ਭਾਗ 36 ਜਿੰਦਗੀ ਜੀਨੇ ਦਾ ਨਾਂਮ ਹੈ
ਗੌਰਮਿੰਟ ਨੌਜੁਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

satwinder_7@hotmail.com


ਕਨੇਡਾ ਵਿੱਚ ਨੌਕਰੀਆਂ ਕਰਨ ਵਾਲੇ, ਬਿਜ਼ਨਸ ਵਾਲੇ ਲੋਕ ਟੈਕਸ ਦਿੰਦੇ ਹਨ। ਇਸੇ ਕਰਕੇ ਇੰਨਾਂ ਲਈ ਬਹੁਤ ਸਹੂਲਤਾਂ ਹਨ। ਆਂਮ ਨਾਗਰਿਕਾਂ ਨੂੰ ਸਰਕਾਰੀ ਕੰਮਾਂ ਵਿੱਚ ਤੇ ਹਰ ਪਾਸੇ ਬਹੁਤ ਮਦੱਦ ਮਿਲਦੀ ਹੈ। ਕਾਰ ਪਾਰਕਿੰਗ ਸ਼ੌਪਿੰਗ ਮਾਲ ਦੁਕਾਨਾਂ, ਰੇਲਵੇ ਸਟੇਸ਼ਨਾਂ ਤੇ ਕੋਈ ਫੀਸ ਨਹੀਂ ਹੁੰਦੀ। ਕਾਰ ਪਾਰਕਿੰਗ ਦੇ ਬਹੁਤੀਆਂ ਪਬਲਿਕ ਥਾਵਾਂ ਉਤੇ ਪੈਸੇ ਨਹੀਂ ਭਰਨੇ ਪੈਂਦੇ। ਪਰ ਇੱਕ ਗੱਲ ਬਹੁਤ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ। ਹਸਪਤਾਲ ਵਿੱਚ ਪਏ ਬਿਮਾਰਾਂ ਤੇ ਪੜ੍ਹਨ ਵਾਲੇ ਕਾਲਜ਼ ਯੂਨੀਵਿਰਸਟੀ ਦੇ ਨੌਜਵਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਸ਼ਾਇਦ ਇਸ ਕਰਕੇ, ਗੌਰਮਿੰਟ ਨੂੰ ਲੱਗਦਾ ਹੋਣਾਂ ਹੈ। ਕਿ ਇਹ ਟੈਕਸ ਨਹੀਂ ਦਿੰਦੇ। ਇਸੇ ਕਰਕੇ, ਕਾਲਜ਼ਾਂ, ਯੂਨੀਵਿਰਸਟੀਆਂ, ਹਸਪਤਾਲਾਂ ਵਿੱਚ ਕਾਰ ਪਾਰਕਿੰਗ ਦਾ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਦੇਣਾਂ ਪੈਂਦਾ ਹੈ। ਮੀਟਰ ਲੱਗੇ ਹੁੰਦੇ ਹਨ। ਸਬ ਤੋਂ ਪਹਿਲਾਂ ਮੀਟਰ ਵਿੱਚ ਪੈਸੇ ਪਾ ਕੇ ਟਿੱਕਟ ਕੱਢ ਕੇ, ਕਾਰ ਦੇ ਸ਼ੀਸ਼ੇ ਮੂਹਰੇ ਰੱਖਣੀ ਪੈਂਦੀ ਹੈ। ਇੱਕ ਦਿਹਾੜੀ ਦੇ 10 ਡਾਲਰ ਤੋਂ ਸ਼ੁਰੂ ਹੁੰਦੇ ਹਨ। ਜੇ ਕਿਤੇ ਗੱਲਤੀ ਨਾਲ ਡਾਲਰ ਨਾਂ ਭਰੇ ਜਾਂਣ। ਕਾਰ ਨੂੰ ਟੋਚਨ-ਕਰੇਨ ਨਾਲ ਚੱਕਵਾ ਕੇ, ਐਸੀ ਥਾਂ ਭੇਜ ਦਿੱਤਾ ਜਾਂਦਾ ਹੈ। ਜਿਥੇ ਕਈ ਸੌ ਡਾਲਰ ਲੱਗ ਜਾਂਦੇ ਹਨ। ਸਟੂਡੈਂਟ ਐਸੇ ਖ਼ਰਚੇ ਕਿਥੋਂ ਕਰਨ? ਯੂਨੀਵਿਰਸਟੀਆਂ ਕਾਲਜ਼ਾਂ ਵਿੱਚ ਪੜ੍ਹਨ ਵਾਲੇ ਸਵੇਰੇ 7 ਵਜੇ ਪੜ੍ਹਨ ਲਈ ਜਾਂਦੇ ਹਨ। ਸ਼ਾਮ ਨੂੰ 5 ਵਜੇ ਪੜ੍ਹਾਈ ਤੋਂ ਸਾਹ ਲੈਂਦੇ ਹਨ। ਜ਼ਿਆਦਾ ਤਰ ਸਾਰੇ ਹੀ ਸਟੂਡੈਂਟ ਹਰ ਰੋਜ਼ 5 ਤੋਂ 8 ਘੰਟੇ ਨੌਕਰੀ ਵੀ ਕਰਦੇ ਹਨ। ਇੱਕ ਸਮੈਸਟਰ ਚਾਰ ਮਹੀਨਿਆ ਵਿੱਚ ਪੂਰਾ ਹੁੰਦਾ ਹੈ। ਜਿਸ ਦਾ ਖ਼ੱਰਚਾ 5 ਹਜ਼ਾਰ ਤੋਂ ਉਪਰ ਕੋਰਸ ਦੀ ਚੋਣ ਅਨੁਸਾਰ ਹੈ। ਕਈ ਸਟੂਡੈਂਟ ਕਰਜ਼ੇ ਚੱਕਦੇ ਹਨ। ਕਨੇਡਾ ਵਿੱਚ ਸਟੂਡੈਂਟ ਵਿਜ਼ੇ ਤੇ ਪੜ੍ਹਾਈ ਕਰਨ ਆਇਆਂ ਨੂੰ, ਹੋਰ ਵੀ ਔਖਾ ਹੁੰਦਾ ਹੈ। ਆਪੋ-ਆਪਣੇ ਦੇਸ਼ਾਂ ਤੋਂ ਮਾਪਿਆ ਤੋਂ ਪੈਸੇ ਮੰਗਾਉਂਦੇ ਹਨ। ਉਨਾਂ ਨੂੰ ਨੌਕਰੀਆਂ ਕਰਨ ਦੀ ਅਜਾਜ਼ਤ ਨਹੀਂ ਹੈ। ਹਾਰ ਕੇ ਉਹ ਪੜ੍ਹਾਈ ਵਿੱਚੇ ਛੱਡ ਕੇ, ਵਰਕ ਪ੍ਰਮਿੰਟ ਲੈਣ ਲਈ ਮਜ਼ਬੂਰ ਹੋ ਜਾਂਦੇ ਹਨ। ਐਸੇ ਦੇਸ਼ਾਂ ਦਾ ਜੀਵਨ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਭੱਜ ਦੋੜ ਬਹੁਤ ਹੈ। ਕਾਰ ਬਗੈਰ ਨਹੀਂ ਸਰਦਾ। ਗੱਡੀ ਕੋਲ ਹੋਵੇਗੀ ਤਾਂਹੀਂ 4, 5 ਘੰਟੇ ਅਰਾਮ ਕਰਨ ਨੂੰ ਬਚਦੇ ਹਨ। ਪ੍ਰੇਮ ਦੀ ਪੜ੍ਹਾਈ ਦਾ ਸਾਲ ਰਹਿੰਦਾ ਸੀ। ਬੱਸ ਤੇ ਜਾਂਣ ਲਈ ਤਿੰਨ ਗੁਣਾਂ ਸਮਾਂ ਲੱਗਦਾ ਹੈ। ਬਸ ਉਡੀਕਣ ਤੇ ਟ੍ਰੇਨ ਦਾ ਘੰਟੇ ਦਾ ਸਫ਼ਰ ਕਾਰ ਉਤੇ 20 ਮਿੰਟਾ ਵਿੱਚ ਹੋ ਜਾਂਦਾ ਹੈ। ਇਸੇ ਲਈ ਪ੍ਰੇਮ ਨੂੰ ਹਰ ਰੋਜ਼ ਦੇ 13 ਡਾਲਰ ਕਾਰ ਪਾਰਕਿੰਗ ਦੇ ਭਰਨੇ ਮਨਜੂਰ ਸਨ। ਉਸ ਨੇ 8 ਘੰਟੇ ਨੌਕਰੀ ਤੇ ਵੀ ਜਾਂਣਾਂ ਹੁੰਦਾ ਸੀ।

