ਜੋ ਅੱਧ ਵਿਚਕਾਰ ਛੱਡ ਕੇ ਚਲੇ ਗਏ, ਕੀ ਉਨਾਂ ਨੂੰ ਅਜੇ ਵੀ ਪਿਆਰ ਕਰਦੇ ਹੋ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਈ ਲੋਕ ਆਪਣੇ ਬੱਣ ਕੇ, ਇਸ ਤਰਾ ਦੇ ਵੀ ਮਿਲੇ ਹਨ। ਅੱਧ ਵਿੱਚਕਾਰ ਡੋਬ ਕੇ ਮਾਰਨ ਦੀ ਕੋਸ਼ਸ਼ ਵਿੱਚ ਰਹਿੰਦੇ ਹਨ। ਕਈ ਹੁੰਦੇ ਹਨ। ਸੋਚਦੇ ਨੇ, " ਟਟੀਰੀ ਵਾਂਗ ਅਸਮਾਨ ਉਨਾਂ ਨੇ ਹੀ ਥੱਮਿਆ ਹੈ। ਜੇ ਉਹ ਆਪਣਾਂ ਆਸਰਾ ਕੱਢ ਦੇਣਗੇ? ਦੂਜਾ ਧੱੜਮ ਥੱਲੇ ਜ਼ਮੀਨ ਉਤੇ ਆ ਜਾਵੇਗਾ। ਬੰਦੇ ਦੇ ਬਸ ਹੋਵੇ, ਦੂਜੇ ਨੂੰ ਭੁੱਖਾ ਮਾਰ ਦੇਵੇ। ਕਈਆਂ ਦੀ ਕਹਾਣੀ ਸੁਣੀ ਹੋਣੀ ਹੈ। ਭਾਰਾ ਹੀ ਭਰਾ ਦਾ ਹੱਕ ਖੋਹਣ ਨੂੰ ਫਿਰਦਾ ਹੈ। ਪਤੀ-ਪਤਨੀ, ਪੁੱਤਰ ਹੀ ਇੱਕ ਦੂਜੇ ਨੂੰ ਸਬਕ ਸਿੱਖਾਉਣ ਲਈ ਠਾਣੇ , ਅੱਦਾਲਤ ਵਿੱਚ ਖਿੱਚ ਲੈਂਦੇ ਹਨ। ਠਾਣੇ, ਅੱਦਾਲਤ ਉਤੇ ਜ਼ਿਆਦਾ ਜ਼ਕੀਨ ਹੁੰਦਾ ਹੈ। ਆਪਸ ਵਿੱਚ ਬੈਠ ਕੇ ਗੱਲ ਨਹੀਂ ਕਰਨੀ ਆਉਂਦੀ। ਉਥੇ ਦੋਂਨੇਂ ਧਿਰਾਂ ਪੈਸੇ ਦੇ ਕੇ ਫੁੱਲ ਵਰਗੀਆਂ ਹੌਲੀਆਂ ਹੋ ਜਾਂਦੀ ਹਨ। ਜੋ ਅੱਧ ਵਿਚਕਾਰ ਛੱਡ ਕੇ ਚਲੇ ਗਏ, ਕੀ ਉਨਾਂ ਨੂੰ ਅਜੇ ਵੀ ਪਿਆਰ ਕਰਦੇ ਹੋ? ਜਦੋਂ ਕਿਸੇ ਨਾਲ ਅਣਬੱਣ ਹੋ ਜਾਂਦੀ ਹੈ। ਆਪਣੇ ਹੀ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ। ਊਚੀਆਂ ਕੰਧਾਂ ਕੱਢੀਆਂ ਜਾਂਦੀ ਹਨ। ਬੋਲ-ਕਬੋਲ ਬੋਲੇ ਜਾਂਦੇ ਹਨ। ਜਿਸ ਨੂੰ ਕਦੇ ਬਹੁਤ ਪਿਆਰ ਕੀਤਾ ਹੁੰਦਾ ਹੈ। ਉਸ ਲਈ ਇੰਨੀ ਨਫ਼ਰਤ ਕਿਵੇਂ ਹੋ ਜਾਂਦੀ ਹੈ? ਜਾਂ ਫਿਰ ਪਿਆਰ ਇੱਕ ਸ਼ਬਦ ਹੈ। ਦਿਲ ਮਿਲੇ ਦਾ ਮੇਲਾ ਹੈ। ਜਦੋਂ ਅੱਕ ਥੱਕ ਗਏ। ਕਿਨਾਰਾ ਕਰ ਲੈਂਦੇ ਹਨ। ਮਾਪਿਆਂ ਦੀ ਨੌਜੁਵਾਨਾਂ ਨੂੰ ਲੋੜ ਨਹੀਂ ਹੈ। ਉਸ ਕੋਲ ਸਮਾਂ ਲੰਘਾਉਣ ਨੂੰ ਹੋਰ ਬਹੁਤ ਜ਼ਰੀਏ ਹਨ। ਪਤੀ-ਪਤਨੀ ਨੂੰ ਵੀ ਜੁਵਾਨੀ ਲੰਘ ਜਾਂਣ ਪਿਛੋਂ, ਇੱਕ ਦੂਜੇ ਦੀ ਬਹੁਤੀ ਲੋੜ ਨਹੀਂ ਰਹਿੰਦੀ। ਬੁੱਢਾਪਾ ਚੜ੍ਹਦੇ ਹੀ ਸਬ ਇਸ਼ਕ ਮੁੱਕ ਜਾਂਦਾ ਹੈ। ਜਾਂ ਪੁਰਾਣਾਂ ਇਸ਼ਕ ਬੇਹੀ ਕੜੀ ਵਰਗਾ ਹੋ ਜਾਂਦਾ ਹੈ। ਕਿਸੇ ਨਵੀਂ ਸਾਮੀਂ ਦੀ ਭਾਲ ਵਿੱਚ ਹੋ ਜਾਂਦੇ ਹਨ। ਜਿਸ ਘਰ ਵੀ ਅੰਦਰ ਝਾਤੀ ਮਾਰ ਕੇ ਦੇਖੀਏ। ਪਿਆਰ, ਇਤਫ਼ਾਕ, ਸ਼ਹਿਣ ਸ਼ੀਲਤਾ ਵਰਗਾ ਕੁੱਝ ਨਹੀਂ ਦਿਸਦਾ। ਕਈ ਘਰਾਂ ਵਿੱਚ ਇੰਨੀ ਲੜਾਈ ਹੈ। ਉਹ ਦੱਸਦੇ ਹਨ, " ਘਰ ਵਿੱਚ ਵੜਨ ਦੀ ਜਗਾ, ਬਾਹਰ ਸਮਾਂ ਚੰਗਾ ਲੰਘਦਾ ਹੈ। " ਪਤੀ-ਪਤਨੀ ਇੱਕ ਦੂਜੇ ਤੋਂ ਅੱਲਗ ਹੋ ਜਾਂਦੇ ਹਨ। ਪੁੱਤਰ ਚਾਹੇ ਵਿਆਹਿਆ ਹੀ ਨਾਂ ਹੋਵੇ, ਜੁਵਾਨ ਹੁੰਦੇ ਹੀ ਘਰੋਂ ਬਾਹਰ ਰਹਿੱਣਾਂ ਚਹੁੰਦਾ ਹੈ। ਵਿਆਹੇ ਪੁੱਤਰ ਅੱਡ ਹੋ ਜਾਂਣ, ਨਾਂਮ ਬਹੂ ਦਾ ਲੱਗ ਜਾਂਦਾ ਹੈ।
ਜਦੋਂ ਛੱਡਣ ਵਾਲੇ ਛੱਡ ਜਾਂਦੇ ਹਨ। ਉਨਾਂ ਨੂੰ ਕਿੰਨਾ ਕੁ ਰੋਇਆ ਜਾਂਦਾ ਹੈ? ਜਾਂ ਰੱਬ ਦਾ ਸ਼ੁਕਰ ਮਨਾਇਆ ਜਾਂਦਾ ਹੈ। ਜਾਨ ਬੱਚ ਗਈ। ਜਿੰਨਾਂ ਇੱਕ ਦੂਜੇ ਲਈ ਕੀਤਾ ਹੈ। ਬਹੁਤ ਹੋ ਗਿਆ ਹੈ। ਕਈ ਪਤੀ-ਪਤਨੀ ਇੱਕ ਦੂਜੇ ਨੂੰ ਪਿਆਰ ਨਾਂ ਕਰਨ ਦੀ ਬਜਾਏ, ਇੱਕ ਘਰ ਵਿੱਚ ਹੀ ਬੰਨੇ ਰਹਿੰਦੇ ਹਨ। ਬਈ ਲੋਕ ਕੀ ਕਹਿੱਣਗੇ? ਜੋ ਉਹ ਆਪਸ ਵਿੱਚ ਕਰਦੇ ਹਨ। ਉਹ ਲੋਕ ਬਰਦਾਸਤ ਨਹੀਂ ਕਰਦੇ। ਪਤੀ, ਪਤਨੀ ਨੂੰ ਸਹਿਣਾ ਪੈਂਦਾ ਹੈ। ਕਈ ਪਤੀ, ਪਤਨੀ ਨੂੰ ਆਪਦੀ ਜਾਇਦਾਦ ਸਮਝਦੇ ਹਨ। ਪਤੀ ਤੋਂ ਬਗੈਰ ਪਤਨੀ ਕੁੱਝ ਨਹੀਂ ਕਰ ਸਕਦੀ। ਬਾਹਰਲੇ ਦੇਸ਼ਾਂ ਵਿੱਚ ਕਮਾਈ ਦਾ ਸਾਧਨ ਵੀ ਸਮਝਿਆ ਜਾਂਦਾ ਹੈ। ਪਤੀ, ਪਤਨੀ ਨੂੰ ਨਸ਼ੇ ਖਾ ਕੇ ਮਾਰਦੇ ਕੁੱਟਦੇ ਹਨ। ਪਤੀ ਨਸ਼ੇ ਵਿੱਚ ਔਰਤ ਨੂੰ ਜਿਵੇ ਚਾਹੇ ਵਰਤਦਾ ਰਹੇ। ਕਈ ਪਤੀ, ਪਤਨੀਆਂ ਦਾ ਜਦੋ ਜੀਅ ਕੀਤਾ ਬਲਾਤਕਾਰ ਕਰਦੇ ਹਨ। ਜਦੋਂ ਬਗੈਰ ਕਿਸੇ ਦੀ ਅਜ਼ਜ਼ਾਤ ਦੇ ਸਰੀਰ ਦੀ ਪਤੀ ਭੁੱਖ ਮਿਟਾਉਂਦਾ ਹੈ। ਉਹ ਪਿਆਰ ਨਹੀਂ ਹੁੰਦਾ। ਹੱਵਸ ਹੁੰਦੀ ਹੈ। ਉਹ ਉਨਾਂ ਹੀ ਮੁਜ਼ਰਮ ਹੁੰਦਾ ਹੈ। ਜਿੰਨਾਂ ਹੋਰ ਕਿਸੇ ਬਾਹਰ ਦੇ ਮਰਦ ਸਜ਼ਾਂ ਦੇਣੀ ਬੱਣਦੀ ਹੈ। ਇੱਕ ਜਾਂਣਾਂ ਬਿਲਕੁਲ ਸੋਫ਼ੀ ਹੈ। ਦੂਜਾਂ ਬੇਹੋਸ਼ ਨਸ਼ੇ ਵਿੱਚ ਹੈ। ਸੋਚ ਕੇ ਦੇਖੀਏ, ਨਸ਼ੇ ਖਾਂਣ ਵਾਲੇ ਘਰ ਦੀਆਂ ਔਰਤਾਂ ਦਾ ਕੀ ਹਸ਼ਰ ਕਦੇ ਹਨ? ਕਈ ਔਰਤਾਂ ਤਾਂ ਬੱਚਿਆ ਨੂੰ ਲੈ ਕੇ ਸ਼ੜਕ ਉਤੇ ਰਾਤ ਕੱਟਦੀਆਂ ਹਨ। ਮੇਰੀ ਇੱਕ ਦੋਸਤ ਹੈ। ਉਸ ਦਾ ਪਤੀ ਮਰ ਚੁਕਾ ਹੈ। ਅੱਜ ਵੀ ਉਹ ਆਪਦੀ ਪੁਰਾਣੀ ਜਿੰਦਗੀ ਚੇਤੇ ਕਰਕੇ, ਬਹੁਤ ਰੋਂਦੀ ਹੈ। ਉਹ ਦੱਸਦੀ ਹੈ, " ਮੇਰਾ ਪਤੀ ਮੈਨੂੰ ਕੁੱਟ ਕੇ, ਮੇਰੀ ਨੌਕਰੀ ਦੇ ਸਾਰੇ ਪੈਸੇ ਖੋਹ ਲੈਂਦਾ ਸੀ। ਮੈਂ ਕਈ ਡੰਗ ਭੁੱਖੀ ਨੇ ਕੱਢੇ ਹਨ। ਸ਼ਰਾਬ ਪੀਤੀ ਵਿੱਚ ਮੇਰਾ ਪਤੀ, ਮੈਨੂੰ ਬਾਹਰ ਬਰਫ਼ ਪੈਂਦੀ ਤੋਂ -30 ਵਿੱਚ ਬਾਹਰ ਕੱਢ ਦਿੰਦਾ ਸੀ। ਮੈਂ ਤੁਰ ਕੇ ਫਲਾਣੀ ਸਹੇਲੀ ਦੇ ਘਰ ਚਲੀ ਜਾਂਦੀ ਸੀ। ਉਸ ਸਹੇਲੀ ਦੇ ਘਰ ਵਾਲੇ ਨੇ ਦੂਜੀ ਔਰਤ ਨਾਲ ਵਿਆਹ ਕਰਾਇਆ ਹੋਇਆ ਸੀ। ਇਸੇ ਲਈ ਉਸ ਦਾ ਪਤੀ ਵੀ ਘਰ ਨਹੀਂ ਵੱੜਦਾ ਸੀ। ਤਾਂ ਮੇਰਾ ਗੁਜ਼ਰਾ ਚੱਲੀ ਗਿਆ। ਮੈਂ ਉਨਾਂ ਦੇ ਘਰ ਕਿੰਨੇ ਦਿਨ ਬੈਠੀ ਰਹਿੰਦੀ ਸੀ। " ਉਹ ਆਪਣੇ ਪਿੰਡੇ ਉਤੇ ਪਈਆਂ ਲਾਸ਼ਾਂ ਸਾਨੂੰ ਦਿਖਾਉਂਦੀ ਰਹਿੰਦੀ ਸੀ। ਜਦੋਂ ਨਸ਼ੇ ਤੋਂ ਬਗੈਰ ਕੁੱਝ ਕੁ ਘੰਟੇ ਹੁੰਦਾ ਸੀ। ਤਾਂ ਉਸ ਲਈ ਖਾਂਣ ਵਾਲੀਆਂ ਚੀਜ਼ਾਂ ਚੱਕੀ ਫਿਰਦਾ ਹੁੰਦਾ ਸੀ। ਇੱਕ ਬਾਰ ਸਾਡੇ ਕੰਮ ਉਤੇ ਆ ਗਿਆ ਸੀ। ਉਸ ਨੂੰ ਦੇਖ ਕੇ ਲੱਗਦਾ ਸੀ। ਉਹ ਇਹੋ ਜਿਹਾ ਬੰਦਾ ਹੈ।
ਕਈ ਬਗੈਰ ਨਸ਼ੇ ਖਾਣ ਤੋਂ ਹੀ ਪਤਨੀ ਦੀ ਖੱਲ ਉਦੇੜੀ ਰੱਖਦੇ ਹਨ। ਕਈ ਕਹਿੰਦੇ ਹਨ। ਔਰਤਾਂ ਨੇ ਪਤੀ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਕਿਸੇ ਗੱਲ ਕਾਰਨ ਉਹ ਬਲੈਕ ਮੇਲ ਹੁੰਦੇ ਹਨ। ਕੀ ਇਹ ਕੋਈ ਜਿੰਦਗੀ ਹੈ? ਕਹਦੇ ਵਾਸਤੇ ਇਹ ਜਿੰਦਗੀ ਜਿਉਈਂ ਜਾਂ ਰਹੀ ਹੈ। ਇੱਕ ਬੰਦੇ ਨਾਲ ਹੀ ਜਿੰਦਗੀ ਨਹੀਂ ਜੁੜੀ ਹੋਈ। ਦੁਨੀਆਂ ਬਹੁਤ ਵੱਡੀ ਹੈ। ਦੁਨੀਆਂ ਬਹੁਤ ਸੋਹਣੀ ਹੈ। ਜਿਉਣ ਦੇ ਬਹੁਤ ਤਰੀਕੇ ਹਨ। ਕੂੜਾ ਕਰਕੱਟ ਆਪਣੀ ਜਿੰਦਗੀ ਵਿੱਚੋਂ ਬਾਹਰ ਸੁਟਣ ਦੀ ਲੋੜ ਹੈ। ਇੱਕ ਬਾਰ ਹਿੰਮਤ ਕਰਕੇ ਦੇਖੀਏ। ਅਸੀਂ ਦੁੱਖ ਦੇਣ ਵਾਲਿਆਂ ਤੋਂ ਬਗੈਰ ਵੀ ਜਿਉਂ ਸਕਦੇ ਹਾਂ। ਭਾਵੇਂ ਦੁੱਖੀ ਕਰਨ ਵਾਲੇ ਪਤੀ-ਪਤਨੀ, ਪੁੱਤਰ, ਭਰਾ, ਭੈਣ, ਮਾਂਪੇਂ ਹੀ ਹਨ। ਦੁੱਖ ਸਹਿੱਣ ਨਾਲ ਜਿੰਦਗੀ ਵਿੱਚ ਸੁਧਾਰ ਨਹੀਂ ਆ ਸਕਦਾ। ਅਸੀਂ ਕਿਸੇ ਹੋਰ ਦੀਆਂ ਆਦਤਾਂ ਨਹੀਂ ਬਦਲ ਸਕਦੇ। ਸਿਰਫ਼ ਆਪਣੀ ਚਾਲ ਬਦਲਣ ਦੀ ਲੋੜ ਹੈ। ਸ਼ਰਾਬੀ ਦੀਆਂ ਗਾਲ਼ਾਂ , ਕੁੱਟਮਾਰ, ਮੇਹਣੇ ਸਹਿਣ ਦੀ ਬਜਾਏ, ਚੰਗਾ ਹੈ। ਕੱਲੀ ਜਿੰਦਗੀ ਜਿਉਂ ਕੇ ਦੇਖੀਏ। ਹੋ ਸਕਦਾ ਹੈ, ਇਸ ਦੁਨੀਆਂ ਵਿੱਚ ਕੋਈ ਚੰਗਾ ਰਸਤਾ ਲੱਭ ਸਕੇ। ਲੋਕਾਂ ਦੀ ਪ੍ਰਵਾਹ ਨਾਂ ਕਰਦੇ ਹੋਏ, ਆਪਣੀ ਜਾਂਨ ਨੂੰ ਬੱਚਾ ਸਕੀਏ। ਇੱਕ ਬਾਰ ਕੋਸ਼ਸ਼ ਕਰਨੀ ਚਾਹੀਦੀ ਹੈ। ਇਸ ਤਰਾ ਦੇ ਲੋਕਾਂ ਤੋਂ ਬਗੈਰ ਵੀ ਜੀਆ ਜਾ ਸਕਦਾ ਹੈ। ਇਸ ਤਰਾ ਦੇ ਲੋਕ ਜਾਨ ਵੀ ਲੈ ਸਕਦੇ ਹਨ। ਬਚਾ ਲਈ ਪਰੇ ਦੂਰ ਹੋਣ ਦੀ ਲੋੜ ਹੈ। ਇੱਕ ਦੂਜੇ ਨੂੰ ਮਾਰਕੁੱਟਣ ਨਾਲੋਂ ਦੂਰੀ ਜਰੂਰੀ ਹੈ। ਦੋਨਾਂ ਧਿਰਾ ਲਈ ਚੰਗਾ ਹੋਵੇਗਾ। ਦੇਖਿਆ ਹੋਣਾਂ ਹੈ। ਕਈ ਮਾਂਪੇ ਵੀ ਬੱਚਿਆਂ ਦਾ ਕੁੱਟ-ਕੁੱਟ ਕੇ ਦੁਮਾਂ ਬੱਜਾਈ ਰੱਖਦੇ ਹਨ। ਬੱਚੇ ਵੱਡੇ ਹੋ ਕੇ, ਫਰਾਰ ਹੋ ਜਾਂਦੇ ਹਨ। ਉਵੇਂ ਹੀ ਬਾਕੀ ਰਿਸ਼ਤਿਆਂ ਮਾ ਭੁਗਤਿਆ ਜਾ ਸਕਦਾ ਹੈ।

Comments

Popular Posts