ਕੱਲਾ ਬੰਦਾ ਕੁੱਝ ਨਹੀਂ ਕਰ ਸਕਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅਸੀਂ ਇੱਕ ਦੂਜੇ ਦੇ ਕੰਮ ਆ ਸਕੀਏ। ਇੱਕ ਦੂਜੇ ਦੇ ਤਜ਼ਰਬੇ ਦਾ ਫ਼ੈਇਦਾ ਲੈ ਸਕੀਏ। ਸਾਰੇ ਕੰਮ ਕੱਲਾ ਬੰਦਾ ਨਹੀਂ ਕਰ ਸਕਦਾ। ਅਸੀਂ ਰਲ ਮਿਲ ਕੇ ਕੰਮ ਕਰਦੇ ਹਾਂ। ਕੋਈ ਸੂਈ ਜੋਗਾ ਹੈ, ਕੋਈ ਸਲਾਈ ਜੋਗਾ ਹੈ। ਕੱਲਾ ਬੰਦਾ ਵੱਡਾ ਨਹੀਂ ਹੋ ਸਕਦਾ। ਕੱਲਾ ਬੰਦਾ ਕੁੱਝ ਨਹੀਂ ਕਰ ਸਕਦਾ। ਸਮਾਜ ਵਿੱਚ ਸਾਨੂੰ ਰਲ਼ ਕੇ ਕੰਮ ਕਰਨਾਂ ਪੈਂਦਾ ਹੈ। ਘਰ ਵਿੱਚ ਹੀ ਅਸੀਂ ਰਲ਼-ਮਿਲ ਕੇ ਕੰਮ ਕਰਦੇ ਹਾਂ। ਪਤੀ-ਪਤਨੀ ਬੱਚੇ ਆਪਣੀਆਂ ਜੁੰਮੇਬਾਰੀਆਂ ਨਿਭਾਉਂਦੇ ਹਨ। ਜੇ ਇੱਕ ਵੀ ਪਰਿਵਾਰ ਦਾ ਮੈਂਬਰ ਲਗਰਜ਼ੀ ਕਰਨੀ ਸ਼ੁਰੂ ਕਰ ਦੇਵੇ। ਘਰ ਦਾ ਢਾਚਾ ਵਿਗੜਨ ਲੱਗ ਜਾਂਦਾ ਹੈ। ਸਾਨੂੰ ਘਰ ਵਿੱਚ ਵੀ ਵਰਤਣ ਲਈ ਬਹੁਤ ਕੁੱਝ ਚਾਹੀਦਾ ਹੈ। ਇਹ ਇਕੋ ਬੰਦਾ ਤਾਂ ਨਹੀਂ ਬੱਣਾ ਸਕਦਾ। ਘਰ ਬਣਾਉਣ ਲਈ ਬਹੁਤ ਕੁੱਝ ਚਾਹੀਦਾ ਹੈ। ਪੱਥਰ, ਇੱਟਾਂ, ਲੱਕੜੀ, ਚੂਨਾਂ, ਸੀਮਿੰਟ, ਰੰਗ, ਲੋਹਾ ਬਹੁਤ ਕੁੱਝ ਚਾਹੀਦਾ ਹੈ। ਇਸ ਉਤੇ ਅੱਲਗ-ਅੱਲਗ ਕਿਸਮ ਦੇ ਲੋਕ ਕੰਮ ਕਰਦੇ ਹਨ। ਇਹ ਸਾਰਾ ਕੰਮ ਇਕੋ ਬੰਦਾ ਨਹੀਂ ਕਰ ਸਕਦਾ। ਜਿਵੇਂ ਖਾਂਣਾਂ ਤਿਆਰ ਕਰਨ ਲਈ ਬਹੁਤ ਕੁੱਝ ਚਾਹੀਦਾ ਹੈ। ਖਾਂਣਾ ਖ੍ਰੀਦਣ ਲਈ ਹੋਰਾਂ ਲੋਕਾਂ ਤੋਂ ਮਦੱਦ ਮਿਲਦੀ ਹੈ। ਫਰਨੀਚਰ, ਸਬਜ਼ੀਆਂ, ਅੰਨਾਜ਼ ਹੋਰ ਵੀ ਅਨੇਕਾਂ ਚੀਜ਼ਾਂ ਘਰ ਵਿੱਚ ਚਾਹੀਦੀਆਂ ਹੁੰਦੀਆਂ ਹਨ। ਆਲੇ-ਦੁਆਲੇ ਦੇ ਲੋਕਾਂ ਦੀ ਮਦੱਦ ਨਾਲ ਅਸੀਂ ਘਰ ਵਿੱਚ ਹਰ ਤਰਾਂ ਦੀਆਂ ਵਸਤੂਆਂ ਲਿਆ ਸਕਦੇ ਹਾਂ। ਜੇ ਅਸੀਂ ਲੋਕਾਂ ਨਾਲ ਦੇਣ-ਲੈਣ ਬੰਦ ਕਰ ਦੇਵਾਂਗੇ। ਅਸੀਂ ਪ੍ਰਫੁੱਲਤ ਨਹੀਂ ਹੋ ਸਕਦੇ। ਕੁੱਝ ਹਾਂਸਲ ਨਹੀਂ ਕਰ ਸਕਦੇ। ਦੇਸ਼ਾਂ ਬਦੇਸ਼ਾਂ ਵਿੱਚ ਵੀ ਆਪਸ ਵਿੱਚ ਦੇਣ-ਲੈਣ ਬੱਣਿਆਂ ਰਹਿੰਦਾ ਹੈ। ਜੋ ਚੀਜ਼ ਇੱਕ ਕੋਲ ਨਹੀਂ ਹੁੰਦੀ। ਦੂਜੇ ਤੋਂ ਲੈ ਲੈਂਦੇ ਹਨ। ਜਿਸ ਕੋਲ ਵਾਧੂ ਵਸਤੂ ਹੁੰਦੀ ਹੈ। ਦੂਜੇ ਨੂੰ ਵੇਚ ਕੇ ਮੁੱਲ ਵੱਟ ਲੈਂਦੇ ਹਨ।
ਕੋਈ ਵੀ ਚੀਜ਼ ਖ੍ਰੀਦਣ ਤੋਂ ਪਹਿਲਾਂ ਉਸ ਨੂੰ ਪੱਰਖਣਾਂ ਚਾਹੀਦਾ ਹੈ। ਚੀਜ਼ ਦਾ ਮੁੱਲ ਦੇਖ ਕੇ, ਖ੍ਰੀਦਦਾਰੀ ਕਰਨੀ ਚਾਹੀਦੀ ਹੈ। ਇਕੋ ਜਿਹੀਆਂ ਚੀਜ਼ਾਂ ਦੀਆਂ ਦੁਕਾਨਾਂ ਉਤੇ, ਕਈ ਬਾਰ ਭਾਅ ਦਾ ਫ਼ਰਕ ਹੁੰਦਾ ਹੈ। ਕਈ ਬਾਰ ਅੱਧੀ ਕੀਮਤ ਹੁੰਦੀ ਹੈ। ਇਸ ਲਈ ਫਿਰ ਤੁਰ ਕੇ, ਆਲੇ-ਦੁਆਲੇ ਦੀਆਂ ਹੋਰ ਦੁਕਾਨਾਂ ਦੇ ਭਾਅ ਦੇਖ ਕੇ, ਫਿਰ ਚੀਜ਼æ ਖ੍ਰੀਦੀ ਜਾਵੇ। ਜੇ ਬਿੱਜਲੀ ਨਾਲ ਚੱਲਣ ਵਾਲੀ ਕੋਈ ਚੀਜ਼ ਖ੍ਰੀਦਣੀ ਹੈ। ਚਲਾ ਕੇ ਦੇਖਣ ਪਿਛੋਂ ਹੀ ਖ੍ਰੀਦੀ ਜਾਵੇ। ਚਲਾਉੇਣੀ ਸਿੱਖ ਲਈ ਜਾਵੇ। ਕਿਵੇਂ ਚਲਾਉਣੀ ਹੈ? ਜੇ ਡੱਬੇ ਵਿੱਚ ਬੰਦ ਹੈ। ਜੇ ਸੀਲ ਨਹੀਂ ਲੱਗੀ ਹੋਈ। ਤਾਂ ਵੀ ਨਹੀਂ ਖ੍ਰੀਦਣੀ ਚਾਹੀਦੀ। ਕਈ ਬਾਰ ਖੁੱਲੇ ਡੱਬੇ ਵਿੱਚ ਸਮਾਨ ਪੂਰਾ ਨਹੀਂ ਹੁੰਦਾ। ਕਈ ਦੁਕਾਨਾਂ ਵਾਲੇ ਚੀਜ਼ਾਂ, ਵੇਚਣ ਪਿਛੋਂ, ਕੋਈ ਨੁਕਸ ਹੋਣ ਨਾਲ ਚੀਜ਼ਾਂ ਵਾਪਸ ਨਹੀਂ ਲੈਂਦੇ। ਚੀਜ਼ਾਂ ਵਾਪਸ ਕਰਨ ਵਿੱਚ ਸਮਾਂ ਬਹੁਤ ਖਰਾਬ ਹੁੰਦਾ ਹੈ। ਇਸ ਲਈ ਪਹਿਲਾਂ ਹੀ ਤੱਸਲੀ ਨਾਲ ਚੀਜ਼ ਖ੍ਰੀਦੀ ਜਾਵੇ। ਕੁੱਝ ਵੀ ਖ੍ਰੀਦਣ ਲਈ ਸਮਾਂ ਚਾਹੀਦਾ ਹੈ। ਜਿਸ ਤੋਂ ਕੁੱਝ ਖ੍ਰੀਦਣਾਂ ਹੋਵੇ। ਉਸ ਉਤੇ ਪੂਰਾ ਜ਼ਕੀਨ ਹੋਣਾਂ ਚਾਹੀਦਾ ਹੈ। ਕੀ ਉਹ ਵਸਤੂ ਵਧੀਆ ਵੀ ਹੈ? ਕੀ ਵਰਤੋਂ ਵਿੱਚ ਲਿਆ ਕੇ ਸਾਨੂੰ ਫ਼ੈਇਦਾ ਮਿਲ ਸਕਦਾ ਹੈ?
