ਸਰਕਾਰੀ, ਪਰਾਈਵੇਟ ਨੌਕਰੀਆਂ ਵਾਲੇ, ਲੋਕਾਂ ਤੇ ਸਰਕਾਰ ਤੋਂ ਲੁੱਟ ਕੇ ਖਾਂਦੇ ਰਹਿੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਭਾਰਤ ਦੇ ਸਕੂਲਾਂ ਕਾਲਜ਼ਾਂ ਵਿੱਚ ਛੁੱਟੀਆਂ ਹੀ ਹੋਈਆਂ ਰਹਿੰਦੀਆਂ ਹਨ। ਸਕੂਲਾਂ ਕਾਲਜ਼ਾਂ ਦਾ ਨਾਂਮ ਛੁੱਟੀਆਂ ਦਾ ਵਿਦਿਆਲਿਆ ਹੋਣਾ ਚਾਹੀਦਾ ਹੈ। ਕਦੇ ਅਧਿਆਪਕ ਦਿਨ ਆ ਜਾਂਦਾ ਹੈ। ਅਧਿਆਪਕਾਂ ਨੂੰ ਪੜ੍ਹਾਉਣ ਲਈ ਪਦਵੀਆਂ ਮਿਲਦੀਆਂ ਹਨ। ਜਾਂ ਛੁੱਟੀਆ ਦੇ ਦਿਨ ਵਧਾਉਣ ਲਈ ਰੱਖਿਆ ਜਾਂਦਾ ਹੈ। ਫਿਰ ਤਾਂ ਵਿਦਿਆਰਥੀਆਂ ਡੇ ਵੀ ਚਾਹੀਦਾ ਹੈ। ਚਪੜਾਸੀ ਡੇ ਵੀ ਚਾਹੀਦਾ ਹੈ। ਮੱਤਲੱਬ ਤਾਂ ਛੁੱਟੀਆਂ ਮੰਨਾਉਣ ਤੱਕ ਹੈ। ਛੁੱਟੀਆਂ ਦੇ ਦਿਨਾਂ ਦੇ ਨਾਂਮ ਭੁੱਲ ਜਾਂਦੇ ਹਨ। ਛੁੱਟੀਆਂ ਯਾਦ ਰਹਿੰਦੀਆਂ ਹਨ। ਕਲੰਡਰ ਦੇਖਣਾਂ ਹੋਵੇ, ਕੰਮ ਕਰਨ, ਪੜ੍ਹਨ ਦਾ ਦਿਨ ਕੋਈ ਹੀ ਹਫ਼ਤੇ ਵਿੱਚੋਂ ਲੱਭਦਾ ਹੈ। ਅਧਿਆਪਕ ਹਾਜ਼ਰੀ ਲਗਾਉਣ ਜਾਂਦੇ ਹਨ। ਜਾਂ ਐਪਸਿੰਟ ਕਰਾਉਣ ਵਿੱਚ ਆਪਣਾਂ ਕਰਤੱਬ ਸਮਝਦੇ ਹਨ। ਹੈਰਾਨੀ ਹੁੰਦੀ ਹੈ। ਹਫ਼ਤੇ ਵਿੱਚ ਦੋ ਜਾਂ ਇੱਕ ਦਿਨ ਹੀ ਸਕੂਲ, ਕਾਲਜ਼ ਖੁੱਲਦੇ ਹਨ। ਕਈ ਬਾਰ ਤਾਂ ਇੱਕ ਦੋ ਦਿਨ ਵਿੱਚ ਵੀ ਜੇ ਕੋਈ ਅਧਿਆਪਕ ਬਿਮਾਰ ਹੋ ਗਿਆ। ਕੋਈ ਮੱਹਲੇ ਵਿੱਚ ਨੇਤਾ ਆ ਗਿਆ। ਪਿੰਡ ਮੱਹਲੇ ਦਾ ਆਗੂ, ਸਰਪੰਚ ਜਾਂ ਨੇਤਾ ਮਰ ਗਿਆ। ਅਧਿਆਪਕ ਸਕੂਲਾਂ ਕਾਲਜ਼ਾਂ ਵਿੱਚ ਛੁੱਟੀ ਕਰ ਦਿੰਦੇ ਹਨ। ਉਝ ਵੀ ਕਿਹੜਾ ਇਹ ਪੜ੍ਹਾਉਣ ਪੜ੍ਹਨ ਆਉਂਦੇ ਹਨ? ਸਕੂਲਾਂ ਕਾਲਜ਼ਾਂ ਵਿੱਚ ਵੀ ਆ ਕੇ, ਅਖ਼ਬਾਰਾਂ, ਨਾਵਲ ਪੜ੍ਹਦੇ ਹਨ। ਸਵਾਟਰ ਹੀ ਬੁਣਦੇ ਹਨ। ਪਾਰਟੀਆਂ ਹੀ ਕਰਦੇ ਹਨ। ਸਾਰੇ ਸਕੂਲ, ਕਾਲਜ਼ ਦੇ ਅਧਿਆਪਕ ਪਿੰਡ ਮੱਹਲੇ ਦਾ ਵਿਆਹ, ਭਜਨ, ਕੀਰਤਨ ਦੇਖਣ ਚਲੇ ਜਾਂਦੇ ਹਨ।
ਦੋ ਦਿਨ ਹਫ਼ਤੇ ਦੇ ਹਿਸਾਬ ਨਾਲ ਸਾਰੇ 8 ਦਿਨ ਹੀ ਮਹੀਨੇ ਦੇ ਬੱਣੇ ਹਨ। ਸਾਲ ਦੇ 96 ਦਿਨ ਸਕੂਲਾਂ ਕਾਲਜ਼ਾਂ ਨੂੰ ਜਾਂਣ ਦੇ ਹਨ। 96 ਦਿਨਾਂ ਵਿੱਚ ਬੱਚਿਆਂ ਨੂੰ ਆਪਣੇ ਵੀ ਘਰ ਵਿੱਚ ਵਿਆਹ, ਕਿਸੇ ਹੋਰ ਦਾ ਬਿਮਾਰ ਹੋਣਾਂ ਜਾਂ ਹੋਰ ਕੰਮ ਆ ਸਕਦੇ ਹਨ। ਬੱਚੇ ਬਿਮਾਰ ਹੋ ਸਕਦੇ ਹਨ। ਆਪ ਹੀ ਦੇਖ ਲਵੋ ਸਕੂਲਾਂ ਕਾਲਜ਼ਾਂ ਵਿੱਚ ਕੀ ਪੜ੍ਹਾਈ ਹੁੰਦੀ ਹੈ? ਕਿਲੋ-ਕਿਲੋ ਦੀਆਂ ਕਿਤਾਬਾ ਦਾ ਸਲੇਵਸ ਵਿਦਿਆਰਥੀ ਕਿਵੇਂ ਪੂਰਾ ਕਰਨਗੇ? ਅਧਿਆਪਕਾਂ ਦੀ ਕੋਈ ਜੁੰਮੇਵਾਰੀ ਨਹੀਂ ਹੈ। ਬੱਚੇ ਨੌਜਵਾਨ ਪੇਪਰਾਂ ਵਿੱਚ ਕੀ ਲਿਖਣਗੇ? ਉਹ ਤਾ ਟੂਸ਼ਨ ਵਾਲੇ ਆਪੇ ਪੂਰਾ ਪੜ੍ਹਾ ਦੇਣਗੇ। ਵਿਦਿਆਰਥੀਆਂ ਤੇ ਮਾਪਿਆਂ ਦਾ ਨੁਕਸਾਨ ਹੋ ਰਿਹਾ ਹੈ। ਵਿਦਿਆਰਥੀਆਂ ਦੀ ਤਾ ਉਮਰ ਹੀ ਐਸੀ ਹੁੰਦੀ ਹੈ। ਉਹ ਸਕੂਲਾਂ ਕਾਲਜ਼ਾਂ ਵਿੱਚ ਜਾਂਣ ਦੀ ਬਜਾਏ, ਛੁੱਟੀਆਂ ਕਰਨੀਆਂ ਪਸੰਧ ਕਰਦੇ ਹਨ। ਤਾਹੀਂ ਤਾਂ ਇਗਜ਼ਾਮ ਸਮੇਂ ਨਕਲ ਮਰਾਵਾਈ ਜਾਂਦੀ ਹੈ। ਅਧਿਆਪਕ ਅੱਖਾਂ ਮੀਚ ਕੇ, ਇਗਜ਼ਾਮ ਵਿੱਚ ਡਿਊਟੀ ਦਿੰਦੇ ਸਮੇਂ ਅੱਖਾਂ ਬੰਦ ਜਾਂਣ ਕੇ ਕਰੀ ਰੱਖਦੇ ਹਨ। ਵਿਦਿਆਰਥੀ ਨਕਲਾਂ ਮਾਰੀ ਜਾਂਦੇ ਹਨ। ਕਈ ਅਧਿਆਪਕ ਵਿਦਿਆਰਥੀਆਂ ਨੂੰ ਆਪ ਵੀ ਨਕਲ ਮਰਵਾਉਂਦੇ ਹਨ। ਮਾਂਪੇ ਵੀ ਚਹੁੰਦੇ ਹਨ। ਬੱਚਾ ਪਾਸ ਹੋਣਾਂ ਚਾਹੀਦਾ ਹੈ। ਰਿਸ਼ਵਤ ਦੇਣ ਲਈ ਤੱਤਪਰ ਰਹਿੰਦੇ ਹਨ।
