ਬੰਦਾ ਰੋਟੀ ਦਾ ਜੁਗਾੜ ਕਰਦਾ ਫਿਰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਬੰਦਾ ਬਹੁਤ ਮੱਤਲੱਬੀ ਹੈ। ਇਸ ਨੂੰ ਜਿਹੜੀ ਧਰਤੀ ਉਤੇ ਰਹਿ ਕੇ ਸੁਖ ਮਿਲਦਾ ਹੈ। ਉਸੇ ਉਤੇ ਰਹਿੰਦਾ ਹੈ। ਫਿਰ ਵੀ ਬੰਦਾ ਹਰ ਥਾਂ ਨੂੰ ਭੰਡਦਾ ਫਿਰਦਾ ਹੈ। ਜੇ ਸੋਚੀਏ ਭਾਰਤ ਇਹ ਬਦੇਸ਼ਾਂ ਵਿਚੋਂ ਬੰਦਾ ਇੰਡੀਆਂ, ਪੰਜਾਬ ਦੀ ਮਿੱਟੀ ਨੂੰ ਮਿਲਣ ਜਾਂਦਾ ਹੈ। ਸਹੀਂ ਨਹੀਂ ਹੋਵੇਗਾ। ਬੰਦਾ ਤਾਂ ਆਪਦੇ ਕੰਮ ਕਰਨ ਜਾਂਦਾ ਹੈ। ਹੋ ਸਕਦਾ ਹੋਵੇ, ਉਥੇ ਘਰ ਤੇ ਜਾਇਦਾਦ ਪਏ ਹੋਣ। ਇਹ ਉਨਾਂ ਨੂੰ ਵੇਚਣ ਦੀ ਝਾਕ ਵਿੱਚ, ਤਾੜ ਵਿੱਚ ਬਦੇਸ਼ਾਂ ਵਿੱਚੋਂ ਜਾਂਦਾ ਹੈ। ਚੰਗਾ ਮੁੱਲ ਪਾਉਣ ਨੂੰ ਤਿਆਰ ਰਹਿੰਦਾ ਹੈ। ਚੱਪਾ-ਚੱਪਾ ਮਿੱਟੀ ਦਾ ਮੁੱਲ ਵੱਟਦਾ ਫਿਰਦਾ ਹੈ। ਮਿੱਟੀ ਤਾਂ ਦੂਜੇ ਨੰਬਰ ਉਤੇ ਆਉਂਦੀ ਹੈ। ਸਬ ਤੋਂ ਪਹਿਲਾਂ ਆਪਦੀ ਜੰਮਣ ਵਾਲੀ ਮਾਂ ਦਾ ਹਿੱਕ ਦਾ ਦੁੱਧ ਚੁੰਗਦਾ ਹੈ। ਦੁਨੀਆਂ ਉਤੇ ਉਸ ਮਾਂ ਦੀ ਕੀ ਲਿਆਕਤ ਹੈ? ਆਪੇ ਸੋਚ ਲਵੇ। ਜੋ ਸਕੀ ਮਾਂ ਦਾ ਨਹੀਂ ਹੈ, ਉਹ ਕਿਹਦਾ ਹੋ ਸਕਦਾ ਹੈ? ਜਦੋਂ ਤੱਕ ਇਹ ਢਿੱਡ ਭਰਦੀਆਂ ਹਨ। ਉਦੋਂ ਤੱਕ ਹੀ ਬੰਦਾ ਉਨਾਂ ਦੀ ਪ੍ਰਸੰਸਾ ਕਰਦਾ ਹੈ। ਬੰਦਾ ਮਿੱਟੀ ਦਾ ਮੋਹ ਤਾਂ, ਉਸ ਦਾ ਨਹੀਂ ਕਰਦਾ। ਜਿਸ ਨੇ ਬਦੇਸ਼ਾਂ ਵਿੱਚ ਰੁਜ਼ਗਾਰ ਦਿੱਤਾ ਹੈ। ਸੱਤ ਬੇਗਾਨੇ ਨੂੰ ਬੈਠਣ, ਖੜ੍ਹਨ, ਲਈ ਧਰਤੀ ਤੇ ਛੱਤ ਦਿੱਤੀ ਹੈ। ਪਰ ਬੰਦਾ ਹਰ ਥਾਂ ਦੀ ਧਰਤੀ ਨੂੰ ਦੁਰਕਾਰਦਾ ਫਿਰਦਾ ਹੈ। ਜਦੋਂ ਇੰਡੀਆਂ ਹੁੰਦਾ ਹੈ। ਉਹ ਧਰਤੀ ਪਸੰਦ ਨਹੀਂ ਸ।