ਪਖੰਡੀ ਬਾਬਿਆਂ ਨਾਲੋਂ ਤਾਂ ਭਗਵੰਤ ਮਾਨ, ਚਾਚੇ ਚਤਰੇ ਵਰਗੇ ਚਜਦੀਆਂ ਗੱਲਾਂ ਕਰਦੇ ਹਨ
Date: Oct 06, 2011
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਬਾਬਿਆਂ ਨੂੰ ਗਿਆਨ ਕਾਹਦਾ ਹੈ। ਇਹ ਤਾਂ ਬੰਦੇ ਦੇ ਹੱਸਣ, ਖੇਡਣ, ਰੋਣ ਉਤੇ ਰੋਕਾਂ ਲਾ ਰਹੇ ਹਨ। ਲੋਕਾਂ ਨੂੰ ਚੈਲਜ਼ ਕਰ ਰਹੇ ਹਨ," ਖੁਸ਼ ਨਹੀ ਹੋਣਾਂ ਚਾਹੀਦਾ। ਕੋਈ ਨੇੜੇ ਦਾ ਮਰ ਗਿਆ ਹੈ ਤਾਂ ਰੋਣਾਂ ਨਹੀਂ ਹੈ। ਮਰਨ ਵਾਲੇ ਨੂੰ ਤਕਲੀਫ਼ ਹੋਵੇਗੀ। ਰੋਣ ਨਾਲ ਮਰਨ ਵਾਲਾ ਸਵਰਗਾਂ ਨੂੰ ਨਹੀਂ ਜਾ ਸਕਦਾ। ਰਸਤੇ ਵਿਚ ਹੁੰਝੂਆਂ ਦਾ ਹੜ੍ਹ ਆ ਜਾਵੇਗਾ। ਉਹ ਹੜ ਪਾਰ ਨਹੀਂ ਕਰ ਸਕੇਗਾ। ਵਿਚਕਾਰ ਡੁਬ ਜਾਵੇਗਾ। " ਖੁਸ਼ੀ ਵਿੱਚ ਇਨਸਾਨ ਹੱਸਦਾ ਹੈ। ਟੱਪਦਾ ਉਛਾਲੇ ਮਾਰਦਾ ਹੈ। ਪਰ ਗਿਆਨੀ ਸਾਧ ਬਾਬੇ ਲੋਕਾਂ ਨੂੰ ਮੱਤਾ ਦਿੰਦੇ ਹਨ," ਖੁਸ਼ੀ ਵਿੱਚ ਨੱਚਣਾਂ ਹੱਸਣਾਂ ਨਹੀਂ ਚਾਹੀਦਾ। ਮਰਨੇ ਉਤੇ ਰੋਂਣਾਂ ਨਹੀਂ ਚਾਹੀਦਾ। " ਇਹ ਤਾਂ ਕੁਦਰਤ ਨੇ ਦੇਣ ਦਿੱਤੀ ਹੈ। ਜੋ ਉਸ ਮਾਲਕ ਦੀ ਰਜ਼ਾ ਵਿੱਚ ਹੈ। ਉਹੀ ਹੋਣਾਂ ਹੈ। ਖੁਸ਼ੀ ਗਮੀ ਉਹੀ ਦਿੰਦਾ ਹੈ। ਖੁਸ਼ੀ ਵਿੱਚ ਬੰਦਾ ਲਾਜ਼ਮੀ ਖੁਸ਼ੀ ਜਾਹਰ ਕਰਦਾ ਹੈ। ਮਨ ਆਪੇ ਨੱਚਦਾ ਗਾਉਂਦਾ ਹੈ। ਚੇਹਰੇ ਉਤੇ ਰੌਣਕ ਦਾ ਆਉਣਾਂ ਵੀ ਲਾਜ਼ਮੀ ਹੈ। ਹਸਦੇ ਨੂੰ ਰੋਂਆ ਨਹੀਂ ਸਕਦੇ। ਅਗਰ ਕੋਈ ਮਾੜਾ ਭਾਣਾਂ ਵਰਤ ਗਿਆ ਹੈ। ਕਿਸੇ ਦਾ ਪੁੱਤਰ-ਧੀ, ਮਾਂ-ਬਾਪ, ਪਤਨੀ-ਪਤੀ ਮਰ ਗਿਆ ਹੈ। ਰੋਣਾਂ ਤਾਂ ਆਵੇਗਾ। ਰੱਬ ਨੇ ਹੁੰਝੂ ਦਿੱਤੇ ਹਨ। ਤਾਂਹੀਂ ਬਾਹਰ ਆਉਂਦੇ ਹਨ। ਤਕਲੀਫ਼ ਹੋਵੇਗੀ, ਤਾਂ ਹੁੰਝੂ ਅੱਖਾਂ ਵਿਚੋਂ ਬਾਹਰ ਜਰੂਰ ਨਿਕਲਣਗੇ। ਇਸ ਹਾਲਤ ਵਿੱਚ ਬੰਦੇ ਨੂੰ ਹੱਸਾ ਨਹੀਂ ਸਕਦੇ।
ਗਿਆਨੀਆਂ ਸਾਧਾਂ ਬਾਬਿਆਂ ਦਾ ਕੋਈ ਅੱਗੇ ਪਿਛੇ ਨਹੀ ਹੁੰਦਾ। ਨਾਂ ਘਰ ਹੁੰਦਾ ਹੈ। ਖੁਸ਼ੀ ਕਿਥੋਂ ਆਉਣੀ ਹੈ। ਘਰ ਹੋਵੇਗਾ ਤਾਂ ਹੀ ਉਨਾਂ ਨਾਲ ਖੁਸ਼ੀਆਂ ਗਮੀਆਂ ਆਉਣਗੀਆਂ। ਇੰਨਾਂ ਦੇ ਨਾਂ ਕੋਈ ਜੰਮਦਾ ਹੈ। ਨਾਂ ਕੋਈ ਮਰਦਾ ਹੈ। ਬਹੂ, ਨੂੰਹੁ ਲਿਉਣੀ ਨਹੀ। ਧੀ ਕਿਥੋਂ ਜੰਮੇਗੀ। ਧੀ ਕਿਵੇਂ ਤੋਰਨਗੇ? ਜੋ ਆਪਣੇ ਸੀ ਉਨਾਂ ਤੋਂ ਪਿਛਾ ਛੁਡਾ ਕੇ ਤਾਂ ਸਾਧ ਬਣੇ ਹਨ। ਖੁਸ਼ੀਆਂ ਗਮੀਆਂ ਆਪਣੇ ਹੀ ਦਿੰਦੇ ਹਨ। ਲੋਕਾਂ ਤੱਕ ਕੋਈ ਵਾਹ ਵਾਸਤਾ ਨਹੀਂ ਹੁੰਦਾ। ਬਥੇਰੇ ਹਜ਼ਾਰਾਂ ਲੋਕ ਨਿਤ ਮਿਲਦੇ ਹਨ। ਸਾਦਾਂ ਦੀਆਂ ਜੁੱਤੀਆਂ ਝਾੜਦੇ ਫਿਰਦੇ ਹਨ। ਕਿਸ-ਕਿਸ ਦੀਆਂ ਖੁਸ਼ੀਆਂ ਗਮੀਆਂ ਵਿੱਚ ਹੱਸਣ ਰੋਂਣਗੇ। ਇਹ ਸਾਧ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਆਪ ਨਾਂ ਹੱਸਣ ਜੋਗੇ ਹਨ। ਨਾਂ ਰੋਣ ਜੋਗੇ ਹਨ। ਕੋਈ ਆਪਣਾਂ ਨਹੀਂ ਹੈ। ਕਿਸ ਨਾਲ ਹੱਸਣਗੇ, ਕਿਸ ਨੂੰ ਰੋਣਗੇ। ਤਾਂਹੀ ਹਰ ਸਾਧ ਕੋਲ ਉਹੀ ਘੱਸੀਆਂ-ਪਿਟੀਆਂ ਗੱਲਾਂ ਹੁੰਦੀਆਂ ਹਨ। ਕੋਈ ਸਾਧ ਨਾਂ ਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਕੋਈ ਗੱਲ ਕਰਦਾ ਹੈ। ਅੱਜ ਕੱਲ ਦੇ ਸਾਧ ਰਾਜੇ, ਰਾਣੀਆਂ, ਰਾਮ, ਸੀਤਾ, ਦਰੋਪਤੀ, ਪਾਂਡੋਂ, ਰਾਵਣ ਹੀ ਸੁਣਾ ਰਹੇ ਹਨ। ਗੱਲ ਦਾ ਕੋਈ ਲੜ ਸਿਰਾ ਨਹੀਂ ਹੁੰਦਾ। ਸਾਧ ਸੰਤ ਆਪੇ ਬਣੇ ਹੋਏ, ਕੀ ਕਹਿੱਣਾਂ ਚਹੁੰਦੇ ਹਨ, ਪਤਾ ਹੀ ਨਹੀਂ ਲੱਗਦਾ? ਆਪਣੇ ਆਪ ਨੂੰ ਸਾਧ ਸੰਤ ਆਪੇ ਕਿਵੇ ਅਲਾਣ ਕਰ ਦਿੰਦੇ ਹਨ। ਇੰਨਾਂ ਵਿੱਚ ਕੋਈ ਨਵੀ ਅਕਾਸ਼ ਬਾਣੀ ਨਹੀਂ ਉਤਰਦੀ ਦਿਸਦੀ।।
ਇਹ ਸਾਧ ਆਪਣੇ ਆਪ ਨੂੰ ਆਪੇ ਕਹਿੰਦੇ ਹਨ," ਅਸੀਂ ਪਾਠ ਪੂਜਾ ਕਰਕੇ ਬਹੁਤ ਪਵਿੱਤਰ ਹੋ ਗਏ ਹਨ। ਰੱਬ ਇੰਨਾਂ ਦੀ ਅਵਾਜ਼ ਨੇੜੇ ਹੋ ਕੇ ਸੁਣਦਾ ਹੈ। ਇੰਨਾਂ ਦੇ ਸਾਰੇ ਪਾਪ ਕੱਟੇ ਗਏ ਹਨ। ਹੁਣ ਲੋਕਾਂ ਦਾ ਭਲਾ ਕਰ ਰਹੇ ਹਨ। " ਐਸੇ ਇੱਕ ਸਾਧ ਨੂੰ ਲੋਕ ਪਾਣੀ ਵਿੱਚ ਜਲ ਪ੍ਰਵਾਹ ਕਰਨ ਲਈ ਦਰਿਆ ਵਿੱਚ ਗਏ। ਕਿਉਂਕਿ ਉਸ ਮਹਾਨ ਗੁਰਮੁੱਖ ਗਿਆਨੀ ਮਾਹਾਂਪੁਰਸ਼ ਦੀ ਆਖਰੀ ਇਛਾ ਸੀ। ਉਸ ਨੂੰ ਜਲ ਪ੍ਰਵਾਹ ਕੀਤਾ ਜਾਵੇ। ਤਾਂ ਕੇ ਉਸ ਦੇ ਸਰੀਰ ਨੂੰ ਪਾਣੀ ਵਾਲੇ ਜਾਨਵਰ ਖਾ ਕੇ ਢਿੱਡ ਭਰ ਲੈਣ। ਸ੍ਰੀ ਗੁਰੂ ਗ੍ਰੰਥਿ ਸਾਹਿਬ ਐਸੀਆਂ ਗੱਲਾਂ ਦੀ ਨਖੇਦੀ ਕਰਦੇ ਹਨ। ਜੇ ਸਾਧ ਧਰਤੀ ਵਿੱਚ ਵੀ ਦਬ ਦਿੱਤਾ ਜਾਂਦਾ। ਤਾਂ ਵੀ ਤਾਂ ਕੀੜਿਆਂ ਨੇ ਹੀ ਖਾਂਣਾਂ ਸੀ। ਪਾਣੀ ਵਿੱਚ ਕਿਸ਼ਤੀ ਸਾਧ ਦੇ ਪੂਜਾਰੀਆਂ ਨਾਲ ਬਹੁਤੀ ਭਰ ਲਈ। ਪੂਰੀ ਕਿਸ਼ਤੀ ਲੋਕਾਂ ਨਾਲ ਭਰੀ ਹੋਈ ਡੁਬ ਗਈ। ਉਸ ਦਾ ਆਪਣਾਂ ਪੁੱਤਰ ਵੀ ਜਿਉਂਦਾ ਡੁਬ ਕੇ ਮਰ ਗਿਆ। ਆਪ ਤਾਂ ਡੁਬਿਆ ਹੀ ਸੀ। ਨਾਲ ਹੋਰ ਅਣਗਿਣਤ ਡੋਬ ਗਿਆ। ਤਾਂਹੀ ਕਹਿੰਦੇ ਹਨ," ਲੋਕਾਂ ਦਾ ਹੱਕ ਖਾ ਕੇ, ਪਾਪਾ ਨਾਲ ਜਦੋਂ ਬੰਦਾ ਭਰ ਜਾਂਦਾ ਹੈ। ਫਿਰ ਡੁਬਦਾ ਹੈ। ਸਹੀ ਸਰੀਫ਼ ਹਲਕਾ ਬੰਦਾ ਕਦੇ ਨਹੀਂ ਡੁਬਦਾ। ਯਾਰੀ ਚੱਜਦੇ ਬੰਦੇ ਨਾਲ ਲਾਵੋ। ਜੋ ਡੋਬੇ ਨਾਂ, ਅੰਤ ਤੱਕ ਤੋੜ ਨਿਭਾ ਦੇਵੇ।"
ਪਖੰਡੀ ਬਾਬਿਆਂ ਨਾਲੋਂ ਤਾਂ ਭਗਵੰਤ ਮਾਨ, ਚਾਚੇ ਚਤਰੇ ਵਰਗੇ ਚੱਜਦੀਆਂ ਗੱਲਾਂ ਕਰਦੇ ਹਨ। ਲੋਕਾਂ ਨੂੰ ਸੂਝਵਾਨ ਗੱਲਾਂ ਦੱਸਦੇ ਹਨ। ਵਿਹਮਾਂ ਭਰਮਾਂ ਵਿਚੋਂ ਬਾਹਰ ਕੱਢਦੇ ਹਨ। ਗੱਲ ਘੰਮਾ ਫਿਰਾ ਕੇ ਸਮਝਾਉਣ ਦਾ ਜਤਨ ਕਰਦੇ ਹਨ। ਚਾਹੇ ਲੋਕਾਂ ਨੂੰ ਹੱਸਾਉਣ ਲਈ ਗੱਲਾਂ-ਬਾਤਾਂ ਕਰਦੇ ਹਨ। ਪਰ ਉਨਾਂ ਦੇ ਕੰਮ ਵਿੱਚ ਬਹੁਤ ਸੱਚ ਲੁਕਿਆ ਹੋਇਆ ਹੁੰਦਾ ਹੈ। ਭਗਵੰਤ ਮਾਨ, ਚਾਚੇ ਚਤਰੇ ਹੁਣੀ ਲੋਕਾਂ ਨੂੰ ਪਿਆਰ ਕਰਦੇ ਹਨ। ਤਾਂਹੀ ਲੋਕ ਆਪਣੀ ਹੀ ਨੁਕਤਾ-ਚੀਨੀ ਸੁਣ ਕੇ ਹੱਸਦੇ ਵੀ ਹਨ। ਗੁੱਸਾ ਵੀ ਨਹੀਂ ਕਰਦੇ। ਇਹ ਨਾਂ ਹੀ ਕਿਸੇ ਧਰਮ ਦੇ ਆਗੂ ਬਣ ਕੇ ਆਪ ਨੂੰ ਬਹੁਤੇ ਧਰਮੀ ਦਸਦੇ ਹਨ। ਨਾਂ ਹੀ ਧਰਮੀ ਹੋਣ ਦੇ ਡੋਲ ਵਜਾਉਂਦੇ ਹਨ। ਫਿਰ ਵੀ ਉਨਾਂ ਦੀ ਕਹੀ ਹਰ ਗੱਲ ਦਿਲ ਵਿਚ ਘਰ ਕਰ ਜਾਂਦੀ ਹੈ। ਘਰ-ਘਰ ਸੁਣੀ ਜਾਂਦੀ ਹੈ।
Comments
Post a Comment