ਬੰਦੇ ਦੀ ਬੋਲੀ ਰਾਜ ਕਰਾ ਸਕਦੀ ਹੈ, ਚੱਕੀ ਵੀ ਪਿਸਾ ਸਕਦੀ ਹੈ

ਬੰਦੇ ਦੀ ਬੋਲੀ ਰਾਜ ਕਰਾ ਸਕਦੀ ਹੈ, ਚੱਕੀ ਵੀ ਪਿਸਾ ਸਕਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਸਾਨੂੰ ਹਲੀਮੀ ਨਾਲ ਬੋਲਣਾਂ ਚਾਹੀਦਾ ਹੈ। ਜੇ ਅਵਾਜ਼ ਵੀ ਬਹੁਤੀ ਉਚੀ ਹੋਵੇ। ਇਉਂ ਲੱਗਦਾ ਹੈ। ਬੋਲ-ਕਬੋਲ ਹੋ ਰਹੇ ਹਨ।
ਬੰਦੇ ਦੀ ਬੋਲੀ ਰਾਜ ਕਰਾ ਸਕਦੀ ਹੈ। ਬੋਲੀ ਚੱਕੀ ਵੀ ਪਿਸਾ ਸਕਦੀ ਹੈ। ਬੋਲੀ ਮਿੱਠੀ ਹੋਵੇ, ਗੁੜ ਵਰਗੀ ਲੱਗਦੀ ਹੈ। ਅੰਦਰ ਮਿਸਰੀ ਘੋਲਦੀ ਹੈ। ਉਸ ਦੀਆਂ ਗੱਲਾ ਸੁਣਨ ਨੂੰ ਮਨ ਕਰਦਾ ਹੈ। ਉਸ ਨੂੰ ਬਾਰ-ਬਾਰ ਮਿਲਣ ਨੂੰ ਚਿਤ ਲਲਚਾਉਂਦਾ ਹੈ। ਉਸ ਕੋਲ ਬੈਠਣ ਨੂੰ ਜੀਅ ਕਰਦਾ ਹੈ। ਉਸ ਲਈ ਅਸੀਂ ਹਰ ਕੰਮ ਕਰਨ ਨੂੰ ਤਿਆਰ ਹੁੰਦੇ ਹਾਂ। ਪਿਆਰ ਦੀ ਬੋਲੀ ਬੋਲ ਕੇ, ਦੂਜੇ ਤੋਂ ਕੋਈ ਵੀ ਕੰਮ ਕਰਾ ਸਕਦੇ ਹਾਂ। ਜੇ ਬੋਲੀ ਕੌੜੀ ਹੈ। ਮਿਰਚਾਂ ਵਾਂਗ ਕਾਲਜ਼ੇ ਉਤੇ ਬੋਲ ਲੜ ਜਾਂਦੇ ਹਨ। ਬੋਲ ਦੇ ਫੱਟ ਐਸਾ ਘਾਉ ਕਰਦੇ ਹਨ। ਤਲਵਾਰ ਦੇ ਦੋ-ਫਾੜ ਮਿਲ ਜਾਂਦੇ ਹਨ। ਬੋਲਾਂ ਦੇ ਫੱਟ ਲੱਗੇ ਚੇਤੇ ਰਹਿੰਦੇ ਹਨ। ਹਰ ਸਮੇਂ ਰੱੜਕਦੇ ਰਹਿੰਦੇ ਹਨ। ਹੋਰ ਲੋਕ ਉਸ ਤੋਂ ਇਸ ਤਰਾਂ ਪਰੇ ਰਹਿੰਦੇ ਹਨ। ਜਿਵੇਂ ਹੱਲਕੇ ਕੁੱਤੇ ਤੋਂ ਬੱਚੀਦਾ ਹੈ।
ਮੈਨੂੰ ਇੱਕ ਅੰਟੀ ਨੇ ਦੱਸਿਆ, " ਸਾਡੀ ਦੂਰ ਰਿਸ਼ਤੇਦਾਰੀ ਵਿਚੋਂ ਇੱਕ ਮੁੰਡਾ 26 ਕੁ ਸਾਲਾਂ ਦਾ ਸਾਡੇ ਘਰ ਆਇਆ ਸੀ। 