ਮੇਰਾ ਪਿਆਰ ਤੇਰੇ ਉਤੋਂ ਜਾਵੇ ਡੁੱਲ-ਡੁੱਲ ਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਚੰਨਾਂ ਤੱਕਿਆ ਨਾਂ ਕਰ ਇੰਨੇ ਪਿਆਰ ਨਾਲ ਵੇ।
ਦਿਲ ਲੈ ਜਾਂਦਾ ਮੇਰਾ ਤੂੰ ਤਾਂ ਆਪਣੇ ਨਾਲ ਵੇ।
ਇਸ਼ਕ ਦੇ ਰੋਗੀਆਂ ਨੂੰ ਲੱਭਦਾ ਨਹੀਂ ਹੱਲ ਵੇ।
ਧਿਆਨ ਰਹਿੰਦਾ ਮੇਰਾ ਯਾਰਾ ਤੇਰੇ ਹੀ ਵੱਲ ਵੇ।
ਅੱਖਾ ਮੇਰੀਆਂ ਤੱਕਦੀਆਂ ਤੇਰਾ ਸਦਾ ਰਾਹ ਵੇ।
ਦਿਲ ਚਹੁੰਦਾ ਸਦਾ ਕਰਾਂ ਤੇਰਾ ਹੀ ਦਿਦਾਰ ਵੇ।
ਇੱਕ ਬਾਰੀ ਕਰ ਚੇਤੇ ਸਤਵਿੰਦਰ ਜਾਵੇ ਆ ਵੇ।
ਸੱਤੀ ਕਹੇ ਦਿਲਾਂ ਨੂੰ ਦਿਲਾ ਦੇ ਹੁੰਦੇ ਨੇ ਰਾਹ ਵੇ।
ਚਾਣਚੱਕ ਆ ਕੇ ਮਿਲਦੇ ਨੇ ਦਿਲਦਾਰ ਯਾਰ ਵੇ।
ਤੇਰੇ ਬਿੰਨਾਂ ਸੱਚੀ-ਮੁੱਚੀ ਅਸੀਂ ਜਾਵਾਂਗੇ ਮਰ ਵੇ।
ਤੇਰੀ ਅਵਾਜ਼ ਜਦੋਂ ਜਾਂਦੀ ਕੰਨਾਂ ਵਿੱਚ ਘੁੱਲ ਵੇ।
ਮੇਰਾ ਪਿਆਰ ਤੇਰੇ ਉਤੋਂ ਜਾਵੇ ਡੁੱਲ-ਡੁੱਲ ਵੇ।
Comments
Post a Comment