ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ
ਸੋਚਲਾ।
ਮੈਨੂੰ ਨਹੀਉ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ
ਸਰਦਾ।
ਜੇ ਲੋਕਾਂ ਤੋਂ ਬਹੁਤਾ ਤੈਨੂੰ ਡਰ ਲਗਦਾ। ਰਾਤ ਦਾ ਕਿਉਂ ਨੀ ਸਹਾਰਾ
ਲੱਭਦਾ?
ਲੋਕਾਂ ਦੀ ਹਰ ਗੱਲ ਨੂੰ ਤੂੰ ਸੁਣਦਾ। ਮੇਰੇ ਬਾਰੀ ਟਾਲ ਮਟੋਲ ਤੂੰ
ਕਰਦਾ।
ਸੱਚੀ ਦੱਸ ਕਿਹਨੂੰ ਪਿਆਰ ਕਰਦਾ? ਮੇਰੇ ਕੋਲੋ ਜਾਂ ਲੋਕਾਂ ਕੋਲੋ
ਤੂੰ ਡਰਦਾ।
ਸੱਤੀ ਦਾ ਮਨ ਗੱਦ-ਗੱਦ ਕਰਦਾ। ਜਦੋਂ ਤੇਰਾ ਭੋਲ਼ਾ ਜਿਹਾ ਮੂੰਹ
ਦਿਸਦਾ।
ਦੇਖ਼ ਸਤਵਿੰਦਰ ਦਿਲ ਲੱਗਦਾ। ਤੇਰੇ ਵਰਗਾ ਨਾਂ ਕੋਈ ਹੋਰ ਮੈਨੂੰ ਦਿਸਦਾ।
ਤੂੰ ਸਾਨੂੰ ਆਪਣਾਂ ਜਿਹਾ ਉਹੀ ਲੱਗਦਾ। ਤੇਰੇ ਕੋਲ ਹੀ ਮੇਰਾ
ਜੀਅ ਲੱਗਦਾ।
Comments
Post a Comment