ਪੜ੍ਹਾਈ ਦੇ ਨਾਲ ਬੱਚਿਆਂ ਨੂੰ ਘਰ ਦੇ ਕੰਮਾਂ ਦੀ ਆਦਤ ਪਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿੰਦਗੀਆਂ ਦੀਆਂ ਲੋੜਾਂ ਹਨ। ਖਾਂਣਾਂ-ਪੀਣਾਂ ਤੇ ਰੱਜ ਕੇ ਹੁੰਢਾਉਣਾ ਹੈ। ਹੁੰਢਾਂਣ ਜੋਗਾ ਤਾਂ ਤਾਂਹੀਂ ਹੋਵੇਗਾ, ਜੇ ਰੱਜ ਕੇ ਖਾਵੇਗਾ। ਬੰਦੇ ਖਾਏਗਾ, ਤਾਂਹੀ ਜਿੰਦਾ ਰਹੇਗਾ। ਜੇ ਚੱਜ਼ਦਾ ਖਾਦਾ ਹੀ ਨਹੀਂ। ਹੋਰ ਉਸ ਬੰਦੇ ਨੇ ਕੀ ਕਰ ਲੈਣਾਂ ਹੈ? ਭੁੱਖੇ ਢਿੱਡ ਤਾਂ ਕੰਮ ਵੀ ਨਹੀਂ ਹੁੰਦਾ। ਭੁੱਖ ਵੀ ਤਾ ਤਿੰਨ ਚਾਰ ਘੰਟੇ ਬਾਅਦ ਲੱਗ ਜਾਂਦੀ ਹੈ। ਅਗਰ ਸਾਨੂੰ ਭੋਜਨ ਵਧੀਆ ਬਣਾਉਣਾ ਆਉਂਦਾ ਹੈ। ਬਹੁਤ ਫ਼ਕਰ ਦੀ ਗੱਲ ਹੈ। ਆਪ ਬਣਾਇਆ ਭੋਜ਼ਨ ਤਾਜ਼ਾ ਸਾਂਫ਼ ਸੁਥਰਾ ਹੁੰਦਾ ਹੈ। ਸਸਤਾ ਪੈਂਦਾ ਹੈ। ਬੱਚਾ ਘਰ ਵਿੱਚ ਸਭ ਤੋਂ ਵੱਧ ਪਿਆਰ ਮਾਂ ਨੂੰ ਕਰਦਾ ਹੈ। ਮਾਂ ਉਸ ਨੂੰ ਖਾਂਣ-ਪੀਣ ਲਈ ਦਿੰਦੀ ਹੈ। ਜੁਵਾਨ ਹੋ ਕੇ ਮਰਦ ਆਪਣੇ ਲਈ ਪਤਨੀ ਦੇ ਰੂਪ ਵਿੱਚ ਔਰਤ ਲੈ ਆਉਂਦਾ ਹੈ। ਉਹ ਉਸ ਲਈ ਭੋਜਨ ਤਿਆਰ ਕਰਦੀ ਹੈ। ਵਾਧੀਆਂ ਸੁਆਦੀ ਭੋਜਨ ਬਣਾਉਣ ਵਾਲੀ ਸੁਆਣੀ ਪਤੀ ਤੇ ਹੋਰਾਂ ਘਰ ਦੇ ਜੀਆਂ ਨੂੰ ਮੋਹ ਲੈਂਦੀ ਹੈ। ਘਰ ਦੇ ਜੀਅ ਪਕਵਾਨ ਬਣਾਉਣ ਦੀ ਆਸ ਵਿੱਚ ਉਸ ਦੇ ਕਿੰਨੇ ਹੋਰ ਕੰਮ ਕਰਦੇ ਹਨ। ਭਾਰਤ ਵਿੱਚ ਬਹੁਤੀਆਂ ਔਰਤਾਂ ਘਰ ਵਿੱਚ ਹੀ ਖਾਂਣਾ ਬਣਾਉਦੀਆਂ ਹਨ। ਮਰਦ ਬਾਹਰ ਕੰਮ ਕਰਨ ਜਾਂਦੇ ਹਨ। ਐਸਾ ਕਿਸੇ ਹੀ ਘਰ ਵਿੱਚ ਹੋਵੇਗਾ। ਪਤਨੀ ਕੰਘੀ ਸ਼ੀਸ਼ਾ ਕਰਦੀ ਹੋਵੇ। ਪਤੀ ਸਬਜ਼ੀ ਜਾਂ ਰੋਟੀਆਂ ਬਣਾ ਰਿਹਾ ਹੋਵੇ। ਭਾਰਤ ਵਰਗੇ ਦੇਸ਼ ਵਿੱਚ ਔਰਤ ਦੇ ਹੁੰਦਿਆਂ ਮਰਦ ਰਸੋਈ ਨਹੀਂ ਕਰਦੇ। ਬਾਹਰਲੇ ਦੇਸ਼ਾਂ ਵਿੱਚ ਆ ਕੇ ਵੀ ਭਾਰਤੀ ਪੰਜਾਬੀ ਖ਼ਾਸ ਕਰਕੇ, ਘਰ ਔਰਤ ਦੇ ਹੋਣ ਕਰਕੇ, ਘੱਟ ਹੀ ਖਾਂਣਾਂ ਪਕਾਉਣ ਦਾ ਕੰਮ ਕਰਦੇ ਹਨ। ਹੋਰ ਸਭ ਵਰਗ ਦੇ ਲੋਕ ਪਤਨੀ ਦੀ ਰਸੋਈ ਵਿੱਚ ਸਹਾਇਤਾ ਕਰਦੇ ਹਨ। ਭਾਂਡੇ ਮਾਜ਼ਦੇ ਹਨ। ਸਫ਼ਾਈ, ਕੱਪੜੇ ਆਪ ਮਸ਼ੀਨ ਵਿੱਚ ਧੋਂਦੇ ਹਨ। ਪੜ੍ਹਾਈ ਦੇ ਨਾਲ ਬੱਚਿਆਂ ਨੂੰ ਘਰ ਦੇ ਕੰਮਾਂ ਦੀ ਆਦਤ ਪਾਈਏ। ਭਾਰਤੀ ਪੰਜਾਬੀ ਮਾਂ, ਭੈਣ, ਧੀ, ਪਤਨੀ ਜਾਂ ਹੋਰ ਕਿਸੇ ਔਰਤ ਨੂੰ ਹੀ ਖਾਂਣਾਂ ਬਣਾਉਣਾਂ ਪੈਣਾਂ ਹੈ। ਦੁਨੀਆਂ ਉਤੇ ਅਸੀਂ ਖਾਂਣ ਹੰਢਾਂਣ ਲਈ ਆਏ ਹਾਂ। ਇਸ ਲਈ ਸਾਡੇ ਕਲਚਰ ਦੇ ਮੁਤਾਬਕ ਸਾਨੂੰ ਆਪਣੀ ਧੀ ਨੂੰ ਖਾਂਣਾਂ ਪਕਾਉਣਾ ਸਿਖਾਉਣਾਂ ਚਾਹੀਦਾ ਹੈ। ਪੜ੍ਹਾਈ ਦੇ ਨਾਲ ਲਿਆਕਤ ਵੀ ਜਰੂਰੀ ਹੈ। ਨਾਲ ਬੇਟੇ ਨੂੰ ਵੀ ਭੋਜਨ ਬਣਾਉਣਾਂ ਸਿਖਾ ਦੇਈਏ। ਬੜੇ ਮਾਣ ਵਾਲੀ ਗੱਲ ਹੋਵੇਗੀ। ਐਸਾ ਕੋਈ ਸਮਾਂ ਆ ਜਾਵੇ, ਉਹ ਖਾਂਣਾਂ ਪੱਕਾ ਕੇ ਆਪਣਾਂ ਢਿੱਡ ਭਰ ਸਕਣ। ਪੇਟ ਲੱਗਾ ਹੈ, ਤਾਂ ਰੋਟੀ ਦੀ ਲੋੜ ਪਵੇਗੀ। ਅੱਜ ਕੱਲ ਫਾਸਟ ਫੂਡ ਵੀ ਪ੍ਰਚਲਤ ਹਨ। ਫਿਰ ਵੀ ਘਰ ਵਿੱਚ ਤਾਂ ਖਾਂਣਾਂ ਪਕਾਉਣਾਂ ਹੀ ਪੈਣਾਂ ਹੈ। ਸਿਰਫ਼ ਪੜ੍ਹਾਈ ਲਿਖਾਈ ਹੀ ਕੰਮ ਨਹੀਂ ਆਉਂਦੀ। ਰਸੋਈ ਦਾ ਕੰਮ ਕਰਨਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਕਈਆ ਨੂੰ ਆਟੇ, ਬੇਸਣ, ਮੈਦੇ, ਆਂਡੇ, ਆਮਲੇਟ ਵੀ ਬਣਾਉਣਾਂ ਨਹੀਂ ਆਉਂਦਾ। ਘੋਲ ਵਿੱਚ ਲੂਣ ਮਿਰਚ ਜਾਂ ਖੰਡ ਪਾ ਕੇ, ਤਵੇ ਉਤੇ ਰੋਟੀ ਵਾਂਗ, ਦੋਨੇ ਪਾਸੇ ਸੇਕਣੇ ਹੀ ਹੁੰਦੇ ਹਨ। ਖਾ ਭਾਵੇ ਜਾਣ, ਬਣਾਉਣ ਦੇ ਮਾਰੇ ਕਈ ਕਹਿਣਗੇ, ਆਂਡੇ ਬਣਾਉਣ ਨਾਲ ਪਾਪ ਲੱਗਦਾ ਹੈ। ਸਬਜੀਆਂ ਵਿੱਚ ਕਿੰਨੇ ਜੀਅ ਅੰਡੇ ਦਿੰਦੇ ਹਨ। ਫਿਰ ਪੈਦਾ ਹੁੰਦੇ ਹਨ। ਦੁਨੀਆਂ ਉਤੇ ਕੁੱਝ ਵੀ ਸੁੱਚਾ ਤੇ ਮੀਟ ਤੋਂ ਬਗੈਰ ਨਹੀਂ ਹੈ। ਚੀਜ਼ਾਂ ਨੂੰ ਅਸੀਂ ਢੱਕ ਕੇ ਰੱਖਦੇ ਹਾਂ। ਜਦੋਂ ਬਾਹਰ ਖੇਤ ਵਿੱਚ ਹੁੰਦੀਆਂ ਹਨ। ਉਦੋਂ ਕਿਹੜੇ ਕੋਲਡ ਫੂਡ ਸਟੋਰ ਵਿੱਚ ਹੁੰਦੀਆਂ ਹਨ।
45 ਕੁ ਮਿੰਟਾਂ ਵਿੱਚ ਇੱਕ ਦੋ ਡੰਗ ਦਾ ਭੋਜਨ ਤਿਆਰ ਹੋ ਸਕਦਾ ਹੈ। ਕਨੇਡਾ ਵਰਗੇ ਦੇਸ਼ ਵਿੱਚ ਰਸੋਈ ਵਿੱਚ ਸਾਰੀ ਦਿਹਾੜੀ ਖੜ੍ਹ ਕੇ ਵੀ ਨਹੀਂ ਸਰਦਾ। ਬਾਹਰ ਪੜ੍ਹਨ ਜਾਂ ਕੰਮ ਉਤੇ ਵੀ ਜਾਣਾਂ ਹੁੰਦਾ ਹੈ। ਬਰਿਡ ਦੇ ਦੋ ਪੀਸ ਲੈ ਕੇ ਉਸ ਵਿੱਚ ਕੈਚੱਪ, ਮੈਨੀਜ਼, ਟਮਾਟਰ, ਪਿਆਜ, ਹਰੀ ਮਿਰਚ, ਲੈਟਸ, ਆਮਲਿਟ, ਮੀਟ ਵੀ ਕੁੱਝ ਵੀ ਇਛਾਂ ਮੁਤਬਕ ਪਾ ਕੇ ਖਾਦਾ ਜਾ ਸਕਦਾ ਹੈ। æਸਾਰੀਆਂ ਸਬਜ਼ੀਆਂ, ਮੀਟ ਬਣਾਉਣ ਲਈ ਲੋੜ ਮੁਤਾਬਕ ਪਿਆਜ, ਲਸਣ, ਅਦਰਕ ਟਮਾਟਰ ਭੂਰਾ ਹੋਣ ਤੱਕ 15 ਕੁ ਮਿੰਟ ਤੇਲ ਜਾਂ ਘਿਉ ਵਿੱਚ ਭੁਨੋ। ਸੂਕੇ ਮਸਾਲੇ ਲੂਣ, ਮਿਰਚ, ਹਲਦੀ, ਜੀਰਾ, ਧਨੀਆਂ ਜਿੰਨੀ ਜਰੂਰਤ ਹੈ, ਪਾ ਲਵੋਂ। ਕੋਈ ਵੀ ਕੱਟੀ ਹੋਈ ਕੱਚੀ ਸਬਜ਼ੀ ਪਾ ਕੇ ਅੱਧਾਂ ਕੁ ਘੰਟਾ ਸੇਕ ਉਤੇ ਰੱਖਣ ਨਾਲ ਸਬਜ਼ੀ ਪੱਕ ਜਾਂਦੀ ਹੈ। ਵਿੰਗੀ ਟੇਡੀ ਰੋਟੀ ਵੇਲਣੀ ਪਕਾਉਣੀ ਵੀ ਆ ਜਾਂਦੀ ਹੈ। ਜੇ ਮਨ ਵਿੱਚ ਖਾਣ ਦਾ ਸ਼ੌਕ ਹੋਵੇ। ਜਿਸ ਨੂੰ ਆਪ ਸੁਆਦੀ ਚੀਜ਼ਾਂ ਦਾ ਖਾਣ ਮਨ ਕਰਦਾ ਹੋਵੇ। ਉਹ ਬਣਾ ਕੇ ਜਾਬਤਾ ਪੂਰਾ ਕਰ ਹੀ ਲੈਂਦੇ ਹਨ। ਕੁੜੀ ਜਦੋਂ ਵਿਆਹ ਕੇ ਸੋਹੁਰੇ ਘਰ ਜਾਂਦੀ ਹੈ। ਸੋਹੁਰੇ ਘਰ ਦੇ ਮੈਂਬਰ ਇਹੀ ਆਸ ਰੱਖਦੇ ਹਨ। ਘਰ ਨਵਾਂ ਹਲਵਾਈ ਆ ਗਿਆ। ਪਤਾ ਉਦੋਂ ਲੱਗਦਾ ਹੈ। ਜਦੋਂ ਰਸੋਈ ਵਿਚੋਂ ਪਾਣੀ ਦੇ ਗਿਲਾਸ ਤੋਂ ਬਗੈਰ ਕੁੱਝ ਨਹੀਂ ਲੱਭਦਾ। ਝਾੜੂ ਪੋਚਾ ਤਾਂ ਕੀ ਕਰਨਾ ਹੈ? ਮੁੰਡੇ ਤਾਂ ਰਸੋਈ ਦਾ ਕੰੰਮ ਉਕਾ ਨਹੀਂ ਸਿੱਖਦੇ। ਵਿਆਹ ਪਿਛੋਂ ਆਪੇ ਪੰਗਾ ਪੈਣਾਂ ਹੈ। ਖਾਂਣਾਂ ਕਿਸ ਨੇ ਬਣਾਉਣਾਂ ਹੈ? ਸਾਲ ਕੁ ਹੋਇਆ ਵਿਆਹ ਹੋਏ ਨੂੰ, ਉਸ ਮੁੰਡੇ ਦੀ ਮਾਂ ਦੱਸ ਰਹੀ ਸੀ," ਮੈਂ ਆਪਣਾਂ ਮੁੰਡਾ ਬਹੂ ਅੱਲਗ ਕਰ ਦਿਤੇ ਹਨ। ਮੇਰੇ ਕੋਲੋ ਉਨਾਂ ਦੀ ਹੋਰ ਬੇਬੀਸਿਟਿੰਗ ਦੇਖ ਭਾਲ ਨਹੀਂ ਹੁੰਦੀ। ਉਨਾਂ ਮੂਹਰੇ ਬੱਚਿਆਂ ਵਾਂਗ ਖਾਂਣ ਨੂੰ ਬਣਾ ਕੇ ਰੱਖਣਾਂ ਪੈਦਾ ਹੈ। ਫਿਰ ਭਾਡੇ ਧੋਵੋ। '' ਉਸ ਦੀ ਸਹੇਲੀ ਨੇ ਕਿਹਾ,'' ਮੁੰਡਾ ਵਿਆਹੁਣ ਵੇਲੇ ਤਾਂ ਕਹਿੰਦੀ ਸੀ। ਕੁੜੀ ਸੋਹਣੀ ਪੜ੍ਹੀ ਲਿਖੀ ਮਿਲ ਜਾਵੇ। ਕੰਮ ਮੈਂ ਆਪ ਬਥੇਰਾ ਕਰ ਲਵਾਗੀ। ਹੁਣ ਦੇਵੀ ਦੀ ਪੂਜਾ ਕਰੀ ਚੱਲ। ਅਜੇ ਤਾਂ ਸਾਰੀ ਉਮਰ ਪਈ ਹੈ।'' ਮੁੰਡਾ ਆਪਣੀ ਮੰਮੀ ਦੇ ਘਰ ਵਾਪਸ ਆਇਆ, ਉਸ ਨੇ ਕਿਹਾ,'' ਮੰਮੀ ਕੁੱਝ ਖਾਂਣ ਨੂੰ ਦੇ, ਬਹੁਤ ਭੁੱਖ ਲੱਗੀ ਹੈ। ਕੱਲ ਦਾ ਕੁੱਝ ਨਹੀਂ ਖਾਂਦਾ। '' ਮੰਮੀ ਨੇ ਪੁੱਛਿਆ, '' ਤੇਰੀ ਪਤਨੀ ਨੇ ਤੈਨੂੰ ਖਾਣ ਨੂੰ ਵੀ ਨਹੀਂ ਦਿੱਤਾ। ਉਸ ਨੇ ਰਾਤ ਕੀ ਖਾਂਣ ਲਈ ਬਣਾਇਆ ਸੀ? '' ਉਸ ਦੇ ਮੁੰਡੇ ਨੇ ਦੱਸਿਆ,'' ਉਹ ਤਾਂ ਕੱਲ ਦੀ ਮਾਂਈਕੇ ਗਈ ਹੈ। ਰਾਤ ਘਰ ਨਹੀਂ ਆਈ। ਮੈਨੂੰ ਕਹਿ ਗਈ ਹੈ। ਮੇਰੇ ਕੋਲੋ ਰਸੋਈ ਵਿੱਚ ਖਾਂਣਾਂ ਨਹੀਂ ਬਣਦਾ। ਮੈਂ ਰੋਟੀਆਂ ਪਕਾਉਣ ਨਹੀਂ ਆਈ। ਜੋਬ ਤੋਂ ਇੰਨਾਂ ਕੁ ਕਮਾਂ ਲੈਂਦੀ ਹਾਂ। ਆਪਣਾਂ ਢਿੱਡ ਭਰ ਸਕਾਂ। ਮੈਨੂੰ ਵੀ ਭੋਜਨ ਪਕਾਉਣਾਂ ਨਹੀਂ ਆਉਂਦਾ। ਮਾਂ ਮੈਂ ਖਾਂਣਾਂ ਕਿਥੋਂ ਖਾਂਵਾਂ? " ਮਾਂ ਨੇ ਪਹਿਲੇ ਦਿਨ ਉਸ ਨੂੰ ਕਿਹਾ," ਪੁੱਤਰ ਆਪ ਰਸੋਈ ਜਾ। ਉਥੋਂ ਕੁੱਝ ਆਪੇ ਲੱਭ ਕੇ ਖਾ। ਮਾਂ ਦੇ ਤਾਂ ਆਪਣੇ ਗੋਡੇ ਦੁੱਖਦੇ ਹਨ। ਜਿਸ ਦਿਨ ਮੈਂ ਮਰ ਗਈ। ਫਿਰ ਕੌਣ ਖਾਣ ਨੂੰ ਦੇਵੇਗਾ? ਆਪੇ ਦੇਖ-ਭਾਲ ਕੇ ਕੁੱਝ ਨਾਂ ਕੁੱਝ ਖਾ ਲੈ। " " ਮਾਂ ਸਾਡੇ ਤਾਂ ਦੋਂਨਾਂ ਕੋਲੋਂ ਖੀਰ ਹੀ ਨਹੀਂ ਬਣੀ। ਜਦੋਂ ਉਬਾਲਾ ਆਉਂਦਾ ਸੀ। ਉਹ ਪਾਣੀ ਹੋਰ ਪਾਈ ਜਾਂਦੀ ਸੀ। ਪਤੀਲਾ ਉਪਰ ਤੱਕ ਭਰ ਗਿਆ। ਅਸੀਂ ਚੌਲ ਕੱਢ ਕੇ ਖਾ ਲਏ। ਇਸੇ ਤਰਾਂ ਦਾਲ ਬਣਾਈ ਸੀ। ਤੂੰ ਆਪਣੀ ਨੂੰਹੁ ਨੂੰ ਵੀ ਕਹਿ ਦੇ ਪੇਕੀ ਗਈ ਹੈ। ਖਾਣ ਦੀਆ ਚੀਜ਼ਾਂ ਬਣਾਉਣੀਆਂ ਸਿੱਖ ਲਵੇ। ਹੁਣ ਮੈਂ ਉਦੋਂ ਉਸ ਨੂੰ ਲੈ ਕੇ ਆਵਾਗਾ। ਜਦੋਂ ਦਾਲ-ਰੋਟੀ ਬਣਾਉਣੀ ਸਿੱਖ ਜਾਵੇਗੀ। ਹੋਰ ਉਸ ਤੋਂ ਇਥੇ ਕੀ ਕਰਾਉਣਾਂ ਹੈ? " ਮੰਮੀ ਨੇ ਕਿਹਾ," ਜਦੋਂ ਲੋੜ ਹੁੰਦੀ ਹੈ। ਬੰਦਾ ਉਦੋਂ ਹੀ ਕੋਈ ਕੰਮ ਕਰਦਾ ਹੈ। ਇੱਕ ਦੋ ਚਾਰ ਵਾਰ ਜੇ ਕੁੱਝ ਖ਼ਰਾਬ ਵੀ ਹੋ ਜਾਵੇਗਾ। ਅੱਗੇ ਨੂੰ ਗਲ਼ਤੀ ਠੀਕ ਆਪੇ ਹੋ ਜਾਂਦੀ ਹੈ। ਆਪੇ ਜਾਂਚ ਆ ਜਾਂਦੀ ਹੈ। ਬਹੁਤੇ ਕੰਮ ਤਾਂ ਕੁੜੀਆਂ ਸੋਹੁਰੇ ਘਰ ਆ ਕੇ ਹੀ ਸਿੱਖਦੀਆਂ ਹਨ। ਹੁਣ ਉਸ ਨੂੰ ਅਹਿਸਾਸ ਹੋ ਗਿਆ। ਖਾਂਣਾਂ ਵੀ ਬਣਾਉਣਾਂ ਪੈਣਾਂ ਹੈ। ਅਗਰ ਤੂੰ ਵੀ ਖਾਣਾਂ ਬਣਾਉਣਾਂ ਜਾਣਦਾ ਹੁੰਦਾ। ਤੁਸੀਂ ਇੱਕ ਦੂਜੇ ਨੂੰ ਸਿੱਖਾ ਦਿੰਦੇ। " ਅਜੇ ਉਹ ਗੱਲਾਂ ਹੀ ਕਰ ਰਹੇ ਸੀ। ਨੂੰਹੁ ਦਾ ਫੋਨ ਆ ਗਿਆ," ਮੰਮੀ ਮੈਂ ਆਲੂ ਦੇ ਪੁਰੌਠੇ ਪਕਾਉਣੇ ਸਿੱਖ ਰਹੀ ਹਾਂ। ਹੁਣ ਮੈਨੂੰ ਸਮਝ ਲੱਗੀ ਹੈ। ਖਾਂਣਾਂ ਬਣਾਉਣਾਂ ਕਿੰਨਾਂ ਜਰੂਰੀ ਹੈ। ਆਪਣੇ ਪੁੱਤਰ ਨੂੰ ਵੀ ਕਹੋ, ਕੁੱਝ ਤੁਹਾਨੂੰ ਬਣਾ ਕੇ ਖਲਾਵੇ।"

Comments
Post a Comment