ਰੱਬ ਤੋਂ ਵੱਧ ਪਿਆਰਾ ਵੇ ਤੂੰ ਲੱਗਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ nsatwinder_7@hotmail.com
ਕਦੇ ਸਾਡੀ ਗਲ਼ੀ ਆ ਜਾਇਆ ਕਰੋ। ਸਾਡਾ ਮਨ ਵੀ ਪ੍ਰਚਾ ਜਾਇਆ ਕਰੋ।
ਭੁੱਲ-ਚੁੱਕ ਕੇ ਫੇਰਾ ਪਾ ਜਾਇਆ ਕਰੋ।ਸੁੰਨੇ ਰਾਹਾਂ ਨੂੰ ਭਾਗ ਲਾਇਆ ਕਰੋ।
ਕੰਨ ਕਰ ਉਰੇ ਮੈਂ ਗੱਲ ਸੱਚ ਦੱਸਦੀ। ਤੇਰੇ ਬਗੈਰ ਵੇ ਹੁਣ ਮੈਂ ਨਾਂ ਬੱਚਦੀ।
ਅੱਖ ਤਾਂ ਮੇਰੀ ਤੈਨੂੰ ਦੇਖਣੇ ਤੱਰਸਦੀ ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗਦੀ।
ਸਤਵਿੰਦਰ ਤੈਨੂੰ ਤੱਕਣ ਨੂੰ ਤੱਰਸਦੀ। ਸੱਚੀਂ ਦੱਸ ਕਦੋਂ ਦੇਣੇ ਨੇ ਦੀਦਾਰ ਸੱਜਣਾਂ।
ਸੱਤੀ ਦਾ ਤੇਰੇ ਬਗੈਰ ਦਿਲ ਨੀਂ ਲੱਗਣਾਂ। ਰੱਬ ਤੋਂ ਵੱਧ ਪਿਆਰਾ ਵੇ ਤੂੰ ਲੱਗਦਾ।
ਤੇਰੇ ਬਿੰਨ ਜਿਉਣਾਂ ਮੁਸ਼ਕਲ ਲੱਗਦਾ। ਪੂਰੀ ਦੁਨੀਆਂ ਵਿੱਚੋਂ ਤੂੰ ਚੰਨ ਚੱਮਕਦਾ।
ਮੇਰੇ ਜੀਵਨ ਨੂੰ ਰੋਸ਼ਨ ਤੂੰ ਹੈ ਕਰਦਾ। ਮੇਰੇ ਜਿਉਣ ਦਾ ਹੀ ਤੂੰ ਜਰੀਆਂ ਲੱਗਦਾ।
Comments
Post a Comment