ਆਪਣੇ ਪਿਆਰਿਆਂ ਮਰ ਗਿਆ ਨੂੰ ਕਿੰਨਾਂ ਕੁ ਰੋਂਦੇ ਹਾਂ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ।। ਸਾਨੂੰ ਦੂਜਿਆਂ ਦਾ ਹੀ ਫ਼ਿਕਰ ਰਹਿੰਦਾ ਹੈ। ਦੂਜਾ ਬੰਦਾ ਮਸੀਬਤ ਵਿੱਚ ਹੋਵੇ, ਸਾਡਾ ਧਿਆਨ ਉਸ ਉਤੇ ਬਹੁਤ ਛੇਤੀ ਜਾਂਦਾ ਹੈ। ਦੂਜਿਆਂ ਦਾ ਦੁੱਖ ਵੀ ਸਾਨੂੰ ਬੜਾਂ ਹੁੰਦਾ ਹੈ। ਦੂਜਿਆਂ ਲਈ ਰੌਂਦੇ ਵੀ ਬਹੁਤ ਹਾਂ। ਇਹ ਸਭ ਕਿਤੇ ਮਗਰਮੱਛ ਦੇ ਆਸੂਆਂ ਵਾਲਾ ਹਾਲ ਤਾਂ ਨਹੀਂ ਹੈ।। ਘਰ ਕੋਈ ਮੌਤ ਹੋ ਜਾਵੇ, ਉਸ ਨੂੰ ਮਹੀਨੇ ਦੋ ਮਹੀਨੇ ਬਆਦ ਕੋਈ ਚੇਤੇ ਵੀ ਨਹੀਂ ਕਰਦਾ। ਸਾਲ ਹੋਣ ਤੇ ਲੋਕ ਹੀ ਯਾਂਦ ਕਰਾਉਂਦੇ ਹਨ, " ਬਈ ਸਰਾਦ ਨਹੀਂ ਕਰਾਇਆ। " ਮਰੇ ਬੰਦੇ ਵਾਲੇ ਭਾਵੇਂ ਗਾਲਾਂ ਹੀ ਕੱਢੀ ਜਾਣ, " ਕਿਹਦਾ ਨਾਂਮ ਲੈ ਦਿੱਤਾ। ਖ਼ਰਚੇ ਨੂੰ ਥਾਂ ਹੋ ਗਿਆ। ਪਾਠ-ਪੂਜਾ, ਖਾਣੇ ਉਤੇ ਹੀ 20 ਹਜ਼ਾਰ ਲੱਗ ਜਾਣਾ ਹੈ। ਜਿਉਂਦੇ ਤਾਂ ਕੀ ਲੋਕ ਮਰੇ ਦਾ ਵੀ ਖਹਿੜਾ ਨਹੀਂ ਛੱਡਦੇ।" ਅਗਲਆਿਂ ਨੇ ਪੂਰੀਆਂ-ਛੋਲੇ, ਲੱਡੂ-ਜਲੇਬੀਆਂ ਖਾਣੇ ਹੁੰਦੇ ਹਨ। ਆਪਣੇ ਪਿਆਰਿਆਂ ਮਰ ਗਿਆ ਨੂੰ ਕਿੰਨਾਂ ਕੁ ਰੋਂਦੇ ਹਾਂ? ਸਭ ਆਪੇ ਜਾਣਦੇ ਹੋ। ਮਰੇ ਬਾਪੂ ਦਾ ਨਾਂਮ ਘਰ ਵਿੱਚ ਲਿਆ ਨਹੀਂ, ਬੇਬੇ ਕਹਿੰਦੀ ਹੈ," ਵਾਹਿਗੁਰੂ-ਵਾਹਿਗੁਰੂ ਕਿਹਦਾ ਨਾਂ ਲੈਤਾ। ਕੋਈ ਪੁੰਨ ਦਾਨ ਕਰੋਂ। ਨਹੀਂ ਤਾਂ ਭੂਤ ਕਿਸੇ ਹੋਰ ਵਿੱਚ ਬੋਲੇਗਾ। ਮੈਨੂੰ ਵੀ ਦਿਖਾਈ ਦੇ ਕੇ ਗਿਆ ਹੈ। ਸ਼ੁਕਰ ਹੈ ਬੋਲਿਆ ਨਹੀਂ ਸੀ। ਮੁਰਦਾ ਬੋਲੇ ਖੱਪਣ ਪਾੜੇ। ਮੁਰਦਿਆਂ ਤੋਂ ਰੱਬ ਬਚਾਵੇ। ਗੁਆਂਢੀਆਂ ਦੇ ਬੁੱਢੇ ਦਾ ਭੂਤ ਨਿੱਤ ਕਿਸੇ ਨਾਂ ਕਿਸੇ ਵਿੱਚ ਬੋਲਦਾ ਹੈ। ਸਾਰਾ ਟੱਬਰ ਕਮਲਾ ਕਿਤਾ ਪਿਆ ਹੈ।" 1984 ਵਿੱਚ ਬਹੁਤ ਨੁਕਸਾਨ ਹੋਇਆ। ਬਹੁਤ ਜਾਨਾਂ ਗਈਆਂ। ਨਵੰਬਰ ਦੇ ਪਹਿਲੇ ਹਫ਼ਤੇ ਸਿੱਖਾਂ ਦਾ ਹੀ ਕਤਲ ਹੋਇਆ। ਬਹੁਤ ਦੁੱਖ ਦੀ ਗੱਲ ਹੈ। ਦੁੱਖਾ ਨੂੰ ਫੋਲਿਆ ਦਰਦ ਹੁੰਦਾ ਹੈ। ਬਿਪਤਾ ਨੂੰ ਭੁਲਇਆ ਜਾਂਦਾ ਹੈ। ਪਰ ਸਮਝ ਨਹੀਂ ਲੱਗਦੀ। ਜਿਸ ਦਾ ਕੋਈ 1984 ਵਿੱਚ ਮਰਿਆ ਵੀ ਨਹੀਂ, ਉਹ ਹਰ ਸਾਲ ਜਖ਼ਮ ਕਿਉਂ ਉਦੇੜਦੇ ਹਨ। ਇਧਰਾਂ ਗਾਂਧੀ ਮਾਰੀ ਤਾਂ ਵਾਰਾਂ ਗਾਊਂਦੇ ਹਨ। ਬਈ ਬਹੁਤ ਚੰਗਾ ਕੀਤਾ। ਕਿਸੇ ਦੀ ਜਾਨ ਲੈਣੀ ਕਿਧਰ ਦੀ ਸਿਆਣਪ ਹੈ। ਹੋ ਸਕਦਾ ਹੈ। ਹੋਰ ਲੋਕਾਂ ਨੂੰ ਵੀ ਦੂਜੇ ਪਾਸੇ ਬਾਰੇ ਠੀਕ ਲੱਗਦਾ ਹੋਣਾਂ ਹੈ। ਕਈ ਲੋਕ ਬਲੂ ਸਟਾਰ ਵੇਲੇ ਫੌਜ਼ੀਆਂ ਨੂੰ ਬਹਾਦਰ ਕਹਿੰਦੇ ਹਨ। ਕਈ ਲੋਕ ਭਿੰਡਰਾਂ ਵਾਲੇ ਨੂੰ ਬਹਾਦਰ ਕਹਿੰਦੇ ਹਨ। ਜੋ ਉਨਾਂ ਦੇ ਆਪਣੇ ਚੋਲੇ ਵਾਲੇ ਮੋਹਰੀਆਂ ਮੁਤਾਬਕ, " ਨਾਂ ਹੀ ਭਿੰਡਰਾਂ ਵਾਲੇ ਦਰਬਾਰ ਸਾਹਿਬ ਵਿੱਚ ਮਰਿਆ ਹੈ। ਭਿੰਡਰਾਂ ਵਾਲਾ ਮੈਦਾਨ ਛੱਡ ਕੇ ਭੱਜ ਗਿਆ। ਜਾਂ ਕੇ ਪਾਕਸਤਾਨ ਲੁਕ ਗਿਆ। 20 ਸਾਲਾਂ ਬਾਅਦ ਪਤਾ ਨਹੀਂ ਕਿਹੜੇ ਯੁੱਧ ਵਿੱਚ ਸ਼ਹੀਦ ਹੋ ਗਿਆ। 25 ਸਾਲ ਪਹਿਲਾਂ ਜਾਨ ਦੇ ਚੁਕੇ ਬੰਦੇ ਦੀ ਸ਼ਹੀਦੀ ਚੋਲਿਆਂ ਵਾਲਿਆਂ ਨੇ ਮਿੱਟੀ ਵਿੱਚ ਰੋਲ ਦਿੱਤੀ। ਪਰ ਲੋਕ ਜਾਣਦੇ ਹਨ। ਉਹ ਇੱਕ ਦਲੇਰ ਜਰਨੈਲ ਸੀ। ਗੱਲ ਕੀ ਹੈ? ਲੋਕ ਗੱਲ ਨੂੰ ਹੋਰ ਉਲਝਾਂਉਣਾਂ ਕਿਉਂ ਚਹੁੰਦੇ ਹਨ? ਦੂਜਿਆਂ ਦੀ ਜਿੰਦਗੀ ਵਿੱਚ ਚੱਕ-ਧੱਰ ਕਰਕੇ ਬੜਾਂ ਮਜ਼ਾ ਆਉਂਦਾ ਹੈ। ਸੁਆਦ ਹੀ ਨਹੀਂ ਆਉਂਦਾ। ਜਿੰਨਾਂ ਚਿਰ ਹੱਸਦੇ ਬੰਦੇ ਨੂੰ ਰੋਆਇਆ, ਮਰਵਾਇਆ ਨਾਂ ਜਾਵੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਜੋ ਸਿੱਖ ਹਨ। ਉਹ ਬਦਲੇ ਦੀ ਭਾਵਨਾਂ ਨਹੀਂ ਰੱਖਦੇ। ਦੁੱਖ-ਸੁੱਖ, ਜਨਮ-ਮੌਤ ਕਰਮਾਂ ਦੀ ਖੇਡ ਹੈ। ਉਧਾਰ ਕੀਤਾ ਹੋਇਆ। ਸਾਨੂੰ ਮੋੜਨਾਂ ਪੈ ਰਿਹਾ ਹੈ। ਦੁੱਖ ਵਿੱਚ ਤਾ ਆਪਣੇ ਵੀ ਨੇੜੇ ਨਹੀਂ ਲੱਗਦੇ। ਜਾਨ ਤੇ ਭੁਗਤਣਾਂ ਪੈਂਦਾ ਹੈ। ਲੋਕ ਤਮਾਸ਼ਾਂ ਦੇਖਣ ਵਾਲੇ ਹੁੰਦੇ ਹਨ।
ਸੁਖ ਮੈ ਬਹੁ ਸੰਗੀਭਏ ਦੁਖ ਮੈਸੰਗਿ ਨ ਕੋਇ॥ ਕਹੁ ਨਾਨਕਹਰਿ ਭਜੁ ਮਨਾਅੰਤਿ ਸਹਾਈ ਹੋਇ॥੩੨॥ ਜਨਮਜਨਮ ਭਰਮਤ ਫਿਰਿਓਮਿਟਿਓ ਨ ਜਮਕੋ ਤ੍ਰਾਸੁ ॥ਕਹੁ ਨਾਨਕ ਹਰਿਭਜੁ ਮਨਾ ਨਿਰਭੈਪਾਵਹਿ ਬਾਸੁ ॥੩੩॥ਜਤਨ ਬਹੁਤੁ ਮੈਕਰਿ ਰਹਿਓ ਮਿਟਿਓਨ ਮਨ ਕੋਮਾਨੁ ॥ ਦੁਰਮਤਿਸਿਉ ਨਾਨਕ ਫਧਿਓਰਾਖਿ ਲੇਹੁ ਭਗਵਾਨ॥੩੪॥
1984 ਦੇ ਦੰਗਿਆ ਵਿੱਚ ਬਹੁਤ ਨੁਕਸਾਨ ਹੋਇਆ ਹੈ। ਪਰ ਉਨਾਂ ਦੇ ਪਰਵਾਰ ਸਭ ਕੁੱਝ ਭੁੱਲ ਕੇ ਜਿਉਣ ਦਾ ਜਤਨ ਕਰ ਰਹੇ ਹਨ। ਇਸ ਵਾਰ ਵੀ ਮੈਂ ਭਾਰਤ ਗਈ ਤਾਂ ਹਰ ਵਾਰ ਦੀ ਤਰਾਂ 25 ਪਰਵਾਰਾਂ ਨੂੰ ਮਿਲ ਕੇ ਆਈ ਹਾਂ। ਕਿਸੇ ਨੂੰ ਚਿੱਤ-ਚੇਤੇ ਵੀ ਨਹੀ ਹੈ। ਸਭ ਠੀਕ ਠਾਕ ਵਸਦੇ ਹਨ। ਮਸਾ ਤਾਂ ਉਨਾਂ ਨੇ ਆਪਣੀ ਜਿੰਦਗੀ ਨੂੰ ਸੰਭਾਂਲਿਆ ਹੈ। ਜੀਣਾਂ ਸਿੱਖਿਆ ਹੈ। ਆਪਣੇ ਬੱਚੇ ਔਖਾ ਸਮਾਂ ਕੱਢ ਕੇ ਪਾਲ਼ੇ ਹਨ। ਉਹ ਦੁਆਰਾ ਉਹੀ ਸੰਨਤਾਪ ਹੁੰਢਾਂਉਣਾ ਨਹੀਂ ਚਹੁੰਦੇ। ਉਹ ਹੋਰ ਬਰਦਾਸਤ ਨਹੀਂ ਕਰ ਸਕਦੇ, ਕਿ ਉਨਾਂ ਕਰਕੇ ਸਮਾਜ ਵਿੱਚ ਹੋਰ ਉਥਲ-ਪੁਥਲ ਹੋਵੇ। ਹੋਰ ਦੰਗੇ ਹੋਣ। ਜਿਸ ਦਾ ਮੁੰਡਾ ਗਲ਼ ਦਿੱਲੀ ਵਿੱਚ ਟੈਇਰ ਪਾ ਕੇ ਮਾਂ-ਪਿਉ ਦੀਆਂ ਅੱਖਾਂ ਮੂਹਰੇ ਜਾਲਿਆ ਸੀ। ਉਨਾਂ ਨੇ ਦੱਸਿਆ ਇਸੇ ਸਾਲ ਬਾਦਲ ਨੇ 4 ਲੱਖ ਰੁਪਏ ਤੇ ਘਰ ਲੁਧਿਆਣੇ ਵਿੱਚ ਦਿੱਤਾ ਹੈ। ਜਿਸ ਦਾ ਪਤੀ ਟੱਰਕ ਵਿੱਚ ਸਣੇ ਟੱਰਕ ਜਾਲ ਦਿੱਤਾ ਸੀ। ਉਹ ਵੀ ਲੁਧਿਆਣੇ ਹੀ ਰਹਿ ਰਹੇ ਹਨ। ਜਿਸ ਦਾ ਸਾਰਾ ਘਰ ਦਿੱਲੀ ਵਿੱਚ ਜਲ ਗਿਆ ਸੀ। ਮੁੰਡੇ ਨੂੰ ਤੇ ਆਪ ਨੂੰ ਔਰਤ ਬਣਾ ਕੇ ਹੋਰ ਤਿੰਨ ਘਰ ਦੀਆ ਔਰਤਾਂ ਸਮੇਤ ਉਥੋਂ ਰੇਲ ਵਿੱਚ ਬੈਠ ਕੇ ਨਵੰਬਰ ਪਹਿਲੀ ਨੂੰ ਖਾਲੀ ਹੱਥ ਪਿੰਡ ਆ ਗਏ ਸੀ। ਉਹ ਵੀ ਅੱਜ ਰੱਬ ਦਾ ਸ਼ੁਕਰ ਕਰਦੇ ਹਨ। ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ। ਅਸੀਂ ਸਾਰੇ ਹੈਰਾਨ ਹੋ ਗਏ। ਜਿੰਨਾਂ ਨੇ ਨੇੜੇ ਤੋਂ ਮੌਤ ਦੇਖੀ ਹੈ। ਆਪਣੇ ਮਰਦੇ ਦੇਖੇ ਹਨ। ਉਹ ਮਾਨਸਕਿ ਤੋਰ ਤੇ ਕਿੰਨੇ ਸ਼ਾਂਤ ਹਨ। ਐਸੇ ਬਹੁਤ ਪਰਵਾਰ ਹਨ।
ਜਿਹਿ
ਬਿਖਿਆ ਸਗਲੀ ਤਜੀਲੀਓ ਭੇਖ ਬੈਰਾਗ॥ ਕਹੁ ਨਾਨਕਸੁਨੁ ਰੇ ਮਨਾਤਿਹ ਨਰ ਮਾਥੈਭਾਗੁ ॥੧੭॥ਜਿਹਿ ਮਾਇਆ ਮਮਤਾਤਜੀ ਸਭ ਤੇਭਇਓ ਉਦਾਸੁ ॥ਕਹੁ ਨਾਨਕ ਸੁਨੁਰੇ ਮਨਾ ਤਿਹਘਟਿ ਬ੍ਰਹਮ ਨਿਵਾਸੁ॥੧੮॥ ਜਿਹਿਪ੍ਰਾਨੀ ਹਉਮੈ ਤਜੀਕਰਤਾ ਰਾਮੁ ਪਛਾਨਿ॥ ਕਹੁ ਨਾਨਕਵਹੁ ਮੁਕਤਿ ਨਰੁਇਹ ਮਨ ਸਾਚੀਮਾਨੁ ॥੧੯॥
ਸਗੋਂ ਜਦੋਂ ਅਸੀਂ ਇੰਨਾਂ ਨਾਲ 1984 ਦੇ ਮਰਿਆਂ ਦੀ ਗੱਲ ਸ਼ੁਰੂ ਕਰਦੇ ਸੀ। ਕੁੱਝ ਤਲਖੀ ਜਿਹੀ ਮਹਿਸੂਸ ਕਰਦੇ ਸਨ। ਜਿਵੇਂ ਗਲ਼ਤ ਸਮੇਂ ਗਲ਼ਤ ਗੱਲ ਕਰ ਦਿੱਤੀ ਹੋਵੇ। ਪੈਸਿਆ ਤੇ ਘਰਾਂ ਦੀਆਂ ਗੱਲਾਂ ਵੱਧ ਕਰ ਰਹੇ ਸਨ। ਮਰੇ ਬੰਦੇ ਦੇ ਗੁਣ ਕਿਸੇ ਨੇ ਵੀ ਚੇਤੇ ਨਹੀਂ ਕੀਤੇ। ਜਿਵੇਂ ਸਾਡੇ ਕਨੇਡਾ ਵਾਲੇ ਵੀ ਇੰਸ਼ੋਰੇਂਸ ਆਪਣੇ ਸਕੇ ਮਰੇ ਨਾਲੋਂ ਇੰਸ਼ੋਰੇਂਸ ਦੀ ਜਿਆਦਾ ਫ਼ਿਕਰ ਕਰਦੇ ਹਨ। ਲੋਕ ਰਿਸ਼ਤੇਦਾਰ ਪੁੱਛਦੇ ਫਿਰਦੇ ਹਨ, " ਲਈਫ਼ ਦੇ ਪੈਸੇ ਕਿਵੇ ਮਿਲਣਗੇ? ਕਿਤੇ ਕੋਈ ਦਿਕਤ ਨਾਂ ਆ ਜਾਵੇ? ਕਿਤੇ ਪੈਸੇ ਮਿਲਣ ਨੂੰ ਬਹੁਤਾ ਸਮਾਂ ਨਾਂ ਲੱਗ ਜਾਵੇ? ਤੱਤੇ ਘਾਹ ਨਿਪਟਾਰਾ ਕਰਾ ਲਵੋਂ ਨਹੀਂ ਤਾਂ ਇੰਸ਼ੋਰੇਂਸ ਵਾਲੇ ਪੁੱਛ ਗਿੱਛ ਬੜੀ ਕਰਦੇ ਹਨ। " ਅਫਸੋਸ ਨੂੰ ਗਏ, ਲੋਕ ਵੀ ਇਹੀ ਪੁੱਛਦੇ ਹਨ, " ਸੁੱਖ ਨਾਲ ਚੰਗੇ ਕਰਮਾਂ ਨੂੰ ਬੰਦੇ ਦੀ ਇੰਸ਼ੋਰੇਂਸ ਹੋਣੀ ਹੀ ਹੈ। ਨਹੀਂ ਬੱਚੇ ਕੀ ਖਾਂਦੇ? ਕੱਲਾ ਇਨਸਾਨ ਜੋਬ ਤੇ ਜਾਊ ਜਾਂ ਬੱਚੇ ਸੰਭਾਂਲੂਗਾ? ਘਰ ਦੀ ਵੀ ਇੰਸ਼ੋਰੇਂਸ ਕਰਾਈ ਹੋਣੀ ਹੈ। ਕਿਸ਼ਤਾਂ ਦਾ ਸਿਆਪਾ ਮੁੱਕਾ। ਦਾਲ ਰੋਟੀ ਵਦੀਆਂ ਚੱਲੀ ਜਾਵੇਗੀ। ਜੋਬ ਕਰਨ ਦੀ ਵੀ ਲੋੜ ਨਹੀਂ। ਹੁਣ ਐਸ਼ ਕਰੀ ਚੱਲੀ।" ਅੱਗਲੇ ਦਾ ਬੰਦਾ ਕੋਲੋ ਚਲਾ ਗਿਆ। ਲੋਕਾਂ ਨੂੰ ਮਰੇ ਬੰਦੇ ਦੇ ਮਿਲੇ ਇੰਸ਼ੋਰੇਂਸ ਦੇ ਪੈਸੇ ਸੰਭਾਂਲਣ ਦਾ ਫ਼ਿਰ ਲੱਗਾ ਹੁੰਦਾ ਹੈ। ਉਸ ਨੇ ਚਾਹੇ ਇੰਸ਼ੋਰੇਂਸ ਕਰਾਈ ਵੀ ਨਾਂ ਹੋਵੇ। ਕਈਆਂ ਦੀ ਦਾਲ-ਰੋਟੀ ਹੀ ਮਸਾ ਚਲਦੀ ਹੈ। ਫ਼ਜੂਲ ਖ਼ਰਚੇ ਬਹੁਤ ਸਹੇੜੇ ਹੁੰਦੇ ਹਨ। ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ।।
ਮੂਹਰਲੇ ਕੱਚੇ-ਪਿਲੇ ਲੀਡਰ ਜੋ ਸਤਾ ਵਿੱਚ ਨਾਂ ਤਾਂ ਹੁਣ ਹਨ। ਨਾਂ ਹੀ ਸਾਰੀ ਜਿੰਦਗੀ ਹੋ ਸਕਦੇ ਹਨ। ਪਾਣੀ ਵਿੱਚ ਮਧਾਣੀ ਪਾਉਣ ਵਾਲੇ ਹਨ। ਜੋ ਹਰ ਬਾਰੀ ਗੱਲ ਖਿੰਡਾ ਕੇ ਬੈਠ ਜਾਂਦੇ ਹਨ। ਹੋਰ ਕੰਮ ਬਹੁਤ ਕਰਨ ਵਾਲੇ ਹਨ। ਰਿਸ਼ਵਤ ਜ਼ੋਰਾ ਉਪਰ ਦੇ, ਲੈ ਹੁੰਦੀ ਹੈ। ਫੋਰਨਰ ਲੋਕਾਂ ਦੀਆ ਇੱਜ਼ਤਾਂ ਨਾਲ ਦੋ-ਚਾਰ ਮਹੀਨੇ ਖੇਡ ਕੇ ਭਾਰਤ ਵਿਚੋਂ ਬਾਹਰ ਆ ਜਾਂਦੇ ਹਨ। ਦਾਜ ਕਰਕੇ ਬਹੂਆਂ ਮਾਰੀ ਜਾਂਦੇ ਹਨ। ਭ੍ਰਰੂਣ ਹੱਤਿਆ ਹੋ ਰਹੀ ਹੈ। ਗਰੀਬ ਭੁੱਖ ਨਾਲ ਮਰਦੇ ਹਨ। ਬਗੈਰ ਛੱਤ ਤੋਂ ਰਹਿੰਦੇ ਹਨ। ਜੋ ਅੱਜ ਚੱਲ ਰਿਹਾ ਹੈ। ਉਸ ਦਾ ਫ਼ਿਕਰ ਨਹੀਂ ਹੈ। ਸਗੋਂ ਜੋ ਮਰ ਚੁੱਕੇ ਹਨ। ਕਤਲ ਕਰਨ ਵਾਲੇ ਵੀ ਮਰ ਮੁੱਕ ਗਏ ਹਨ। ਲੜਾਈ ਕਿਸ ਨਾਲ ਹੈ? ਹਰ ਬੰਦਾ ਆਪਣਾਂ ਨਾਂਮ ਕਮਾਂਉਣਾਂ ਚਹੁੰਦਾ ਹੈ। ਕਿਵੇਂ ਵੀ ਹੋਵੇ? ਚਾਹੇ ਹੋਰ ਬੰਦੇ ਹੀ ਮਰਵਾਉਣੇ ਪੈਣ। ਐਸੇ ਲੋਕਾਂ ਨੂੰ ਜਖ਼ਮਾਂ ਉਤੇ ਲੂਣ ਛਿੜਕਣ ਦੀ ਬਜਾਏ, ਚੁੱਪ ਰਹਿ ਕੇ ਸਮਾਜ ਵਿੱਚ ਸ਼ਾਂਤੀ ਰਹਿੱਣ ਦੇਣੀ ਚਾਹੀਦੀ ਹੈ। ਨਾਂ ਕੇ ਲੋਕਾਂ ਨੂੰ ਭੜਕਾਊ ਬਿਆਨ ਦੇ ਕੇ ਇੱਕ ਦੂਜੇ ਨਾਲ ਭਿੜਾਇਆ ਜਾਵੇ। ਬਹੁਤੇ ਬਾਹਰਲੇ ਦੇਸ਼ਾਂ ਵਿੱਚੋਂ ਭੜਕਾਊ ਬਿਆਨ ਬਾਜੀ ਕਰ ਰਹੇ ਹਨ। ਦੂਜੇ ਦੀ ਮੋਡੇ ਉਤੇ ਬਦੂਕ ਰੱਖ ਕੇ ਚਲਾਉਂਦੇ ਹਨ। ਹੋਰ ਲੋਕ ਮਰਨਗੇ ਤਾਂ ਇੰਨਾਂ ਦੇ ਬਿਆਨ ਹੋਰ ਗਰਮ ਹੋ ਜਾਣਗੇ।

ਸੁਖੁ ਦੁਖੁ ਜਿਹ ਪਰਸੈਨਹੀ ਲੋਭੁ ਮੋਹੁਅਭਿਮਾਨੁ ॥ ਕਹੁਨਾਨਕ ਸੁਨੁ ਰੇਮਨਾ ਸੋ ਮੂਰਤਿਭਗਵਾਨ ॥੧੩॥ਉਸਤਤਿ ਨਿੰਦਿਆ ਨਾਹਿਜਿਹਿ ਕੰਚਨ ਲੋਹਸਮਾਨਿ ॥ ਕਹੁਨਾਨਕ ਸੁਨਿ ਰੇਮਨਾ ਮੁਕਤਿ ਤਾਹਿਤੈ ਜਾਨਿ ॥੧੪॥ਹਰਖੁ ਸੋਗੁ ਜਾਕੈ ਨਹੀ ਬੈਰੀਮੀਤ ਸਮਾਨਿ ॥ਕਹੁ ਨਾਨਕ ਸੁਨਿਰੇ ਮਨਾ ਮੁਕਤਿਤਾਹਿ ਤੈ ਜਾਨਿ॥੧੫॥ ਭੈਕਾਹੂ ਕਉ ਦੇਤਨਹਿ ਨਹਿ ਭੈਮਾਨਤ ਆਨ ॥ਕਹੁ ਨਾਨਕ ਸੁਨਿਰੇ ਮਨਾ ਗਿਆਨੀਤਾਹਿ ਬਖਾਨਿ ॥੧੬॥{ਪੰਨਾ 1427}
Comments
Post a Comment