15 ਕੁ ਦਿਨ ਉਸ ਨੇ ਕੰਮ ਸਿੱਖਣਾਂ ਸੀ। ਅਸੀਂ ਉਸ ਨੂੰ ਆਪਣੇ ਘਰ ਵਿੱਚ ਹੀ ਰੱਖ ਲਿਆ। ਰੋਟੀ-ਪਾਣੀ ਆਪਦੇ ਨਾਲ ਦਾ ਦਿੰਦੇ ਸੀ। ਜਮਾਈਆਂ ਵਾਂਗ ਸੇਵਾ ਕਰਨੀ ਪੈਂਦੀ ਸੀ। ਦੋ ਕੁ ਦਿਨ ਬੜਾ ਸੋਹਣਾਂ ਰਹੀ ਗਿਆ। ਸਮੇਂ ਸਿਰ ਘਰ ਆਉਂਦਾ ਸੀ। ਉਸ ਪਿਛੋਂ ਉਹ ਰਾਤ ਨੂੰ ਸੁੱਤਿਆਂ ਤੋਂ ਆਇਆ ਕਰੇ। ਜਿਸ ਸਮੇਂ ਉਸ ਦੀ ਕੰਮ ਦੀ ਟ੍ਰੇਨਿੰਗ ਹੁੰਦੀ ਸੀ। ਉਸ ਸਮੇਂ ਉਹ ਸੁੱਤਾ ਹੁੰਦਾ ਸੀ। ਮੈਂ ਇੱਕ ਦਿਨ ਪੁੱਛ ਹੀ ਲਿਆ, " ਕਾਕਾ ਰਾਤ ਨੂੰ ਵੱਡੀ ਰਾਤ ਨੂੰ ਕਿਥੇ ਜਾਂਦਾ ਹੈ? ਸਵੇਰੇ ਦਿਨ ਚੜ੍ਹੇ ਘਰ ਆਉਂਦਾ ਹੈ। ਉਸ ਨੇ ਮੈਨੂੰ ਜੁਆਬ ਦਿੱਤਾ, " ਮੈਂ ਕਿਥੇ ਜਾਂਦਾਂ ਹਾਂ? ਕਿਥੋਂ ਆਉਂਦਾ ਹੈ? ਤੁਸੀ ਕੀ ਲੈਣਾਂ ਹੈ? ਕੀ ਤੁਹਾਨੂੰ ਦੱਸਣਾਂ ਬਹੁਤ ਜਰੂਰੀ ਹੈ? ਮੈਨੂੰ ਇਹੋ ਜਿਹਾ ਕੁੱਝ ਪੁੱਛਣ ਦੀ ਲੋੜ ਨਹੀਂ ਹੈ। ਅੱਗੇ ਤੋਂ ਮੈਨੂੰ ਰੋਕ ਕੇ, ਮੇਰਾ ਸਮਾਂ ਖ਼ਰਾਬ ਨਾਂ ਕਰਨਾਂ। " ਮੇਰੇ ਪਤੀ ਨੇ ਇਹ ਸੁਣ ਲਿਆ ਸੀ। ਉਸ ਨੇ ਉਸ ਮੁੰਡੇ ਦਾ ਸੂਟ ਕੇਸ ਲਿਆ ਕੇ, ਉਸ ਦੇ ਹੱਥ ਵਿੱਚ ਦੇ ਦਿੱਤਾ। ਉਸ ਨੂੰ ਕਿਹਾ, " ਐਸੇ ਬੰਂਦੇ ਲਈ ਸਾਡੇ ਘਰ ਵਿੱਚ ਥਾਂ ਨਹੀਂ ਹੈ। ਆ ਫੜ ਸੂਟ ਕੇਸ, ਦਰੋਂ ਬਾਹਰ ਹੋ ਜਾ। " ਇਹ ਸੁਣ ਕੇ, ਮੁੰਡਾ ਪੈਰੀ ਹੱਥ ਲਗਾਉਣ ਲੱਗ ਗਿਆ। ਮਿੰਨਤਾਂ ਤਰਲੇ ਕਰਨ ਲੱਗ ਗਿਆ। ਤਾਂ ਉਸ ਨੂੰ ਚਾਰ ਦਿਨ ਹੋਰ ਘਰ ਵਿੱਚ ਰੱਖਿਆ ਸੀ। ਦੂਜੇ ਦੇ ਘਰ ਵਿੱਚ ਜਾ ਕੇ ਤਾਂ ਉਸ ਘਰ ਦੇ ਮੈਬਰਾਂ ਵਰਗਾ ਬੱਣਨਾਂ ਪੈਂਦਾ ਹੈ। "
