ਘੱਟਵਾਂ ਨਾਲ ਬੱਦਲ
ਗਰਜਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਸਾਵਣ ਦਾ ਮਹੀਨਾਂ ਹੈ ਆਇਆ। ਕਾਲਾ ਬੱਦਲ ਚੜ੍ਹ ਕੇ ਆਇਆ।
ਘੱਟਵਾਂ ਨਾਲ ਬੱਦਲ ਗਰਜਿਆ। ਬਿੱਜਲੀ ਨਾਲ ਅੰਬਰ ਲਿਸ਼ਕਿਆ।
ਜ਼ੋਰਾ-ਸ਼ੋਰਾਂ ਨਾਲ ਮੀਂਹ ਆਇਆ। ਕੁੜੀਆਂ ਨੇ ਤੀਆਂ ਨੂੰ ਲਾਈਆਂ।
ਗਿੱਧੇ ਵਿੱਚ ਮਟਿਆਰਾਂ ਆਈਆਂ। ਗਿੱਧੇ ਵਿੱਚ ਰੌਣਕਾਂ
ਲਾਈਆਂ।
ਸੱਤੀ ਨੱਚ ਕੇ ਧਮਾਲਾਂ ਪਾਈਆਂ। ਸਤਵਿੰਦਰ ਨੂੰ ਯਾਦਾ ਆਈਆਂ।
ਚਿੱੜੀਆਂ ਨੇ ਚੈਹਿਕਣਾਂ ਲਾਇਆ। ਮੋਰਾਂ ਨੇ ਵੀ ਪਹਿਲਾਂ
ਪਾਈਆਂ।
ਧਰਤੀ ਤੇ ਹਰਿਆਲੀਆਂ ਨੇ ਆਈਆਂ। ਮੀਂਹ ਨੇ ਝੜੀਆਂ ਲਾਈਆਂ।
ਰੱਬਾ ਤੂੰ ਫਸਲਾਂ ਝੂਮਣ ਨੇ ਲਾਈਆਂ। ਕਿਸਾਨਾਂ ਤੇ ਰਹਿਮਤਾ
ਆਂਈਆਂ।
ਕਿਤੇ ਸਾਵਣ ਨੂੰ ਵੀ ਸੋਕਾਂ ਆਇਆ। ਜੀਅ ਜੰਤ ਸਬ ਰੱਬਾ
ਸਤਾਇਆ।
ਰੱਬਾ ਤੂੰ ਮੀਂਹ ਸਬ ਪਾਸੇ ਵਰਸਾ। ਰੱਬਾ ਥੋੜਾ-ਥੋੜਾ ਹਰ
ਪਾਸੇ ਮੀਹ ਪਾ।
Comments
Post a Comment