ਕੀ ਕਦੇ ਕਿਸੇ ਨੂੰ ਮਿਲਣ ਬਗੈਰ ਸਮਾਂ ਲਏ ਗਏ ਹੋ?
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ-
ਜਦੋਂ ਕੋਈ ਰਿਸ਼ਤੇਦਾਰੀ ਵਿਚੋ ਮਿਲਣ ਆਉਂਦਾ ਸੀ। ਭਾਵੇਂ ਘਰ ਵਿੱਚ ਆਏ ਮਹਿਮਾਨ ਦਾ ਹੀ ਪਤਾ ਚਲਦਾ ਸੀ। ਚਾਅ ਚੜ੍ਹ ਜਾਂਦਾ ਸੀ। ਉਸ ਲਈ ਸ਼ੈਪਸ਼ਲ ਰੀਜ਼ਾ ਨਾਲ ਖਾਣਾਂ ਤਿਆਰ ਕੀਤਾ ਜਾਂਦਾ ਸੀ। ਪਿਆਰ ਦੀਆਂ ਗੱਲਾਂ ਕੀਤੀਆ ਜਾਂਦੀਆਂ ਸੀ। ਉਸ ਦੇ ਜਾਣ ਵੇਲੇ ਵੀ ਇਹੀ ਕਿਹਾ ਜਾਂਦਾ ਸੀ," ਅਜੇ ਹੋਰ ਦੋ-ਚਾਰ ਦਿਨ ਰਹਿ ਲੈਂਦੇ। " ਹੁਣ ਕੋਈ ਪੁਰਾਉਣਾ ਮਹਿਮਾਨ ਆ ਜਾਏ। ਬੋਝ ਲੱਗਦਾ ਹੈ। ਸਿਆਣੇ ਕਹਿੰਦੇ ਹਨ," ਘਰੋਂ ਰੱਜ ਕੇ ਖਾ-ਪੀ ਕੇ ਜਾਵੇ, ਬਹੁਤਿਆਂ ਘਰਾਂ ਦਾ ਪੁਰਾਉਣਾ ਭੁੱਖਾ ਰਹਿੰਦਾ ਹੈ। ਹੋ ਸਕੇ ਲੜ ਵੀ ਖਾਂਣ-ਪੀਣ ਦਾ ਸਮਾਨ ਬੰਨ ਲੈਣਾਂ ਚਾਹੀਦਾ ਹੈ। " ਸਮਝਦਾਰ ਲੋਕ ਰਸਤੇ ਵਿੱਚ ਖਾਣ ਲਈ ਪਿੰਨੀਆਂ, ਹੋਰ ਸੁੱਕੇ ਮੇਵੇ, ਫ਼ਲ-ਫਰੂਟ ਲੈ ਲੈਂਦੇ ਹਨ। ਪਾਣੀ ਜਰੂਰ ਕੋਲ ਰੱਖਣਾਂ ਚਾਹੀਣਾ ਹੈ। ਕਾਰ ਵਿੱਚ ਜਰੂਰੀ ਖਾਣ ਦਾ ਸਮਾਨ ਰੱਖਣਾਂ ਚਾਹੀਦਾ ਹੈ। ਪੰਜਾਬ ਦੀ ਤੇ ਬਾਹਰਲੇ ਦੇਸ਼ਾਂ ਦੀ ਹਾਲਤ ਐਸੀਂ ਹੋ ਗਈ ਹੈ। ਕੋਈ ਰੋਂਟੀ ਤਾਂ ਕੀ, ਚਾਹ ਪਾਣੀ ਵੀ ਨਹੀਂ ਪੁੱਛਦਾ? ਤਾਂਹੀਂ ਲੋਕ ਰਕੀ ਕਦੇ ਕਿਸੇ ਨੂੰ ਮਿਲਣ ਬਗੈਰ ਸਮਾਂ ਲਏ ਗਏ ਹੋ? ਜੇ ਕਿਤੇ ਆਚਨਕ ਕਿਸੇ ਦੇ ਘਰ ਜਾਂਣਾਂ ਪੈ ਜਾਵੇ, ਐਸਾ ਹੋ ਜਾਵੇ, ਫੋਨ ਨੰਬਰ ਕੋਲ ਨਾਂ ਹੋਵੇ। ਐਸੀ ਹਾਲਤ ਵਿੱਚ ਉਸ ਕੋਲ ਘਰ ਹੀ ਜਾਣਾਂ ਪਵੇਗਾ। ਅਗਲਾ ਮੂਹਰਿਉ 20 ਗੱਲਾਂ ਸੁਣਾਉਦਾ ਹੈ," ਆਉਣ ਤੋਂ ਪਹਿਲਾਂ ਫੋਨ ਕਰ ਲੈਣਾ ਸੀ। ਅਸੀਂ ਤਾਂ ਅਜੇ ਸੁੱਤੇ ਹੀ ਪਏ ਸੀ। ਰਾਤ ਕੰਮ ਤੇ ਹੀ ਦੇਰੀ ਹੋ ਗਈ। ਖਾਣਾਂ ਖਾਣ ਲੱਗਣਾ ਸੀ। ਕੰਮ ਤੇ ਜਾ ਰਹੇ ਸੀ। ਕਿਸੇ ਦੇ ਘਰ ਜਾਂ ਰਹੇ ਸੀ। ਮੰਗਣੇ ਦਾ ਸਗਨ ਪੈਦਾ ਹੀ ਹੋਣਾਂ ਹੈ। ਅਸੀਂ ਤਾਂ ਤੁਹਾਡੇ ਕਰਕੇ ਲੇਟ ਹੋ ਰਹੇ ਹਾਂ।" ਕਈ ਵਾਰ ਤਾਂ ਬੰਦੇ ਨੂੰ ਦਰਾਂ ਮੂਹਰੇ ਤੋਂ ਹੀ ਮੋੜਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਐਸੀਆਂ ਗੱਲਾਂ ਸੁਣਾਈਆਂ ਜਾਂਦੀਆਂ ਹਨ। ਬੰਦਾ ਬੈਠਣ ਜੋਗਾ ਰਹਿੰਦਾ ਹੀ ਨਹੀਂ ਚਾਹ ਪਾਣੀ ਕਿਸ ਨੇ ਪੁੱਛਣਾਂ ਹੈ? ਅੱਗਲਾ ਫਿਕਾ ਜਿਹਾ ਪੈ ਜਾਂਦਾ ਹੈ। ਜੇ ਕੋਈ ਦੂਜੇ ਸ਼ਹਿਰ ਵਿਚੋਂ ਆਇਆ ਹੋਵੇ, ਬਹੁਤਾ ਹੀ ਬੇਸ਼ਰਮ ਜਿਹਾ ਹੋ ਕੇ ਅਗਲੇ ਦੇ ਘਰ ਰਹਿੱਣਾਂ ਹੀ ਪੈ ਜਾਵੇ। ਘਰ ਵਾਲੇ ਰਸੋਈ ਦਿਖਾ ਦਿੰਦੇ ਹਨ। ਕਹਿ ਦਿੰਦੇ ਹਨ," ਦੱਸ ਕੇ ਆਉਂਦੇ ਤੁਹਾਡੀ ਚੰਗੀ ਤਰਾਂ ਸੇਵਾ ਕਰਦੇ। ਐਨੀ ਛੇਤੀ ਤਾਂ ਕੰਮ ਤੋਂ ਛੁੱਟੀਆਂ ਹੀ ਨਹੀਂ ਮਿਲਦੀਆਂ। ਆਪੇ ਹੀ ਬਣਾ ਕੇ ਖਾਣਾਂ ਪਵੇਗਾ। ਖਾਣ-ਪੀਣ ਦਾ ਸਮਾਨ ਵੀ ਲਿਉਣ ਹੀ ਵਾਲਾ ਸੀ। ਸਾਡੇ ਸ਼ਹਿਰ ਵਿੱਚ ਤਾ ਹਰ ਕੋਨੇ ਉਤੇ ਦੁਕਾਨਾਂ ਬਣੀਆਂ ਹਨ। ਲੋੜ ਬੰਦ ਚੀਜ਼ ਲੈਣ ਵਿੱਚ ਕੋਈ ਦਿੱਕਤ ਨਹੀਂ ਹੈ।" ਕਨੇਡਾ ਵਿੱਚ ਕੋਈ ਕਿਸੇ ਲਈ ਛੁੱਟੀ ਨਹੀਂ ਲੈਂਦਾ। ਭਾਵੇ ਸਾਲ ਪਹਿਲਾਂ ਦੱਸ ਦੇਵੋ। ਇਸ 2011 ਸਾਲ ਦੇ ਚਾਰ ਮਹੀਨੇ ਪੰਜਾਬ ਵਿੱਚ ਹੀ ਰਹੇ ਹਾਂ। ਬਹੁਤ ਐਸੇ ਮਿਲ ਵਰਤਣ ਵਾਲੇ ਸਨ। ਘਰ ਆਕੇ ਮਿਲ ਕੇ ਕਹਿੰਦੇ ਸਨ, " ਤੁਸੀਂ ਮਿਲਣ ਹੀ ਨਹੀਂ ਆਉਂਦੇ। ਜਰੂਰ ਘਰ ਆਉਣਾ। " ਐਨਾਂ ਸਮਾਂ ਵੀ ਨਹੀਂ ਸੀ ਹੁੰਦਾ ਦੋ ਦਿਨ ਪਹਿਲਾ ਜਾਣ ਦਾ ਸਨੇਹਾ ਦਿੱਤਾ ਜਾਂਦਾ। ਅਗਰ ਰਾਹ ਜਾਦਿਆ ਨੂੰ ਕਿਸੇ ਦਾ ਪਿੰਡ ਸਹਮਣੇ ਆ ਗਿਆ। ਫੋਨ ਕਰ ਦੇਈਦਾ ਸੀ, " ਬਈ ਅਸੀਂ ਤੁਹਾਡੇ ਪਿੰਡ ਕੋਲੇ ਹੀ ਹਾਂ। ਹੁਣੇ ਅੱਧੇ ਘੰਟੇ ਨੂੰ ਆ ਰਹੇ ਹਾਂ। " ਅਗਲੇ ਦੀ ਫਿਰ ਵੀ ਨਰਾਜ਼ਗੀ ਹੁੰਦੀ ਸੀ। ਸੁਣਨ ਨੂੰ ਮਿਲਦਾ ਸੀ," ਤੁਸੀਂ ਕਿਹੜਾ ਸਾਨੂੰ ਮਿਲਣ ਆਏ ਹੋ। ਰਸਤੇ ਵਿੱਚ ਪਿੰਡ ਪੈਂਦਾ ਕਰਕੇ ਫਾਹਾ ਵੱਡਣ ਆਏ ਹੋ। ਬੁੜੀਆ ਤਾਂ ਸ਼ਹਿਰ ਫਿਲਮ ਦੇਖਣ ਗਈਆਂ ਹਨ। ਤੁਹਾਨੂੰ ਚਾਹ-ਪਾਣੀ ਬਣਾਂ ਕੇ ਕੌਣ ਪਿਲਾਵੇ? " ਦਿਲ ਤਾਂ ਕਰਦਾ ਸੀ। ਕਹਿ ਦੇਵਾ," ਕੀ ਔਰਤਾਂ ਨੂੰ ਹੀ ਚਾਹ ਬਣਾਉਣੀ ਆਉਂਦੀ ਹੈ? ਚਾਹ ਪਾਣੀ ਪਿਲਾਉਣ ਨੂੰ ਤੁਹਾਡੇ ਕਿਹੜਾ ਬੂਰੀ ਮੱਝ ਵਿਆਹੜੇ ਵਿੱਚ ਦੁੱਧ ਦੇਣ ਲਈ ਅਰਭੀ ਜਾਂਦੀ ਹੈ। ਸੱਚ ਮੁੱਚ ਜੇ ਕਿਸੇ ਦੇ ਘਰ ਚਾਹ ਗਲ਼ਤੀ ਨਾਲ ਪੀਤੀ ਵੀ ਜਾਵੇ। ਮੂੰਹ ਦਾ ਸੁਆਦ ਹੀ ਖ਼ਰਾਬ ਹੁੰਦਾ ਹੈ। ਇੱਕ ਚਾਹ ਬਹੁਤਿਆਂ ਦੇ ਘਰਾਂ ਵਿੱਚ ਬਗੈਰ ਦੁੱਧ ਕੱਚੀ ਲੱਸੀ ਵਰਗੀ ਹੁੰਦੀ ਹੈ। ਸ਼ੂਕਰ ਰੱਬ ਦਾ ਕੱਪ ਵੀ ਦੋ ਘੁੱਟਾ ਵਾਲੇ ਹੀ ਹੁੰਦੇ ਹਨ। ਰਾਹ ਵਿੱਚ ਆਉਂਦੀ ਚਾਹ ਠੰਡੀ ਹੋ ਜਾਂਦੀ ਹੈ। ਕਈ ਤਾਂ ਸੁਆਦ ਬਣਾਉਣ ਦੇ ਮਾਰੇ ਲੱਪ ਹੋਰ ਖੰਡ ਦੀ ਪਾ ਦਿੰਦੇ ਹਨ। ਸਾਡੇ ਵਰਗੇ ਅੱਧਾਂ ਕਿਲੋ ਦੁੱਧ ਵਿੱਚ ਪੱਤੀ ਪਾ ਕੇ ਇਕੋ ਵਾਰ ਬਗੈਰ ਮਿੱਠੇ ਤੋਂ ਪੀਣ ਵਾਲੇ, ਨਾਲੇ ਦੁੱਧ ਤਾ ਆਪ ਮਿੱਠਾ ਹੁੰਦਾ ਹੈ।
ਇੱਕ ਹੋਰ ਬੰਦੇ ਦਾ ਰਾਤ ਨੂੰ ਕਨੇਡਾ ਤੋਂ ਫੋਨ ਆ ਗਿਆ," ਤੁਸੀਂ ਪਿੰਡ ਜਰੂਰ ਹੋ ਕੇ ਆਉਣਾਂ। ਨਹੀਂ ਮੈਂ ਗੁੱਸੇ ਹੋ ਜਾਣਾਂ ਹੈ। " ਬੰਦਾ ਸੱਚੀ ਨਿਰਾਜ਼ ਨਾਂ ਹੋ ਜਾਵੇ। ਦੂਜੇ ਦਿਨ ਅਸੀਂ ਭੂਆਂ ਜੀ ਕੋਲ ਜਾਣਾ ਸੀ। ਉਸ ਦਾ ਪਿੰਡ ਦੋਂਨਾਂ ਪਿੰਡਾਂ ਦੇ ਵਿਚਾਲੇ ਪੈਦਾਂ ਸੀ। ਅਸੀਂ ਰਸਤੇ ਵਿੱਚ ਉਸ ਦੇ ਘਰ ਰੁਕ ਗਏ। 10 ਮਿੰਟ ਰੁਕੇ ਹੋਵਾਗੇ। ਕੋਈ ਚਾਹ-ਪਾਣੀ ਕੀ ਪੀਣਾਂ ਸੀ? ਸ਼ਾਂਮ ਨੂੰ ਉਹੀ ਬੰਦਾ ਫੋਨ ਕਰਕੇ ਮੇਰੇ ਕੋਲ ਇਤਰਾਜ ਕਰ ਰਿਹਾ ਸੀ," ਤੁਸੀਂ ਘਰ ਜਾ ਵੀ ਆਏ। ਮੈਂ ਤਾਂ ਅਜੇ ਫੋਨ ਕਰਨਾ ਸੀ। ਐਂਦਾ ਥੋੜੀ ਕੋਈ ਕਿਸੇ ਦੇ ਘਰ ਜਾਂਦਾ ਹੈ। ਘਰਦੇ ਤਾਂ ਉਵੇਂ ਫਿਰਦੇ ਹੋਣੇ ਹਨ। ਕੋਈ ਲੀੜਾ ਲੱਤਾ ਪਾਉਣ ਦਾ ਮੌਕਾ ਵੀ ਨਹੀਂ ਦਿੱਤਾ। " ਦੁਨੀਆਂ ਕਿਸੇ ਪਾਸੇ ਨਹੀਂ ਛੱਡਦੀ। ਆਪਣੀ ਮਰਜ਼ੀ ਦੀ ਮਸਤ ਹੋ ਕੇ ਆਪਣੇ ਲਈ ਜਿੰਦਗੀ ਜਿਉਣੀ ਸਿੱਖੀਏ। ਐਸੇ ਫੋਕੇ ਫੁਲੜੇ ਲੋਕਾਂ ਤੋਂ ਬਚੀਏ। ਆਪਣੇ ਆਪ ਵਿੱਚ ਸਮਾਂ ਆਪਣੇ ਲਈ ਲਾਈਏ। ਲੋਕਾਂ ਨੂੰ ਖੁਸ਼ ਕਰਨ ਲਈ ਆਪਣਾਂ ਸਮਾਂ ਨਾਂ ਖ਼ਰਾਬ ਕਰੀਏ

Comments
Post a Comment