ਿ ਬੰਦਾ ਕਹਿੰਦਾ ਹੈ, " ਉਥੇ ਬੇਰੁਜ਼ਗਾਰੀ ਹੈ। ਰਿਸ਼ਵਤਖੋਰੀ ਹੈ। ਇਹ ਜਗਾ ਰਹਿੱਣ ਦੇ ਅਨਕੂਲ ਨਹੀਂ ਹੈ। ਮੈਂ ਕਿਤੇ ਬਾਹਰਲੇ ਦੇਸ਼ ਵਿੱਚ ਨਿੱਕਲ ਜਾਵਾਂ" ਜਦੋਂ ਬਾਹਰਲੇ ਕਿਸੇ ਦੇਸ਼ ਵਿੱਚ ਆ ਜਾਦਾ ਹੈ। ਉਦੋਂ ਉਹੀ ਬੋਲੀ ਬਦਲ ਜਾਂਦੀ ਹੈ, " ਮੈਂ ਤਾਂ ਇਥੇ ਪ੍ਰਦੇਸੀ ਹਾਂ। ਨੌਕਰੀ ਕਰਨੀ ਪੈਂਦੀ ਹੈ। ਜਿੰਨਾਂ ਕਮਾਂ ਕੇ ਲੈ ਕੇ ਆਈਏ। ਉਨਾਂ ਲੱਗ ਜਾਦਾ ਹੈ। ਕੁੱਝ ਬੱਚਦਾ ਨਹੀਂ ਹੈ। ਭਾਰਤ ਬੜਾ ਚੰਗਾ ਹੈ। ਇੱਕ ਜਾਂਣਾਂ ਕੰਮ ਕਰਦਾ ਹੈ। ਸਾਰਾ ਟੱਬਰ ਬੈਠ ਕੇ ਖਾਂਦਾ ਹੈ। ਮੈਂ ਤਾਂ ਪਿਛੇ ਹੀ ਮੁੜ ਜਾਣਾਂ ਹੈ। ਬਸ ਟਿੱਕਟ ਦੇ ਪੈਸੇ ਬੱਣ ਜਾਂਣ। ਆਪਣਾਂ ਦੇਸ਼ ਆਪਣਾਂ ਹੀ ਹੁੰਦਾ ਹੈ। " ਨਾਂ ਤਾਂ ਪਿਛਲੀ ਮਿੱਟੀ ਨੂੰ ਛੱਡਦਾ ਹੈ। ਜੋ ਹੱਥ ਵਿੱਚ ਨਹੀਂ ਹੈ। ਕੋਹਾ ਦੂਰ ਹੈ। ਨਾਂ ਹੀ ਆਪਣੇ ਦੇਸ, ਨਾ ਹੀ ਪ੍ਰਦੇਸ ਦੀ ਮਿੱਟੀ ਨੂੰ ਆਪਣਾਂ ਕਹਿੰਦਾ ਹੈ। ਜਿਸ ਦੇ ਰਹਿਮ ਉਤੇ ਬੰਦਾ ਪਲਦਾ ਹੈ।
ਪਰ ਕਨੇਡਾ, ਅਮਰੀਕਾਂ ਵਿਚੋਂ ਮੈਂ ਕੋਈ ਮੁੜਦਾ ਨਹੀਂ ਦੇਖਿਆ। ਸਗੋ ਭਾਰਤ ਵਿੱਚ ਪੱਕੀਆਂ ਨੌਕਰੀਆਂ ਕਰਨ ਵਾਲੇ, ਅਧਿਆਪਕ, ਡਾਕਟਰ, ਵਕੀਲ ਵੀ ਪਿਛੇ ਨਹੀਂ ਮੁੜਦੇ। ਹਰ ਰੋਜ਼ ਮੀਡੀਆ ਵਾਲੇ ਖ਼ਬਰਾਂ ਲਗਾਉਂਦਾ ਰਹਿੰਦੇ ਹਨ। ਭਾਰਤ ਦੇ ਬਹੁਤ ਸਾਰੇ ਅਧਿਆਪਕ ਬਾਹਰਲੇ ਦੇਸ਼ਾਂ ਵਿੱਚ ਆ ਕੇ ਬਸ ਗਏ ਹਨ। ਤੱਨਖਾਹਾ ਉਥੋਂ ਵੀ ਲਈ ਜਾਦੇ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਕੰਮ ਦੱਬੀ ਜਾਂਦੇ ਹਨ। ਲੁੱਟੀ ਚੱਲੋ, ਜੋ ਵੀ ਅੱਗੇ ਆਉਂਦਾ ਹੈ। ਆਪਣਾਂ-ਆਪਣਾਂ ਕਹਿ ਕੇ, ਜਿਥੋ ਵੀ ਮਾਲ ਇੱਕਠਾ ਹੁੰਦਾ ਹੈ। ਜੱਫ਼ੇ ਪਾ ਲਵੋ। ਮਿੱਟੀ ਦਾ ਮੋਹ ਆਉਂਦਾ ਹੈ, ਜਾਂ ਨਹੀਂ। ਕਿਹੜਾ ਕਿਸੇ ਨੇ ਸੁੰਗ ਕੇ ਦੱਸਣਾਂ ਹੈ? ਉਦਾ ਇੰਡੀਆ ਦੀ ਮਿੱਟੀ ਦਾ ਮੋਹ ਆਉਂਦਾ ਹੈ। ਬਦੇਸ਼ ਵਿੱਚੋਂ ਇੰਡੀਆ ਜਾ ਕੇ, ਚਾਰ ਮਹੀਨੇ ਕੱਟਣੇ ਮੁਸ਼ਕਲ ਹੋ ਜਾਂਦੇ ਹਨ। ਉਹੀ ਬੁੜ-ਬੁੜ ਕਰਨ ਦੀ ਆਦਤ ਨਹੀਂ ਜਾਂਦੀ, " ਇਥੇ ਬਿੱਜਲੀ ਨਹੀਂ ਆਉਂਦੀ। ਸਰਦੀ ਵਿੱਚ ਹੀਟਰ ਨਹੀਂ ਚਲਦੇ। ਗਰਮੀ ਵਿੱਚ ਏਸੀ ਨਹੀਂ ਚਲਦੇ। ਮਿੱਟੀ ਬਹੁਤ ਉਡਦੀ। ਆਪਣੇ ਬੇਗਾਨੇ ਹੋ ਗਏ ਹਨ। ਬੰਦਿਆਂ ਵਿੱਚ ਮੋਹ ਨਹੀਂ ਹੈ। ਬਸ ਕਨੇਡਾ ਛੇਤੀ ਮੁੜ ਜਾਂਣਾਂ ਹੈ। " ਜੇ ਬੰਦਿਆਂ ਵਿੱਚ ਮੋਹ ਨਹੀਂ ਹੈ। ਤਾਂ ਮਿੱਟੀ ਦਾ ਮੋਹ ਕਿਵੇਂ ਹੋ ਸਕਦਾ ਹੈ? ਮਿੱਟੀ ਤੋਂ ਬਹੁਤ ਦੁੱਖੀ ਹੈ। ਮਿੱਟੀ ਗੰਦੀ ਲੱਗਦੀ ਹੈ। ਕੱਪੜਿਆ ਨੂੰ ਲੱਗ ਜਾਵੇ, ਗੰਦੀ ਲੱਗਦੀ ਹੈ। ਬੰਦਾ ਝਾਂੜਦਾ ਫਿਰਦਾ ਹੈ। ਰੋਟੀ ਖਾਦੇ ਨੂੰ ਕਿਰਕ ਆ ਜਾਵੇ। ਬੰਦਾ ਥੁਕਦਾ ਫਿਰਦਾ ਹੈ। ਮਿੱਟੀ ਦਾ ਮੋਹ ਇਕ ਘੱੜਿਆਂ ਘੜਾਇਆ ਸ਼ਬਦ ਹੈ। ਕਹਾਵਤ ਹੈ। ਸਾਰੀਆਂ ਕਹਾਵਤਾਂ ਜੀਵਨ ਉਤੇ ਲਾਗੂ ਨਹੀਂ ਹੁੰਦੀਆਂ। ਮਿੱਟੀ ਦਾ ਮੋਹ ਤਾ ਬੰਦੇ ਨੂੰ ਕੀ ਆਉਣਾਂ ਹੈ? ਇਹ ਤਾਂ ਆਪਦੇ ਮਾਪਿਆਂ, ਧੀਆਂ ਪੁੱਤਰਾਂ ਦਾ ਵੀ ਨਹੀਂ ਹੈ। ਬੰਦਾ ਰੋਟੀ ਦਾ ਜੁਗਾੜ ਕਰਦਾ ਫਿਰਦਾ ਹੈ। ਜੇ ਬੰਦੇ ਨੂੰ ਰੋਟੀ ਦਾ ਮਸਲਾ ਨਾਂ ਹੋਵੇ। ਢਿੱਡ ਭਰਨ ਦਾ ਫ਼ਿਕਰ ਨਾਂ ਹੋਵੇ। ਫਿਰ ਸੋਚ ਕੇ ਦੇਖੋ ਬੰਦੇ ਦਾ ਕੀ ਰੂਪ ਹੋਵੇਗਾ? ਫਿਰ ਮਰਦ ਨੂੰ ਨਾਂ ਤਾਂ ਰੋਟੀ ਪਕਾਉਣ ਵਾਲੀ ਚਾਹੀਦੀ ਹੈ। ਮਾਂ ਦੀ ਮਮਤਾ ਵੀ ਢੱਠੇ ਖੂਹ ਵਿੱਚ ਜਾਵੇਗੀ। ਔਰਤ ਨੂੰ ਮਰਦ ਦੀ ਲੋੜ ਹੀ ਨਹੀਂ ਹੋਣੀ। ਕਾਂਮ ਤੇ ਰੋਟੀ ਦਾ ਮਸਲਾ ਹੀ ਬੰਦੇ ਨੂੰ ਉਪਰ ਨਹੀਂ ਉਠਣ ਦਿੰਦਾ। ਬੰਦੇ ਨੂੰ ਕਿਸੇ ਨਾਂ ਕਿਸੇ ਦੇ ਥੱਲੇ ਲੱਗ ਕੇ ਜਿਉਣਾਂ ਪੈਂਦਾ ਹੈ। ਰੋਟੀ ਦੇ ਮਸਲੇ ਨਾਲ ਹੀ ਸਾਰੇ ਇੱਕ ਦੂਜੇ ਨਾਲ ਜੁੜੇ ਹਨ। ਬੱਚੇ ਤਾਂਹੀਂ ਲੋਕ ਜੰਮਦੇ ਪਾਲਦੇ ਹਨ। ਬੁੱਢਾਪੇ ਵਿੱਚ ਰੋਟੀ ਦੇਣਗੇ। ਅੱਜ ਦੇ ਨੌਜੁਵਾਨ ਜਿਹੜੇ ਆਪ ਰੋਟੀ ਨਹੀਂ ਖਾਂਦੇ। ਉਹ ਮਾਪਿਆਂ ਨੂੰ ਦੋਸੜੇ ਕਿਥੋਂ ਦੇਣਗੇ? ਬੰਦਿਆਂ ਦਾ, ਬੰਦਿਆਂ ਨਾਲ ਮੋਹ ਨਹੀਂ ਰਿਹਾ। ਮਿੱਟੀ ਦਾ ਮੋਹ ਕਿਥੋਂ ਹੋਣਾਂ ਹੈ? ਉਸ ਨੂੰ ਦਾ ਵੇਚ ਕੇ, ਭੋਰ-ਭੋਰਕੇ ਖਾਂਈ ਜਾਂਦੇ ਹਨ। ਦੇਖੀ ਜਾਵੇਗੀ ਜਦੋਂ ਬੱਚੇ ਕੱਣਕ ਵੱਲੋਂ ਵੀ ਬੈਠੈ ਰਹੇ। ਆਪੇ ਮਜ਼ਦੂਰੀਆਂ ਕਰਨਗੇ। ਉਪਜਾਊ ਜ਼ਮੀਨਾਂ ਉਤੇ ਮੈਰੀਜ਼ ਪੈਸਲ, ਹੋਟਲ ਖੁੱਲ ਗਏ ਹਨ। ਹੁਣ ਤਾਂ ਗਾਉਣਾਂ, ਵਜਾਉਣਾਂ, ਨੱਚਣਾ ਹੀ ਮੁੱਖ ਰਹਿ ਗਿਆ ਹੈ। ਗੈਸ ਸਿੰਲਡਰ ਦੇ ਕਾਰਖਾਨੇ ਖੁੱਲ ਗਏ ਹਨ। ਅੰਨਾਜ਼ ਪੈਦਾ ਹੋਵੇ, ਨਾਂ ਹੋਵੇ। ਗੈਸ ਪਹਿਲਾਂ ਚਾਹੀਦਾ ਹੈ।

Comments

Popular Posts