ਭਾਗ 29 ਜਿੰਦਗੀ ਜੀਨੇ ਦਾ ਨਾਂਮ ਹੈ

ਮਾਤ ਪਿਤਾ ਬਿੰਨ ਬਾਲ ਨਾ ਹੋਈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਧੋਖਾ ਉਥੇ ਹੁੰਦਾ ਹੈ। ਜਿਥੇ ਵਿਸ਼ਵਾਸ਼ ਹੈ। ਵਿਸ਼ਵਾਸ਼ ਖ਼ਾਸ ਬੰਦੇ ਤੇ ਕੀਤਾ ਜਾਂਦਾ ਹੈ। ਜਦੋਂ ਲੋੜ ਹੁੰਦੀ ਹੈ। ਬੰਦਾ ਕਿਸੇ ਉਤੇ ਵੀ ਜ਼ਕੀਨ ਕਰ ਲੈਂਦਾ ਹੈ। ਹਰ ਛੋਟਾ-ਵੱਡਾ ਕੰਮ ਵਿਸ਼ਵਾਸ਼ ਨਾਲ ਜੁੜਿਆ ਹੈ। ਹਰ ਰਿਸ਼ਤਾ ਵਿਸ਼ਵਾਸ਼ ਉਤੇ ਖੜ੍ਹਾ ਹੈ। ਹਰ ਗੱਲ ਦਾ ਸਬੂਤ ਮੰਗਦੇ ਹਾਂ। ਬਗੈਰ ਦੇਖੇ, ਕਿਸੇ ਗੱਲ ਉਤੇ ਜ਼ਕੀਨ ਨਹੀਂ ਕਰਦੇ। ਹਰ ਚੀਜ਼ ਅੱਖਾਂ ਨਾਲ ਦੇਖਣੀ ਚੁਹੁੰਦੇ ਹਾਂ। ਹਰ ਚੀਜ਼ ਠੋਕ ਵਜਾ ਕੇ ਲੈਂਦੇ ਹਾਂ। ਇੱਕ ਗੱਲ ਮੰਨਣੀ ਪਵੇਗੀ। ਜਿੰਨਾਂ ਰਿਸ਼ਤਿਆਂ ਨਾਲ ਅਸੀਂ ਸਾਰੀ ਉਮਰ ਕੱਢ ਦਿੰਦੇ ਹਨ। ਬੱਚਪਨ, ਜੁਵਾਨੀ, ਬੁੱਢਾਪੇ ਤੱਕ ਵਿਸ਼ਵਾਸ਼ ਉਤੇ ਨਿੱਕਲ ਜਾਂਦੇ ਹਨ। ਦਾਦਾ-ਦਾਦੀ, ਨਾਂਨਾਂ-ਨਾਂਨੀ, ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਦਾ ਹਰ ਰਿਸ਼ਤਾ ਜ਼ਕੀਨ ਉਤੇ ਹੀ ਹੁੰਦਾ ਹੈ। ਮਨ ਨੂੰ ਪਤਾ ਹੁੰਦਾ ਹੈ। ਕਿਤੇ ਛੱਕ ਦੀ ਉਮੀਦ ਵੀ ਨਹੀਂ ਹੁੰਦੀ। ਜਦੋਂ ਕਿਸੇ ਰਿਸ਼ਤੇ ਵਿੱਚ ਛੱਕ ਪੈਦਾ ਹੋ ਜਾਵੇ। ਫਿਰ ਇਹ ਵਿਸ਼ਵਾਸ਼ ਰੇਤ ਵਾਂਗ ਢਹਿ ਜਾਂਦਾ ਹੈ।

