ਤੇਰੀ ਬੁੱਕਲ ਵਿੱਚ ਮੈਂ ਹੋਵਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਪਤੀ ਦੇਵ ਜੀ ਭਗਵਾਨ ਦਾ ਰੂਪ ਲੱਗਦੇ।
ਤਾਂਹੀਂ ਦਸ ਬਾਰੀ ਬੁਲਿਆਂ ਹੁੰਗਾਰਾ ਭਰਦੇ।
ਨਵੇਂ-ਨਵੇਂ ਪਕਵਾਨ ਖਾਂਣ ਨੂੰ ਰੋਜ਼਼ ਮੰਗਦੇ।
ਮਿੰਨੇ ਜਿਹੇ ਭੋਲ਼ੇ ਬੱਣ ਭੋਗ ਆ ਲਗਾਉਣੇ।
ਲਗਦਾ ਆਪਣੇ-ਆਪ ਨੂੰ ਨਵਾਬ ਕਹਿੰਦੇ।
ਸਤਵਿੰਦਰ ਸੇਵਾ ਵਿੱਚ ਹਾਜ਼ਰ ਰਹਿੰਦੇ।
ਪੁੰਨਿਆਂ ਦੀ ਰਾਤ ਹੋਵੇ। ਚੰਨ ਜੀ ਤੇਰਾ ਸਾਥ ਹੋਵੇ।
ਲੰਬੀ ਆਪਣੀ ਬਾਤ ਹੋਵੇ। ਕਦੇ ਵੀ ਨਾਂ ਪ੍ਰਭਾਤ ਹੋਵੇ।
ਤੇਰੀ ਬੁੱਕਲ ਵਿੱਚ ਮੈਂ ਹੋਵਾਂ। ਤੇਰੇ ਕੋਲੋ ਨਾਂ ਦੂਰ ਹੋਵਾਂ।
ਤੇਰੇ ਜੀ ਮੈਂ ਜੋਗੀ ਹੋਵਾਂ। ਖੁਸ਼ੀ ਵਿੱਚ ਮੈ ਤਾਂ ਝੱਲੀ
ਹੋਵਾਂ।
ਸਾਰੇ ਸੁਖ ਤੈਨੂੰ ਮੈਂ ਦੇਵਾਂ। ਸੱਤੀ ਤੇਰੇ ਉਤੋਂ ਮਰ ਜਾਂਵਾਂ।
ਰੱਬ ਕੋਲੋ ਸੁੱਖ ਤੇਰੀ ਮੈਂ ਮੰਗਾਂ। ਉਮਰ ਤੇਰੀ ਲੰਬੀ ਮੰਗਾਂ।
Comments
Post a Comment