ਭਾਗ 34 ਜਿੰਦਗੀ ਜੀਨੇ ਦਾ ਨਾਂਮ ਹੈ

ਕੁੜੀਆ ਸੰਗਦੀਆਂ ਇੰਝ ਹੀ ਬਹਾਨੇ ਬੱਣਾਂਉਂਦੀਆ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਗਰਮੀ ਹੋਣ ਕਰਕੇ, ਮੱਛਰ ਬਹੁਤ ਹੋ ਗਿਆ ਸੀ। ਝੋਨਾਂ ਲੱਗਣ ਨਾਲ ਬਿੱਜਲੀ ਦਾ ਕੱਟ ਲੱਗਣ ਲੱਗ ਗਿਆ ਸੀ। ਦਿਨ ਰਾਤ ਬਿੱਜਲੀ ਨਹੀਂ ਆਉਂਦੀ ਸੀ। ਬੀਰੀ ਦੇ ਘਰ ਵਾਲੀ ਸਾਰੀ ਰਾਤ ਉਸ ਦੇ ਆਉਣ ਦੀਆਂ ਵਿੱੜਕਾਂ ਲੈਂਦੀ ਰਹੀ। ਗਰਮੀ ਬਹੁਤ ਸੀ। ਉਸ ਨੇ ਕਈ ਵਾਰ ਬੱਚੀਆਂ ਦੇ ਖੇਸ ਵੀ ਠੰਡੇ ਪਾਣੀ ਨਾਲ ਭਿਉਂ ਕੇ ਗਿੱਲੇ ਕਰੇ ਸਨ। ਠੰਡੇ ਗਿੱਲੇ ਖੇਸ ਉਪਰ ਲੈਣ ਨਾਲ ਗਰਮੀ ਤੇ ਪਿੰਡੇ ਮੱਚਣ ਤੋਂ ਅਰਾਮ ਮਿਲ ਜਾਂਦਾ ਸੀ। ਛੋਟੀ ਕੁੜੀ ਨੂੰ ਬੁਖ਼ਾਰ ਸੀ। ਵੱਡੀ ਨੂੰ ਕਈ ਦਿਨਾਂ ਦੀ ਖੰਘ ਹੋਈ ਸੀ। ਤਿੰਨੇ ਮਾਂ-ਧੀਆਂ ਨੇ, ਬੀਰੀ ਨੂੰ ਉਡੀਕ ਦਿਆਂ ਰਾਤ ਅੱਖਾਂ ਥਾਂਈ ਕੱਢ ਦਿੱਤੀ ਸੀ। ਉਸ ਨੂੰ ਉਮੀਦ ਸੀ। ਜਦੋਂ ਬੀਰੀ ਘਰ ਗਿਆ। ਕੁੜੀ ਨੂੰ ਪਿੰਡ ਵਾਲੇ ਡਾਕਟਰ ਕੋਲ ਲੈ ਜਾਵੇਗਾ। ਉਹ ਤਾਂ ਸੋਚਦੀ ਸੀ। ਅਜੇ ਟਰੱਕ ਤੋਂ ਹੀ ਨਹੀਂ ਮੁੜਿਆ। ਜਦੋਂ ਉਹ ਟਰੱਕ ਉਤੇ ਜਾਂਦਾ ਸੀ। ਕਈ-ਕਈ ਦਿਨ ਘਰ ਨਹੀਂ ਆਉਂਦਾ ਸੀ। ਬੀਰੀ ਦੇ ਤਾਂ 20 ਟਿਕਾਂਣੇ ਸਨ। ਜਿਥੇ ਜਾਂਦਾ ਸੀ। ਟਰੱਕ ਖੜ੍ਹਉਂਦਾ ਸੀ। ਉਥੇ ਹੀ ਮੁਲਾਜ਼ਾ ਪਾ ਲੈਂਦਾ ਸੀ। ਇੱਕ ਗੱਲੌਂ ਤਾਂ ਚੰਗਾ ਵੀ ਸੀ। ਜਦੋਂ ਘਰ ਪਤੀ ਨਹੀਂ ਹੁੰਦਾ। ਕੋਈ ਕੰਮ ਕਰਨ ਵਾਲਾ ਬਚਦਾ ਹੀ ਨਹੀਂ ਹੈ। ਘਰ ਦਾ ਮਰਦ ਸਿਰ ਤੇ ਬੈਠਾ ਰਹੇ। ਕੋਈ ਕੰਮ ਨਹੀਂ ਨਿਬੜਦਾ। ਉਸ ਦੇ ਹੀ ਨਖ਼ਰੇ ਉਠਾਉਂਦੀ, ਔਰਤ ਉਸ ਦੁਆਲੇ ਘੁੰਮਦੀ ਰਹਿੰਦੀ ਹੈ।

ਮਰਦ ਜਿਉਂ ਹੀ ਲਗਾਮ ਤੋੜ ਕੇ, ਘਰੋਂ ਬਾਹਰ ਜਾਂਦਾ ਹੈ। ਉਹ ਆਪਦੇ ਜਾਂਣੀ, ਕਿਸੇ ਔਰਤ ਨੂੰ ਜਾਲ ਵਿੱਚ ਫਸਾਉਣ ਦੀ ਕੋਸ਼ਸ਼ ਕਰਦਾ ਹੈ। ਆਪ ਵੀ ਆਪਦੇ ਲਈ ਬੇੜੀਆਂ ਲੱਭ ਲੈਂਦਾ ਹੈ। ਇਹੀ ਲਗਾਮ ਤੇ ਬੇੜੀਆਂ ਦੀ ਕੈਦ ਵਿੱਚ ਬੱਝਾ ਬੰਦਾ, ਔਰਤ ਤੋਂ ਘੱਟ ਉਮਰ ਜਿਉਂਦਾ ਹੈ। ਮਰਦ 10 ਮਹੀਨਿਆਂ ਵਿੱਚ ਅੱਣਗਿੱਣਤ ਬੱਚੇ ਪੈਦਾ ਕਰ ਸਕਦਾ ਹੈ। ਇੱਕ ਦਿਨ ਵਿੱਚ ਹੀ ਕਈ ਔਰਤਾਂ ਨੂੰ ਬੱਚਾ ਠਹਿਰਾ ਸਕਦਾ ਹੈ। ਅਨੇਕਾਂ ਬਾਰ ਸੈਕਸ ਕਰਕੇ, ਬੱਚਿਆਂ ਦਾ ਜੀਆ ਘਾਤ ਕਰਦਾ ਹੈ। ਆਪਦੇ ਸਰੀਰ ਦੀ ਊਰਜਾ, ਸ਼ਕਤੀ ਘੱਟਾਉਂਦਾ ਹੈ। ਔਰਤ 10 ਮਹੀਨਿਆਂ ਵਿੱਚ ਇੱਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ। ਸੈਕੜਿਆਂ ਵਿੱਚੋਂ ਕੋਈ ਹੀ ਔਰਤ ਹੁੰਦੀ ਹੈ। ਜੋ ਇੱਕ ਤੋਂ ਵੱਧ ਬੱਚੇ, 10 ਮਹੀਨਿਆਂ ਵਿੱਚ ਪੈਦਾ ਕਰ ਸਕੇ। ਆਪਦੀ ਤਾਕਤ ਕਾਂਮ ਵਿੱਚ ਜਾਇਆ ਕਰਕੇ, ਔਰਤਾਂ ਤੋਂ ਮਰਦ ਛੇਤੀ ਬੁੱਢੇ ਹੋ ਜਾਂਦੇ ਹਨ। ਉਨੀ ਹੀ ਉਮਰ ਦੀ ਔਰਤ ਮਰਦ ਤੋਂ ਜੁਵਾਨ ਲੱਗਦੀ ਹੈ। ਵਿਆਹ ਪਿਛੋਂ ਔਰਤ ਦਾ ਰੰਗ ਨਿਖ਼ਰਨ ਲੱਗਦਾ ਹੈ। ਸੁਭਾਅ ਖਿੜਦਾ ਜਾਂਦਾ ਹੈ। ਉਹ ਫਲਣ ਲੱਗਦੀ ਹੈ। ਮਰਦ ਦਾ ਰੰਗ ਪਤਨੀ ਆਈ ਤੋਂ ਕਾਲਾ ਜਾਂ ਪੀਲਾ ਹੋਣ ਲੱਗ ਜਾਂਦਾ ਹੈ।

