ਭਾਗ 31 ਜਿੰਦਗੀ ਜੀਨੇ ਦਾ ਨਾਂਮ ਹੈ
ਦਾਰੂ ਪੀ ਕੇ, ਰੰਗ ਵਿੱਚ ਭੰਗ ਪਾਉਂਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com
ਜੋ ਧੋਸ ਜਮਾ ਕੇ, ਪੂਰੇ ਖਾਂਨਦਾਨ ਤੇ ਹੋਰ ਸਬ ਆਲੇ-ਦੁਆਲੇ ਦੇ ਲੋਕਾਂ ਨੂੰ ਸੂਲੀ ਟੰਗੀ ਰੱਖਦੇ। ਹੱਲਾ-ਗੁਲਾ ਮੱਚਾਈ ਰੱਖਦੇ ਹਨ। ਉਸੇ ਨੂੰ ਲੋਕ ਅਸਲੀ ਮਰਦ ਮੰਨਦੇ ਹਨ। ਕਈਆਂ ਦੇ ਮੁਤਾਬਿਕ ਔਰਤਾਂ ਨੂੰ ਛੇੜਨਾਂ ਹੀ ਮਰਦਾਨਗੀ ਹੈ। ਮਰਦ ਤੋਂ ਇਹੀ ਆਸ ਰੱਖੀ ਜਾਂਦੀ ਹੈ। ਉਹ ਪੈਦਾ ਹੋ ਜਾਂਣ। ਕੋਈ ਸਾਊ ਜਿਹੀ ਔਰਤ ਲਿਆ ਕੇ, ਉਸ ਨੂੰ ਘਰ ਵੱਸਾ ਲੈਣ। ਸਾਊ ਔਰਤ ਦੁਆਰਾ ਬੱਚੇ ਪੈਦਾ ਕਰਨ। ਖ਼ਾਸ ਕਰਕੇ ਮੁੰਡਿਆਂ ਦੀ ਹੀ ਪੈਦਾਵਾਰ ਦੇਣ। ਜੋ ਕੁੜੀਆਂ ਪੈਦਾ ਕਰਦਾ ਹੈ। ਕਈ ਉਸ ਨੂੰ ਮਰਦ ਨਹੀਂ ਸਮਝਦੇ। ਲੋਕਾਂ ਦਾ ਕਹਿੱਣਾਂ ਹੈ, " ਕੁੜੀਆਂ ਨੂੰ ਔਰਤਾਂ ਪੈਦਾ ਕਰਦੀਆਂ ਹਨ। " ਐਸੇ ਲੋਕ ਕਿਉਂ ਭੁੱਲ ਜਾਂਦੇ ਹਨ। ਕੁੜੀਆਂ ਹੀ ਘਰ ਵੱਸਾਉਂਦੀਆਂ ਹਨ। ਪਤਨੀਆਂ ਨੂੰ ਵੀ ਕਿਸੇ ਨੇ ਜੰਮ ਕੇ ਭੇਜਿਆ ਹੈ। ਕਈ ਮਰਦ ਇਹ ਬਿਲਕੁਲ ਬਰਦਾਸਤ ਨਹੀਂ ਕਰਦੇ। ਉਨਾਂ ਦੇ ਘਰ ਵਿੱਚ ਧੀ ਜੰਮੇ, ਕੋਈ ਹੋਰ ਮਰਦ ਉਸ ਨਾਲ ਸਰੀਰਕ ਸਬੰਦ ਕਰੇ। ਆਪ ਮਰਦ ਇਹ ਤਾਂ ਚਹੁੰਦੇ ਹਨ। ਉਨਾਂ ਲਈ ਆਏ ਦਿਨ, ਨਵੀਂ ਔਰਤ ਦਾ ਮਿਲਾਪ ਹੋਵੇ। ਸਰੀਰ ਦਾ ਅੰਨਦ ਲੈ ਸਕਣ। ਰਾਜੂ ਨੂੰ ਉਸ ਦੇ ਮਾਮੇ ਨੇ ਕਿਹਾ, " ਮਰਦ ਦਾ ਬੱਚਾ ਬੱਣ। ਅੱਜ ਤੂੰ ਸ਼ੇਰ ਬੱਣਨਾਂ ਹੈ। ਤਾਂਹੀ ਮਰਦ ਪੈਦਾ ਹੋਵੇਗਾ। " ਰਾਜੂ ਦੇ ਚਾਚੇ ਨੇ ਕਿਹਾ, " ਖਾਨਦਾਨ ਨੂੰ ਲਾਜ਼ ਨਾਂ ਲਾ ਦੇਵੀ। ਦੁੱਧ ਦੇ ਭਾਵੇਂ ਦੋ ਗਲਾਸ ਪੀ ਲੈ। ਔਰਤ ਮਰਦਨਗੀ ਦੇਖਦੀ ਹੈ। "
ਰਾਜੂ ਦੇ ਮਾਸੜ ਨੇ ਕਿਹਾ, " ਸਾਲਿਆ ਜੱਕਣਾਂ ਨਹੀਂ ਹੈ। ਜਮਾਂ ਉਵੇਂ ਕਰਨੀ ਹੈ। ਜਿਵੇਂ ਸ਼ੇਰ ਸਿਕਾਰ ਉਤੇ ਝੱਪਟਦਾ ਹੈ। ਬਸ ਜ਼ਨਾਨੀ ਦੀ ਇੱਕ ਨਹੀਂ ਸੁਣਨੀ। ਜੇ ਤੂੰ ਜ਼ਨਾਨੀ ਦੀਆਂ ਸੁਣਨ ਲੱਗ ਗਿਆ। ਸਾਰੀ ਉਮਰ ਲਾਰਿਆਂ ਵਿੱਚ ਰੱਖੇਗੀ। " " ਯਾਰ ਤੂੰ ਮੈਨੂੰ ਹੁਣ ਸਾਲਾ ਨਾਂ ਕਹਿਆ ਕਰ। ਮੇਰਾ ਵਿਆਹ ਹੋ ਗਿਆ ਹੈ। ਅੱਗੇ ਤਾਂ ਮੈਂ ਸੋਚਦਾ ਸੀ। ਸ਼ਾਇਦ ਤੁਸੀਂ ਮੈਨੂੰ ਆਪਦੀ ਭੈਣ ਦਾ ਰਿਸ਼ਤਾ ਦੇਣਾਂ ਹੈ। ਪਰ ਜੇ ਤੁਹਾਨੂੰ ਕੋਈ ਇਤਰਾਜ ਨਹੀਂ ਹੈ। ਮੈਂ ਲੱਗਦੇ ਹੱਥੀਂ ਇੱਕ ਹੋਰ ਵਿਆਹ ਤੁਹਾਡੀ ਭੈਣ ਨਾਲ ਕਰਾ ਲੈਂਦਾ ਹਾਂ। " " ਪਹਿਲਾਂ ਇੱਕ ਤਾਂ ਸੰਭਾਂਲ ਲੈ। ਅੱਜ ਹੀ ਬਾਰੀ ਹੈ। " " ਮਾਸੜਾ ਅੱਜ ਤੱਕ ਤੁਸੀਂ ਮੇਰੇ ਨਾਲ ਐਸੀ ਗੱਲ ਨਹੀਂ ਕੀਤੀ। ਇਹ ਤੁਸੀਂ ਕਹਿ ਕੀ ਰਹੇ ਹੋ? "
ਮਾਸੜ ਨੇ ਟੇਡਾ ਜਿਹਾ ਝਾਕ ਕੇ ਕਿਹਾ, " ਰਾਜੂ ਤੇਰੇ ਸੌਹੁਰੇ ਬਹੁਤ ਕਜੂਸ ਨਿੱਕਲੇ। ਇੰਨੇ ਮਾੜੇ ਬੰਦੇ ਮੈਂ ਨਹੀਂ ਦੇਖਣੇ। " ਮਾਮੇ ਨੇ ਹਾਮੀ ਭਰਦੇ ਨੇ ਕਿਹਾ, " ਮੈਨੂੰ ਅੱਜ ਸ਼ਰਾਬ ਨਹੀਂ ਚੜ੍ਹਦੀ। ਬਾਈ ਤੇਰੀ ਗੱਲ ਸੌਲਾਂ ਆਂਨੇ ਸਹੀ ਹੈ। ਇਸ ਦੇ ਸੌਹਰਿਆਂ ਨੇ, ਸਾਡੀਆਂ ਛਾਪਾਂ ਮਾਰ ਲਈਆਂ। ਉਂਗ਼ਲਾਂ ਖੱਟੀਆਂ ਨਹੀਂ ਕੀਤੀਆਂ। ਮਾਸੜ ਮਾਮਿਆਂ ਨੂੰ ਛਾਪਾਂ ਨਹੀਂ ਪਾ ਸਕੇ। " ਸੌਹਰੇ ਜਿਹੋ-ਜਿਹੇ ਹੋਣ। ਨਵੇਂ ਵਿਆਹੇ ਲਈ ਪਿਆਰੇ ਹੁੰਦੇ ਹਨ। ਰਾਜੂ ਨੂੰ ਉਨਾਂ ਦੀ ਗੱਲ ਚੂਬੀ। ਉਸ ਨੇ ਕਿਹਾ, " ਤੁਸੀਂ ਇੰਨੇ ਵੱਡੇ ਬੰਦੇ ਹੋ। ਕੀ ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਹੈ? ਤੋਲੇ ਦੀ ਸੋਨੇ ਦੀ ਛਾਂਪ ਪੁਆ ਕੇ, ਕਿਹੜਾ ਤੁਸੀਂ ਸ਼ਾਹ ਬੱਣ ਜਾਂਦੇ? ਤੁਸੀਂ ਥੋੜੀ ਜਿਹੀ ਢਿੱਲ ਕਰ ਦਿੱਤੀ। ਫੂਫੜ ਵਾਂਗ ਅੰਨਦਾਂ ਪਿਛੋਂ ਹੀ ਰੁੱਸ ਕੇ ਚਲੇ ਜਾਂਦੇ। ਜੇ ਤੁਸੀਂ ਅਜੇ ਵੀ ਛਾਪਾਂ ਉਡੀਕਦੇ ਹੋ। ਇਹ ਗੱਲ ਦਿਮਾਗ ਵਿੱਚੋਂ ਕੱਢ ਦਿਉ। ਕੋਈ ਗਰੀਬ ਹੋਵੇ। ਉਸ ਨੂੰ ਖਾਣ ਲਈ ਰੋਟੀਆਂ ਦੇਣ ਵਿੱਚ ਕੋਈ ਹਰਜ਼ ਨਹੀਂ ਹੈ। ਜੋ ਮੇਰੇ ਸੌਹਰੇ ਤੁਹਾਨੂੰ ਛਾਪਾਂ ਪਾਉਂਦੇ। ਉਨਾਂ ਦੇ ਤੁਸੀਂ ਕੀ ਲੱਗਦੇ ਹੋ? ਕੀ ਤੁਸੀਂ ਆਪ ਪਾਉਣ ਲਈ ਛਾਪਾਂ ਆਪ ਨਹੀਂ ਖ੍ਰੀਦ ਸਕਦੇ? ਤੁਸੀਂ ਮੇਰੇ ਘਰਵਾਲੀ ਲਈ ਕੀ ਲੈ ਕੇ ਆਂਏ ਹੋ? ਜੋ ਉਹ ਤੁਹਾਨੂੰ ਤੋਲੇ-ਤੋਲੇ ਦੀਆਂ ਛਾਪਾਂ ਦਾਨ ਕਰ ਦਿੰਦੀ। " ਮਾਸੜ ਉਠ ਕੇ ਖੜ੍ਹਾ ਹੋ ਗਿਆ। ਉਸ ਦੀਆਂ ਅੱਖਾਂ ਸ਼ਰਾਬੀ ਤੇ ਗੁੱਸੇ ਵਿੱਚ ਹੋਣ ਨਾਲ ਲਾਲ ਹੋ ਗਈਆਂ ਸਨ। ਉਸ ਨੇ ਪੈਰਾਂ ਵਿੱਚ ਜੁੱਤੀ ਪਾਉਂਦੇ ਨੇ ਕਿਹਾ, " ਅਸੀਂ ਕੋਈ ਕੁੱਤੇ ਨਹੀਂ ਹਾਂ। ਜੋ ਤੇਰੀਆਂ ਬੋਟੀਆਂ ਤੇ ਬੈਠੇ ਹਾਂ। " ਮਾਮੇ ਨੇ ਕਿਹਾ, " ਮੈਂ ਤਾਂ ਹੁਣੇ ਚੱਲਿਆਂ ਹਾਂ। ਪਹਿਲਾਂ ਮਿਲਣੀ ਵੇਲੇ ਬੇਇੱਜ਼ਤੀ ਕਰਾ ਦਿੱਤੀ। ਹੁਣ ਇਹ ਮੁੰਡਾ ਇੱਜ਼ਤ ਉਤਾਰ ਰਿਹਾ ਹੈ। ਅਸੀਂ ਜੁੱਤੀਆਂ ਖਾਂਣ ਨਹੀਂ ਆਏ। ਕੱਲ ਨੂੰ ਨਵੀਂ ਬਹੂ ਇਸੇ ਤਰਾਂ ਬੋਲੇਗੀ। ਮੈਂ ਚੱਲਿਆਂ ਹਾਂ। " ਉਸ ਨੇ, ਕਾਰ ਸਟਾਰਟ ਕਰ ਲਈ। ਮਾਮੀ ਨੂੰ ਬਾਂਹੋਂ ਫੜ ਕੇ ਕਹਿੱਣ ਲੱਗਾ, " ਤੂੰ ਮੇਰੇ ਨਾਲ ਤੁਰਦੀ ਹੈਂ, ਕਿ ਨਹੀਂ। ਮੈਂ ਚੱਲਿਆਂ ਹਾਂ। " ਮਾਮੀ ਨੇ ਕਿਹਾ, " ਮੈਂ ਸ਼ਰਾਬੀ ਬੰਦੇ ਦੀ ਗੱਡੀ ਵਿੱਚ ਨਹੀਂ ਬੈਠਣਾਂ। ਤੇਰੇ ਪੈਰਾਂ ਤੋਂ ਤੁਰਿਆਂ ਨਹੀਂ ਜਾ ਰਿਹਾ। ਮੇਰੀਆਂ ਵੀ ਲੱਤਾਂ ਭੰਨੇਗਾ। "
ਉਨਾਂ ਦੀ ਖੱਪ ਸੁਣ ਕੇ, ਰਾਜੂ ਦੇ ਮੰਮੀ-ਡੈਡੀ ਤੇ ਹੋਰ ਵੀ ਸਾਰੇ ਇਕੱਠੇ ਹੋ ਗਏ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਕੀ ਗੱਲ ਹੋਈ ਹੈ? ਉਨਾਂ ਨੂੰ ਪਤਾ ਸੀ। ਹਰ ਥਾਂ ਤੇ ਦਾਰੂ ਪੀ ਕੇ, ਰੰਗ ਵਿੱਚ ਭੰਗ ਪਾਉਂਦੇ ਹਨ। ਇਵੇਂ ਹੀ ਖੋਰੂ ਪਾਉਂਦੇ ਹਨ। ਰਾਜੂ ਦੇ ਡੈਡੀ ਨੇ, ਕਾਰ ਵਿੱਚੋਂ ਚਾਬੀਆਂ ਕੱਢ ਲਈਆਂ ਸਨ। ਕਾਰ ਨੂੰ ਚਾਬੀ ਲਾ ਕੇ, ਮਾਮਾ ਹੋਰ ਦਾਰੂ ਦੇ ਪਿਗ ਪੀਣ ਚਲਾ ਗਿਆ। ਮੁੜ ਕੇ ਆ ਕੇ, ਉਹ ਕਾਰ ਵਿੱਚ ਬੈਠ ਗਿਆ। ਸਟੇਰਿੰਗ ਨੂੰ ਜੱਫ਼ੀ ਪਾ ਕੇ ਸੌ ਗਿਆ।

Comments
Post a Comment