ਮਿੱਟੀ ਪੱਥਰ ਤੇ ਦਰਖ਼ੱਤਾਂ ਦੀ ਹੀ ਸਬ ਤੋਂ ਵੱਧ ਕਮਾਈ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮਿੱਟੀ ਤੇ ਪੱਥਰ ਨੂੰ ਕਈ ਐਵੇਂ ਹੀ ਸਮਝਦੇ ਹਨ। ਬੜਾ ਭੰਡਦੇ ਹਨ। ਮਿੱਟੀ ਹੱਥਾਂ ਕੱਪੜਿਆਂ ਨੂੰ ਲੱਗ ਜਾਵੇ। ਬੰਦਾ 20 ਗਾਲ਼ਾਂ ਕੱਢਦਾ ਹੈ। ਮਿੱਟੀ ਨੂੰ ਝਾੜਦਾ ਧੋਂਦਾ ਹੈ। ਪੱਥਰ ਰਸਤੇ ਵਿੱਚ ਹੋਵੇ। ਹਰ ਕੋਈ ਠੋਕਰ ਮਾਰ ਕੇ ਲੰਘਦਾ ਹੈ। ਜੋ ਬੰਦਾ ਕਿਸੇ ਕੰਮ ਦਾ ਨਾਂ ਹੋਵੇ, ਢੀਠ ਹੋਵੇ। ਉਸ ਨੂੰ ਪੱਥਰ ਕਿਹਾ ਜਾਂਦਾ ਹੈ। ਦੁਨੀਆਂ ਉਤੇ ਮਿੱਟੀ ਪੱਥਰ ਤੇ ਦਰਖ਼ੱਤਾਂ ਦੀ ਹੀ ਸਬ ਤੋਂ ਵੱਧ ਕਮਾਈ ਹੈ। ਮਿੱਟੀ ਦੇ ਉਤੇ ਖੇਤੀ ਕੀਤੀ ਜਾਂਦੀ ਹੈ। ਬਨਸਪਤੀ ਹੁੰਦੀ ਹੈ। ਦੁਨੀਆਂ ਭਰ ਦੇ ਫੱæਲ, ਫੁੱਲ, ਅੰਨਾਜਜ਼ ਸਬ ਜੀਵ ਜੰਤੂ ਮਿੱਟੀ ਵਿੱਚੋਂ ਹੀ ਪੈਦਾ ਹੁੰਦੇ ਹਨ। ਜੇ ਮਿੱਟੀ ਨਾਂ ਹੁੰਦੀ, ਸੰਸਾਰ ਉਤੇ ਕੁੱਝ ਵੀ ਨਾਂ ਹੁੰਦਾ। ਮਿੱਟੀ ਦੀ ਕੀਮਤ ਲਗਾਈ ਜਾਂਦੀ ਹੈ। ਹਰ ਆਏ ਦਿਨ ਇਸ ਦੀ ਕੀਮਤ ਵੱਧਦੀ ਜਾਂਦੀ ਹੈ। ਲੋਕ ਜਾਇਦਾਦ ਬੱਣਾਉਂਦੇ ਹਨ। ਸੁੰਦਰ ਘਰ ਬੱਚਾਉਂਦੇ ਹਨ। ਕਈ ਇਸੇ ਦਾ ਬਿਜ਼ਨਸ ਕਰਦੇ ਹਨ। ਘਰ ਬੱਣਾਂ ਕੇ ਵੇਚਦੇ ਹਨ। ਇਸ ਦੇ ਵੇਚਣ ਖ੍ਰੀਦਣ ਵਾਲੇ ਬਹੁਤ ਕਮਾਈ ਕਰ ਰਹੇ ਹਨ। ਇਸ ਨੂੰ ਕਿਰਾਏ ਉਤੇ ਦਿੰਦੇ ਹਨ। ਸੱਸਤਾ, ਮੁਫ਼ਤ ਪੱਥਰ ਲੈ ਕੇ, ਪੱਥਰ ਨੂੰ ਤੋੜ ਕੇ, ਕਈ ਕਿਸਮਾਂ ਵਿੱਚ ਢਾਲਿਆ ਜਾਂਦਾ ਹੈ। ਬਜਰੀ, ਸੀਮਿੰਟ, ਸੰਗਮਰਮਰ ਇਸ ਦੇ ਹੋਰ ਬਹੁਤ ਰੂਪ ਹਨ। ਮਹਿੰਗੇ ਭਾਅ ਵੇਚਿਆ ਜਾਂਦਾ ਹੈ। ਇਸ ਦੀ ਕੀਮਤ ਬਹੁਤ ਤੇਜੀ ਨਾਲ ਵੱਧ ਰਹੀ ਹੇ। ਇਸ ਤੋਂ ਕਮਾਈ ਕਰਨ ਵਾਲੇ ਮਾਲਾ-ਮਾਲ ਬੱਣ ਰਹੇ ਹਨ। ਉਨਾਂ ਬੈਂਕ ਵਿੱਚ ਰੱਖਿਆ ਪੈਸਾ ਸੋਨਾਂ ਵੀ ਨਹੀਂ ਕੀਮਤ ਦਿੰਦਾ। ਜਿੰਨਾਂ ਮਿੱਟੀ ਤੇ ਪੱਥਰ ਤੋਂ ਪੈਸਾ ਕਮਾਇਆ ਜਾਂਦਾ ਹੈ। ਦਰਖ਼ੱਤਾਂ ਤੋਂ ਫੁੱਲ, ਫੱਲ ਤੇ ਲੱਕੜੀ ਲਈ ਜਾਂਦੀ ਹੈ। ਲੱਕੜੀ ਤੋਂ ਫ਼ਰਨੀਚਰ ਤੇ ਘਰ ਬੱਣਦੇ ਹਨ। ਲੱਕੜੀ ਤੋਂ ਕੋਲਾ ਬੱਣਦਾ ਹੈ। ਲੱਕੜੀ ਬਾਲਣ ਦੇ ਕੰਮ ਆਉਂਦੀ ਹੈ।
ਇਹ ਮਿੱਟੀ ਤੇ ਪੱਥਰ ਭਾਵੇ ਘੱਟੇ ਨਾਲ ਲਿਭੜਨ ਦਾ ਧੰਦਾ ਹੈ। ਮਿੱਟੀ ਨਾਲ ਮਿੱਟੀ ਹੋਣਾਂ ਪੈਂਦਾ ਹੈ। ਇਹ ਮਿੱਟੀ ਤੇ ਪੱਥਰ ਮੇਹਨਤ ਦਾ ਮੁੱਲ ਮੋੜ ਦਿੰਦੇ ਹਨ। ਜਿੰਨੀ ਇੰਨਾਂ ਉਤੇ ਮੇਹਨਤ ਕੀਤੀ ਜਾਂਦੀ ਹੈ। ਕਮਾਈ ਉਨੀ ਹੀ ਵੱਧ ਹੈ। ਖੇਤੀ ਕਰਨ ਵਾਲੇ ਕਿਸਾਨਾਂ ਨੂੰ ਅਸੀਂ ਦੇਖਿਆ ਹੈ। ਇੱਕ ਕਿੱਲੇ ਖੇਤ ਵਿੱਚ ਕਿੱਲੋਆਂ ਦਾ ਬੀਜ ਪਾ ਕੇ, ਵਿਚੋਂ ਕਈ ਕੁਵਿੰਟਲ ਅੰਨ ਪੈਦਾ ਕਰਦੇ ਹਨ। ਫ਼ੱਲਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਢੇਰ ਦੇ ਢੇਰ ਝਾੜ ਪੈਦਾ ਹੁੰਦਾ ਹੈ। ਘਰਾਂ ਨੂੰ ਬੱਣਾਉਣ ਵਾਲੇ ਬਹੁਤ ਕਮਾਈ ਕਰਦੇ ਹਨ। ਜ਼ਮੀਨ ਦੇ ਟੁੱਕੜੇ ਉਤੇ, ਮਿੱਟੀ ਦੀਆਂ ਬਣੀਆਂ ਇੱਟਾਂ ਨਾਲ ਘਰ ਤਿਆਰ ਕੀਤੇ ਜਾਂਦੇ ਹਨ। ਘਰਾਂ ਵਿੱਚ ਪੱਥਰ ਤੇ ਲੱਕੜੀ ਲਗਾ ਕੇ ਖੂਬ ਸੂਰਤ ਬਣਾਏ ਜਾਂਦੇ ਹਨ। ਜੋ ਲੋਕ ਇਹੀ ਕੰਮ ਕਰਦੇ ਹਨ। ਬੁਹਤ ਪੈਸਾ ਕਮਾ ਰਹੇ ਹਨ। ਘਰ ਇੰਨੇ ਮਹਿੰਗੇ ਵੇਚੇ ਜਾਂਦੇ ਹਨ। ਬੰਦਾ ਕਿਸ਼ਤਾ ਮੋੜਦਾ ਆਪ ਮਰ ਜਾਂਦਾ ਹੈ। ਸੀਮਿੰਟ, ਬਜਰੀ ਢੋਣ ਵਾਲੇ ਟਰੱਕ ਡਾਇਵਰਾਂ ਦੀ ਘੰਟੇ ਦੀ ਕਮਾਈ ਘੱਟ ਤੋਂ ਘੱਟ 40 ਡਾਲਰ ਹੈ। 8 ਘੰਟੇ ਪਿਛੋਂ ਉਵਰ ਟਇਮ ਪੈਣ ਲੱਗ ਜਾਂਦਾ ਹੈ। ਇਹ ਗਰਮੀਆਂ ਨੁੰ 15 ਘੰਟੇ ਕੰਮ ਕਰਦੇ ਹਨ। 800 ਡਾਲਰ ਦੇ ਨੇੜੇ ਹਰ ਰੋਜ਼ ਕਮਾਈ ਕਰਦੇ ਹਨ। ਉਵਰ ਟਇਮ ਕਰਨ ਵਾਲਿਆਂ ਨੁੰ ਖਾਣ ਲਈ ਭੋਜਨ ਵੀ ਦਿੱਤਾ ਜਾਂਦਾ ਹੈ। ਇਹ ਉਹ ਹਨ। ਜੋ ਸੜਕਾਂ ਉਤੇ ਬਜਰੀ ਪਾਉਂਦੇ ਹਨ।
ਗੱਲ ਸਾਡੀ ਸੋਚ ਦੀ ਹੈ। ਕਈ ਡਾਕਟਰਾਂ, ਵਕੀਲਾਂ ਤੇ ਦਫ਼ਤਰਾ ਵਿੱਚ ਬੈਠਣ ਵਾਲਿਆਂ ਨੂੰ ਹੀ ਬਹੁਤੀ ਕਮਾਈ ਕਰਨ ਵਾਲੇ ਮੰਨਦੇ ਹਨ। ਪਰ ਇਹ ਮਿੱਟੀ ਘੱਟੇ ਨਾਲ ਲਿਬੜੇ ਬੰਦੇ ਵੀ ਕਿਸੇ ਤੋਂ ਕਮਾਈ ਕਰਨ ਵਿੱਚ ਘੱਟ ਨਹੀਂ ਹਨ। ਇਹ ਲੋਕ ਆਪ
ਮਿੱਟੀ ਘੱਟੇ ਵਿੱਚ ਰਹਿ ਕੇ, ਸਾਨੂੰ ਸਾਫ਼-ਸੁਥਰਾ ਮਹੌਲ, ਸਹੂਲਤਾਂ ਦਿੰਦੇ ਹਨ। ਇਹ ਮਿੱਟੀ, ਘੱਟਾ, ਸੀਮਿੰਟ ਭਾਵੇਂ ਉਡ ਕੇ ਇੰਨਾਂ ਕੰਮ ਕਰਨ ਵਾਲਿਆ ਸਾਹ ਨਾਲ ਅੰਦਰ ਵੀ ਲੰਘਦਾ ਹੈ। ਪਰ ਇਹ ਇਸ ਨੂੰ ਸਹਿਣ ਦੇ ਕਾਬਲ ਬੱਣ ਜਾਂਦੇ ਹਨ। ਕੰਮ ਕੋਈ ਵੀ ਸੌਖਾ ਨਹੀਂ ਹੈ। ਜਦੋਂ ਇਹ ਸੋਚ ਲਿਆ ਜਾਵੇ। ਅਮਦਨ ਚੰਗੀ ਹੁੰਦੀ ਹੈ। ਹਰ ਕੰਮ ਚੰਗਾ ਲੱਗਣ ਲੱਗ ਜਾਂਦਾ ਹੈ। ਬੰਦਾ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦਾ ਹੈ। ਫ਼ੱਲ ਦੀ ਉਡੀਕ ਕਰਦਾ ਹੈ। ਮੇਹਨਤ ਨੂੰ ਫ਼ੱਲ ਲੱਗਦਾ ਹੈ। ਦਰਖ਼ਤਾਂ, ਮਿੱਟੀ ਤੇ ਪੱਥਰ ਵਿਚੋਂ ਵੀ ਪੈਸੇ ਛੱਣਕੱਣ ਲੱਗ ਜਾਂਦੇ ਹਨ। ਕੰਮ ਕੋਈ ਵੀ ਹੋਵੇ। ਆਸ ਨਹੀਂ ਛੱਡਣੀ ਚਾਹੀਦੀ। ਆਸ ਨੂੰ ਮੁਰਾਦ ਲੱਗਦੀ ਹੈ। ਮੁਰਾਦਾਂ ਮੇਹਨਤ ਕਰਨ ਵਾਲਿਆਂ ਦੀਆਂ ਪੂਰੀਆਂ ਹੁੰਦੀਆਂ ਹਨ। ਜੋ ਕੋਸ਼ਸ਼ ਕਰਦੇ ਹਨ। ਹਾਰਨਾਂ ਜਿੰਦਗੀ ਨਹੀਂ ਹੈ। ਸਗੋਂ ਹੱਥ-ਪੈਰ ਮਾਰਨਾਂ ਜਿੰਦਗੀ ਹੈ। ਜਿੰਦਗੀ ਹੈ, ਤਾਂ ਆਸ ਵੀ ਹੈ। ਆਸ ਹੈ ਤਾਂ ਪੈਸਾ ਚਾਹੀਦਾ ਹੈ। ਇਸ ਲਈ ਕਿਸੇ ਕੰਮ ਨੂੰ ਮਾੜਾ ਨਾਂ ਸਮਝਿਆ ਜਾਵੇ। ਕੰਮ ਕਰਨ ਵਾਲੇ ਦਾ ਚੰਗਾ ਮੁਕਦਰ ਆਪੇ ਬੱਣ ਜਾਂਦਾ ਹੈ। ਜਦੋਂ ਚਾਰ ਪੈਸੇ ਬੰਦੇ ਕੋਲ ਹੁੰਦੇ ਹਨ। ਉਸ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਜਿਸ ਦੀ ਕੋਠੀ ਵਿੱਚ ਦਾਣੇ ਹੁੰਦੇ ਹਨ। ਕੋਈ ਵੀ ਕੰਮ ਕਰਨ ਲੱਗੇ ਸ਼ਰਮ ਨਾਂ ਮਹਿਸੂਸ ਕਰੀਏ। ਸਾਨੂੰ ਆਪਣੇ ਕੰਮ ਉਤੇ ਮਾਂਣ ਹੋਣਾਂ ਚਾਹੀਦਾ ਹੈ। ਜਿਸ ਕਾਰਨ ਢਿੱਡ ਭਰਦਾ ਹੈ। ਪਹਿਨਣ ਨੂੰ ਕੱਪੜਾ, ਰਹਿੱਣ ਨੂੰ ਮਕਾਨ ਮਿਲਦਾ ਹੈ।

Comments

Popular Posts