ਭਾਰਤ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿਚ ਹੋਈਏ, ਮੇਹਨਤ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਅਸੀਂ ਮਜ਼ਦੂਰਾਂ ਦਾ ਦਿਨ ਲੇਬਰ ਡੇ ਮਨਾ ਰਹੇ ਹਾਂ। ਹਰ ਸਾਲ ਸੋਮਵਾਰ ਸਤਬੰਰ ਦੇ ਪਹਿਲੇ ਹਫ਼ਤੇ ਇਸ ਦਿਨ ਛੁੱਟੀ ਹੁੰਦੀ ਹੈ। ਪਰ ਇਸ ਵਿੱਚ ਵੀ ਕਈ ਮਜ਼ਦੂਰ ਡੇਢੀ ਤੱਨਖ਼ਾਹ ਲੈਣ ਨੂੰ ਕੰਮ ਕਰਦੇ ਹਨ। ਇਹ ਦਿਨ ਮੰਨਾਉਣ ਦਾ ਤਾ ਹੀ ਕੋਈ ਲਾਭ ਹੈ। ਜੇ ਅਸੀਂ ਮੇਹਨਤ ਕਰਨੀ ਚਹੁੰਦੇ ਹਾਂ। ਕੰਮ ਕਰਕੇ ਦੁਨੀਆਂ ਵਿੱਚ ਬਦਲਾ ਲਿਉਣਾਂ ਚਹੁੰਦੇ ਹਾਂ। ਸਾਨੂੰ ਆਪਣੇ ਲਾਭ ਤੋਂ ਪਹਿਲਾਂ ਦੂਜਿਆਂ ਦਾ ਭਲਾ ਕਰਨ ਦੀ ਸੋਚ ਹੈ। ਜਦੋਂ ਅਸੀਂ ਆਪਣਾਂ ਖਿਆਲ ਛੱਡ ਕੇ, ਦੂਜਿਆਂ ਦਾ ਧਿਆਨ ਰੱਖਣ ਲੱਗ ਜਾਵਾਂਗੇ। ਦੂਜਿਆਂ ਨਾਲ ਵਾਲਿਆਂ ਦੇ ਹੱਕਾਂ ਦੀ ਰਾਖੀ ਕਰਾਂਗੇ। ਤਾਂ ਇਹ ਦਿਨ ਮਨਾਉਣੇ ਰਾਸ ਆ ਜਾਂਣਗੇ। ਜਿਸ ਦਿਨ ਇਹ ਲੇਬਰ ਡੇ ਆਉਂਦਾ ਹੈ। ਕੀ ਅਸੀਂ ਕੋਈ ਆਪਣੇ ਵਿੱਚ ਸੁਧਾਰ ਕਰ ਸਕੇ ਹਾਂ? ਜੇ ਕਿਸੇ ਫੈਕਟਰੀ ਨੂੰ ਅੱਗ ਲੱਗੀ ਹੇ। ਕੋਈ ਕੰਮ ਖ਼ਤਰੇ ਵਿੱਚ ਹੈ। ਅਸੀਂ ਕਿਹੜੇ ਲੋਕਾਂ ਵਿੱਚ ਹਾਂ? ਅੱਗ ਲਗਾਉਣ ਵਾਲਿਆਂ ਜਾਂ ਬੁੱਝਾਉਣ ਵਾਲਿਆ ਵਿੱਚ ਹਾਂ?
ਕੀ ਅਸੀਂ ਸਾਰੇ ਮੇਹਨਤ ਕਰਕੇ ਖੁਸ਼ ਹੁੰਦੇ ਹਾਂ? ਕੀ ਮਾਲਕ ਪੂਰੀ ਤੱਨਖ਼ਾਹ ਦਿੰਦੇ ਹਨ? ਕੀ ਕਿਤੇ ਕਿਸੇ ਨਾਲ ਬੇਇਨਸਾਫ਼ੀ ਤਾ ਨਹੀਂ ਕਰ ਰਹੇ? ਜਿਸ ਮਾਲਕ ਕੋਲੋ ਰੋਟੀ ਰੋਜ਼ੀ ਕਮਾਉਂਦੇ ਹਾਂ। ਕੀ ਅਸੀਂ ਉਸ ਲਈ ਇਮਾਨਦਾਰ ਹਾਂ? ਉਹ ਇੱਕ ਦੂਜੇ ਨਾਲ ਅੱਖ ਮਲਾ ਸਕਣ, ਕੀ ਮਾਲਕ ਤੇ ਮਜ਼ਦੂਰ ਦਾ ਇੰਨਾਂ ਗੂੜਾ, ਸਾਫ਼ ਸੁਥਰਾ ਰਿਸ਼ਤਾ ਹੈ? ਇਹ ਰਿਸ਼ਤਾ ਤਾਂ ਹੁੰਦਾ ਹੈ। ਜੇ ਮਾਲਕ ਮਜ਼ਦੂਰ ਦਾ ਤਾਲ-ਮੇਲ ਬੱਇਆ ਹੈ। ਕੋਈ ਇੱਕ ਦੂਜੇ ਨੂੰ ਚੂੰਡਣ, ਲੁੱਟਣ, ਮੋਸ਼ਣ ਦੀ ਕੋਸ਼ਸ਼ ਤਾਂ ਨਹੀਂ ਕਰਦਾ। ਕੀ ਸਾਨੂੰ ਕੰਮ ਉਤੇ ਜਾਂਣ ਦਾ ਚਾਅ ਬੱਣਿਆ ਰਹਿੰਦਾ ਹੈ? ਜਿਸ ਕਿਸੇ ਕੰਪਨੀ, ਫੈਕਟਰੀ ਨਾਲ ਕੰਮ ਕਰਨੋਂ ਹੱਟ ਗਏ ਹਾਂ। ਛੁੱਟ ਚੁਕੀ ਨੌਕਰੀ ਨੂੰ ਅਜੇ ਵੀ ਮਾਂਣ ਤੇ ਪਿਆਰ ਨਾਲ ਦੇਖਦੇ ਹਾਂ। ਜਾਂ ਰੋਣੇ ਧੋਣੇ ਹੀ ਰੋਈ ਜਾਂਦੇ ਹਾਂ। ਜੋ ਲੋਕ ਬਾਹਰ ਵੀ ਆ ਗਏ ਹਨ। ਐਸ਼ ਵੀ ਕਰੀ ਜਾਂਦੇ ਹਨ। ਬਦੇਸ਼ਾਂ ਨੂੰ ਰੱਜ ਕੇ, ਭੰਡੀ ਵੀ ਜਾਂਦੇ ਹਨ। ਕਈ ਕਹਿੰਦੇ ਹਨ, " ਅਸੀਂ ਇੰਡੀਆ ਬਹੁਤ ਸੁਖੀ ਸੀ। ਇਥੇ ਆ ਕੇ, ਪੰਗਾ ਲੈ ਲਿਆ। ਬਹੁਤ ਦੁੱਖੀ ਹੋ ਗਏ। " ਕੋਈ ਕਹਿੰਦਾ ਹੈ, " ਪਿਛੇ ਆਪਣੀ ਨੀਂਦ ਉਠਦੇ ਸੀ। ਹੁਣ ਅਲਾਮ ਕਲਾਉਕ ਜਗਾ ਦਿੰਦਾ ਹੈ। " ਕੋਈ ਕਹਿੰਦਾ ਹੈ, " ਬਸ ਹੁਣ ਪਿਛੇ ਹੀ ਮੁੜ ਜਾਂਣਾਂ ਹੈ। ਬਦੇਸ਼ਾਂ ਦੀ ਮਿੱਠੀ ਜੇਲ ਸਾਡੇ ਕੋਲੋ ਨਹੀਂ ਕੱਟ ਹੁੰਦੀ। " ਲੋਕਾਂ ਦੀ ਹਾਲ ਦੁਹਾਈ ਪਾਈ ਹੈ, " ਹਾਏ ਕੰਮ ਕਰਦੇ ਮਰ ਗਏ। ਕਿਥੇ ਆ ਕੇ ਫਸ ਗਏ? " ਇੰਨਾਂ ਸਬ ਨੂੰ ਕੋਈ ਪੁੱਛੇ ਕੀ ਬਦੇਸ਼ਾਂ ਨੇ ਤੁਹਾਨੂੰ ਕੋਈ ਮਿੰਨਤ ਤਰਲਾ ਕਰਕੇ ਸੱਦਿਆ ਹੈ? ਆਪ ਤਾਂ ਤੁਸੀਂ ਹੱਥ ਬੰਨ ਕੇ, ਅਰਜ਼ੀਆਂ ਭਰ ਕੇ, ਹੇਠ ਉਤੇ ਕਰਕੇ, ਬੇਈਮਾਨੀਆ ਵੀ ਕਰਕੇ ਆਏ ਹੋ। ਕਈਆਂ ਨੇ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆਉਣ ਲਈ ਤਾ ਸਕੇ ਭੈਣ-ਭਰਾ, ਮਾਸੀ, ਚਾਚੀਆਂ, ਭੁਆ ਦੇ ਜੁਆਕਾ ਨਾਲ ਵਿਆਹ ਕਰਾਇਆ ਹੋਇਆ ਹੈ। ਕਈਆਂ ਨੇ ਪੰਜਾਬ ਵਿੱਚ ਕੋਈ ਪੁੱਛਦਾ ਹੀ ਨਹੀਂ ਸੀ। ਕੋਈ ਕੰਮ ਉਤੇ ਨਹੀਂ ਰੱਖਦਾ ਸੀ। ਭੁੱਖ- ਗਰੀਬੀ ਦੇ ਮਾਰੇ ਬਦੇਸ਼ਾਂ ਵਿੱਚ ਆਏ ਹਨ। ਨਾਲੇ ਜੇ ਮੁੜਨਾਂ ਵੀ ਹੈ, ਹਰ ਰੋਜ਼ ਦੇ ਰੋਣੇ-ਰੋਣ ਨਾਲ ਭਾਰਤ ਪਿਆਰੇ ਦੇਸ਼ ਨੂੰ ਮੁੜ ਜਾਵੋ। ਬਦੇਸ਼ਾਂ ਨੇ ਕਿਹੜਾ ਸੰਗਲ ਲਾਇਆ ਹੈ? ਕਈ ਵਧੀਆ ਨੌਕਰੀਆਂ ਕਰਦੇ ਅਧਿਆਪਕ, ਡਾਕਟਰ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂਂ ਵਿੱਚ ਬੈਠੇ ਹਨ। ਕਈਆਂ ਨੇ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿਚੋਂ ਪੈਸੇ ਕਮਾਂ ਕੇ ਵੱਡੀਆਂ-ਛੋਟੀਆਂ ਨੌਕਰੀਆਂ ਤੋਂ ਹੀ ਪਿਛੇ ਪਿੰਡਾਂ ਵਿੱਚ ਵੱਡੀਆਂ ਕੋਠੀਆਂ ਬੱਣਾਈਆਂ ਹਨ। ਹੋਰ ਜਾਇਦਾਦਾਂ ਖ੍ਰੀਦ ਰਹੇ ਹਨ। ਭਾਰਤ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿਚ ਹੋਈਏ, ਮੇਹਨਤ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ

ਜਿਸ ਦਾ ਬੰਦਾ ਖਾਂਦਾ ਹੈ। ਉਸੇ ਨੂੰ ਰੱਜ ਕੇ ਨਿੰਦੀ-ਭੰਡੀ ਜਾਂਦੇ ਹਨ। ਉਸੇ ਥਾਲੀ ਵਿੱਚ ੜੇਕ ਕਰਦਾ ਹੈ। ਜਿਹੜਾ ਆਪਣੇ ਵਿਹੜੇ ਵਿੱਚ ਵੜਨ ਹੀ ਨਹੀਂ ਦਿੰਦਾ। ਉਸ ਦਾ ਕੀ ਵਿਗਾੜ ਦੇਵੇਗਾ? ਕੀ ਭਾਰਤ ਦੀ ਧਰਤੀ ਤੇ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੀਆਂ ਧਰਤੀਆਂ ਅੱਲਗ ਹਨ? ਕੀ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੀਆਂ ਧਰਤੀਆਂ ਸਾਡੇ ਨਾਲ ਮਤ੍ਰਰਿਆ ਵਿਵਹਾਰ ਕਰਦੀਆਂ ਹਨ? ਕੀ ਸਾਨੂੰ ਪੈਰ ਧਰਨ ਨੂੰ, ਸਿਰ ਲੁੱਕੋਉਣ ਨੂੰ ਥਾਂ ਨਹੀਂ ਮਿਲਦੀ? ਕੀ ਇਹ ਧਰਤੀਆਂ ਸਾਨੂੰ ਖਾਂਣ ਨੂੰ ਨਹੀਂ ਦਿੰਦੀਆਂ? ਕੀ ਕੰਮ ਕਰਕੇ, ਮੇਹਨਤ ਮਜ਼ਦੂਰੀ ਕਰਕੇ, ਖਾਂਣਾਂ ਬਹੁਤ ਤਕਲੀਫ਼ ਦੀ ਗੱਲ ਹੈ? ਇਸ ਤਰਾਂ ਦੇ ਲੋਕ ਪਿਛੇ ਮੁੜ ਵੀ ਚਲੇ ਜਾਂਣ, ਬਾਹਰਲੇ ਦੇਸ਼ਾਂ ਨੂੰ ਕੀ ਫ਼ਰਕ ਪੈਣ ਲੱਗਾ ਹੈ? ਇਸ ਦਾ ਕੀ ਜ਼ਕੀਨ ਹੈ? ਦੁਨੀਆਂ ਉਤੇ ਕਿਹੜਾ ਦੇਸ਼ ਆਪਣਾਂ ਹੈ? ਕਿਹੜਾ ਦੇਸ਼ ਬੇਗਾਨਾਂ ਹੈ? ਇਹ ਕਿਸ ਤਰਾਂ ਪਤਾ ਲੱਗਦਾ ਹੈ?
ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੇ ਸਾਨੂੰ ਨੌਕਰੀਆਂ ਦਿੱਤੀ ਹਨ। ਸੋਹਣਾਂ ਰਹਿੱਣ ਸਹਿਣ ਦਿੱਤਾ ਹੈ। ਅਸੀਂ ਠਾਠ ਨਾਲ ਰਹਿੰਦੇ। ਅਮੀਰਾਂ ਵਿਚੋਂ ਗਿੱਣੇ ਜਾਂਦੇ ਹਾਂ। ਫੋਨ, ਕਾਰ, ਸੋਹਣਾਂ ਮਹਿਲ ਵਰਗਾ ਘਰ ਹੈ। ਇਹ ਸੁਖ ਹਰ ਮਜ਼ਦੂਰੀ ਕਰਨ ਵਾਲੇ ਬੰਦੇ ਕੋਲੇ ਹੈ। ਭਾਰਤ ਵਾਂਗ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬਿਜਲੀ ਨਹੀਂ ਜਾਂਦੀ। ਘਰ, ਜਾਇਦਾਦ ਦੀ ਰਿਜਸਟੀ ਕਰਾਉਣ ਸਮੇਂ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ। ਪਤਾ ਨਹੀਂ ਭਾਰਤ ਕਿਹੜੇ ਪਾਸੇ ਤੋਂ ਆਪਣਾਂ ਲੱਗਦਾ ਹੈ? ਪਹਿਲਾਂ ਉਥੋਂ ਨਿੱਕਲਣ ਦੀਆ ਸਕੀਮਾਂ ਲਗਾ ਕੇ, ਭੱਜ ਕੇ, ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆ ਗਏ ਹਨ। ਹੁਣ ਰੱਬ ਨੂੰ ਟੱਬ ਦੱਸਦੇ ਹਨ। ਪਤਾ ਹੈ। ਇਸ ਤਰਾਂ ਦੀਆਂ ਗੱਲਾਂ ਕਰਨ ਨਾਲ, ਇਥੋਂ ਕਿਹੜਾ ਕੋਈ ਮੋੜ ਦੇਵੇਗਾ? ਨਾਂ ਹੀ ਕੋਈ ਆਪੇ ਮੁੜਦਾ ਹੈ। ਭਾਵੇਂ ਇਸ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੂੰ ਜੇਲ ਹੀ ਕਹੀ ਜਾਦੇ ਹਨ। ਹੋਰਾਂ ਨੂੰ ਵੀ ਭਾਰਤ ਵਿਚੋਂ ਸੱਦ ਕੇ, ਜੇਲ ਕਿਉਂ ਕਰਾਈ ਜਾਂਦੇ ਹਨ? ਗੱਲਾਂ ਮੂੰਹ ਆਈਆਂ ਕਰੀ ਚਲੋ ਭਾਰਤ ਨੇ ਬੇਰੁਜ਼ਗਾਰੀ ਹੀ ਦਿੱਤੀ ਹੈ।
