ਦੁਨੀਆਂ ਉਤੇ ਪੈਸਾ ਹੀ ਸਬ ਕੁੱਝ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਾਕੀ ਸਬ ਰਿਸ਼ਤੇ ਫਿਕੇ ਪੈ ਜਾਂਦੇ ਹਨ। ਜੇ ਕਿਸੇ ਕੋਲ ਪੈਸੇ ਨਹੀਂ ਹਨ। ਘਰਦੇ ਬੱਚੇ ਹੀ ਉਨਾਂ ਨੂੰ ਮਾਂ-ਬਾਪ ਨਹੀਂ ਕਹਿੱਣਾਂ ਚਹੁੰਦੇ। ਜੇ ਪੈਸਾ ਨਹੀਂ ਹੈ। ਸਾਰੇ ਲੋਕ ਆਪਦੇ ਬੱਣਦੇ ਜਾਂਦੇ ਹਨ। ਇਹ ਸਬ ਨੇ ਸੁਣਿਆ ਹੋਣਾ ਹੈ। ਗਰੀਬ ਬਾਪ ਆਪਣੇ ਪੁੱਤਰ ਲਈ ਪਿੰਨੀਆਂ ਲੈ ਕੇ ਗਿਆ। ਕਲਾਜ਼ ਦੇ ਮੁੰਡੇ ਪੁੱਛਣ ਲੱਗੇ, " ਇਹ ਪਿੰਨੀਆਂ ਲੈ ਕੇ ਆਉਣ ਵਾਲਾ ਕੌਣ ਹੈ? " ਤਾਂ ਉਸ ਮੁੰਡੇ ਨੇ ਜੁਆਬ ਦਿੱਤਾ, " ਇਹ ਸਾਡਾ ਨੌਕਰ ਹੈ। " ਬਾਪ ਦੇ ਕੰਨੀ ਵੀ ਅਵਾਜ਼ ਸੁਣ ਗਈ ਹੋਣੀ ਹੈ। ਕਿੰਨਾਂ ਚੰਗਾ ਹੁੰਦਾ, ਪਿੰਨੀਆਂ ਤੇ ਬੱਸ ਦਾ ਖ਼ਰਚਾ ਬੱਚਾ ਕੇ, ਬਾਪ ਆਪ ਨੂੰ ਚੱਜਦੇ ਕੱਪੜੇ ਸਵਾ ਲੈਂਦਾ। ਪਰ ਮਾਂਪੇ ਇਸ ਤਰਾਂ ਨਹੀਂ ਕਰ ਸਕਦੇ। ਆਪਣੇ ਮੂੰਹ ਵਿਚੋਂ ਗੁਰਾਹੀ ਕੱਢਕੇ, ਬੱਚੇ ਦੇ ਮੂੰਹ ਵਿੱਚ ਪਾਉਂਦੇ ਹਨ। ਮਾਂਪੇ ਕੁਮਾਂਪੇਂ ਨਹੀਂ ਬੱਣਦੇ। ਪੁੱਤ ਕੁਪੁੱਤ ਬੱਣ ਜਾਂਦੇ ਹਨ। ਮਾਪਿਆਂ ਦੀ ਬੈਂਕ ਵਿਚੋਂ ਬੱਚੇ ਪੈਸੇ ਕੱਢਾਉਂਦੇ ਹਨ। ਜਮਾਂ ਨਹੀਂ ਕਰਾਉਂਦੇ। ਜਦੋਂ ਪੁੱਤਰ ਕਮਾਈ ਕਰਨ ਲੱਗਦੇ ਹਨ। ਕਈ ਤਾਂ ਉਦੋਂ ਵੀ ਆਪਣੇ ਮਾਪਿਆਂ ਨੂੰ ਇੱਕ ਜੋੜਾ ਕੱਪੜਿਆ ਦਾ ਪੈਰਾਂ ਨੂੰ ਜੁੱਤੀ ਨਹੀਂ ਲੈ ਕੇ ਦਿੰਦੇ। ਸਗੋਂ ਆਪਦੀ ਮਹਿੰਗੀ ਕੋਠੀ ਵਿੱਚ ਉਨਾਂ ਨੂੰ ਰੱਖਦੇ ਹੋਏ ਸ਼ਰਮ ਆਉਂਦੀ ਹੈ। ਪੈਸੇ ਬਗੈਰ ਦੁਨੀਆਂ ਨਹੀਂ ਚਲਦੀ। ਜੇ ਪੈਸਾ ਨਹੀਂ ਹੈ। ਦੁਨੀਆਂ ਵਿੱਚ ਕੋਈ ਇੱਜ਼ਤ ਨਹੀਂ ਹੈ। ਜਿਸ ਕੋਲ ਪੈਸਾ ਹੈ। ਉਹ ਦੁਨੀਆਂ ਦੀ ਹਰ ਚੀਜ਼ ਖ੍ਰੀਦ ਸਕਦਾ ਹੈ। ਦੁਨੀਆਂ ਨੂੰ ਵੀ ਖ੍ਰੀਦ ਸਕਦਾ ਹੈ। ਗਰੀਬ ਨੂੰ ਕੋਈ ਨਹੀਂ ਪੁੱਛਦਾ। ਗਰੀਬ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦਾ। ਭਰਾ ਨੂੰ ਭਰਾ ਨਹੀਂ ਪੁੱਛਦਾ। ਦੁਨੀਆਂ ਉਤੇ ਪੈਸਾ ਹੀ ਸਬ ਕੁੱਝ ਹੈ। ਜੇ ਪੈਸਾ ਹੀ ਕੋਲ ਨਹੀਂ ਕੋਈ ਪਛਾਣ ਵੀ ਨਹੀਂ ਕੱਢਦਾ। ਜੇ ਪੈਸਾ ਹੈ, ਤਾਂ ਐਵੇਂ ਹੀ ਰਿਸ਼ਤੇਦਾਰ ਬੱਣ ਜਾਂਦੇ ਹਨ। ਪੈਸੇ ਪਿਛੇ ਕੱਤਲ ਹੋ ਜਾਂਦੇ ਹਨ। ਬੱਚੇ ਮਾਂ-ਬਾਪ ਨੂੰ ਮਾਰ ਦਿੰਦੇ ਹਨ। ਭਰਾ-ਭਰਾ ਨੂੰ ਮਾਰ ਦਿੰਦਾ ਹੈ। ਪਤੀ-ਪਤਨੀ ਵੀ ਘਰ, ਜਾਇਦਾਦ, ਪੈਸਾ ਵੰਡ ਲੈਂਦੇ ਹਨ। ਪੈਸਾ ਹੀ ਦੁਨੀਆਂ ਦੀ ਹਰ ਚੀਜ਼ ਖ੍ਰੀਦਦਾ ਹੈ। ਲੋਕੀ ਪੈਸਾ ਕਮਾਉਣ ਨੂੰ ਹੀ ਬਦੇਸ਼ਾਂ ਵਿੱਚ ਆਉਂਦੇ ਹਨ। ਪੈਸੇ ਲਈ ਆਪਦਾ ਦੇਸ,æ ਗਰਾਂ, ਮਾਂਪੇਂ ਹੋਰ ਰਿਸ਼ਤੇ ਛੱਡ ਦਿੰਦੇ ਹਨ। ਕਈ ਕਹਿੰਦੇ ਹਨ। ਪੈਸਾ ਹੀ ਸਬ ਕੁੱਝ ਨਹੀਂ ਹੁੰਦਾ। ਪਰ ਇਹ ਝੂਠੀ ਬੱੜਕ ਹੈ। ਸੱਚੀ ਗੱਲ ਤਾਂ ਇਹੀ ਹੈ। ਪੈਸਾ ਦੁਨੀਆਂ ਚਲਾ ਰਿਹਾ ਹੈ। ਅੱਜ ਕੱਲ ਔਰਤਾਂ ਪੈਸੇ ਲਈ ਕੁੱਖਾਂ ਵੇਚ ਰਹੀਆਂ ਹਨ। ਗਰੀਬ ਲੋਕ ਗੁਰਦੇ, ਅੱਖਾਂ, ਖੂਨ ਹੋਰ ਸਰੀਰ ਦੇ ਅੰਗ ਤੇ ਸਰੀਰ ਵੇਚ ਰਹੇ ਹਨ। ਗਰੀਬ ਭੁੱਖ ਨਾਲ ਸੁਕ ਕੇ ਮਰ ਰਹੇ ਹਨ। ਉਨਾਂ ਕੋਲ ਢਿੱਡ ਭਰਨ ਨੂੰ ਪੈਸਾ ਹੀ ਨਹੀਂ ਹੈ। ਸਾਡੇ ਗੁਰਦੁਆਰਿਆ ਸਾਹਿਬ ਵਿੱਚ ਮਣਾ ਮੂਹੀ ਮਾਂਹ ਤੇ ਰੋਟੀਆਂ ਕੂੜੇ ਵਿੱਚ ਸੁੱਟ ਦਿੰਦੇ ਹਨ।
ਪੈਸੇ ਦੀ ਘਾਟ ਕਾਰਨ ਅਮਰੀਕਾ, ਕਨੇਡਾ ਵਿੱਚ ਲੋਕ ਘਰ ਬਿਜ਼ਨਸ ਖੋ ਬੈਠੇ ਹਨ। ਲੋਕ ਟੁੱਟ ਗਏ ਹਨ। ਉਥੇ ਵੀ ਲੋਕਾਂ ਨੇ ਮਰਨਾਂ ਸ਼ੁਰੂ ਕਰ ਦਿੱਤਾ ਸੀ। ਅਮਰੀਕਾ, ਕਨੇਡਾ ਵਿੱਚ ਵੀ ਫੇਲ ਹੋ ਕੇ, ਵੱਡੇ-ਵੱਡੇ ਬਿਜ਼ਨਸ ਮੈਨ ਮਰ ਗਏ ਹਨ। ਪੰਜਾਬ ਦੇ ਵਿੱਚ ਕਿਸਾਨ ਖ਼ੁਦਕਸ਼ੀਆਂ ਪੈਸੇ ਮੁੱਕਣ ਕਰਕੇ ਹੀ ਕਰਦੇ ਹਨ। ਬਹੁਤਾ ਪੈਸਾ ਆਉਣ ਨਾਲ, ਬੰਦਾ ਐਸ਼ ਕਰਦਾ ਹੈ। ਮੁੱਕਣ ਨਾਲ ਪੈਸਾ ਹੀ ਲੋਕਾਂ ਦੀ ਜਾਨ ਲੈਂਦਾ ਹੈ। ਪੈਸਾ ਕਮਾਉਣ ਲਈ ਹੀ ਧਰਮਿਕ, ਰਾਜਨੀਤਿਕ ਲੀਡਰ ਇੱਕ ਦੂਜੇ ਨਾਲ ਲੜਦੇ ਹਨ। ਇੱਕ ਦੂਜੇ ਨੂੰ ਨੀਚਾ ਦਿਖਾਉਦੇ ਹਨ। ਬਹੁਤੇ ਲੋਕ ਪੈਸਾ ਕਮਾਉਂਦੇ ਸੇਹਿਤ ਖ਼ਰਾਬ ਕਰ ਲੈਦੇ ਹਨ। ਜੇ ਸਹਿਤ ਹੀ ਨਾਂ ਰਹੀ ਪੈਸਾ ਵੀ ਕੀ ਕਰਨਾਂ ਹੈ?
ਮਾਂਪੇਂ ਧੀਆਂ ਨੂੰ ਗਰਭਪਾਤ ਪੈਸੇ ਦੀ ਥੁੜ ਕਰਕੇ ਕਰਦੇ ਹਨ। ਧੀਆਂ ਨੂੰ ਪਾਲਣ, ਪੜ੍ਹਾਉਣ ਤੇ ਵਿਆਹ ਉਤੇ ਖ਼ਰਚਾ ਹੀ ਹੋਣਾਂ ਹੈ। ਪੁੱਤਰ ਜੰਮਣਗੇ, ਉਸ ਉਤੇ ਪਾਲਣ, ਪੜ੍ਹਾਉਣ ਤੇ ਵਿਆਹ ਦੇ ਉਤੇ ਖਰਚਾ ਕਰਨ ਪਿਛੋਂ ਨੂੰਹੁ ਤੋ ਦਾਜ ਵਿੱਚ ਪੈਸਾ ਕਮਾਂ ਲੈਣਾਂ ਹੈ। ਸਾਰੀ ਉਮਰ ਪੁੱਤਰ ਨੇ ਕਮਾਈ ਕਰਨੀ ਹੈ। ਪੁੱਤਰ ਚਾਹੇ ਸਿਰੇ ਦਾ ਵੈਲੀ ਨਿੱਕਲੇ। ਰੱਜ ਕੇ ਨਸ਼ੇ ਖਾਵੇ। ਕਮਾਈ ਕੀਤੀ ਕੌਣ ਕਿਸੇ ਨੂੰ ਦਿੰਦਾ ਹੈ? ਸਗੋਂ ਅੱਜ ਦੇ ਪੁੱਤਰ ਜਿਉਂਦੇ ਮਾਂ-ਬਾਪ ਦੀ ਜ਼ਮੀਨ ਆਪਦੇ ਨਾਂਮ ਕਰਾ ਲੈਂਦੇ ਹਨ। ਜਾਇਦਾਦ ਪੈਸਾ ਖੋ ਕੇ, ਮਾਂ-ਬਾਪ ਨੂੰ ਪਿੰਗਲਵਾੜੇ ਜਾਂ ਰਾੜੇ ਸਾਹਿਬ ਵਰਗੇ ਆਸਰਮ ਵਿੱਚ ਘੱਲ ਦਿੰਦੇ ਹਨ। ਕਈ ਤਾਂ ਮਾਂ-ਬਾਪ ਨੂੰ ਪੈਸਾ ਖੋਹਣ ਲੱਗੇ ਜਾਨੋਂ ਹੀ ਮਾਰ ਦਿੰਦੇ ਹਨ। ਹਰ ਰੋਜ਼ ਇੰਟਰਨੈਟ, ਅਖ਼ਬਾਰ, ਤੇਡੀਉ, ਟੀਵੀ ਮੀਡੀਆ ਐਸੇ ਪੁੱਤਰਾ ਦੇ ਚਿੱਠੇ ਖੋਲਦਾ ਹੈ। ਪਤਾ ਹੈ, ਧੀ ਉਤੇ ਖਰਚਾ ਕਰਨ ਪਿਛੋਂ ਧੀ ਜੰਮਣ ਵਾਲੇ ਦੇ ਪੱਲੇ ਕੁੱਝ ਨਹੀਂ ਪੈਣਾ। ਧੀ ਜੁਵਾਨ ਹੋਣ ਨਾਲ ਉਸ ਦਾ ਵਿਆਹ ਕਰਕੇ ਬੇਗਾਨੇ ਘਰ ਤੋਰਨਾਂ ਪੈਣਾਂ ਹੇ। ਸਾਰੀ ਉਮਰ ਧੀ ਨੂੰ ਦੇਣਾਂ ਹੀ ਦੇਣਾਂ ਹੈ। ਪਰ ਅੱਜ ਦੀਆਂ ਕੁੜੀਆਂ ਵੀ ਹਿੱਕ ਠੋਕ ਕੇ ਮਰਦਾਂ ਦੇ ਬਰਾਬਰ ਨੌਕਰੀ ਕਰਦੀਆਂ ਹਨ। ਮਰਦਾਂ ਜਿੰਨਾਂ ਹੀ ਕਮਾਉਂਦੀਆਂ ਹਨ। ਬਹੁਤੇ ਪਰਿਵਾਰਾਂ ਨੂੰ ਧੀਆਂ ਨੇ ਹੀ ਅਮਰੀਕਾ, ਕਨੇਡਾ ਵਿੱਚ ਵਾੜਿਆ ਹੈ। ਧੀਆਂ ਨੇ ਮਾਪਿਆ ਤੇ ਹੋਰ ਭੈਣ-ਭਰਾਵਾਂ ਨੂੰ ਸੱਦਿਆ ਹੈ। ਛੋਟੀ ਨੌਕਰੀ ਤੋਂ ਲੈ ਕੇ, ਬਸ, ਟeੱਕ ਡਰਾਇਵਰ, ਡਾਕਟਰ, ਵਕੀਲ, ਜੱਜ, ਮੰਤਰੀ ਤੇ ਪ੍ਰਧਾਂਨ ਮੰਤਰੀ ਭਰਾਤ ਦੀਆਂ ਔਰਤਾਂ ਹੀ ਹਨ। ਜਿਹੜੇ ਦੇਸ਼ ਵਿੱਚ ਅੱਜ ਵੀ ਔਰਤ ਨੂੰ ਮਰਦ ਬਰਾਬਰ ਹੁੰਦਾ ਦੇਖ ਕੇ, ਮਲਵੀਂ ਜਿਹੀ ਜੀਭ

Comments

Popular Posts