ਇਸ ਤਰਾ ਦੇ ਬਗੈਰ ਸਕੂਲ, ਕਾਲਜ਼ ਵਿੱਚ ਪੜ੍ਹੇ ਨਪੜ੍ਹ ਨਾਗਰਕਿ ਦੇਸ਼ ਦੀ ਕੈਸੀ ਸੇਵਾ ਕਰਨਗੇ? ਕਿਸ ਤਰਾ ਦੀਆ ਨੌਕਰੀਆਂ ਕਰਨਗੇ? ਨੌਕਰੀਆਂ ਉਤੇ ਵੀ ਉਨੀਆਂ ਹੀ ਛੁੱਟੀਆਂ ਉਡੀਕਣਗੇ। ਜਿੰਨੀਆਂ ਸਕੂਲਾਂ, ਕਾਲਜਾਂæ ਵਿੱਚ ਮਾਣੀਆਂ ਹਨ। ਇੰਨੀਆਂ ਛੁੱਟੀਆਂ ਕਰਕੇ, ਪਰਾਈਵੇਟ ਨੌਕਰੀਆਂ ਵਾਲਿਆਂ ਦਾ ਗੁਜ਼ਾਰਾ ਚੱਲਣਾਂ ਮੁਸ਼ਕਲ ਹੈ। ਛੁੱਟੀਆਂ ਕਰਕੇ, ਰੋਜ਼ ਰੋਟੀ ਚਲਾਉਣੀ ਮੁਸ਼ਕਲ ਹੈ। ਪਰ ਸਰਕਾਰੀ ਨੌਕਰੀਆਂ ਵਾਲੇ ਉਹੀ ਮੌਜ਼ ਮਾਂਣਦੇ ਹਨ। ਬਹੁਤੇ ਸਰਕਾਰੀ ਨੌਕਰੀਆਂ ਵਾਲੇ ਛੁੱਟੀਆਂ ਉਤੇ ਹੀ ਰਹਿੰਦੇ ਹਨ। ਉਨਾਂ ਦੇ ਟੇਬਲ ਕੁਰਸੀਆਂ ਖਾਲੀ ਰਹਿੰਦੇ ਹਨ। ਜੇ ਸਰਕਾਰੀ ਨੌਕਰੀਆਂ ਵਾਲੇ ਤੋਂ ਕੋਈ ਕੰਮ ਕਰਾਉਣਾਂ ਹੁੰਦਾ ਹੈ। ਪਤਾ ਲੱਗਦਾ ਹੈ। ਇਹ ਅੱਜ ਵੀ ਨਹੀਂ ਬੈਠਿਆ। ਲੋਕ ਉਸ ਦੇ ਦਫ਼ਤਰ ਵਿੱਚ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ। ਪਰ ਉਹ ਹਫ਼ਤੇ ਬੰਦੀ ਦਫ਼ਤਰ ਵਿੱਚ ਨਹੀਂ ਆਉਂਦੇ। ਲੋਕ ਦਫ਼ਤਰ ਵਿੱਚ ਚੱਕਰ ਕੱਟਦੇ ਰਹਿੰਦੇ ਹਨ। ਲੋਕਾਂ ਦੇ ਕੰਮ ਲਟਕਦੇ ਰਹਿੰਦੇ ਹਨ। ਇਹ ਲੋਕ ਸਰਕਾਰੀ ਹਨ। ਜਿਵੇਂ ਠਾਣੇਦਾਰ, ਮੁਨਸ਼ੀ, ਜੱਜ, ਵਕੀਲ, ਅਧਿਆਪਕ ਵਰਗੇ ਲੋਕ ਹਨ। ਜਿੰਨਾਂ ਨੂੰ ਪਤਾ ਹੈ। ਨੌਕਰੀ ਉਤੇ ਹਾਜ਼ਰ ਹੋਈਏ, ਨਾਂ ਹੋਈਏ, ਤੱਨਖ਼ਾਹ ਮਿਲੀ ਜਾਂਣੀ ਹੇ। ਲੋਕ ਇੰਨਾਂ ਮੂਹਰੇ ਫੇਰੇ ਪਾਉਂਦੇ ਰਹਿੰਦੇ ਹਨ। ਇਹ ਕੋਈ ਲੜ ਸਿਰਾ ਨਹੀਂ ਦਿੰਦੇ। ਲੋਕ ਵੱਧ ਚੜ੍ਹ ਕੇ ਰਿਸ਼ਵਤਾਂ ਵੀ ਦਿੰਦੇ ਹਨ। ਇਹ ਸਰਕਾਰੀ, ਪਰਾਈਵੇਟ ਨੌਕਰੀਆਂ ਵਾਲੇ ਲੋਕਾਂ ਤੇ ਸਰਕਾਰ ਤੋਂ ਲੁੱਟ ਕੇ ਖਾਂਦੇ ਰਹਿੰਦੇ ਹਨ। ਜੰਨਤਾਂ ਪੁਕਾਰ ਕਿਹਦੇ ਕੋਲ ਕਰੇਗੀ? ਕੋਈ ਸੁਣਵਾਈ ਨਹੀਂ ਹੈ। ਚਾਰੇ ਪਾਸੇ ਲੁੱਟੇਰੇ, ਭ੍ਰਿਸ਼ਟਾਚਾਰ, ਰਿਸ਼ਵਤਖੋਰ ਹਨ। ਸਬ ਇਕ ਦੂਜੇ ਨੂੰ ਪੂਰਾ ਲੁੱਟਣ ਨੂੰ ਫਿਰਦੇ ਹਨ। ਕੰਮ ਕੋਈ ਕਰਨਾਂ ਨਹੀਂ ਚਹੁੰਦਾ। ਕਿਉਂਕਿ ਸ਼ੁਰੂ ਵਿੱਚ ਹੀ ਸਕੂਲਾਂ ਕਾਲਜ਼ਾਂ ਵਿੱਚ ਨੀਂਹ ਹੀ ਐਸੀ ਰੱਖੀ ਗਈ ਹੈ। ਮਾਪਿਆਂ ਦਾ ਵੀ ਕਸੂਰ ਹੈ। ਉਹ ਘਰ ਆਏ ਨੌਜਵਾਨਾਂ ਤੋਂ ਕੰਮ ਇਸ ਲਈ ਨਹੀਂ ਕਰਾਉਂਦੇ, ਕਿਉਂਕਿ ਉਹ ਪੜਾਕੂ ਹਨ। ਨਾਜ਼ਕ ਹਨ। ਕੰਮ ਕਰਨ ਦੇ ਯੋਗ ਨਹੀਂ ਹਨ। ਉਧਰ ਸਕੂਲਾਂ ਕਾਲਜ਼ਾਂ ਵਿੱਚ ਪ੍ਰਕਟੀਕਲ ਕੋਈ ਇਸ ਤਰਾਂ ਦਾ ਕੰਮ ਨਹੀਂ ਸਿੱਖਾਇਆ ਜਾਂਦਾ, ਜੋ ਆਉਣ ਵਾਲੇ ਸਮੇਂ ਵਿੱਚ ਰੋਟੀ-ਰੋਜ਼ੀ ਕਮਾਉਣ ਦੇ ਕੰਮ ਆ ਸਕੇ। ਕਿਤਾਬਾਂ ਹੀ ਦੋ-ਦੋ ਕਿਲੋਂ ਦੀਆਂ ਸਿਰਫ਼ ਖ੍ਰੀਦੀਆਂ ਹੀ ਜਾਂਦੀ ਹਨ। ਉਨਾਂ ਕਿਤਾਬਾਂ ਵਿੱਚ ਆਉਣ ਵਾਲੇ ਭਵਿੱਖ ਲਈ ਲੋੜੀਦਾ ਕੁੱਝ ਵੀ ਨਹੀਂ ਹੁੰਦਾ। ਅੱਜ ਦਾ ਨੋਜਵਾਨ ਨਿਕਾਰਾ ਬੱਣਦਾ ਜਾ ਰਿਹਾ ਹੈ। ਇਹ ਸਬ ਸਕੂਲਾਂ ਕਾਲਜ਼ਾਂ ਦੇ ਅਧਿਆਪਕਾਂ ਤੇ ਵਿਦਿਆਕ ਢਾਚੇ ਦਾ ਕਸੂਰ ਹੈ। ਉਸ ਦੇ ਅਧਿਕਾਰੀ ਦਾ ਵੀ ਕਸੂਰ ਹੈ। ਜੋ ਸੁੱਤੇ ਪਏ ਹਨ।

Comments

Popular Posts