ਕੈਲੋ ਦਾ ਪ੍ਰੇਮ ਨਾਲ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ਼ ਦਾ ਸੀ। ਕੈਲੋ ਨੂੰ ਇੰਨਾਂ ਮਾਂਣ ਹੀ ਬਹੁਤ ਸੀ। ਪ੍ਰੇਮ ਉਸ ਦਾ ਪਤੀ ਸੀ। ਉਸ ਨਾਲ ਬੰਨਿਆ ਗਿਆ ਸੀ। ਭਾਵੇਂ ਅਜੇ ਤੱਕ ਸਿਰਫ਼ ਕਾਰ ਵਿੱਚ ਬੈਠਣ ਦੀ ਹੀ ਸਾਂਝ ਪਈ ਸੀ। ਕਾਰ ਵਿੱਚ ਝੂਟੇ ਇਕੱਠੇ ਜਰੂਰ ਲੈਂਦੇ ਸਨ। ਜੀਵਨ ਇਕੱਠੇ ਚੱਲਾਉਣ ਦੀ ਅਜੇ ਤੱਕ ਗੱਲ ਨਹੀਂ ਹੋਈ ਸੀ। ਅਜੇ ਹਫ਼ਤਾ ਵਿਆਹ ਨੂੰ ਹੋਇਆ ਸੀ। ਕੈਲੋ ਦੀ ਸੱਸ ਕੈਲੋ ਦਾ ਪੇਟ ਪੱਰਖਣ ਲੱਗ ਗਈ ਸੀ। ਉਸ ਨੇ ਇੱਕ ਦਿਨ ਕਿਹਾ, " ਮੈਂ ਆਪਦੇ ਪ੍ਰੇਮ ਦਾ ਵਿਆਹ ਪੋਤਾ ਲੈਣ ਲਈ ਕੀਤਾ ਹੈ। ਅੱਗਲੇ ਸਾਲ ਲੋਹੜੀ ਵੰਡਣੀ ਹੈ। ਕੈਲੋ ਨੇ ਸ਼ਰਮਾਂ ਕੇ ਨੀਵੀਂ ਪਾ ਲਈ। ਉਸ ਦੀ ਨੱਣਦ ਨੇ ਕਿਹਾ, " ਸ਼ਰਮਾਂਉਣ ਦੀ ਲੋੜ ਨਹੀਂ ਹੈ। ਪ੍ਰਹੇਜ਼ ਨਹੀਂ ਕਰਨਾਂ। ਬੱਸ ਤੇਰਾ ਧਿਆਨ ਇਹੀ ਹੋਣਾਂ ਚਾਹੀਦਾ ਹੈ। ਛੇਤੀ ਤੋਂ ਛੇਤੀ ਬੱਚਾ ਹੋ ਜਾਵੇ। ਔਰਤ ਦਾ ਕਿਸੇ ਵੀ ਮਰਦ ਦੇ ਘਰ ਵੱਸਣ ਦਾ ਇਹੀ ਤਰੀਕਾ ਹੈ। " " ਮੇਰੀ ਕੁੜੀ ਨੇ ਗੱਲ ਸਹੀਂ ਕਹੀ ਹੈ। ਇਹੋ ਜਿਹੀਆਂ ਚੀਜ਼ਾਂ ਜਦੇ ਜਾਂ ਕਦੇ ਹੁੰਦੀਆਂ ਹਨ। ਕਈ ਜੋ ਚਲਾਂਕੀਆਂ ਕਰਦੀਆਂ ਹਨ। ਸਾਰੀ ਉਮਰ ਬੱਚੇ ਜੰਮਣ ਨੂੰ ਤਰਸਦੀਆਂ ਹਨ। ਕੋਈ ਹੁਸ਼ਿਆਰੀ ਨਹੀਂ ਕਰਨੀ। ਇਹ ਰੱਬ ਦੀਆਂ ਮੁਰਾਦਾਂ ਹਨ। "
ਕੈਲੋ ਢਿੱਡ ਵਿੱਚ ਹੱਸ ਰਹੀ ਸੀ। ਉਸ ਦਾ ਦਿਲ ਕਰਦਾ ਸੀ। ਇੰਨਾਂ ਨੂੰ ਦੱਸ ਦੇਵੇ। ਅਸਲ ਵਿੱਚ ਤੁਹਾਡੇ ਮੁੰਡੇ ਦੀ ਕਰਤੂਤ ਕੀ ਹੈ? ਇਕੱਲੀ ਔਰਤ ਬੱਚਾ ਪੈਦਾ ਨਹੀਂ ਕਰ ਸਕਦੀ। ਨਾਂ ਹੀ ਮਰਦ ਆਪ ਬੱਚੇ ਨੂੰ ਜਨਮ ਦੇ ਸਕਦਾ ਹੈ। ਮਾਤ ਪਿਤਾ ਬਿੰਨ ਬਾਲ ਨਾ ਹੋਈ। ਕੈਲੋ ਨੂੰ ਪਤਾ ਸੀ। ਉਸ ਦੀ ਗੱਲ ਦਾ ਜ਼ਕੀਨ ਕਿਸੇ ਨੇ ਨਹੀਂ ਕਰਨਾਂ। ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ, ਕੋਈ ਨਹੀਂ ਸਹਾਰਦਾ। ਔਰਤ ਉਤੇ ਸ਼ੱਕ ਕੀਤਾ ਜਾਂਦਾ ਹੈ। ਐਸੇ ਲੋਕਾਂ ਲਈ ਬੱਚਾ ਹੋਣਾਂ ਚਾਹੀਦਾ ਹੈ। ਬੱਚਾ ਹੋਣ ਬਗੈਰ ਇੱਜ਼ਤ ਨਹੀਂ ਬੱਚਦੀ। ਬੀਜ ਚਾਹੇ ਕੋਈ ਵੀ ਪਾ ਜਾਵੇ। ਕੈਲੋ ਨੂੰ ਯਾਦ ਆਇਆ। ਉਨਾਂ ਦੇ ਗੁਆਂਢ ਇੱਕ ਬਹੂ ਦੇ ਵਿਆਹ ਹੋਏ ਨੂੰ 15 ਸਾਲ ਹੋ ਗਏ ਸਨ। ਔਰਤਾਂ ਉਸ ਨੂੰ ਆਪੋ-ਆਪਣੇ ਨੁਕਤੇ ਅਜਮਾਏ ਹੋਏ ਦੱਸਦੀਆਂ ਰਹਿੰਆਂ ਸਨ। ਇੱਕ ਔਰਤ ਨੇ ਕਿਹਾ, " ਆਪਦੇ ਸਰੀਰ ਦੀ ਚਰਬੀ ਘੱਟ ਕਰ। 10 ਕਿਲੋ ਦਾ ਤੇਰਾ ਢਿੱਡ ਹੈ। ਬੱਚਾ ਕਿਥੇ ਠਹਿਰੇਗਾ? " ਇੱਕ ਸਿਆਣੀ ਔਰਤ ਨੇ ਕਿਹਾ, " ਖਾਇਆ, ਪੀਆ ਘਟ ਕਰ। ਹਰੇਕ 10 ਮਿੰਟ ਪਿਛੋਂ ਬਾਥਰੂਮ ਚਲੀ ਜਾਂਦੀ ਹੈ। ਜਿਸ ਅੰਦਰ ਪਾਣੀ ਦਾ ਨਲ ਲੱਗਾ ਹੈ। ਬੱਚਾ ਠਹਿਰਨਾਂ ਔਖਾ ਹੈ। " ਕੈਲੋ ਦੀ ਮੰਮੀ ਨੇ ਕਿਹਾ, " ਤੂੰ ਆਪ ਇੰਨਾਂ ਰਾਸ਼ਨ ਖਾਂਦੀ ਰਹਿੰਦੀ ਹੈ। ਆਪ ਪਹਿਲਵਾਨ ਵਰਗੀ ਪਈ ਹੈ। ਤੇਰਾ ਘਰਵਾਲਾ ਡਿੱਕ-ਡਿੱਕ ਹਿਲਦਾ ਹੈ। ਬਾਈ ਨੂੰ ਵੀ ਚੱਜਦੀ ਖ਼ੁਰਾਕ ਦੇ ਦਿਆ ਕਰ। ਕਦੇ ਚੱਮਚਾ ਘਿਉ ਦਾ ਖੁਵਾ ਦਿਆ ਕਰ। ਮੁਰਗੀਆਂ ਦੇ ਕੱਚੇ ਅੰਡੇ ਖਾਂਣ ਨਾਲ ਮਰਦਨਗੀ ਆਉਂਣੀ ਹੈ। " ਉਹ ਔਰਤ ਹਾਂ-ਹੂੰ ਕਰ ਛੱਡਦੀ ਸੀ। ਫਿਰ ਉਸ ਦੇ ਤਿੰਨ ਬੱਚੇ ਇੱਕੋ ਬਾਰ ਹੋਏ। ਉਹ ਬੱਚੇ ਮਾਂ-ਪਿਉ ਕਿਸੇ ਵਰਗੇ ਵੀ ਨਹੀਂ ਸਨ। ਦੇਸੀ ਮੁਰਗੀਆਂ ਦੀ ਤਰਾਂ ਰੰਗ ਬਰੰਗੇ ਨਮੂੰਨੇ ਸਨ।

Comments

Popular Posts