ਕੀ ਅਜੇ ਤੱਕ ਰਾਵਣ ਜਾਲਿਆ ਨਹੀਂ ਗਿਆ?
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
Satwinder_7@hotmail.com
ਦਸਹਿਰੇ ਨੂੰ ਰਾਵਣ ਦਸਾਂ ਮੂੰਹਾਂ ਵਾਲੇ ਦਾ ਦਿਨ ਹੈ। ਆਪਣੇ ਪਿਉ ਦਾ ਜਨਮ-ਮਰਨ ਦਿਨ ਭਾਵੇ ਨਾਂ ਯਾਂਦ ਹੋਵੇ। ਪਰ ਇਸ ਦਿਨ ਨੂੰ ਭਾਰਤੀ ਨਹੀਂ ਭੁਲਦੇ। ਜਦ ਕੇ ਸ੍ਰੀ ਲੰਕਾ ਵਾਲੇ ਇਸ ਦੀ ਪੂਜਾ ਕਰਦੇ ਹਨ। ਬਹੁਤ ਮਹਾਨ ਵਿਦਵਾਨ ਪੰਡਤ ਮੰਨਦੇ ਹਨ। ਸਭ ਦੀ ਆਪੋਂ-ਆਪਣੀ ਦ੍ਰਿਸ਼ਟੀ ਹੈ। ਰਾਵਣ ਨੂੰ ਮਰਿਆਂ ਕਿੰਨਾਂ ਸਮਾਂ ਹੋ ਗਿਆ ਹੈ? ਹਰ ਸਾਲ ਇਹ ਲੋਕ ਖੇਡਾਂ-ਖੇਡਦੇ ਹਨ। ਹਰ ਆਏ ਸਾਲਾਂ ਅਣਗਿੱਣਤ ਉਸ ਦੇ ਬੁੱਤ ਜਾਲੇ ਜਾਂਦੇ ਹਨ। ਕੀ ਅਜੇ ਤੱਕ ਰਾਵਣ ਜਾਲਿਆ ਨਹੀਂ ਗਿਆ? ਹੋਰ ਕਿੰਨੇ ਯੁੱਗ ਉਸ ਨੂੰ ਫੂਕਣ ਲਈ ਲੱਗਣਗੇ? ਵੱਡੇ ਪਹਿਮਾਨੇ ਉਤੇ, ਸ਼ਰੇਅਮ ਪਖੰਡ ਹੋ ਰਿਹਾ ਹੈ। ਬਗੈਰ ਮੁਰਦੇ ਦੇ ਚਿਖਾ ਨੂੰ ਅਨੇਕਾ ਵਾਰ ਜਾਲਣਾਂ, ਬੱਚਿਆਂ ਦੀ ਖੇਡ ਹੀ ਹੈ। ਉਸ ਦੀ ਚਿਖਾ ਬੁੱਤ ਨੂੰ ਪੱਟਾਕਿਆਂ ਨੂੰ ਪੈਸੇ ਨਾਲ ਖ੍ਰੀਦ ਕੇ ਅੱਗ ਲਾ ਕੇ ਫੂਕ ਦੇਣਾ, ਕਿਧਰ ਦੀ ਅਕਲ ਮੰਦੀ ਹੈ? ਵਾਤਾਵਰਣ ਪੱਟਾਕਿਆਂ ਦੇ ਨਾਲ ਖ਼ਰਾਬ ਕੀਤਾ ਜਾਂਦਾ ਹੈ। ਰਾਵਣ ਦਾ ਹੰਗਾਮਾਂ ਕਰਦੇ ਹਨ। ਮਿੱਠਾਆਈਆਂ ਵੰਡੀਆਂ, ਖਾਂਦੀਆਂ ਜਾਂਦੀਆਂ ਹਨ। ਮੇਲਾ ਲਾਇਆ ਜਾਂਦਾ ਹੈ। ਰਾਵਣ ਦੇ ਜਿਉਂ ਬੰਨੇ ਜਾਂਦੇ ਹਨ। ਜਿਉਂ ਚੌਲਾਂ ਵਰਗੇ ਹੁੰਦੇ ਹਨ। ਦਸਹਿਰੇ ਤੋਂ ਮਹੀਨਾਂ ਕੁ ਪਹਿਲਾਂ ਬੀਜੇ ਜਾਂਦੇ ਹਨ। ਦਸਹਿਰੇ ਵਾਲੇ ਦਿਨ ਤੱਕ ਹਰੇ ਜਿਉਂ 10 ਕੁ ਇੰਚ ਹੋ ਜਾਂਦੇ ਹਨ। ਜੇ ਉਸ ਵਿੱਚ ਬਦੀ ਸੀ। ਤਾ ਜਿਉਂ ਕਿਉਂ ਟੰਗੇ ਜਾਂਦੇ ਹਨ? ਕੀ ਉਹ ਸਭ ਦਾ ਭਰਾ ਹੈ? ਕਿਉਂਕਿ ਜਿਉਂ ਤਾਂ ਕਈ ਕਬੀਲਿਆਂ ਵਿੱਚ ਭਰਾ ਨੂੰ ਇਸ ਦਿਨ ਕੁੜੀਆਂ ਬੰਨਦੀਆਂ ਹਨ। ਸਿਆਣੇ ਲੋਕ ਪੜ੍ਹੇ ਲਿਖੇ ਵੀ ਇਸ ਖੇਡ ਵਿਚ ਸ਼ਾਮਲ ਹੁੰਦੇ ਹਨ। ਡਰਾਮਾਂ ਕੀਤਾ ਜਾਂਦਾ ਹੈ। ਰਾਵਣ ਦੇ ਬੁੱਤ ਜਾਲ ਕੇ, ਲੱਗਦਾ ਹੋਣਾ ਹੈ। ਇਹ ਸਾਰੇ ਆਪ ਰਾਮ ਹਨ। ਦੇਖੀਏ ਆਪ-ਆਪਣੇ ਮਨਾ ਅੰਦਰ ਝਾਤੀ ਮਾਰ ਕੇ, ਆਪਣੀ ਅੰਦਰ ਦੀ ਹਾਲਤ ਬਿਰਤੀ ਕੀ ਹੈ? ਅਸੀਂ ਜਿੰਨਾਂ ਆਪਣੇ-ਆਪ ਨੂੰ ਜਾਣਦੇ ਹਾਂ। ਦੂਜੇ ਨੂੰ ਉਹ ਸਭ ਹਾਲਤ ਦਾ ਪਤਾ ਵੀ ਨਹੀਂ ਹੈ। ਹੁਣ ਦੁਨੀਆਂ ਉਤੇ ਝਾਤੀ ਮਾਰੀਏ। ਕੀ ਅੱਜ ਹੋਰ ਕੋਈ ਰਾਵਣ ਨਹੀਂ ਹੈ। ਕੀ ਅੱਜ ਔਰਤ ਮਰਦ ਦੁਆਰਾ ਉਠਾਈ ਨਹੀਂ ਜਾਂਦੀ? ਹੁਣ ਦੇ ਰਾਵਣ ਦੁਆਰਾ ਔਰਤ ਦੀ ਹਰ ਰੋਜ਼ ਪੱਤ ਲੁੱਟੀ ਜਾਂਦੀ ਹੈ। ਇਹ ਤਾਂ ਤੁਹਾਡੇ ਸਹਮਣੇ ਪੱਤ ਵੀ ਲੁੱਟਦੇ ਹਨ। ਜਿਉਂਦੇ ਜਾਗਦੇ ਵੀ ਫਿਰਦੇ ਹਨ। ਜੇ ਕਿਸੇ ਦੀ ਕਨੂੰਨੀ ਜਾਂ ਪਬਲਿਕ ਦੁਆਰਾ ਕਾਰਵਾਈ ਹੁੰਦੀ ਵੀ ਹੈ, ਕਈ ਤਾਂ ਐਸੇ ਬੰਦੇ ਨੂੰ ਆਪ ਬਚਾਉਣ ਦਾ ਜਤਨ ਕਰਦੇ ਹਨ। ਹਰ ਬੰਦਾ ਆਪ ਨੂੰ ਰਾਮ ਹੀ ਦੱਸਦਾ ਹੈ। ਕਦੇ ਸੋਚਿਆ ਹੈ। ਰਾਮ ਦੀ ਆਪਣੀ ਜਿੰਦਗੀ ਕੀ ਸੀ? ਰਾਮ ਨੇ ਘਰ ਪਤਨੀ ਬੱਚਿਆਂ ਦੀ ਕੀ ਜੁੰਮੇਵਾਰੀ ਨਿਭਾਂਈ ਸੀ? ਪਿਉ ਨੇ ਘਰੋਂ ਕੱਢ ਦਿੱਤਾ ਤਾਂ ਜੰਗਲਾਂ ਵਿੱਚ ਘੁੰਮਣ ਲੱਗ ਗਿਆ। ਉਸ ਨੇ ਕੀ ਕਮਾਈ ਕੀਤੀ ਸੀ?
ਰਾਮ ਦੇ ਪੂਜਾਰੀ,ਰਾਮ ਦੀ ਪ੍ਰਸੰਸਾ ਕਰਦੇ ਹਨ। ਜੋ ਆਮ ਬੰਦੇ ਵਰਗਾ ਹੀ ਸੀ। ਰਾਮ ਦਾ ਸਕਾ ਪਿਉ ਔਰਤ ਦੇ ਪਿਆਰ ਜਾਲ਼ ਵਿੱਚ ਫਸੇ ਹੋਣ ਕਰਕੇ, ਜਿਸ ਰਾਮ ਨੂੰ ਘਰੋਂ ਦੇਸ਼ੋਂ ਕੱਢ ਦਿੱਤਾ ਸੀ। ਜਿਸ ਰਾਮ ਨੇ ਆਪਣੀ ਪਤਨੀ ਸੀਤਾ ਨੂੰ ਚ੍ਰਿਤਰਹੀਣ ਕਹਿ ਦਿੱਤਾ ਸੀ। ਸ਼ਰਮ ਦੇ ਮਾਰੇ ਸੀਤਾ ਨੂੰ ਧਰਤੀ ਵਿੱਚ ਗਰਕਣਾ ਪਿਆ ਸੀ। ਰਾਵਣ ਨੇ ਸੀਤਾ ਉਠਾਈ ਸੀ। ਹੋਰ ਕੁੱਝ ਸੀਤਾ ਨਾਲ ਗਲ਼ਤ ਨਹੀਂ ਸੀ ਕੀਤਾ। ਮਾਤਾ ਦਾ ਦਰਜਾ ਦਿੱਤਾ ਗਿਆ। ਅੱਜ ਵੀ ਉਸ ਨੂੰ ਸੀਤਾ ਮਾਤਾ ਦੇ ਨਾਂਮ ਨਾਲ ਸਤਿਕਾਰਇਆ ਜਾਂਦਾ ਹੈ। ਇਸ ਦਿਨ ਮਾਤਾ ਦੀ ਪੂਜਾ ਵੀ ਹੁੰਦੀ ਹੈ। ਦਸ ਕੁ ਦਿਨ ਪਹਿਲਾਂ ਹੀ ਸੁਭਾ ਸ਼ਾਮ ਮਾਂ ਦੀ ਪ੍ਰਸੰਸਾ ਕੀੱਤੀ ਜਾਂਦੀ ਹੈ। ਖਾਣ ਦਾ ਸਮਾਨ ਵੰਡਿਆ ਜਾਂਦਾ ਹੈ। ਮਾਤਾ ਦੀ ਪ੍ਰਸੰਸਾ ਤਾਂ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ। ਮਾਂ ਬੱਚੇ ੁੰ ਜਨਮ ਦਿੰਦੀ ਹੈ। ਸੀਤਾ ਮਾਤਾ ਦੇ ਲਵ-ਕੁਸ਼ ਦੋਂਨਾਂ ਪੁੱਤਰਾਂ ਦੇ ਪਾਲਣ ਵਾਂਗ, ਹਰ ਮਾਂ ਆਪ ਦੁੱਖ ਸਹਿ ਕੇ ਵੀ ਬੱਚੇ ਨੂੰ ਜਨਮ ਦੇ ਕੇ ਪਾਲਦੀ ਹੈ। ਮਰਦ ਤਾਂ ਸਾਰੇ ਹੀ ਰਾਮ ਵਰਗਾ ਹੀ ਅੱਜ ਵੀ ਰੋਲ ਨਿਭਾਉਂਦੇ ਹਨ। ਪਰ ਇਹ ਪੂਜੇ ਵੀ ਹਰ ਘਰ ਵਿੱਚ ਰਾਮ ਵਾਂਗ ਹੀ ਜਾਂਦੇ ਹਨ। ਇਨਾਂ ਦੇ ਡਰ ਕਰਕੇ ਘਰ ਦੇ ਵੱਡੇ ਛੋਟੇ ਜੀਅ ਧੌਸ ਸਹਿੰਦੇ ਹਨ। ਜਦੋਂ ਜੀਅ ਕੀਤਾ ਘਰ ਵਾਲੀ ਪਤਨੀ ਨੂੰ ਦੁੱਖਾਂ ਵਿੱਚ ਨਾਲ ਲੈ ਲਿਆ। ਮਰਦ ਦੇ ਆਪਣੇ ਸੁੱਖਾਂ ਦੇ ਦਿਨਾਂ ਵਿਚ ਔਰਤ ਦੀ ਪੁੱਛ-ਗਿੱਛ ਘੱਟ ਜਾਂਦੀ ਹੈ। ਉਹੀ ਔਰਤ ਮਾੜੀ ਦਿਸਣ ਲੱਗ ਜਾਂਦੀ ਹੈ। ਅੱਖੀ ਦੇਖ ਕੇ ਵੀ ਸੱਚ ਨਹੀਂਂ ਹੁੰਦਾ। ਅੰਨਦਾਜ਼ਾ ਲਗਾ ਜੇ ਔਰਤ ਆਪਣੀ ਹੀ ਉਤੇ, ਚਿਕੜ ਸਿੱਟਣਾਂ ਕਿਧਰ ਦੀ ਸਿਆਣਪ ਹੈ। ਰੱਬ ਕਰੇ ਸੀਤਾ ਮਾਂ ਵਰਗੀ ਦੁਨੀਆਂ ਉਤੇ ਕਿਸੇ ਨਾਲ ਨਾਂ ਹੋਵੇ। ਨਾਂ ਹੀ ਐਸੇ ਅਵਤਾਰ ਦੁਨੀਆਂ ਉਤੇ ਜਨਮ ਲੈਣ, ਜੋ ਔਰਤ ਦੀ ਅਗਨੀ ਪ੍ਰਿਖਿਆ ਲੈਣ। ਰਾਮ ਨੇ ਤਾਂ ਸੀਤਾ ਉਤੇ ਐਸੀ ਤੂੰਮਤ ਲਗਾਈ, ਉਹ ਸ਼ਰਮ ਦੇ ਮਾਰੇ ਮਰਨ ਲਈ ਮਜ਼ਬੂਰ ਹੋ ਗਈ। ਉਸ ਰਾਮ ਨੂੰ ਅਵਤਾਰ ਦੱਸਿਆ ਜਾਂਦਾ ਹੈ। ਜਿਸ ਨੇ ਫਿਰ ਤੋਂ ਆਪਣੀ ਪਤਨੀ ਬੱਚੇ ਬੇਘਰ ਕਰ ਦਿੱਤੇ ਸਨ। ਉਸ ਨੂੰ ਅਵਤਾਰ ਮੰਨਿਆ ਜਾਂਦਾ ਹੈ। ਦੁਨੀਆਂ ਨੂੰ ਕੋਈ ਸਮਝ ਨਹੀਂ ਸਕਦਾ। ਚਹੁੰਣ ਤਾਂ ਕਿਸੇ ਨੂੰ ਅਸਮਾਨੀ ਚੜ੍ਹਾ ਦੇਣ, ਚਹੁੰਣ ਧਰਤੀ ਉਤੇ ਸਿੱਟ ਲੈਣ।

Comments
Post a Comment