ਪਤੀ-ਪਤਨੀ, ਬੱਚਿਆਂ ਨੂੰ ਇੱਕ ਦੂਜੇ ਤੋਂ ਪ੍ਰਾਈਵੇਸੀ ਚਾਹੀਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਉਹ ਦੋਂਨੇ ਹੀ 47 ਕੁ ਸਾਲਾ ਦੇ ਹਨ। ਦੋਂਨਾਂ ਦੇ ਅੱਲਗ ਅੱਲਗ ਮਰਦ ਔਰਤਾਂ ਤੋਂ ਬੱਚੇ ਹਨ। ਜੋ ਇੰਨੇ ਕੁ ਵੱਡੇ ਹੋ ਗਏ ਹਨ। ਆਪਣੇ ਮਾਂ-ਬਾਪ ਨੂੰ ਛੱਡ ਗਏ ਹਨ। ਦੋਨਾਂ ਦਾ ਪਤੀ-ਪਤਨੀ ਤੋਂ ਛੁੱਟਕਾਰਾ ਕਦੋਂ ਦਾ ਹੋ ਚੁੱਕ ਸੀ। ਇਹ ਗੋਰਾ-ਗੋਰੀ ਹੁਣ ਫਿਰ ਤੋਂ ਆਪ ਨੂੰ ਇੱਕ ਦੂਜੇ ਦੇ ਬੋਆਏ ਫ੍ਰਿਨਡ ਤੇ ਗਰਲ਼ ਫ੍ਰਿਨਡ ਦੱਸਦੇ ਹਨ। ਇਹ ਆਪਣੇ ਵਿਆਹ ਕਰਾਉਣ ਦੇ ਕਾਡ ਵੰਡਦੇ ਫਿਰਦੇ ਹਨ। ਇੱਕ ਦੇ ਤਿੰਨ ਬੱਚੇ ਹਨ। ਇੱਕ ਦੇ ਚਾਰ ਬੱਚੇ ਹਨ। ਦੋਂਨਾਂ ਦੀ ਇੱਕ ਦੂਜੇ ਦੇ ਬੱਚਿਆਂ ਨਾਲ ਖੂਨ ਦੀ ਸਾਂਝ ਨਹੀਂ ਹੈ। ਪਹਿਲੇ ਵਿਆਹਾਂ ਦੇ ਬੱਚੇ ਤਾ ਸਾਰੇ ਹੱਥਾਂ ਵਿਚੋਂ ਨਿੱਕਲ ਗਏ ਹਨ। ਹੈਰਾਨੀ ਦੀ ਗੱਲ ਹੈ। ਇਹ ਆਪਣੇ 7 ਬੱਚੇ ਦੱਸਦੇ ਹਨ। ਹੋਰ ਇਹ ਦੋਂਨੇ ਰਲ ਕੇ ਪਤਾ ਨਹੀਂ ਕਿੰਨੇ ਬੱਚੇ ਬੱਣਾਉਣਗੇ। ਜਾਂ ਇਹ ਬੋਆਏ ਫ੍ਰਿਨਡ ਤੇ ਗਰਲ਼ ਫ੍ਰਿਨਡ ਬੱਣ ਕੇ ਹੀ ਗੁਜ਼ਰਾ ਕਰਨਗੇ। ਪੰਜਾਬੀਆਂ ਦਾ ਵੀ ਇਹੀ ਹਾਲ ਹੁੰਦਾ ਜਾ ਰਿਹਾ ਹੈ। ਜੈਸੀ ਸੰਗਤ ਹੁੰਦੀ ਹੈ। ਵੈਸੀ ਰੰਗਤ ਚੜ੍ਹਦੀ ਹੈ। ਅੱਜ ਕੱਲ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆ ਦਾ ਵੀ ਇਹੀ ਹਾਲ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਗੱਲ ਹੋਰ ਹੈ। ਘਰ ਦਾ ਬਿਜਨਸ ਹੁੰਦਾ। ਬਹੁਤੇ ਲੋਕ ਕਿਸਾਨ ਖੇਤੀ ਨਾਲ ਸਬੰਧਤ ਕਿੱਤਾ ਹਨ। ਸਾਰਾ ਪਰਿਵਾਰ ਰਲ ਮਿਲ ਕੇ ਕੋਈ ਨਾਂ ਕੋਈ ਕੰਮ ਕਰਦੇ ਹਨ। ਜ਼ਿਆਦਾ ਤਰ ਘਰ ਵਿੱਚ ਇਕੋ ਇੱਕਠੀ ਅਮਦਨ ਹੁੰਦੀ ਹੈ। ਸੋ ਘਰ ਵਿੱਚ ਲੂਣ ਤੇਲ ਦੇ ਖ਼ਰਚੇ ਦਾ ਰੌਲਾ ਘੱਟ ਹੀ ਪੈਂਦਾ ਹੈ। ਰਲ-ਮਿਲ ਕੇ ਚਲਦੇ ਹਨ। ਕਿਸੇ ਨੂੰ ਘਰ ਵਿੱਚ ਛੋਟਾ, ਵੱਡਾ ਜਾਂ ਕੰਮਜ਼ੋਰ ਨਹੀਂ ਸਮਝਿਆ ਜਾਂਦਾ। ਜੇ ਕੋਈ ਬਿਮਾਰ ਵੀ ਹੋ ਜਾਵੇ। ਘਰ ਚੱਲੀ ਜਾਂਦਾ ਹੈ। ਸਾਰੇ ਪਰਿਵਾਰ ਦੇ ਮੈਂਬਰ ਬਰਾਬਰ ਹੁੰਦੇ ਹਨ। ਜਿਉਂ ਹੀ ਘਰ ਵਿੱਚ ਦੋ ਤਿੰਨ ਪੁੱਤਰ ਜੁਵਾਨ ਹੁੰਦੇ ਹਨ। ਬਹੂਆਂ ਆਉਂਦੀਆਂ ਹਨ। ਉਦੋਂ ਘਰ ਵਿੱਚ ਫੁੱਟ ਪੈ ਜਾਂਦੀ ਹੈ। ਕਿਉਂਕਿ ਹਰ ਇੱਕ ਆਪਣੀ ਨੌਕਰੀ ਕਰਦਾ ਹੈ। ਪਰ ਖੱਰਚਾ ਨਹੀਂ ਕਰਨਾਂ ਚਹੁੰਦਾ। " ਨਾਂ ਬਾਪ ਵੱਡਾ ਨਾਂ ਭਈਆਂ, ਸਬ ਸੇ ਵੱਡਾ ਰੂਪਈਆ। " ਜੇ ਕੋਈ ਖ਼ੱਰਚਾ ਕਰਦਾ ਵੀ ਹੈ। ਜੇ ਕੋਈ ਇਕ ਜਾਂਣਾਂ ਘਰ ਵਿੱਚ ਬਿਲਕੁਲ ਕੰਮ ਨਾਂ ਕਰੇ। ਪੰਗਾ ਪੈ ਜਾਂਦਾ ਹੈ। ਕਈ ਨੌਜੁਵਾਨ ਮਾਪਿਆਂ ਉਤੇ ਹੀ ਕਾਰੋਬਾਰ ਛੱਡੀ ਰੱਖਦੇ ਹਨ। ਉਹੀ ਘਰ ਚਲਾਉਂਦੇ ਰਹਿੰਦੇ ਹਨ। ਅਖੀਰ ਉਹ ਵੀ ਹੰਬ ਜਾਂਦੇ ਹਨ। ਫਿਰ ਮਾਪਿਆਂ ਦੇ ਦੇਖਦੇ ਹੀ ਸਾਰੀ ਜਾਇਦਾਦ ਵੰਡੀ ਜਾਂਦੀ ਹੈ।
ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਵਿੱਚ ਘਰ ਦਾ ਖ਼ਰਚਾ ਕਮਾਈ ਕਰਕੇ ਚਲਾਇਆ ਜਾਂਦਾ ਹੈ। ਜਦੋਂ ਬੱਚੇ ਨੌਜੁਵਾਨ ਹੁੰਦੇ ਹਨ। ਕਮਾਈ ਕਰਨ ਦੇ ਜੋਗ ਹੁੰਦੇ ਹਨ। ਉਹ ਮਾਪਿਆਂ ਨਾਲ ਖ਼ੱਰਚਾ ਵੰਡਾਉਣ ਦੀ ਜਗਾ, ਕਿਸੇ ਹਾਂਣ ਦੇ ਦੋਸਤ ਕੋਲ ਰਹਿੱਣਾਂ ਪਸੰਦ ਕਰਦੇ ਹਨ। ਮਾਂਪੇਂ, ਮਾਂਪੇਂ ਬੱਣੇ ਰਹਿੱਣਾਂ ਚਹੁੰਦੇ ਹਨ। ਹਰ ਸਮੇਂ ਟੋਕਾ-ਟਾਕੀ ਕਰਦੇ ਰਹਿੰਦੇ ਹਨ। ਬੱਚਿਆਂ ਨੂੰ ਬੱਚੇ ਹੀ ਸਮਝਦੇ ਹਨ। ਇਹ ਪੁੱਛਣਾਂ ਆਪਣੀ ਜੁੰਮੇਬਾਰੀ ਸਮਝਦੇ ਹਨ, " ਘਰ ਲੇਟ ਕਿਉਂ ਆਇਆ? ਤੂੰ ਅਜੇ ਤੱਕ ਕਿਥੇ ਸੀ? ਜੇ ਬਾਹਰ ਜਾਂਣਾਂ ਹੈ, ਕਦੋਂ ਮੁੜਨਾਂ ਹੈ? ਕਿਤੇ ਕੋਈ ਨਸ਼ਾ ਤਾਂ ਨਹੀਂ ਕੀਤਾ? ਕਿਤੇ ਮੁੰਡੇ ਕੁੜੀਆਂ ਨਾਲ ਤਾਂ ਨਹੀਂ ਘੁੰਮਦੇ? " ਮੂੰਹ ਸੁੰਗ-ਸੁੰਗ ਦੇਖਦੇ ਹਨ। ਕਈ ਮਾਂਪੇਂ ਇਹ ਵੀ ਨਹੀਂ ਪੁੱਛਦੇ। ਸਿੱਧਾਂ ਥੱਪੜ ਜਾਂ ਛਿੱਤਰ ਹੀ ਮਾਰਦੇ ਹਨ। ਮਾਂਪੇਂ ਪੁਲੀਸ ਵਾਲਿਆਂ ਵਾਂਗ ਮਗਰ ਹੀ ਲੱਗੇ ਰਹਿੰਦੇ ਹਨ। ਨੌਜੁਵਾਨ ਮੁੰਡੇ-ਕੁੜੀਆਂ ਇਸ ਤਰਾਂ ਦਾ ਹਰ ਰੋਜ਼ ਦਾ ਝੰਜ਼ਟ ਪਸੰਦ ਨਹੀਂ ਕਰਦੇ। ਅਜ਼ਾਦੀ ਚਹੁੰਦੇ ਹਨ। ਬਗਾਵਤ ਕਰ ਦਿੰਦੇ ਹਨ। ਸਿਆਣੇ ਕਹਿੰਦੇ ਹਨ। " ਬੱਚੇ ਬਰਾਬਰ ਦੇ ਹੋ ਜਾਂਣ ਤਾਂ ਉਨਾਂ ਨਾਲ ਦੋਸਤਾਂ ਵਾਲਾ ਵਰਤਾ ਕੀਤਾ ਜਾਵੇ। ਮਾਪਿਆਂ ਵਾਲੀ ਚੌਧਰ ਛੱਡ ਦਿੱਤੀ ਜਾਵੇ। ਮਾਂਪੇ ਆਪ ਨੂੰ ਬੱਚਾ ਬੱਣ ਕੇ ਨੌਜੁਵਾਨ ਮੁੰਡੇ-ਕੁੜੀਆਂ ਦੀ ਸਲਾਹ ਲੈਣ। " ਨਹੀਂ ਤਾਂ ਰੱਸਾ ਦੋਂਨੇਂ ਪਾਸਿਆਂ ਤੋਂ ਖਿਚਣ ਨਾਲ ਟੁੱਟ ਜਾਂਦਾ ਹੈ। ਬਹੁਤਾ ਢਿੱਲਾ ਛੱਡ ਦੇਈਏ। ਹੱਥੋਂ ਹੀ ਛੁੱਟ ਜਾਂਦਾ ਹੈ।
ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਵਿੱਚ ਬੱਚਿਆਂ ਨੂੰ ਇਸ ਤਰਾਂ ਦੇ ਸਕੂਲਾਂ ਵਿੱਚ ਪੜ੍ਹਇਆ ਜਾਂਦਾ ਹੈ। ਜਿਥੇ ਦੱਸਿਆ ਜਾਂਦਾ ਹੈ, " ਸਿਰਫ਼ ਆਪਣੇ ਆਪ ਬਾਰੇ ਸੋਚਣਾਂ ਹੈ। ਕਿਸੇ ਦੀ ਮਸੀਬਤ ਵਿੱਚ ਨਾਂ ਫਸਣਾਂ ਹੈ। ਨਾਂ ਕਿਸੇ ਨੂੰ ਆਪਣੇ ਨਿਜ਼ੀ ਜੀਵਨ ਵਿੱਚ ਦਖ਼ਲ ਨਹੀਂ ਦੇਣ ਦੇਣਾਂ ਚਹੁੰਦੇ। ਨੱਨ ਔਫ਼ ਜੂਅਰ ਬਿਜ਼ਨਸ। ਵਾਚ ਜੂਅਰ ਔਨ ਬਿਜ਼ਨਸ। " ਸਿਧੀ ਜਿਹੀ ਗੱਲ ਹੈ। ਨੌਜੁਵਾਨ ਮੁੰਡੇ-ਕੁੜੀਆਂ ਸੈæਂਟਅੱਪ ਕਹਿ ਕੇ ਬੰਦੇ ਦਾ ਮੂੰਹ ਬੰਦ ਕਰ ਦਿੰਦੇ ਹਨ। ਉਹ ਸੁਰਤ ਸਭਾਲਦੇ ਹੀ ਆਪਣੇ ਮਾਪਿਆ ਤੋਂ ਅੱਲਗ ਰਹਿੱਣ ਲੱਗ ਜਾਂਦੇ ਹਨ। ਉਹ ਇਕੋ ਘਰ ਵਿੱਚ ਉਪਰੇ ਚਾਰ ਨੌਜੁਵਾਨ ਮੁੰਡੇ-ਕੁੜੀਆਂ ਇੱਕਠੇ ਰਹਿੱਣਾ ਬਰਦਾਸਤ ਕਰ ਲੈਂਦੇ ਹਨ। 500 ਡਾਲਰ ਹਿੱਸਾ ਪਾ ਕੇ, 2000 ਕੁ ਹਜ਼ਾਰ ਡਾਲਰ ਇੱਕਠ ਕਰਕੇ, ਘਰ ਵਧੀਆ ਤੋਰ ਲੈਂਦੇ ਹਨ। ਮੌਜ਼ ਇਹ ਹੁੰਦੀ ਹੈ। ਕੋਈ ਇੱਕ ਦੂਜੇ ਨੂੰ ਟੋਕਦਾ ਨਹੀਂ ਹੈ। ਕੋਈ ਨਸ਼ੇ ਖਾਵੇ। ਕੋਈ ਗਰਲ-ਬੁਆਏ ਫ੍ਰਿਨਡ ਲਈ ਆਵੇ। ਕੋਈ ਨੱਚੇ, ਜੋ ਮਨ-ਮਰਜ਼ੀ ਕਰੇ। ਅੱਜ ਕੱਲ ਦੇ ਮਾਂ-ਬਾਪ ਵੀ ਬਹੁਤ ਅੱਡਵਾਂਸ ਹੋ ਗਏ ਹਨ। ਉਹ ਵੀ ਬੱਚਿਆਂ ਦੀ ਸਿਰ ਦਰਦੀ ਨਹੀਂ ਸਹਿ ਸਕਦੇ। ਉਹ ਵੀ ਆਪਣੀ ਪ੍ਰਾਈਵੇਸੀ ਚਹੁੰਦੇ ਹਨ। ਜੋ ਬੱਚੇ ਨੰਗ-ਧੜਗੇ ਹੋ ਕੇ, ਪੂਰੇ ਬੇਸ਼ਰਮ ਹੋ ਕੇ ਜੰਮੇ ਹਨ। 