ਭਾਰਤ ਸਰਕਾਰ ਨੇ ਪੰਜਾਬ ਪੁਲੀਸ ਜੰਨਤਾਂ ਕੁੱਟਣ, ਗਾਲ਼ਾਂ ਕੱਢਣ, ਡਰਾਊਣ-ਧਮਕਾਉਣ , ਲੁੱਟਾਂ ਖੋਹਾਂ ਕਰਨ ਨੂੰ ਰੱਖੀ ਹੈ |
ਭਾਰਤ ਵਿੱਚ ਪੰਜਾਬ ਪੁਲੀਸ ਦੀ ਅੱਧੀ ਤੋਂ ਵੱਧ ਭਰਤੀ ਪੰਜਾਬੀਆਂ ਦੀ ਹੈ। ਪਰ ਕੋਈ ਪੰਜਾਬੀਆਂ ਵਾ਼ਲੀ ਸੂਰਮਤਾਂ, ਇੰਨਾਂ ਵਿੱਚ ਨਹੀਂ ਦਿਸਦੀ। ਸਗੋਂ ਭੁੱਖੇ ਜੰਗਲੀ ਬਗਿਆੜ ਲੱਗਦੇ ਹਨ। ਬਹੁਤੇ ਤਾਂ ਆਪ ਸ਼ਰਾਬ ਦੀਆਂ ਭੱਠੀਆਂ ਲਗਵਾਉਂਦੇ ਹਨ। ਸ਼ਰਾਬ ਆਪ ਪੀਂਦੇ ਹਨ। ਤੇ ਵੇਚਣ ਦੀ ਖੁੱਲ ਦਿੰਦੇ ਹਨ। ਜੋ ਸਿੱਖਾਂ ਦੇ ਮੁੰਡੇ ਹਨ। ਪੱਗਾ ਵੀ ਬੰਨੀਆਂ ਹੋਈਆਂ ਹਨ। ਜੋ ਪੱਗਾ ਬੰਨੀਆਂ ਗੁਰੂ ਗੋਬਿੰਦ ਸਿੰਘ ਦੀ ਯਾਦ ਦੁਵਾਉਂਦੀਆਂ ਹਨ। ਸਾਧਾਂ ਦੇ ਭੇਸ ਵਿੱਚ ਡਕੈਤ ਹਨ। ਇਹ ਤਾਂ ਬੰਦਾ ਮਾਰ ਕੇ ਖਪਾ ਦਿੰਦੇ ਹਨ। ਇੰਨਾਂ ਲਇ ਕੋਈ ਸਜ਼ਾ ਨਹੀਨ ਹੈ। ਕਨੂੰਨ ਦੇ ਗੁੰਡੇ ਪਾਲੇ ਹੋਏ ਹਨ। ਪੁਲੀਸ ਵਾਲੇ ਕਿਸੇ ਦੇਸ਼ ਦੀ ਫੋਜ਼ ਤੋਂ ਘੱਟ ਨਹੀਂ ਹੁੰਦੇ। ਲੋੜ ਪੈਣ ਤੇ ਦੂਜੇ ਦੇਸ਼ਾਂ ਵਿਚ ਜਾ ਕੇ ਵੀ ਗਰੀਬਾ ਮੁਜ਼ਲੁਮਾਂ ਦੀ ਵੀ ਰਾਖੀ ਕਰਦੇ ਹਨ। ਸਾਡੇ ਗੁਰੂਆ ਨੇ ਵੀ ਇਹੀ ਸਿਖਾਇਆ ਹੈ। ਪਰ ਇਹ ਤਾ ਸਾਰੇ ਭੁੱਖੇ ਭੇੜੀਏ ਲਗਦੇ ਹਨ। ਪੁਲੀਸ ਵਾਲੇ ਹੱਲ਼ਕੇ ਕੁੱਤੇ ਵਾਂਗ ਜੰਨਤਾਂ ਨੂੰ ਖਾਣ ਨੂੰ ਫਿਰਦੇ ਹਨ। ਲੁੱਟਾਂ ਖੋਹਾਂ ਕਰਦੇ ਹਨ। ਕਾਲੇ, ਖ਼ਾਖ਼ੀ, ਚਿੱਟੇ ਕੱਛਿਆਂ ਵਾਲੇ ਸਭ ਲੋਕਾਂ ਨੂੰ ਲੁੱਟ ਕੇ ਖਾਂਦੇ ਹਨ। ਥਾਂ-ਥਾਂ ਨਾਕੇ ਡੇਰੇ ਲਾਈ ਬੈਠੇ ਹਨ। ਸ਼ਰੇਅਮ ਜੰਨਤਾ ਨੂੰ ਲੁੱਟ ਰਹੇ ਹਨ। ਸਰਕਾਰ ਮਚਲੀ ਹੋਈ ਬੈਠੀ ਤਮਾਸ਼ਾਂ ਦੇਖਦੀ ਹੈ। ਇਹ ਕਿਸੇ ਦੇ ਘਰ ਨੂੰ ਫੂਕ ਦਿੰਦੇ ਹਨ। ਸੁਣਾਈ ਕਿਥੇ ਹੋ ਸਕਦੀ ਹੈ? ਕਿਸੇ ਦੀ ਧੀ-ਭੈਣ ਪੁਲੀਸ ਵਾਲੇ ਦੇ ਬਲਾਤਕਾਰ ਕਰਕੇ ਮਰ ਜਾਂਦੀ ਹੈ। ਪੰਜਾਬ ਵਿੱਚ ਕਿਸੇ ਦੇ ਘਰ ਅੰਦਰ ਜਾਂਦੇ ਹਨ। ਕਹਿੰਦੇ ਹਨ," ਕੀਮਤੀ ਸਮਾਨ ਸੰਭਾਂਲ ਲਵੋਂ। ਬਈ ਅਸੀਂ ਲੈਣੀ ਹੈ ਤਲਾਸ਼ੀ, ਫਿਰ ਨਾਂ ਕਹਿੱਣਾਂ ਕੁੱਝ ਏਧਰ-ਉਧਰ ਹੋ ਗਿਆ। " ਅੱਗਲਾਂ ਅਜੇ ਸਮਾਨ ਗਹਿਣੇ ਇੱਕਠੇ ਹੀ ਕਰਕੇ ਹੱਟਦਾ ਹੈ। ਇਹ ਸਭ ਫੜ ਕੇ ਡੰਡੀ ਪੈਂਦੇ ਹਨ। ਪੰਜਾਬ ਪੁਲੀਸ ਨੇ ਰਾਤ ਪ੍ਰਭਾਤ ਨੂੰ ਆਪਣੇ ਪੰਜਾਬੀਆਂ ਨੂੰ ਜਾਨ-ਮਾਲ ਪੱਖੋਂ ਹੀ ਖੂਬ ਲੁੱਟਿਆ ਹੈ। ਫੇਸ ਬੁੱਕ ਉਤੇ ਇੱਕ ਮੂਵੀ ਲੱਗੀ ਹੋਈ ਸੀ। ਪੰਜਾਬ ਪੁਲੀਸ ਦੇ ਵੱਡੇ ਅਫ਼ਸਰ ਉਨਾਂ ਤੋਂ ਵੀ ਜਿਆਦਾ ਵਿਗੜੇ ਹੋਏ ਹਨ। ਜੋ ਆਪ ਕੋਲ ਖੜ੍ਹ ਕੇ ਪੰਜਾਬ ਪੁਲੀਸ ਤੋਂ ਜੰਨਤਾਂ ਨੂੰ ਕੁੱਟਵਾਦੇ, ਗਾਲ਼ਾਂ ਕੱਢਾਉਂਦੇ, ਡਰਵਾਉਂਦੇ, ਲੁੱਟਾਂ-ਖੋਹਾਂ ਕਰਵਾਉਂਦੇ ਹਨ। ਵੱਡੇ ਅਫ਼ਸਰ ਕਹਿੱਣਾ ਸੀ," ਲੋਕਾਂ ਨੇ ਪੁਲੀਸ ਵਾਲੇ ਪਹਿਲਾਂ ਕੁੱਟੇ ਹਨ। ਤਾਂ ਅਸੀਂ ਪਿੰਡ ਵਾਲੇ ਭੱਜਾ-ਭੱਜਾ ਕੇ ਕੁੱਟੇ ਹਨ। " ਉਸ ਫਿਲਮ ਵਿਚ ਪੰਜਾਬ ਕਿਸੇ ਪੁਲੀਸ ਵਾਲੇ ਦੇ ਕੱਪੜੇ ਪਾਟੇ ਨਹੀਂ ਦਿੱਸੇ। ਪੰਜਾਬ ਪੁਲੀਸ ਨੇ ਜੰਨਤਾਂ ਨੂੰ ਧੀਆਂ-ਭੈਣਾਂ, ਬੱਚਿਆਂ, ਮਰਦਾ ਦਾ ਕੀ ਹਾਲ ਕਰ ਦਿੱਤਾ ਹੈ? ਜੰਨਤਾਂ ਪੰਜਾਬ ਪੁਲੀਸ ਦੀ ਕੁੱਟ ਤੋਂ ਡਰਦੀ ਮੂਹਰੇ ਭੱਜੀ ਫਿਰਦੀ ਹੈ। ਪੰਜਾਬ ਪੁਲੀਸ ਵਾਲੇ ਡਾਂਗਾਂ ਚੱਕੀ ਪਿੰਡ ਦੇ ਲੋਕਾਂ ਦੇ ਮਗਰ ਕੰਧਾਂ-ਕੋਠੇ ਟੱਪਦੇ ਭੱਜੇ ਫਿਰਦੇ ਹਨ। ਬਿਲਕੁਲ ਪੰਜਾਬੀ ਫਿਲਮ ਦਾ ਸੀਨ ਲੱਗਦਾ ਹੈ। ਪੰਜਾਬੀ ਫਿਲਮ ਵਾਲੇ ਵੀ ਉਹੀ ਦਿਖਾਉਂਦੇ ਹਨ। ਜੋ ਇਹ ਕਰਤੂਤਾਂ ਕਰਦੇ ਹਨ। ਜਿਵੇਂ ਕਮਾਦ ਵਿਚੋਂ ਸ਼ਿਕਾਰੀ ਸ਼ੈਹਾ ਲੱਭਦੇ ਹਨ।
ਭਾਰਤ ਸਰਕਾਰ ਨੇ ਪੰਜਾਬ ਪੁਲੀਸ ਜੰਨਤਾਂ ਨੂੰ ਕੁੱਟਣ ਗਾਲ਼ਾਂ ਕੱਢਣ, ਡਰਾਣਉ-ਧਮਕਾਉਣ , ਲੁੱਟਾਂ ਖੋਹਾਂ ਕਰਨ ਨੂੰ ਰੱਖੀ ਹੈ। ਪੁਲੀਸ ਵਾਲੇ ਕਨੂੰਨ ਦੇ ਰਾਖੇ ਘੱਟ ਚੋਰ ਲੁੱਟੇਰੇ ਵੱਧ ਲੱਗਦੇ ਹਨ। ਸ਼ਰੀਫ ਬੰਦੇ ਦੀ ਥਾਣੇ ਗਏ ਦੀ ਰਿਪੋਰਟ ਨਹੀਂ ਲਿਖਦੇ। ਕੋਈ ਸ਼ਰੀਫ਼ ਘਰ ਦੀ ਔਰਤ ਥਾਣੇ ਜਾ ਨਹੀਂ ਸਕਦੀ। ਅੰਦਰ ਇਹ ਇੱਜ਼ਤਾਂ ਲੁੱਟਦੇ ਹਨ। ਬਾਹਰ ਲੋਕੀ ਗੱਲਾਂ ਬਣਾਉਂਦੇ ਹਨ। ਥਾਣੇ ਵਿਚੋਂ ਜੋਂ ਔਰਤਾਂ ਹੋ ਕੇ ਆਉਂਦੀਆਂ ਹਨ। ਉਹ ਮਰ ਜਾਂਦੀਆਂ ਹਨ। ਕੋਈ ਰੱਸੇ ਨਾਲ ਫਾਹਾ ਲੈ ਲੈਂਦੀ ਹੈ। ਜਾਂ ਫਿਰ ਖੂਹ ਟੋਬੇ ਪੈ ਕੇ ਮਰ ਜਾਂਦੀ ਹੈ। ਥਾਣੇ ਜਾ ਕੇ ਤਾਂ ਆਪਣਾਂ-ਆਪ ਸੁਰਖਿੱਤ ਲੱਗਣਾਂ ਚਾਹੀਦਾ ਹੈ। ਜਾਨ-ਆਨ-ਮਾਲ ਦੀ ਰਾਖੀ ਕਰਨ ਵਾਲੇ ਪੁਲੀਸ ਵਾਲੇ ਕਨੂੰਨ ਦੇ ਰਾਖੇ ਜਿਉਂ ਉਥੇ ਬੈਠੇ ਹਨ। ਇੰਨਾਂ ਦੀ ਜਾੜ ਥੇਲੇ ਕੋਈ ਆ ਜਾਵੇ, ਸੁੱਕਾ ਨਹੀਂ ਜਾਣ ਦਿੰਦੇ। ਬੰਦੇ ਨੂੰ ਕੰਮ ਯੋਗਾ ਨਹੀਂ ਛੱਡਦੇ। ਘੋਟਨਾਂ ਲਾ ਕੇ ਚੱਡੇ ਪਾੜ ਦਿੰਦੇ ਹਨ। ਜੰਨਤਾ ਦੇ ਰਾਖੇ ਇਹ ਹਨ। ਅੱਗਲੇ ਨੂੰ ਅਪਹਾਜ਼ ਕਰਕੇ ਤੋਰਦੇ ਹਨ। ਨਾਲੇ ਸੁਣਿਆ ਹੈ," ਔਰਤਾਂ ਨਾਲ ਤਾਂ ਹੈ ਹੀ, ਬੰਦਿਆਂ ਨਾਲ ਵੀ ਇਹ ਕੁਕਰਮ ਵੀ ਕਰਦੇ ਹਨ। " ਕੋਈ ਹੀ 2% ਹੀ ਇਮਾਨਦਾਨ ਹੋ ਸਕਦੇ ਹਨ। ਪਰ ਉਹ ਵੀ ਉਮੀਦ ਨਹੀਂ ਦਿਸਦੀ।
ਪੁਲੀਸ ਵਾਲੇ ਹੀ ਪਬਲਿਕ ਦੀਆਂ ਔਰਤਾਂ ਨੂੰ ਕੁੱਟੀ ਜਾਂਦੇ ਹਨ। ਬੇਗਾਨੀ ਔਰਤ ਉਤੇ ਹੱਥ ਚੱਕਣ ਵਾਲੇ ਨੂੰ ਜੰਨਤਾਂ ਨੂੰ ਹੀ ਬਗੈਰ ਕਨੂੰਨ ਤੋਂ ਆਪ ਹੀ ਸੋਚਣਾ ਚਹੀਦਾ ਹੈ। ਕਿ ਐਸੇ ਪੁਲੀਸ ਵਾਲਿਆਂ ਲਈ ਕੀ ਕੀਤਾ ਜਾਵੇ? ਪੁਲੀਸ ਵਾਲੇ ਸਾਡੇ ਵਿਚੋਂ ਸਾਡੇ ਵਰਗੇ ਹੀ ਹੁੰਦੇ ਹਨ। ਇਹ ਕੋਈ ਜਿਨ ਜਮਦੂਤ ਅਕਾਸ਼ੋ ਉਤਰੇ ਨਹੀਂ ਹੁੰਦੇ। ਜਿੰਨਾਂ ਨੂੰ ਦੇਖ ਕੇ ਪਤਲੂਨ ਗਿੱਲੀ ਹੋ ਜਾਵੇ। ਲੋਕ ਇੰਨਾਂ ਤੋਂ ਮਾਰ ਖਾਂਦੇ ਕਿਉਂ ਹਨ? ਠੀਕ ਹੈ ਅਗਰ ਤੁਸੀਂ ਇੰਨਾ ਪੁਲੀਸ ਵਾਲਿਆਂ ਦੇ ਧੱਕੇ ਚੜ੍ਹ ਵੀ ਗਏ ਹੋ। ਕੀ ਇੱਕ-ਇੱਕ, ਕੱਲੇ-ਕੱਲੇ ਕਿਤੇ ਟੱਕਰ ਨਹੀਂ ਸਕਦੇ? ਟੱਕਰ ਹੋਣ ਟਾਕਰਾਂ ਕਰ ਦਿਆ ਕਰੋਂ। ਜੰਨਤਾਂ ਪੁਲੀਸ ਵਾਲਿਆਂ ਤੋਂ ਸਹਿਕੀ ਪਈ ਹੈ। ਦੂਰੋਂ ਦੇਖ ਕੇ ਹੀ ਬੰਦਾ ਪਾਸਾ ਵੱਟ ਲੈਂਦਾ ਹੈ। |
- Get link
- X
- Other Apps
Comments
Post a Comment