਂ ਵੇਚਦੇ ਹਨ। ਵਿਆਹ ਤਾਂ ਪ੍ਰੇਮ ਵਰਗੇ ਲੋਕ ਸ਼ੌ-ਪੀਸ ਘਰ ਵਿੱਚ ਰੱਖਣ ਲਈ ਕਰਾਂਉਂਦੇ ਹਨ। ਹੁਸਨ ਤਾਂ ਐਸੇ ਲੋਕਾਂ ਨੇ ਪਹਿਲਾਂ ਹੀ ਖਾਦਾ-ਪੀਤਾ ਹੁੰਦਾ ਹੈ।

ਪ੍ਰੇਮ ਲਈ ਕੈਲੋ ਕੰਮ ਕਰਨ ਵਾਲੀ ਨੌਕਰਾਣੀ ਸੀ। ਉਸ ਦੀ ਮੰਮੀ ਤੋਂ ਰੋਟੀ-ਦਾਲ ਵੀ ਨਹੀਂ ਬੱਣਦੀ ਸੀ। ਘਰ ਸੰਭਾਂਲਣ ਨੂੰ ਪ੍ਰੇਮ ਨੂੰ ਚੰਗੀ ਸੁਆਣੀ ਚਾਹੀਦੀ ਸੀ। ਪ੍ਰੇਮ ਦੇ ਨਾਲ ਫਿਰਨ ਵਾਲੀਆਂ ਕੁੜੀਆਂ, ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਸਨ। ਪ੍ਰੇਮ ਆਪ ਵੀ ਜਾਂਣਦਾ ਸੀ। ਜੇ ਐਸੀ ਕੁੜੀ ਨੂੰ ਵਿਆਹ ਲਿਆ। ਘਰ ਨੂੰ ਹੀ ਕੋਠਾ ਬੱਣਾਂ ਦੇਵੇਗੀ। ਕੈਲੋ ਇਸ ਨੂੰ ਚੰਗੀ ਕੁੜੀ ਲੱਭ ਗਈ ਸੀ। ਪ੍ਰੇਮ ਦੀ ਹਰ ਗੱਲ ਉਹ ਮਨ ਵਿੱਚ ਹੀ ਦੱਬ ਲੈਂਦੀ ਸੀ। ਪ੍ਰੇਮ ਜਾਂਣਦਾ ਸੀ। ਮੁਰਗੀ ਘਰ ਹੀ ਹੈ। ਇਸ ਨੇ ਕਿਥੇ ਜਾਂਣਾ ਹੈ? ਕਿਹੜਾ ਕੋਈ ਕਾਹਲੀ ਹੈ। ਬਈ ਕਿਤੇ ਚਲੀ ਜਾਵੇਗੀ। ਜਾਂ ਦੂਜੇ ਕਿਸੇ ਨੂੰ ਬੋਚ ਲਵੇਗੀ। ਕੈਲੋ ਸੋਚਦੀ ਸੀ, ਸਬਰ ਦਾ ਫਲ਼ ਮਿੱਠਾ ਹੁੰਦਾ ਹੈ। ਉਹ ਇਹ ਨਹੀਂ ਜਾਂਣਦੀ ਸੀ। ਇਹ ਫ਼ਲ ਜ਼ਿਆਦਾ ਮਿੱਠਾ ਹੈ, ਅੱਣਗਿੱਣਤ ਸੁਆਦ ਲੈ ਚੁੱਕੀਆਂ ਹਨ।

Comments

Popular Posts