ਕਈ ਲੋਕ ਹੁਲੜ ਬਾਜ਼ੀ ਕਰਦੇ ਹਨ। ਜੰਨਤਾ ਨੂੰ ਡਰਾ ਕੇ ਰੱਖਣਾਂ ਚਹੁੰਦੇ ਹਨ। ਧੱਕੇ ਨਾਲ ਦੁਕਾਨਾਂ, ਵਿਪਾਰ ਬੰਦ ਕਰਦੇ ਹਨ। ਲੋਕਾਂ ਦਾ ਇੱਕ ਦੂਜੇ ਨਾਲੋਂ ਮਿਲ ਵਰਤਣ ਤੋੜ ਦਿੰਦੇ ਹਨ। ਕੀ ਅਸੀਂ ਕਿਸੇ ਨਾਲੋਂ ਟੁੱਟ ਕੇ, ਨਫ਼ਾਂ ਲੈ ਸਕਦੇ ਹਾਂ? ਕਿਸੇ ਦੂਜੇ ਦਾ ਨੁਕਸਾਨ ਕਰਕੇ, ਕੀ ਫ਼ੈਇਦਾ ਹੋ ਸਕਦਾ ਹੈ? ਜਿਵੇਂ ਕਦੇ ਪੰਜਾਬ, ਕਦੇ ਪੂਰਾ ਭਾਰਤ ਬੰਦ ਕਰਕੇ, ਕੀ ਮਿਲਦਾ ਹੈ? ਸਗੋਂ ਉਨਤੀ ਕਰਨ ਦਾ ਇੱਕ ਦਿਨ ਘੱਟ ਜਾਂਦਾ ਹੈ। ਕਦੇ ਸਰਕਾਰ ਨੂੰ ਕਰਫਿਊ ਲਗਾਉਣਾਂ ਪੈਂਦਾ ਹੈ। ਇਸ ਤਰਾਂ ਕਰਨ ਨਾਲ ਹਰ ਕੋਈ ਆਪਣੀ ਤਾਕਤ ਦਿਖਾਉਂਦਾ ਹੈ। ਪਬਲਿਕ ਦਾ ਬਹੁਤ ਨੁਕਸਾਨ ਹੁੰਦਾ ਹੈ। ਹੋ ਸਕਦਾ ਹੈ, ਕੋਈ ਬਿਮਾਰ ਬਹੁਤ ਹੋਵੇ। ਉਸ ਨੂੰ ਡਾਕਟਰ ਨਾਲ ਮਿਲਣ ਦਾ ਸਮਾਂ ਮਸਾ ਮਿਲਿਆ ਹੋਵੇ। ਸ਼ਇਦ ਕੋਈ ਇਲਾਜ਼ ਵੱਲੋਂ ਮਰ ਜਾਵੇ। ਕਿਸੇ ਦੇ ਘਰ ਵਿੱਚ ਖਾਂਣ-ਪੀਣ ਨੂੰ ਅੰਨ-ਜਲ ਨਾਂ ਹੋਵੇ। ਬਜ਼ਾਰ ਬੰਦ ਹੋਣ ਨਾਲ ਬਹੁਤ ਕੰਮ ਠੱਪ ਹੋ ਜਾਂਦੇ ਹਨ। ਕਿਸੇ ਦਾ ਵਿਆਹ ਹੁੰਦਾ ਹੈ। ਉਸ ਦਿਨ ਹੋ ਨਹੀਂ ਸਕਦਾ। ਕਿ ਫਲਾਣਾਂ ਸ਼ਹਿਰ ਬੰਦ ਸੀ। ਦੂਜਿਆਂ ਲੱਖਾਂ, ਕੋਰੜਾਂ ਦੀ ਜਿੰਦਗੀ ਵਿੱਚ ਦæਖਲ ਦਿੱਤੀ ਜਾਵੇ। ਕੀ ਇਹ ਸਾਨੂੰ ਹੱਕ ਹੈ? ਇੰਨੀ ਤੇਜ਼ ਚਲਦੀ ਦੁਨੀਆਂ ਨੂੰ ਚਲਣਾਂ ਰੋਕ ਦਿੱਤਾ ਜਾਵੇ। ਪੂਰਾ ਸੂਬਾ, ਦੇਸ਼ ਬੰਦ ਕਰ ਦਿੱਤਾ ਜਾਵੇ। ਕੀ ਇਸ ਤਰਾਂ ਦੇ ਲੋਕਾਂ ਲਈ ਕੋਈ ਕਨੂੰਨ ਨਹੀਂ ਹੈ? ਜਣਾ-ਖਣਾਂ ਉਠ ਕੇ, ਦੁਕਾਨਾਂ ਬੰਦ ਰਹਿੱਣ ਦਾ ਸੱਦਾ ਦੇ ਦਿੰਦਾ ਹੈ। ਜਿਸ ਨਾਲ ਲੋਕਾਂ ਤੇ ਦੇਸ਼ ਦਾ ਬਹੁਤ ਨੁਕਸਾਨ ਹੁੰਦਾ ਹੈ। ਇੰਨੀ ਰਫ਼ਤਾਰ ਚਲਦੀ ਦੁਨੀਆਂ ਉਤੇ ਪਬੰਦੀ ਲਗਾ ਦਿੱਤੀ ਜਾਂਦੀ ਹੈ। ਕਿ ਲੋਕ ਘਰਾਂ ਅੰਦਰ ਹੀ ਰਹਿੱਣ। ਇਸ ਤਰਾਂ ਲੋਕਾਂ ਨਾਲੋਂ ਟੁੱਟਣ ਨਾਲ ਮਾਨਸਿਕ ਸਤੁੰਲਨ ਵਿਗੜਦਾ ਹੈ। ਲੋਕਾਂ ਵਿੱਚ ਹੋਰ ਰੋਸ ਆਉਂਦਾ ਹੈ। ਸੂਬਾ, ਦੇਸ਼, ਦੁਕਾਨਾਂ ਬੰਦ ਕਰਨ ਵਾਲਿਆਂ ਨੂੰ ਹੋਰ ਬੜਾਵਾਂ ਮਿਲਦਾ ਹੈ। ਉਹ ਇਹੀ ਹਰਕੱਤ ਬਾਰ-ਬਾਰ ਕਰਦੇ ਹਨ। ਇਹੀ ਕਰਨ ਦਾ ਹੋਰ ਲੋਕਾਂ ਨੂੰ ਵੀ ਹੌਸਲਾਂ ਮਿਲਦਾ ਹੈ। ਤੱਰਕੀ ਕਰਨ ਦੀ ਕੋਈ ਗੱਲ ਹੋਵੇ। ਉਹ ਤਾਂ ਠੀਕ ਲੱਗਦੀ ਹੈ। ਦੂਜਿਆਂ ਲੋਕਾਂ ਦੇ ਲਈ ਦੁਕਾਨਾਂ ਖੋਲੀਆਂ ਗਈਆ ਹਨ। ਕਿਸੇ ਨੂੰ ਕੁੱਝ ਚਾਹੀਦਾ ਹੁੰਦਾ ਹੈ। ਲੋੜ ਬੰਦ ਲੋਕ ਆਉਂਦੇ ਰਹਿੰਦੇ। ਦੁਕਾਂਨਦਾਰਾਂ ਤੇ ਸੌਦਾਂ ਖ੍ਰੀਦਣ ਵਾਲਿਆ ਦੀ ਵਾਪਸ ਵਿੱਚ ਬੱਣੀ ਹੋਈ ਹੁੰਦੀ ਹੈ। ਅਧਾਰ ਵੀ ਚਲਦਾ ਰਹਿੰਦਾ ਹੈ। ਚਲਦੀ ਚੀਜ਼, ਉਨਤੀ ਕਰ ਰਹੇ ਲੋਕਾਂ ਨੂੰ ਰੋਕਣਾਂ, ਕਿਧਰ ਦੀ ਬਹਾਦਰੀ ਹੈ? ਇਸ ਤੋਂ ਚੰਗਾ ਹੈ। ਬੈਠ ਕੇ ਗੱਲ-ਬਾਤ ਕਰ ਲਈ ਜਾਵੇ। ਅੰਤ ਉਤੇ ਨਬੇੜਾ ਤਾਂ ਗੱਲ ਕਰਨ ਨਾਲ ਹੋਣਾਂ ਹੈ। ਨਾਹਰਿਆਂ ਨਾਲ, ਭੰਨ-ਤੋੜ ਕਰਨ ਨਾਲ, ਕਦੇ ਕੁੱਝ ਹਾਂਸਲ ਨਹੀਂ ਹੋਇਆ।

Comments

Popular Posts