ਥੋੜਾ ਜਿਹਾ ਸਮਾਂ ਆਪਣੇ ਲਈ ਕੱਢੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਮਰਦ ਨੂੰ ਕਿਸੇ ਕੰਮ ਨੂੰ ਕਹਿ ਦੇਵੋ। ਪਹਿਲਾਂ ਤਾਂ ਕਈ ਬਾਰ ਕਹਿੱਣਾਂ ਪੈਦਾ ਹੈ, " ਕੱਪ ਵਿੱਚ ਬਣੀ ਚਾਹ ਹੀ ਪਾ ਲਵੋ। " ਪਹਿਲਾਂ ਤਾਂ ਜੁਆਬ ਹੁੰਦਾ ਹੈ, " ਟੀਵੀ ਉਤੇ ਸ਼ੋ ਆ ਰਿਹਾ ਹੈ। ਚਾਹ ਪੋਣੀ ਨਹੀਂ ਲੱਭਦੀ। ਚਾਹ ਠੰਡੀ ਹੋ ਗਈ। ਦੁਆਰਾ ਤੱਤੀ ਕਰ ਦੇ। " ਚਾਹ ਪਾਉਂਦੇ ਆਲਾ-ਦੁਆਲਾ ਸਬ ਲਬੇੜ ਦਿੰਦੇ ਹਨ। ਜੇ ਆਟਾ ਗੁੰਨਣਾਂ ਪੈ ਜਾਵੇ। ਫਿਰ ਤਾਂ ਆਪਣਾਂ ਮੂੰਹ ਸਿਰ, ਪੂਰੀ ਰਸੋਈ ਲਬੇੜ ਦਿੰਦੇ ਹਨ। ਰਸੋਈ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਹੁੰਦਾ। ਕੰਧਾਂ ਕਾਊਟਰ ਲਬੇੜਨ ਉਤੇ ਪੂਰਾ ਜ਼ੋਰ ਲੱਗਿਆ ਹੁੰਦਾ ਹੈ। ਦਾਲ, ਸਬਜ਼ੀ, ਰੋਟੀ ਬਣਾਉਂਣੀ ਪੈ ਜਾਵੇ। ਪਤੀਲੇ ਤਵੇ ਹੋਰ ਚਾਰੇ ਦਾ ਇਸ ਤਰਾਂ ਦਾ ਹਾਲ ਕਰ ਦਿੰਦੇ ਹਨ। ਘਰ ਦੀ ਔਰਤ ਮੁੜ ਕੇ, ਰਸੋਈ ਵਿੱਚ ਵੜਨ ਨੂੰ ਨਾਂ ਕਹੇ। ਹੋਰ ਕਿਸੇ ਕੰਮ ਕਰਨ ਨੂੰ ਨਾਂ ਕਹੇ। ਔਰਤ ਇਕੋ ਸਮੇਂ ਵਿੱਚ ਕਈ ਕੰਮ ਕਰ ਲੈਂਦੀ ਹੈ। ਪਿਆਜ਼, ਲੱਸਣ ਮਸਲਾ ਭੁੰਨਦੀ ਹੈ। ਨਾਲ ਹੀ ਹੋਰ ਕੰਮ ਕਰੀ ਜਾਂਦੀ ਹੈ। ਸਬਜ਼ੀ ਕੱਟੀ ਜਾਂਦੀ ਹੈ। ਰਸੋਈ ਦੀ ਸਫ਼ਾਈ ਉਤੇ ਸਮੇਂ ਕਰੀ ਜਾਂਦੀ ਹੈ। ਔਰਤ ਦਾ ਧਿਆਨ ਆਪਣੇ ਬੱਚੇ ਵਿੱਚ ਵੀ ਹੁੰਦਾ ਹੈ। ਪਤੀ ਦੀ ਗੱਲ ਵੀ ਪੂਰੀ ਸੁਣਾਈ ਦਿੰਦੀ ਹੈ। ਉਸ ਦੇ ਵੀ ਕੰਮ ਕਰੀ ਜਾਂਦੀ ਹੈ। ਕਈ ਬਾਰ ਸਾਂਝੇ ਪਰਿਵਾਰ ਵਿੱਚ ਹੋਰਾਂ ਦੇ ਕੰਮ ਵੀ ਕਰੀ ਜਾਂਦੀ ਹੈ। ਪਰਿਵਾਰ ਦੇ 5 ਜੀਆਂ ਵਿਚੋਂ ਬਾਥਰੂਮ ਵੀ ਸਾਫ਼ ਕਰਨਾਂ ਔਰਤ ਨੂੰ ਹੀ ਪੈਂਦਾ ਹੈ। ਕੱਪੜੇ ਕਿਹਦੇ ਕਦੋਂ ਧੋਣੇ ਹਨ? ਔਰਤ ਦਾ ਹੀ ਠੇਕਾ ਲਿਆ ਹੋਇਆ ਹੈ। ਔਰਤਾਂ ਵੀ ਨੌਕਰੀ ਕਰਦੀਆਂ ਹਨ। ਘਰ ਦੇ ਸਾਰੇ ਕੰਮ ਭੱਜ-ਭੱਜ ਕੇ ਕਰਦੀਆਂ ਹਨ। ਔਰਤ ਨੂੰ ਭੱਜੀ-ਹਫ਼ੀ ਫਿਰਦੀ ਦੇਖ ਕੇ, ਮਰਦ ਨੂੰ ਸ਼ਇਦ ਸੁਆਦ ਆਉਂਦਾ ਹੈ। ਮਰਦ ਨੌਕਰੀ ਹੀ ਕਰਦੇ ਹਨ। ਮਰਦ ਸਿਰਫ਼ ਸੋਫ਼ੇ ਉਤੇ ਪੈ ਕੇ, ਟੀਵੀ ਰੇਡੀਉ, ਅæਖ਼ਬਾਰ, ਫੇਸ ਬੁੱਕ ਜੋਗੇ ਹੀ ਹਨ। ਹੋਰ ਦੂਜਾ ਕੰਮ ਨਹੀਂ ਕਰਨਾਂ ਹੈ। ਜੇ ਬੱਚਾ ਵੀ ਰੌਲਾ ਪਾਉਂਦਾ ਹੈ। ਰੋਂਦਾ ਹੈ, ਇਹ ਵੀ ਕੱਲੀ ਔਰਤ ਨੇ ਹੀ ਸੰਭਾਲਣਾਂ ਹੈ। ਘਰ ਵਿੱਚ ਕਿਹੜੀ ਚੀਜ਼ ਖਾਂਣ ਵਾਲੀ ਜਾਂ ਹੋਰ ਮੁੱਕ ਗਈ ਹੈ? ਘਰ ਮਾਂ, ਪਤਨੀ, ਭੈਣ ਨੂੰ ਪਤਾ ਹੋਵੇਗਾ। ਔਰਤ ਭੱਠ ਝੋਕੀ ਜਾਂਦੀ ਹੈ। ਮਰਦ ਦੁਨੀਆਂ ਉਤੇ ਮਸਤੀ ਕਰਨ ਆਏ ਹਨ। ਇੰਨਾਂ ਨੇ ਦੁਨੀਆਂ ਦੇਖਣੀ ਹੈ। ਔਰਤ ਕੋਲ ਆਪਣੇ ਲਈ ਸਮਾਂ ਨਹੀਂ ਹੁੰਦਾ। ਬਹੁਤੀਆਂ ਔਰਤਾਂ ਆਪਣੇ ਲਈ ਸਮਾਂ ਕਿਉਂ ਨਹੀ ਕੱਢ ਸਕਦੀਆਂ? ਕਈ ਔਰਤਾਂ ਤਾਂ ਬਾਹਰ ਜਾਂਣਾਂ ਹੁੰਦਾ ਹੈ। ਤਾਂ ਵਾਲਾਂ ਵਿੱਚ ਕੰਘੀ ਕਰਦੀਆਂ ਹਨ। ਕੱਪੜੇ ਬਦਲਣ ਦਾ ਕੀ ਫ਼ੈਇਦਾ ਹੈ? ਜੇ ਧੋਤੇ ਹੋਏ ਸਾਫ਼ ਕੱਪੜੇ ਨਹੀਂ ਪਾਉਂਣੇ। ਕਈ ਤਾਂ ਇਕੋਂ ਕੱਪੜੇ ਨੂੰ ਰੱਬ ਜਾਂਣੇ ਕਿੰਨੇ ਦਿਨ ਪਾਉਂਦੇ ਹਨ। ਇੱਕ ਬੰਦੇ ਨੇ ਦੱਸਿਆ, " ਕੰਮ ਵਾਲੇ ਕੱਪੜੇ ਇੱਕ ਮਹੀਨਾਂ ਨਹੀਂ ਧੌਂਦਾ। ਹਫ਼ਤੇ ਦੇ ਸੱਤੇ ਦਿਨ ਕੰਮ ਹੈ। ਉਹ ਵੀ ਘਰਾਂ ਨੂੰ ਬਿਲਡ ਕਰਨ ਦਾ ਕੰਮ ਹੈ। " ਇਸ ਤਰਾਂ ਦੀ ਨੌਕਰੀ ਵਾਲੇ ਕੱਪੜੇ ਹਰ ਰੋਜ਼ ਸਾਫ਼ ਧੋਤੇ ਹੋਏ ਹੋਣੇ ਚਾਹੀਦੇ ਹਨ। ਜਿੰਨਾਂ ਔਖਾ ਕੰਮ ਹੁੰਦਾ ਹੈ। ਮੁੜਕਾ ਬਹੁਤ ਆਉਂਦਾ ਹੈ। ਗਰਦ ਬਹੁਤ ਪੈਂਦੀ ਹੈ। ਕਈ ਬਾਰ ਕੱਪੜਿਆਂ ਵਿਚੋਂ ਹੀ ਕਚਰਾ, ਰੇਤਾ, ਮਿੱਟੀ ਅੱਖਾਂ ਵਿੱਚ ਪੈ ਜਾਂਦੇ ਹਨ। ਕੋਲੋ ਗੰਦੀ ਗੰਦ ਆਉਂਦੀ ਹੈ। ਗੰਦੇ ਕੱਪੜੇ ਤਾਂ ਸੌਣ ਵਾਲੇ ਕੰਮਰੇ ਵਿੱਚ ਸੰਭਾਲ ਕੇ ਰੱਖਣ ਨਾਲ ਗੰਧ ਕਰਕੇ। ਨੀਂਦ ਨਹੀਂ ਆਉਂਦੀ।
ਆਪਣੇ ਆਪ ਵੱਲ ਬਹੁਤੇ ਲੋਕ ਘੱਟ ਹੀ ਧਿਆਨ ਦਿੰਦੇ ਹਨ। ਕੀ ਲੋਕ ਘੌਲੀ ਹਨ? ਸੋਚਦੇ ਹਨ। ਇਵੇਂ ਹੀ ਸਰੀ ਜਾਂਦਾ ਹੈ।
ਕਨੇਡਾ ਦੀ ਗੱਲ ਕਰਦੇ ਹਾਂ। ਸਵੇਰੇ ਦੇ ਸਮੇਂ ਕਈ ਪੰਜਾਬੀ ਸੈਰ ਕਰਦੇ ਫਿਰਦੇ ਹਨ। ਕਈਆਂ ਦੀਆਂ ਅੱਖਾਂ ਪੱਗ ਨਾਲ ਢੱਕੀਆਂ ਹੁੰਦੀਆਂ ਹਨ। ਦਾੜ੍ਹੀ ਉਤੇ ਢਾਠੀ ਬੰਨੀ ਹੁੰਦੀ ਹੈ। ਸਿਰਫ਼ ਅੱਖਾਂ ਤੇ ਨੱਕ ਦਿਸਦੇ ਹਨ। ਇਸ ਤਰਾਂ ਦਾ ਮਾਸਕ ਉਹ ਲੋਕ ਪਾਉਂਦੇ ਹਨ। ਜਦੋਂ ਕਿਸੇ ਨੇ ਬੈਂਕ ਜਾਂ ਲੋਕਾਂ ਨੂੰ ਲੁੱਟਣਾਂ ਹੁੰਦਾ ਹੈ। ਗੱਲ ਤਾ ਠੀਕ ਹੈ। ਅੱਧੇ ਕੁ ਰਸਤੇ ਵਿੱਚ ਹੀ ਤਿਆਰ ਹੋ ਜਾਂਦੇ ਹਨ। ਕਈ ਔਰਤਾਂ ਵੀ ਇਵੇਂ ਹੀ ਕਰਦੀਆਂ ਹਨ। ਘਰੋਂ ਸਿਰ ਢੱਕ ਕੇ ਆਉਂਦੀਆਂ ਹਨ। ਬਾਹਰ ਆ ਕੇ, ਵਾਲ ਵੀ ਖੁੱਲੇ ਛੱਡ ਲੈਂਦੀਆਂ ਹਨ। ਉਪਰੋਂ ਪਾਈ ਸਲਵਾਰ, ਪਿੰਟ ਉਤਾਰ ਦਿੰਦੀਆਂ ਹਨ। ਨੰਗੀਆਂ ਲੱਤਾਂ ਕਰਕੇ ਸਕੂਲ ਜਾਂ ਨੌਕਰੀ ਉਤੇ ਜਾਂਦੀਆਂ ਹਨ। ਕਿਉਂਕਿ ਉਨਾਂ ਦੇ ਮਾਂਪੇ, ਪਤੀ, ਭਰਾ ਧਰਮ ਇਸ ਤਰਾਂ ਕਰਨ ਤੋਂ ਵਰਜ਼ਤ ਕਦੇ ਹਨ। ਇਸ ਤਰਾਂ ਕਰਕੇ, ਆਪਣੇ ਮਗਰ ਗੁੰਡੇ ਲਗਾਉਂਣ ਦਾ ਕੰਮ ਆਪ ਕਰਦੀਆਂ ਹਨ। ਮੂੰਹ ਉਤੇ ਡਾਕੂਆਂ ਵਾਗ, ਢਾਠੀ ਵਾਲੇ ਬੰਦਿਆਂ ਨੂੰ ਲੋਕ ਮਾੜੀ ਨਜ਼ਰ ਨਾਲ ਦੇਖਦੇ ਹਨ। ਥੋੜਾ ਜਿਹਾ ਸਮਾਂ ਆਪਣੇ ਲਈ ਕੱਢੀਏ। ਸੋਹਣੀ ਤਰਾਂ ਤਿਆਰ ਹੋਈਏ। ਨਾਂ ਕਿ ਢਾਠੀ ਰਸਤੇ ਵਿੱਚ ਬੰਨ ਕੇ, ਸਿਟ ਕੀਤੀ ਜਾਵੇ। ਇਸ ਤਰਾਂ ਨਹੀਂ ਢਾਂਠੀ ਸੜਕ ਉਤੇ ਬੰਨ ਕੇ ਟਹਿਲਦੇ ਫਿਰੋਂ, ਲੋਕ ਪਛਾਣ ਕਰਨ ਲਈ ਧਿਆਨ ਨਾਲ ਦੇਖਣ। ਜੰਨਤਾ ਵਿੱਚ ਮੂੰਹ ਤਾਂ ਉਹੀ ਲੋਕ ਲਪੇਟਦੇ ਹਨ। ਜਿੰਨਾਂ ਨੇ ਦੂਜਿਆਂ ਦਾ ਮਾਲ ਲਪੇਣਾਂ ਹੁੰਦਾ ਹੈ। ਇਹ ਜਾਂ ਤਾਂ ਚੋਰ, ਗੁੰਡੇ, ਸਾਧ, ਬਾਬੇ ਹੁੰਦੇ ਹਨ।

Comments

Popular Posts