ਮਰ-ਮਰ ਕੇ ਵੀ ਕਈ ਜਿਉਂਦੇ ਹਨ ਅਸੀ ਆਪ ਆਪਣੇ ਲਈ ਜਿਉਣਾਂ ਸਿੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਆਪਣੇ ਆਪ ਨੂੰ ਮਾਰਨ ਦਾ ਖਿਆਲ ਆਉਂਦਾ ਹੈ। ਆਪਣੇ ਦਿਮਾਗ ਨੂੰ ਹੋਰ ਪਾਸੇ ਲਗਾਉਣ ਦਾ ਜਤਨ ਕੀਤਾ ਜਾਵੇ। ਕਿਸੇ ਪਿਆਰੇ ਦੋਸਤ ਨੂੰ ਚੇਤੇ ਕੀਤਾ ਜਾਵੇ। ਆਪਣੇ ਬੱਚੇ ਤੇ ਆਪਣੀਆਂ ਜੁੰਮੇਵਾਰੀਆਂ ਨੂੰ ਖਿਆਲ ਵਿੱਚ ਰੱਖਿਆ ਜਾਵੇ। ਹੋ ਸਕੇ ਕਿਸੇ ਨਾਲ ਗੱਲ ਕਰਨ ਦਾ ਸਮਾਂ ਜਰੂਰ ਕੱਢਿਆ ਜਾਵੇ। ਤਾਂ ਕੇ ਹੋਰ ਆਲੇ-ਦਆਲੇ ਦੇ ਲੋਕ ਤੁਹਾਡਾ ਇਰਾਦਾ ਜਾਣ ਸਕਣ, ਤੇ ਮੱਦਦ ਕਰ ਸਕਣ। ਮਰਨ ਪਿਛੋਂ ਬੱਚੇ ਮਾਪੇ ਰੁਲ ਜਾਣਗੇ। ਜਰੂਰ ਖਿਆਲ ਕੀਤਾ ਜਾਵੇ। ਐਸਾ ਵੀ ਕੈਸਾ ਗੁੱਸਾ ਹੈ। ਜਿਸ ਦੇ ਆਉਣ ਨਾਲ ਇਨਸਾਨ ਆਪਣੀ ਜਾਂ ਕਿਸੇ ਦੀ ਜਾਨ ਲੈ ਲੈਂਦਾ ਹੈ। ਫਿਰ ਤਾਂ ਗੁੱਸੇ ਦੇ ਗਲਾਮ ਹੋ ਗਏ। ਆਪਣੀ ਕੋਈ ਹੈਸੀਅਤ ਹੀ ਨਹੀਂ ਹੈ। ਜਿੰਦਗੀ ਦੀ ਹਾਰ, ਪਿਆਰ ਤੇ ਤੰਗੀਆਂ ਤੋਂ ਤੰਗ, ਦੁੱਖੀ ਹੋ ਕੇ, ਕਈ ਆਪ ਨੂੰ ਮਾਰ ਮੁੱਕਾ ਲੈਂਦੇ ਹਨ। ਹੋਰ ਜੀਵ ਵੀ ਮਨੁੱਖ ਵਾਂਗ ਹੀ ਢਿੱਡ ਭਰਦੇ ਹਨ। ਪਰ ਉਨਾਂ ਨੂੰ ਆਪ ਕਾਸੇ ਵਿੱਚ ਟੱਕਰ ਮਾਰ ਕੇ ਮਰਦੇ ਨਹੀਂ ਦੇਖਿਆ। ਹੋਰ ਜੰਗਲੀ ਤੇ ਪਾਲਤੂ ਜੀਵ ਨਾਂ ਤਾਂ ਮਰਜ਼ੀ ਦਾ ਖਾ ਸਕਦੇ ਹਨ। ਕਈ ਵਾਰ ਤਾਂ ਭੁੱਖੇ ਪਿਆਸੇ ਵੀ ਰਹਿੰਦੇ ਹਨ। ਨਾਂ ਹੀ ਹੋਰ ਰਸ ਭੋਗ ਸਕਦੇ ਹਨ। ਅਸੀ ਆਪ ਆਪਣੇ ਲਈ ਜਿਉਣਾਂ ਸਿੱਖੀਏ। ਇਹ ਜਿੰਦਗੀ ਮੁੜ ਕੇ ਨਹੀਂ ਲੱਭਣੀ। ਨਾਂ ਹੀ ਇਹ ਭੈਣ-ਭਰਾ, ਮਾਂਪੇ, ਧੀ-ਪੁੱਤਰ ਮੁੜ ਕੇ ਦੁਆਰਾ ਲੱਭਣੇ ਹਨ। ਇਨਸਾਨ ਨੂੰ ਦੂਜੇ ਜੀਵਾ ਨਾਲੋਂ ਸੋਜੀ ਹੈ। ਪੱਸ਼ੂ ਤੇ ਹੋਰ ਜੀਵ ਵੀ ਭਾਵੇਂ ਮਨੁੱਖ ਵਾਗ ਹੀ ਬੱਚੇ ਪੈਦਾ ਕਰਦੇ ਹਨ। ਇਹ ਮਨੁੱਖ ਆਪ ਹਿੰਮਤ ਕਰਕੇ ਆਪਣੀ ਤਕਦੀਰ ਬਦਲ ਸਕਦਾ ਹੈ। ਅੱਜ ਕੱਲ ਆਤਮ ਹੱਤਿਆ ਕਰਨ ਦਾ ਫੈਸ਼ਨ ਬਹੁਤ ਹੋ ਗਿਆ ਹੈ। ਕੋਈ ਕਿਸੇ ਦੀ ਜਾਨ ਦੀ ਰਾਖੀ ਨਹੀਂ ਕਰ ਸਕਦਾ। ਹੁਣ ਤਾਂ ਕੋਈ ਕਿਸੇ ਦੀ ਗੱਲ ਨਹੀਂ ਸਹਾਰਦਾ। ਆਈ ਮੌਤ ਸਾਰਿਆ ਨੇ ਮਰਨਾ ਹੈ। ਜ਼ਹਿਰ ਖਾ ਕੇ, ਹੋਰ ਢੰਗਾਂ ਨਾਲ ਆਪਣੇ ਆਪ ਨੂੰ ਮਾਰ ਲੈਣਾ। ਕੋਈ ਅਕਲ ਦੀ ਗੱਲ ਨਹੀਂ ਹੈ। ਜੇ ਇਹ ਸਹੀਂ ਰਸਤਾ ਹੁੰਦਾ। ਮਾਂਪੇ ਜਾਂ ਹੋਰ ਬਾਲੀਵਾਰਸ ਪਾਲ ਕੇ ਵੱਡਾ ਕਿਉਂ ਕਰਦੇ? ਸਗੋਂ ਜਨਮ ਸਮੇਂ ਹੀ ਗੱਲ ਗੁੱਠਾਂ ਦਿੰਦੇ। ਉਨਾਂ ਨੂੰ ਪਾਲਣ ਲਈ ਦੁੱਖ ਤਕਲੀਫ਼ ਸਹਿਣ ਦੀ ਕੀ ਲੋੜ ਸੀ। ਜੇ ਮਾਪਿਆਂ ਨੂੰ ਕਮਾਂ ਕੇ ਖੁਲਾਉਣ ਦੀ ਉਮਰ ਵਿੱਚ ਆਪਣੇ ਹੱਥੀ ਗਲ਼ਾ ਘੁੱਟਣਾਂ ਸੀ। ਮਾਪਿਆ ਨੂੰ ਤੇ ਹੋਰਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੋਵੇਗੀ? ਆਏ ਦਿਨ ਨੌਜਵਾਨ ਮੁੰਡੇ ਕੁੜੀਆਂ ਖੁਦਕਸ਼ੀ ਕਰਕੇ ਮਰ ਜਾਂਦੇ ਹਨ। ਇਹੀ ਆਪਣੇ ਮੂਹਰੇ ਰੱਖ ਕੇ ਦੇਖਣਾਂ ਚਾਹੀਦਾ ਹੈ। ਜੇ ਸਾਡਾ ਕੋਈ ਆਪਣਾਂ ਸਕਾ ਇਸ ਤਰਾਂ ਮਰ ਜਾਵੇ। ਕਿੰਨਾਂ ਦੁੱਖ ਲੱਗੇਗਾ? ਲੋਕਾਂ ਦੀਆਂ ਗੱਲ਼ਾਂ ਵੀ ਸੁਣਨੀਆਂ ਪੈਣਗੀਆਂ। ਨਾਲੇ ਆਪਣੇ ਬੰਦੇ ਦਾ ਵਿਛੋੜਾ ਵੀ ਸਹਿਣਾਂ ਪਵੇਗਾ। ਆਲੇ-ਦੁਆਲੇ ਹੀ ਨਿਗਾ ਮਾਰ ਕੇ ਦੇਖੀਏ। ਜਦੋਂ ਕਿਸੇ ਦਾ ਕੋਈ ਅਣਹੋਣੀ ਮੌਤ ਮਰਦਾ ਹੈ। ਉਨਾਂ ਉਤੇ ਕੀ ਬੀਤਦੀ ਹੈ? ਇਸ ਦੁਨੀਆਂ ਉਤੇ ਕੌਣ ਕਿਸੇ ਦਾ ਹੈ? ਬਹੁਤੇ ਤਮਾਸ਼ਾਂ ਦੇਖਣ ਵਾਲੇ ਹੁੰਦੇ ਹਨ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਵਾਲੀ ਗੱਲ ਹੁੰਦੀ ਹੈ। ਪਤੀ ਘਰ ਲੇਟ ਆਇਆ ਹੈ। ਪਤਨੀ ਨੂੰ ਸ਼ੱਕ ਹੋ ਗਿਆ। ਇਹ ਤਾ ਕਿਸੇ ਹੋਰ ਔਰਤ ਕੋਲੋ ਆਇਆ ਹੈ। ਘਰ ਵਿੱਚ ਉਨੀਆਂ ਖਾਣ-ਪੀਣ ਵਾਲੀਆਂ ਸੇਹਿਤਮੰਦ ਚੀਜ਼ਾ ਨਹੀਂ ਹੁੰਦੀਆਂ। ਜਿੰਨੀਆਂ ਜਾਨ ਲੈਣ ਵਾਲੀਆਂ ਚੀਜ਼ਾ ਹਨ। ਕਈ ਐਸੇ ਸਮੇਂ ਆਪਣੇ ਚਾਕੂ ਮਾਰ ਲੈਂਦੀਆ। ਚੂਹੇਇਆਂ ਨੂੰ ਤੇ ਕੱਣਕ ਵਿੱਚ ਪਾਉਣ ਵਾਲੀ ਦੁਵਾਈਆਂ, ਮੱਛਰ ਮਾਰਨ ਦੀ ਦੁਵਾਈਆਂ ਜੋ ਵੀ ਸਆਹ ਖੇਹੁ ਹੱਥ ਲੱਗਾ। ਘੋਲ ਕੇ ਪੀ ਜਾਂਦੀਆਂ ਹਨ। ਐਸੀ ਪਤਨੀ ਨੂੰ ਕੋਈ ਪੁੱਛੇ," ਭਲਾ ਤੇਰੇ ਮਰਨ ਨਾਲ ਉਹ ਪਤੀ ਆਪਣੀਆਂ ਹਰਕਤਾ ਤੋਂ ਹੱਟ ਜਾਵੇਗਾ।
ਕੁੜੀਆਂ ਕਿਹੜਾ ਘੱਟ ਹਨ? ਇਸ਼ਕ ਕੀਤੇ ਹੋਰ ਚਲਦਾ ਹੁੰਦਾ ਹੈ। ਵਿਆਹ ਕਨੇਡਾ ਦੀ ਮੋਹਰ ਲੱਗਾਵਾਉਣ ਲਈ ਕਿਸੇ ਹੋਰ ਮਰਦ ਨੂੰ ਦਾਜ ਦੇ ਕੇ ਕਰਾਉਂਦੀਆਂ ਹਨ। ਐਸੀ ਹਾਲਤ ਵਿੱਚ ਮੁੰਡੇ ਫਾਹਾ ਲਾ ਕੇ ਮਰਦੇ ਹਨ। ਆਏਂ ਤਾਂ ਸੋਚਦੇ ਨਹੀਂ, " ਛੇਤੀ ਨਬੇੜਾ ਹੋ ਗਿਆ। ਐਸੀ ਬਹੂ ਤੋਂ ਕਰਾਉਣਾਂ ਹੀ ਕੀ ਹੈ? ਜੋ ਘਰ ਚਲਾਉਣ ਦੀ ਜਗਾ, ਯਾਰ ਹੁੰਢਾਉਂਦੀ ਹੈ। ਚਾਰ ਦਿਨ ਘਰ ਰਹਿ ਕੇ ਖੇਹੁ ਵਿੱਚ ਮਿਲਾ ਗਈ। ਜੇ ਸਾਰੀ ਉਮਰ ਨਾਲ ਰਹਿੰਦੀ। ਸਾਰੀ ਉਮਰ ਮੂੰਹ ਕਾਲਾ ਕਰਦੀ ਰਹਿੰਦੀ। " ਬਹੁਤੇ ਲੋਕ ਘਰ ਦੀ ਬੰਦੂਕ ਪਸਤੌਲ ਨਾਲ ਮਰਦੇ ਹਨ। ਕਈ ਵਾਰ ਘਰ ਦੀ ਲੜਾਈ ਵਿੱਚ ਤੂੰ-ਤੂੰ, ਮੈਂ-ਮੈ, ਖਿੱਚਾ ਧੂਹੀ, ਲੜਾਈ ਹਟਾਉਂਦਿਆਂ ਹੀ ਘੋੜਾ ਨੱਪਿਆ ਜਾਂਦਾ ਹੈ। ਵੈਸੇ ਵੀ ਧੱਕਾ ਲੱਗੇ, ਬੰਦਾ ਡਿੱਗ ਕੇ ਮਰ ਸਕਦਾ ਹੈ।" ਕਈ ਨੌਜਵਾਨ ਪੜ੍ਹਦੇ ਲਿਖਦੇ ਨਹੀਂ ਹਨ। ਜਦੋਂ ਫੇਲ ਹੋ ਜਾਂਦੇ ਹਨ। ਫਿਰ ਆਪਣੀ ਜਾਨ ਲੈ ਲੈਂਦੇ ਹਨ।
ਕੀ ਮਰ ਜਾਨ ਨਾਲ ਮਰਨ ਵਾਲੇ ਨੂੰ ਕੋਈ ਫੈਇਦਾ ਹੁੰਦਾ ਹੈ? ਨਹੀਂ ਸਗੋਂ ਦੂਜੇ ਬੰਿਦਆਂ ਦਾ ਜੀਣਾਂ ਦੂਬਰ ਕਰ ਜਾਂਦਾ ਹੈ। ਆਪਣੀ ਜਾਨ ਗੁਆ ਕੇ, ਆਪਣੀ ਹੋਂਦ ਛੇਤੀ ਖ਼ਤਮ ਕਰ ਲੈਂਦਾ ਹੈ। ਜਾਇਦਾਦ ਸੰਭਾਂਲਣ ਵਾਲੇ ਆਪਣਾਂ ਕਬਜ਼ਾ ਬਣਾ ਲੈਂਦੇ ਹਨ। ਕਿਸੇ ਦੇ ਮਰਨ ਨਾਲ ਦੂਜੇ ਬੰਦੇ ਨੂੰ ਕੀ ਫ਼ਰਕ ਪੈਂਦਾ ਹੈ? ਸਭ ਆਮ ਵਾਂਗ ਹੀ ਜਿਉਂਦੇ ਰਹਿੰਦੇ ਹਨ। ਕੀ ਤਾਂ ਆਤਮ ਹੱਤਿਆਂ ਕਰਕੇ ਤਾਂ ਮਰਦੇ ਹਨ। ਬਈ ਲੋਕ ਸਾਨੂੰ ਚੇਤੇ ਕਰਕੇ ਰੋਂਦੇ ਰਹਿੱਣਗੇ? ਕਿਸੇ ਕੋਲ ਕਿਸੇ ਦੇ ਰੋਂਣ ਲਈ ਸਮਾਂ ਨਹੀਂ ਹੈ। ਥੋੜਾ ਬਹੁਤ ਸਮਾਂ ਰੋ ਕੇ, ਮਾਂਪੇ ਵੀ ਪੁੱਤਰ ਮਰਨ ਪਿਛੋਂ ਸੰਭਲ ਜਾਂਦੇ ਹਨ। ਬੱਚੇ ਵੀ ਪਲਦੇ ਰਹਿੰਦੇ ਹਨ। ਕੋਈ ਕਿਸੇ ਨਾਲ ਨਹੀਂ ਮਰਦਾ। ਭਾਵੇਂ ਜੀਵਨ ਸਾਥੀ ਮਰਨ ਮਿਟਣ ਦੀਆਂ ਸੌਹਾਂ ਹੀ ਖਾਂਦੇ ਹੋਣ। ਹਰ ਕੋਈ ਆਤਮ ਹੱਤਿਆ ਕਰਨ ਵਾਲੇ ਵਰਗਾ ਮੂਰਖ ਨਹੀਂ ਹੁੰਦਾ। ਐਸੇ ਲੋਕ ਵੀ ਹਨ। ਜੋ 100 ਸਾਲਾਂ ਤੋਂ ਵੀ ਵੱਧ ਜਿਉਂ ਰਹੇ ਹਨ। ਉਨਾਂ ਦੇ ਹੱਥਾਂ ਵਿਚੋਂ ਨਿੱਕੇ ਵੱਡੇ ਅਣਗਿੱਣਤ ਜੀਅ ਮਰ ਚੁੱਕੇ ਹਨ। ਪਰ ਉਹ ਹੋਰ ਜੀਣਾਂ ਚਹੁੰਦੇ ਹਨ। ਮਰ-ਮਰ ਕੇ ਵੀ ਕਈ ਸਾਰੀ ਉਮਰ ਜਿਉਂਦੇ ਹਨ। ਦੂਜਿਆ ਉਤੇ ਮਰਨ ਨਾਲੋਂ, ਅਸੀ ਆਪ ਆਪਣੇ ਲਈ ਜਿਉਣਾਂ ਸਿੱਖੀਏ। ਅਗਰ ਕੋਈ ਕਿਸੇ ਦੇ ਪਿਆਰ ਵਿੱਚ ਧੋਖਾ ਖਾਣ ਕਰਕੇ, ਮਰਨਾਂ ਚਹੁੰਦੇ ਹਨ। ਜਰੂਰੀ ਨਹੀਂ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ। ਉਹ ਤੁਹਾਨੂੰ ਹੀ ਪਿਆਰ ਕਰੇ। ਉਸ ਦੀ ਆਪਣੀ ਜਿੰਦਗੀ ਹੈ। ਉਸ ਨੂੰ ਵੀ ਪੂਰਾ ਹੱਕ ਹੈ। ਉਹ ਜਿਸ ਨੂੰ ਚਾਹੇ ਪਿਆਰ ਕਰੇ। ਇਸ ਗੱਲ ਤੋਂ ਦੁੱਖੀ ਹੋ ਕੇ ਮਰਨਾਂ ਹੈ। ਤਾਂ ਤੁਹਾਡੇ ਮਰਨ ਨਾਲ ਦੁਨੀਆਂ ਮੁਕਣ ਨਹੀਂ ਲੱਗੀ। ਤੁਹਾਡਾ ਪਿਆਰਾ ਆਸ਼ਕੀ ਨਹੀਂ ਛੱਡਣ ਲੱਗਾ। ਇੱਕ ਵਾਰ ਉਸ ਨੂੰ ਭੁੱਲਾ ਕੇ ਜੀਣਾ ਸਿੱਖਿਆ ਜਾ ਸਕਦਾ ਹੈ। ਹੋਰ ਜੀਵਨ ਸਾਥੀ ਵੀ ਮਿਲ ਹੀ ਜਾਂਦਾ ਹੈ। ਦੁਨੀਆ ਬੜੀ ਵਿਸ਼ਾਲ ਹੈ। ਇਸ ਤੋਂ ਚੰਗਾ ਹੋਵੇਗਾ। ਉਸ ਪਿਆਰੇ ਦੇ ਅੱਗੇ ਰਹਿ ਕੇ, ਉਸ ਨੂੰ ਜਿਉਂ ਕੇ ਦਿਖਾਇਆ ਜਾਵੇ। ਬਹੁਤੇ ਲੋਕ ਮੁਕਾਬਲੇ ਦੀ ਭਾਵਨਾ ਨਾਲ ਹੀ ਸਫ਼ਲਤਾ ਪ੍ਰਪਤ ਕਰਦੇ ਹਨ। ਕਿਸੇ ਦੂਜੇ ਬਰਾਬਰ ਦੇ ਨੂੰ ਦੇਖ ਕੇ ਅਸੀਂ ਜੀਣਾਂ ਸਿੱਖ ਜਾਂਦੇ ਹਾਂ। ਕਾਂਮਜ਼ਾਬੀ ਸਾਡੇ ਪੈਰ ਚੁੰਮਦੀ ਹੈ। ਆਪਣੇ-ਆਪ ਮਰਨਾਂ ਜਾਂ ਕਿਸੇ ਨੂੰ ਮਰਨ ਦੀ ਹੱਦ ਤੱਕ ਲੈ ਜਾਂਣਾ ਬੁਝ ਦਿਲੀ ਤੇ ਪਾਪ ਹੈ।

Comments

Popular Posts