ਘਰ ਵਿੱਚ ਹੀ ਪਿਉ ਦੀ ਗੱਲ ਪੁੱਤਰ ਨਾਂ ਸੁਣੇ। ਉਸ ਦੇ ਮੂਹਰੇ ਬੋਲੇ। ਇਸ ਤਰਾਂ ਦੀ ਔਲਾਦ ਮਾਪਿਆਂ ਦਾ ਮਨ ਦੁੱਖੀ ਕਰਦੀ ਹੈ। ਸਮਾਂ ਇਹ ਆ ਗਿਆ ਹੈ। ਕੋਈ ਦੂਜੇ ਦੀ ਗੱਲ ਸੁਣਨਾਂ ਨਹੀਂ ਚਹੁੰਦਾ। ਹਰ ਕੋਈ ਦੂਜੇ ਨੂੰ ਹੀ ਮੱਤ ਦਿੰਦਾ ਹੈ। ਰੀਤ ਇਹ ਚਾਹੀਦੀ ਹੈ। ਪੁੱਤਰ ਆਗਿਆ ਕਾਰ ਹੋਵੇ। ਸਾਊ ਪੁੱਤਰ ਪਿਆਰਾ ਲੱਗਦਾ ਹੈ। ਪਰ ਮਰਦ ਦਾ ਬੱਚਾ, ਮਰਦ ਵਰਗਾ ਹੀ ਹੋਣਾਂ ਚਾਹੀਦਾ ਹੈ। ਧੌਣ ਆਕੜੀ ਹੋਈ। ਫੌਕੀ ਹੈਂਕੜ ਦਿਖਾਉਂਣੀ ਕਿਹਨੂੰ ਹੈ? ਕਿਹਦੇ ਕੋਲ ਸਮਾਂ ਹੈ? ਕਿਸੇ ਦੀ ਧੋਸ ਸਹਿੱਣ ਦਾ। ਜੇ ਕੋਈ ਬੰਦਾ ਜਿੰਦਗੀ ਵਿੱਚ ਮਾੜਾ ਜਿਹਾ ਰੱੜਕ ਪੈਦਾ ਕਰਦਾ ਹੈ। ਅੱਗਲਾ ਰਸਤਾ ਬਦਲ ਲੈਂਦਾ ਹੈ। ਕੋਈ ਕਿਸੇ ਨਾਲ ਬਹਿਸ ਨਹੀਂ ਕਰਨਾਂ ਚਹੁੰਦਾ। ਨਾਂ ਹੀ ਕੋਈ ਕਿਸੇ ਦੀ ਖੁਸ਼ਾਮਦੀ ਕਰਨਾਂ ਚਹੁੰਦਾ ਹੈ। ਰਿਸ਼ਤਿਆਂ ਵਿੱਚ ਤਾਹੀਂ ਤਰੇੜਾਂ ਆ ਰਹੀਆਂ ਹਨ। ਬੰਦੇ ਬਗੈਰ ਸਰ ਸਕਦਾ ਹੈ। ਕੌੜੇ ਬੋਲ ਸੁਣਨੇ ਬਹੁਤ ਔਖੇ ਹਨ। ਸੱਸ ਨੂੰਹੁ ਦੀ ਤਾਂਹੀਂ ਘੱਟ ਹੀ ਬੱਣਦੀ ਹੈ। ਇੱਕ ਦੂਜੇ ਦਾ ਅੱਗਾ ਪਿਛਾ ਨੌਲਣ ਵਿੱਚ ਲੱਗੀਆਂ ਰਹਿੰਦੀਆਂ ਹਨ। ਮਨਾਂ ਦੀਆਂ ਦੂਰੀਆਂ ਬੱਣਦੀਆਂ ਰਹਿੰਦੀਆਂ ਹਨ। ਕਦੇ ਰਲ ਕੇ ਨਹੀਂ ਬੈਠ ਸਕਦੀਆਂ। ਪਤਾ ਹੁੰਦੇ ਹੋਏ, ਕਿ ਬਹੂ ਨੇ ਕਿਤੇ ਵੀ ਘਰ ਛੱਡ ਕੇ, ਨਹੀਂ ਜਾਂਣਾਂ। ਫਿਰ ਵੀ ਲੜਾਈਆਂ ਕਰਨ ਵਿੱਚ ਸਮਾਂ ਖ਼ਰਾਬ ਕਰਦੀਆਂ ਹਨ। ਨੂੰਹੁ ਵੀ ਪਿਆਰ ਕਰਨ ਦੀ ਥਾਂ, ਚਾਲਾਂ ਖੇਡਦੀ ਰਹਿੰਦੀ ਹੈ। ਅਸਲ ਵਿੱਚ ਪਿਆਰ ਤੋਂ ਬਗੈਰ ਕਿਸੇ ਨੂੰ ਜਿੱਤਿਆ ਨਹੀਂ ਜਾ ਸਕਦਾ। ਨਿਵੇਂ ਬਗੈਰ ਕੋਈ ਚੀਜ਼ ਹਾਂਸਲ ਨਹੀਂ ਹੋ ਸਕਦੀ। ਮਿੱਠਾ ਬੋਲਣ ਬਗੈਰ ਕਿਸੇ ਨੂੰ ਆਪਦੇ ਵੱਲ ਖਿੱਚ ਨਹੀਂ ਸਕਦੇ। ਇੱਕਠੇ ਰਹਿੱਣ ਲਈ ਬੋਲਾਂ ਵਿੱਚ ਨਰਮੀ ਜਰੂਰੀ ਹੈ। ਨੀਵੀਂ ਸੁਰ ਵਿੱਚ ਬਾਤ ਕਰਨੀ ਪੈਣੀ ਹੈ। ਇੱਕ ਜੁਟ ਵਿੱਚ ਰਲ ਕੇ ਰਹਿੱਣ ਦੇ ਸੁਖ ਵੀ ਬਹੁਤ ਹਨ। ਸਾਝਾ ਖ਼ਰਚਾ ਵੰਡ ਕੇ ਕੀਤਾ ਜਾਂਦਾ ਹੈ। ਦੁੱਖ ਸੁਖ ਵੰਡੇ ਜਾਂਦੇ ਹਨ। ਇੱਕ ਦੇ ਹੀ ਸਿਰ ਜੁੰਮੇਬਾਰੀ ਨਹੀਂ ਪੈਂਦੀ। ਜਿਸ ਘਰ ਵਿੱਚ ਨੂੰਹੁ-ਪੁੱਤਰ ਆਪਣਾਂ ਹੀ ਖੌਰੂ ਪਾਈ ਰੱਖਦੇ ਹਨ। ਉਸ ਘਰ ਵਿੱਚ ਟਿਕਾ ਕਿਥੱੇ ਆਉਣਾਂ ਹੈ? ਅੱਕ ਕ ੇ ਮਾਂਪੇਂ ਨੂੰਹੁ-ਪੁੱਤਰ ਨੂੰ ਅੱਲਗ ਕਰ ਦਿੰਦੇ ਹਨ। ਬਹੁਤੀ ਬਾਰ ਤਾ ਡੰਗਰਾਂ ਵਾਲਾ ਅੰਦਰ ਹੀ ਦਿੰਦੇ ਹਨ। ਕਨੇਡਾ ਅਮਰੀਕਾ ਵਿੱਚ ਡੂੰਘੀਆਂ ਬੇਸਮਿੰਟਾਂ ਵਿੱਚ ਰਹਿੱਣਾਂ ਪੈਂਦਾ ਹੈ। ਦੂਗਣੀ ਮੇਹਨਤ ਕਰਨੀ ਪੈਂਦੀ ਹੈ। ਪਤੀ-ਪਤਨੀ ਇੱਕ ਦੂਜੇ ਦੇ ਉਲਟ ਦਿਨ-ਰਾਤ ਨੌਕਰੀ ਕਰਦੇ ਫਿਰਦੇ ਹਨ। ਤਰਲੇ ਲੈਂਦੇ ਫਿਰਦੇ ਹਨ। ਕਹਿਰੇ ਪਰਿਵਾਰ ਵਿੱਚ ਬੱਚੇ ਪਾਲਣੇ ਬਹੁਤ ਔਖੇ ਹਨ। ਇਸ ਲਈ ਜਿੰਦਗੀ ਵਿੱਚ ਸੁਖ-ਅਰਾਮ ਲੈਣ ਲਈ, ਮਾਵਾਂ-ਸੱਸਾਂ ਦੀਆਂ ਤੱਤੀਆਂ ਠੰਡੀਆਂ ਸਹਿ ਲੈਣੀਆਂ ਚਾਹੀਦੀਆਂ ਹਨ। ਜੇ ਦੋਜ਼ਕ ਢੌਣਾਂ ਹੈ। ਫਿਰ ਚਾਹੇ ਹਰ ਰੋਜ਼ ਅੱਲਗ ਹੋ ਕੇ ਵੀ ਇੱਕ ਦੂਜੇ ਦਾ ਬੂਰਾ ਕਰਨ ਦੀਆਂ ਜੁਗਤਾਂ ਘੜੀ ਚੱਲੋ। ਕਿਸੇ ਦਾ ਬੁਰਾ ਕਰਕੇ, ਆਪਦਾ ਭਲਾ ਨਹੀਂ ਹੁੰਦਾ। ਨਾਂ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਕਿਸੇ ਦਾ ਮਨ ਦੁਖਾ ਕੇ, ਸੁਖ ਵੀ ਨਹੀਂ ਮਿਲਦਾ। ਚੰਗਾ ਕੰਮ ਕਰਕੇ, ਬੰਦਾ ਰਾਹਤ ਮਹਿਸੂਸ ਕਰਦਾ ਹੈ। ਮਿੱਠਾ ਬੋਲ ਕੇ, ਮਾਂਣ ਹਾਂਸਲ ਕਰਦਾ ਹੈ। ਦੁਨੀਆਂ ਨੂੰ ਜਿੱਤਿਆ ਜਾ ਸਕਦਾ ਹੈ।

Comments

Popular Posts