ਜਿਵੇਂ ਰਾਜੂ ਨਾਲ ਹੋਈ ਹੈ। ਵਿਆਹ ਹੁੰਦੇ ਹੀ ਫੂਫੜ, ਮਾਮੇ, ਮਾਸੜ ਸਬ ਰੁੱਸ ਗਏ। ਬਿਚਾਰਾ ਬੌਦਲ ਗਿਆ। ਰਾਜੀ ਨੇ ਯਾਰ ਸੰਤੁਸ਼ਟ ਕਰਕੇ ਵੀ ਤੋਰ ਦਿੱਤਾ ਸੀ। ਰਾਜੂ ਬਾਹਰ ਖੜ੍ਹਾ ਸੀ। ਉਸ ਨੇ ਰਾਜੂ ਨੂੰ ਕੁੰਡਾ ਖੋਲ ਦਿੱਤਾ ਸੀ। ਰਾਜੂ ਨੇ ਕਿਹਾ, " ਘਰ ਦਾ ਮਾਲਕ ਬਾਹਰ ਹੈ। ਤੂੰ ਮਾਲਕਣ ਬੱਣ ਕੇ ਅੰਦਰੋਂ ਕੁੰਡਾ ਲਾ ਕੇ ਸੌਂ ਗਈ। " " ਮੈਂ ਸੁੱਤੀ ਨਹੀਂ ਸੀ। ਮੈਨੂੰ ਡਰ ਲੱਗਦਾ ਸੀ। " " ਆਪਦੇ ਘਰ ਵਿੱਚ ਕਾਹਦਾ ਡਰ ਹੈ? ਇਥੇ ਡਰਨ ਵਾਲੀ ਕੋਈ ਗੱਲ ਨਹੀਂ ਹੈ। ਸਾਰੇ ਆਪਦੇ ਹੀ ਹਨ। " ਲੜਾਈ ਕਾਹਦੇ ਲਈ ਹੁੰਦੀ ਸੀ? " " ਲੜਦੇ ਨਹੀਂ ਸੀ। ਰਿਸ਼ਤੇਦਾਰੀ ਦੀ ਧੋਸ ਦਿਖਾਉਂਦੇ ਸੀ। " " ਸਾਡੇ ਤਾ ਵਿਆਹ ਦੀ ਖੁਸ਼ੀ ਵਿੱਚ ਨੱਚਦੇ ਹਨ। ਇਸ ਤਰਾਂ ਰੁਸਦੇ, ਮੈਂ ਪਹਿਲੀ ਬਾਰ ਦੇਖ਼ੇ ਹਨ। ਨੀਅਤ ਦੇ ਹਲਕੇ ਲੱਗਦੇ ਹਨ। " ਛੱਡ ਤੂੰ ਇੰਨਾਂ ਤੋਂ ਕੀ ਲੈਣਾਂ ਹੈ? ਅਜੇ ਮੰਮੀ-ਡੈਡੀ ਬੈਠੇ ਹਨ। ਉਹ ਆਪੇ ਸਮਝ ਲੈਣਗੇ। ਤੂੰ ਮੌਜ਼ ਲੁੱਟ। " ਮੌਜ਼ ਤਾਂ ਬੀਰੀ ਲੁੱਟ-ਲੁੱਟਾ ਕੇ ਚਲਾ ਗਿਆ ਸੀ। ਖੱਟੇ ਮਿੱਠੈ ਫ਼ਲ ਦੇ ਰਸ ਦਾ ਸੁਆਦ ਲੈ ਗਿਆ ਸੀ। ਰਾਜੂ ਗਿਟਕਾਂ ਚੁੰਗਣ ਜੋਗਾ ਰਹਿ ਗਿਆ ਸੀ। ਰਾਜੀ ਨੇ ਕਿਹਾ, " ਰਾਤ ਬਹੁਤ ਹੋ ਗਈ ਹੈ। ਮੇਰਾ ਸਿਰ ਬਹੁਤ ਦੁੱਖਦਾ ਹੈ। " " ਮੈਂ ਇਹੋ ਜਿਹੇ ਬਹਾਨੇ ਨਹੀਂ ਮੰਨਦਾ। ਕਹੇਂ ਤਾਂ ਸਿਰ ਵੀ ਘੁੱਟ ਦਿਆਂ। ਜੇ ਸੁਹਾਗਰਾਤ ਵਾਲੀ ਪਹਿਲੀ ਰਾਤ ਨੂੰ ਜੱਕ ਨਾਂ ਖੁੱਲੇ। ਬੰਦਾ ਕਈ ਦਿਨ ਸ਼ਰਮਾਂਉਂਦਾ ਰਹਿੰਦਾ ਹੈ। ਇਹ ਸਗਨ ਤਾਂ ਕਰਨਾਂ ਹੀ ਹੈ। " " ਮੈਂ ਕਿਹਾ ਨਾਂ, ਅੱਜ ਨਹੀਂ। ਕੱਲ ਨੂੰ ਸਹੀ। " " ਮੈਨੂੰ ਪਹਿਲਾਂ ਹੀ ਪਤਾ ਹੈ, ਕੁੜੀਆ ਸੰਗਦੀਆਂ ਇੰਝ ਹੀ ਬਹਾਨੇ ਬੱਣਾਂਉਂਦੀਆ ਹਨ। ਤੇਰੀ ਸਾਰੀ ਸੰਗ ਮੈਂ ਹੁਣੇ ਉਤਾਰ ਦਿੰਦਾਂ ਹਾਂ। ਅੱਜ ਦੀ ਰਾਤ ਆਹਲੀ ਨਹੀਂ ਜਾਂਣ ਦੇਣੀ। ਜੇ ਤੇਰੇ ਟਾਲੇ ਵਿੱਚ ਫਸ ਗਿਆ। ਮੈਨੂੰ ਮਰਦ ਦਾ ਬੱਚਾ ਕਿਹਨੇ ਕਹਿੱਣਾਂ ਹੈ? ਉਸ ਦੇ ਦਿਮਾਗ ਉਤੇ ਸ਼ਰਾਬ ਤੇ ਮਾਸੜ ਮਾਮਿਆਂ ਦੀ ਦਿੱਤੀ ਅੱਕਲ ਭਾਰੂ ਸੀ। ਉਹ ਮੁਰਗੇ ਵਾਂਗ ਖੰਭ ਖਿਲਾਰੀ ਜਾ ਰਿਹਾ ਸੀ। " ਕੁੜੀਆਂ ਬਾਰੇ ਇੰਨਾਂ ਕਿਵੇਂ ਪਤਾ ਹੈ? ਕੀ ਪਹਿਲਾਂ ਵੀ ਸੁਹਾਗਰਾਤ ਮਨਾਈ ਹੈ? " " ਮੈਨੂੰ ਤਾਂ ਅੱਜ ਹੀ ਮੌਕਾ ਲੱਗਾ ਹੈ। ਬਿਚਾਲੇ ਰਿਕਾਵਟਾਂ ਹੀ ਬਹੁਤ ਆਈ ਜਾਂਦੀਆਂ ਹਨ। ਹੁਣ ਤੂੰ ਸਿਰ ਦਾ ਬਹਾਨਾਂ ਮਾਰ ਕੇ, ਨਵਾਂ ਜੱਬ ਪਾਉਣ ਨੂੰ ਫਿਰਦੀ ਹੈ। " ਰਾਜੂ ਨੇ ਇਕੋ ਝੱਟਕੇ ਵਿੱਚ ਰਾਜੀ ਦਬੋਚ ਲਈ। ਉਹ ਮੁਰਗੀ ਵਾਂਗ ਤੱੜਫ਼ਦੀ ਰਹੀ। ਇਵੇਂ ਹੀ ਤਾਂ ਮੁਰਗੀਆਂ ਦਿਹਾੜੀ ਵਿੱਚ ਦੋ ਬਾਰ ਅੰਡੇ ਦਿੰਦੀਆਂ ਹਨ। ਜੋ ਔਰਤਾਂ ਇਕੋ ਸਮੇਂ ਇੱਕ ਤੋਂ ਵੱਧ ਮਰਦਾਂ ਨਾਲ ਸਬੰਧ ਕਰਦੀਆਂ ਹਨ। ਉਹ ਵੀ ਇੱਕ ਤੋਂ ਵੱਧ ਅੱਲਗ-ਅੱਲਗ ਨਸਲ ਦੇ ਬੱਚੇ ਪੈਂਦਾ ਕਰਦੀਆਂ ਹਨ।

Comments

Popular Posts