ਕੱਲ ਮੈਂ ਇਕੋਂ ਬੰਦੇ ਦੇ ਦੋ ਆਰਟੀਕਲ ਰੇਡੀਉ ਉਤੇ ਸੁਣੇ, ਉਸ ਲਿਖਾਰੀ ਨੇ ਕਨੇਡਾਂ ਨੂੰ ਤੇ ਕੰਮ ਦੇਣ ਵਾਲਿਆਂ ਨੂੰ ਰੱਜ ਕੇ ਭੰਡਿਆ। ਕਹਾਣੀਆ ਦੇ ਅਖੀਰ ਵਿੱਚ, ਉਸ ਨੇ ਆਪ ਨੂੰ ਮਾਸਟਰ, ਵਿਦਿਆਰਥੀਆਂ ਨੂੰ ਨੱਕ ਨਾਲ ਲਕੀਰਾਂ ਕੱਢਾਉਣ ਵਾਲਾ ਦੱਸਿਆ। ਜੇ ਕਿਤੇ ਐਸਾ ਬੰਦਾ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬੇਰੀ, ਚੈਰੀ ਦੇ ਖੇਤਾਂ ਦਾ ਮਾਲਕ ਬੱਣ ਜਾਵੇ। ਇਹ ਤਾਂ ਬੰਦਿਆ ਔਰਤਾਂ ਨੂੰ ਗੋਡੀਆਂ ਤੋਰਦੂ। ਕਈਆਂ ਨੂੰ ਤਾਂ ਅੰਗਰੇਜੀ ਦੀ ਏਬੀਸੀ ਵੀ ਨਹੀਂ ਆਉਂਦੀ। ਵੈਨਕੂਵਰ ਵਿੱਚ ਬੇਰੀ, ਚੈਰੀ ਦੇ ਠੇਕੇਦਾਰਾ, ਮਾਲਕਾਂ ਤੋਂ ਬਗੈਰ ਪੜ੍ਹੇ-ਲਿਖੇ ਤੇ ਅੰਨਪੜ੍ਹ ਪੰਜਾਬੀਆਂ ਨੂੰ ਕੋਈ ਝੱਲਦਾ ਵੀ ਨਹੀਂ ਹੈ। ਬਦੇਸ਼ਾਂ ਵਿੱਚ ਪੜ੍ਹੇ-ਲਿਖੇ ਤੇ ਅੰਨਪੜ੍ਹ ਬੰਦੇ ਆਪਣੀ ਮਰਜ਼ੀ ਦਾ ਕੰਮ ਲੱਭਦੇ ਹਨ। ਕੋਈ ਘਰੋਂ ਸੱਦਣ ਨਹੀਂ ਜਾਂਦਾ। ਹਰ ਇੱਕ ਨੇ ਆਪਣੇ ਪੇਟ ਲਈ ਕੰਮ ਕਰਨਾਂ ਹੈ। ਕਿਸੇ ਉਤੇ ਅਹਿਸਾਨ ਨਹੀਂ ਕਰਨਾਂ ਹੈ। ਜੋ ਨੌਕਰੀ ਸਾਨੂੰ ਰੋਟੀ ਰੋਜ਼ੀ ਦਿੰਦੀ ਹੈ। ਉਸ ਨੂੰ ਵੱਧਾਉਣ ਫੁਲਾਉਣ ਦੀ ਅਸੀਸ ਦੇਣੀ ਚਾਹੀਦੀ ਹੈ। ਉਸ ਜਾਬ ਨੂੰ ਹੋਰ ਸਫ਼ਲਤਾਂ ਵੱਲ ਲੈ ਕੇ ਜਾਂਣ ਵਿੱਚ ਤਾਣ ਲਗਾਉਣਾਂ ਚਾਹੀਦਾ ਹੈ। ਮੇਹਨਤ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਕੰਮ ਕੋਈ ਮਾੜਾ ਨਹੀਂ ਹੈ। ਕੰਮ ਹੈ ਤਾਂ ਪੈਸਾ ਹੈ। ਪੈਸਾ ਹੈ ਤਾਂ ਇੱਜ਼ਤ ਹੈ। ਪੈਸਾ ਹੈ ਤਾ ਸ਼ੋਰਤ ਹੈ। ਪੈਸੇ ਬਗੈਰ ਕੋਈ ਨਹੀਂ ਪੁੱਛਦਾ। ਜਿਸ ਕੋਲ ਪੇਸਾ ਹੈ। ਉਸ ਦੇ ਕਮਲੇਂ ਵੀ ਸਿਆਣੇ ਹਨ।

 

Comments

Popular Posts