ਐਬੂਲੈਸ ਦਾ ਬਿੱਲ 500 ਡਾਲਰ ਦੇ ਨੇੜ ਹੈ। ਇੱਕ ਬੰਦਾ ਬਿਮਾਰ ਹੁੰਦਾ ਹੈ। ਨੌਕਰੀ ਤੇ ਨਹੀਂ ਜਾ ਸਕਦਾ। ਦੁਵਾਈਆ ਦਾ ਖ਼ੱਰਚਾ ਵੀ ਕਰਨਾਂ ਪੈਂਦਾ ਹੈ। ਜੇ ਐਬੂਲੈਸ ਦਾ ਬਿੱਲ ਜਾਂਦਾ ਹੈ। ਇੰਨਾਂ ਖ਼ੱਰਚਾ ਕਰਨਾਂ ਬਹੁਤ ਔਖਾ ਹੈ। ਬੰਦਾ ਜਿੰਨਾਂ ਵੀ ਬਿਮਾਰ ਹੋਵੇ। ਜੇ ਕੋਈ ਰਿਸ਼ਤੇਦਾਰ ਗੱਡੀ ਵਿੱਚ ਹਸਪਤਾਲ ਛੱਡਣ ਵਾਲਾ ਹੈ। ਤਾਂ ਸਖ਼ਤ ਬਿਮਾਰ ਵੀ ਹਸਪਤਾਲ ਆਪ ਹੀ ਚਲਿਆ ਜਾਂਦਾ ਹੈ। ਬਿਮਾਰ ਨੂੰ ਹਸਪਤਾਲ ਵਿੱਚ ਲਿਜਾਂਣ ਤੋਂ ਪਹਿਲਾਂ, ਕਾਰ ਪਾਰਕਿੰਗ ਦੇ ਪੈਸੇ ਭਰਨੇ ਪੈਂਦੇ ਹਨ। ਜੇ ਕੋਈ ਛੇਤੀ ਵਿੱਚ ਮੀਟਰ ਵਿੱਚ ਪੈਸੇ ਨਹੀਂ ਪਾ ਸਕਦਾ। ਜ਼ਿਆਦਾ ਬਿਮਾਰ ਬੰਦੇ ਨੂੰ ਦਾਖਲ ਕਰਾਂਉਣ ਵੱਲ ਹੋ ਜਾਂਦਾ ਹੈ। ਘੱਟ ਤੋਂ ਘੱਟ 40 ਡਾਲਰ ਦਾ ਜੁਰਮਾਨਾਂ ਕਰ ਦਿੰਦੇ ਹਨ। ਕਈ ਬਾਰ ਕਾਰ ਨੂੰ ਕਰੇਨ ਨਾਲ ਚੱਕ ਕੇ ਵੀ ਲੈ ਜਾਂਦੇ ਹਨ। ਸੌਦਾ ਹਜ਼ਾਰਾਂ ਵਿੱਚ ਪੈਂਦਾ ਹੈ। ਹਸਪਤਾਲ ਲੰਬੀ ਲਾਈਨ ਵਿੱਚ ਅੱਧਾ ਘੰਟਾ ਨਾਂਮ ਲਿਖਾਉਣ ਨੂੰ ਲੱਗ ਜਾਂਦਾ ਹੈ। ਬਾਰੀ ਆਉਣ ਨੂੰ ਅੱਠ ਦਸ ਘੰਟੇ ਵੀ ਲੱਗ ਜਾਂਦੇ ਹਨ। ਹਸਪਤਾਲ ਵਿੱਚ ਬਿਮਾਰਾਂ ਨੂੰ ਮਿਲਣ ਵਾਲੇ ਜਦੋਂ ਆਉਂਦੇ ਹਨ। ਬਿਮਾਰਾਂ ਨੂੰ ਆਪਣਿਆਂ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਊਰਜਾ ਤੇ ਹੌਸਲਾਂ ਮਿਲਦੇ ਹਨ। ਪਿਆਰ ਕਰਨ ਵਾਲੇ ਸਮਾਂ ਕੱਢ ਕੇ ਮਿਲਣ ਆਉਂਦੇ ਹਨ। ਆਪਣਾਂ ਕੰਮ ਛੱਡ ਕੇ ਆਉਂਦੇ ਹਨ। ਉਤੇ ਦੀ ਕਾਰ ਪਾਰਕਿੰਗ ਦੇ ਕਿਰਾਇਆ ਦਾ 15 ਡਾਲਰ ਭਰਨਾਂ ਪੈਂਦਾ ਹੈ। ਸੱਚੀ ਗੱਲ ਹੈ, ਕਾਲਜ਼ਾਂ, ਯੂਨੀਵਿਰਸਟੀਆਂ, ਹਸਪਤਾਲਾਂ ਵਿੱਚ ਵਿਜੇਟਰ, ਵਲਨਟੀਅਰ ਕਰਨ ਵਾਲਿਆਂ ਨੂੰ ਵੀ ਕਾਰ ਪਾਰਕਿੰਗ ਦਾ ਰਿੰਟ ਦੇਣਾਂ ਪੈਂਦਾ ਹੈ। ਸਾਰੀ ਉਮਰ ਲੋਕ ਨੌਕਰੀਆਂ ਕਰਕੇ ਇੰਨਾਂ ਟੈਕਸ ਭਰਦੇ ਹਨ। ਗੌਰਮਿੰਟ ਤੌਂ ਇੰਨਾਂ ਤਾਂ ਹੋ ਸਕਦਾ ਹੈ। ਗੌਰਮਿੰਟ ਨੌਜੁਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ। ਸਰਕਾਰ ਕਾਲਜ਼ਾਂ, ਯੂਨੀਵਿਰਸਟੀਆਂ, ਹਸਪਤਾਲਾਂ ਅੰਦਰੋਂ ਤਾਂ ਕਾਰ ਪਾਰਕਿੰਗ ਦੇ ਕਿਰਾਏ ਤੋਂ ਅਮਦਨ ਨਾਂ ਕਮਾਂਵੇ। ਅਮਦਨ ਦੇ ਹੋਰ ਬਥੇਰੇ ਸਾਧਨ ਹਨ।

Comments

Popular Posts