40 ਕੁ ਸਾਲਾਂ ਦੇ ਹੋਣ ਪਿਛੋਂ, ਮਾਂਪਿਆਂ ਨੂੰ ਸੁਰਤ ਆਉਂਦੀ ਹੈ। ਪਤੀ-ਪਤਨੀ, ਬੱਚਿਆਂ ਨੂੰ ਇੱਕ ਦੂਜੇ ਤੋਂ ਪ੍ਰਾਈਵੇਸੀ ਚਾਹੀਦੀ ਹੈ। ਤਾਂਹੀਂ ਮਾਂ ਤੇ ਬਾਪ ਹੀ ਅੱਲਗ ਹੋ ਜਾਂਦੇ ਹਨ। ਪਤੀ-ਪਤਨੀ ਹੀ ਇੱਕ ਦੂਜੇ ਤੋਂ ਅੱਲਗ ਹੋ ਜਾਂਦੇ ਹਨ। ਬੱਚੇ ਵੀ ਅੱਲਗ ਹੋ ਜਾਂਦੇ ਹਨ। ਕਈ ਤਾਂ ਪਤੀ-ਪਤਨੀ ਹੀ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਤੁਰ ਜਾਂਦੇ ਹਨ। ਇਹ ਪੰਜਾਬੀਆਂ ਦੀਆਂ ਵੀ ਕਹਾਣੀਆਂ ਹਨ। ਪੰਜਾਬੀਆਂ ਦੇ ਤਾਂ ਘਰ ਵਿੱਚ ਹੀ ਗੰਗਾ ਆ ਵੱੜਦੀ ਹੈ। ਕਿਸੇ ਨੂੰ ਪੱਕਾ ਕਰਾਉਣ ਲਈ ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਵਿੱਚ ਬੁਲਾ ਕੇ ਘਰ ਹੀ ਰੱਖ ਲੈਂਦੇ ਹਨ। ਕਈਆਂ ਦੀਆਂ ਸਾਲੀਆਂ, ਭਰਜਾਂਈਆਂ ਦੀਆਂ ਭੈਣਾਂ ਘਰ ਵਿਚੋਂ ਹੀ ਹੱਥਾਂ ਉਤੇ ਚੜ੍ਹ ਜਾਂਦੀਆਂ ਹਨ। ਇਸ਼ਕ ਚਲ ਪੈਂਦਾ ਹੈ। ਜਦੋਂ ਇਸ਼ਕ ਦਾ ਭੂਤ ਚੜ੍ਹਦਾ ਹੈ। ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਚਾਹੇ ਘਰ ਤਬਾਹ ਹੋ ਜਾਂਣ। ਆਪਣਾਂ ਸਰੀਰਕ ਅੰਨਦ ਹੀ ਦਿਸਦਾ ਹੈ। ਫਿਰ ਮਾਂਪੇ ਇਹ ਨਹੀਂ ਸੋਚਦੇ, ਹੁਣ ਤਾਂ ਬੱਚੇ ਵਿਆਹੁਉਣ ਵਾਲੇ ਹਨ। ਬਹੁਤ ਘਰ ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਵਿੱਚ ਬਰਬਾਦ ਹੋਏ ਪਏ ਹਨ। ਭਾਰਤ ਵਿੱਚ ਔਰਤਾਂ ਦੀ ਮਜ਼ਬੂਰੀ ਹੁੰਦੀ ਹੈ। ਅਗਰ ਪਤੀ ਬਾਰੇ, ਅੱਖਾਂ ਸਹਮਣੇ, ਇਸ਼ਕ ਦੀ ਗੁੱਡੀ ਚੜ੍ਹਦੀ ਦਿਸਦੀ ਵੀ ਹੋਵੇ। ਉਹ ਬਰਦਾਸਤ ਕਰੀ ਜਾਂਦੀਆਂ ਹਨ। ਚੋਰੀ ਚੁੱਪੇ ਭਾਵੇਂ ਕਿਸੇ ਹੋਰ ਨਾਲ ਔਰਤਾਂ ਵੀ ਹੋਰਾਂ ਮਰਦਾਂ ਨਾਲ ਇਸ਼ਕ ਕਰੀ ਜਾਂਣ। ਪਰ ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਦੀਆਂ ਔਰਤਾਂ ਵਾਂਗ ਖੁੱਲੇ ਆਮ ਬਗਾਵਤ ਨਹੀਂ ਕਰਦੀਆਂ। ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਦੀ ਹਵਾ ਹੀ ਐਸੀ ਹੈ। 60 ਸਾਲਾਂ ਦਾ ਬਾਬਾ ਚਾਰ ਪੁੱਤਰਾਂ-ਪਤਨੀ ਦੇ ਹੁੰਦੇ ਹੋਏ, 20 ਸਾਲਾਂ ਦੀ ਕੁੜੀ ਨਾਲ ਪੰਜਾਬ ਜਾ ਕੇ ਵਿਆਹ ਕਰਾਉਂਦਾ ਹੈ। ਕੀ ਪੰਜਾਬ ਦੇ ਲੋਕਾਂ ਨੂੰ ਦਿਸਦਾ ਨਹੀਂ ਹੈ? ਅਮਰੀਕਾ, ਕਨੇਡਾ, ਬਾਹਰਲੇ ਦੇਸ਼ਾਂ ਦੇ ਬੰਦੇ ਦੀ ਉਮਰ ਚੜ੍ਹੀ ਹੋਈ ਹੈ। ਕਿੰਨਵਾਂ ਵਿਆਹ ਹੋ ਸਕਦਾ ਹੈ। ਪਰ ਸਬ ਨੂੰ ਆਪ-ਧਾਪੀ ਪਈ ਹੈ। ਮੌਜ਼ ਲੁੱਟੋ, ਦੇਖੀ ਜਾਵੇਗੀ, ਅੱਗੇ ਕੀ ਹੋਵੇਗਾ? ਲੋਕਾਂ ਦੀ ਸ਼ਰਮ ਨਹੀਂ ਹੈ। ਲੋਕ ਵੀ ਉਨਾਂ ਵਰਗੇ ਹੀ ਹੁੰਦੇ ਹਨ। ਕਿਤੇ ਨਾਂ ਕਿਤੇ, ਕਿਸੇ ਉਮਰ ਵਿੱਚ ਉਨਾਂ ਦੀ ਵੀ ਗੁੱਡੀ ਅਸਮਾਨੀ ਚੜ੍ਹਦੀ ਹੈ।

Comments

Popular Posts